
ਸਮੱਗਰੀ : ਇਕ ਕਿਲੋ ਬੱਕਰੇ ਦਾ ਮੀਟ, 8 ਕਲੀਆਂ ਲਸਣ, 8 ਲੌਂਗ, 6 ਪਿਆਜ਼, ਅੱਧਾ ਚਮਚ ਲਾਲ ਮਿਰਚ, ਤੇਜ਼ ਪੱਤਰ, ਪੰਜ ਟਮਾਟਰ, ਇਕ ਚਮਚ ਹਲਦੀ, 10 ਪੀਸ ਆਲੂ, ਥੋੜੀ ਜਿਹੀ ਅਦਰਕ, ਥੋੜੀ ਜਿਹੀ ਦਾਲ ਚੀਨੀ।
ਵਿਧੀ : ਪਹਿਲਾਂ ਮਾਸ ਨੂੰ ਚੰਗੀ ਤਰ੍ਹਾਂ ਧੋ ਕੇ, ਟਮਾਟਰਾਂ ਦੇ ਰਸ ਵਿਚ ਭਿਉਂ ਕੇ ਇਕ ਪਾਸੇ ਰੱਖ ਲਵੋ। ਆਲੂਆਂ ਨੂੰ ਛਿੱਲ ਕੇ ਚਾਰ ਟੁੱਕੜ ਕਰ ਲਵੋ। ਹੁਣ ਦਾਲ ਚੀਨੀ, ਤੇਜ਼ ਪੱਤਾ, ਲੱਸਣ, ਅਦਰਕ ਅਤੇ ਤਿੰਨ ਗੰਢਾ ਪਿਆਜ਼ ਮਿਕਸੀ ਵਿਚ ਬੀਟ ਕਰ ਲਵੋ।
ਆਲੂਆਂ ਨੂੰ ਤਲ ਕੇ ਬਦਾਮੀ ਹੋਣ ਤੇ ਇਕ ਪਾਸੇ ਰੱਖ ਲਵੋ। ਹੁਣ ਕੜਾਹੀ ਵਿਚ ਬਾਕੀ ਮਸਾਲੇ ਪਾ ਕੇ ਭੁੰਨ ਲਵੋ। ਮਾਸ ਪਾ ਕੇ ਉਪਰੋਂ ਦਹੀਂ ਅਤੇ ਨਮਕ ਮਿਲਾ ਦਿਓ। ਬਾਕੀ ਘੀ ਪੀ ਪਾ ਦਿਓ। ਜਦੋਂ ਮਾਸ ਭੁੱਜ ਕੇ ਚਿਪਕਣ ਲਗੇ ਤਾਂ ਇੰਨਾ ਕੁ ਪਾਣੀ ਪਾਓ ਕਿ ਮੀਟ ਅੱਧਾ ਡੁੱਬ ਜਾਏ ਤੇ ਇਸ ਨੂੰ ਮੱਠੀ ਅੱਗ ਵਿਚ ਪੱਕਣ ਦਿਓ। ਅੱਗ 'ਤੇ ਰੱਖਣ ਤੋਂ ਬਾਅਦ ਇਸ ਨੂੰ ਵਿਚ ਵਿਚ ਹਿਲਾਉਂਦੇ ਰਹੋ। ਜਦੋਂ ਤਿੰਨ ਚੌਥਾਈ ਮਾਸ ਪੱਕ ਜਾਏ ਤਾਂ ਆਲੂ ਮਿਲਾ ਦਿਓ ਤੇ ਪਕਣ ਦਿਓ। ਜਦੋਂ ਮਾਸ ਪੱਕ ਕੇ ਮੁਲਾਇਮ ਹੋ ਜਾਏ ਤਾਂ ਉਤਾਰ ਲਵੋ। ਲਖਨਵੀ ਮਾਸ ਤਿਆਰ ਹੈ।