
ਸਮੱਗਰੀ : 1 ਕਿਲੋ ਪਾਲਕ, 15 ਗ੍ਰਾਮ ਅਦਰਕ, 2 ਪਿਆਜ਼, 3 ਟਮਾਟਰ, 6-7 ਹਰੀਆਂ ਮਿਰਚਾਂ, ਲੱਸਣ, ਨਮਕ ਸਵਾਦ ਅਨੁਸਾਰ, ਇਕ ਚਮਚ ਹਲਦੀ, 5 ਗ੍ਰਾਮ ਜ਼ੀਰਾ, ਮਲਾਈ, ਗਰਮ ਮਸਾਲਾ ਸਵਾਦ ਅਨੁਸਾਰ, 300 ਗ੍ਰਾਮ ਪਨੀਰ ਜਾਂ ਆਪਣੀ ਲੋੜ ਮੁਤਾਬਕ, 50 ਗ੍ਰਾਮ ਤੇਲ।
ਵਿਧੀ : ਪਾਲਕ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵੋ। ਉਸ ਨੂੰ ਛੋਟਾ-ਛੋਟਾ ਕੱਟ ਲਵੋ। ਪਾਲਕ ਨੂੰ ਕੁੱਕਰ ਵਿਚ ਪਾਣੀ ਕਾ ਕੇ ਚੰਗੀ ਤਰ੍ਹਾਂ ਉਬਾਲ ਲਵੋ। ਉਸ ਦੇ ਨਾਲ ਹੀ ਪਿਆਜ਼, ਟਮਾਟਰ, ਹਰੀ ਮਿਰਚ, ਅਦਰਕ ਨੂੰ ਛੋਟਾ-ਛੋਟਾ ਕੱਟ ਕੇ ਉਬਾਲੋ। ਉਬਲੀ ਹੋਈ ਸਮੱਗਰੀ ਨੂੰ ਮਿਕਸੀ ਵਿਚ ਗਰਾਈਂਡ ਕਰ ਲਵੋ। ਹੁਣ ਕੜਾਹੀ ਵਿਚ ਤੇਲ ਲੈ ਕੇ ਲੱਸਣ ਨੂੰ ਭੁੰਨ ਲਵੋ। ਉਸ ਵਿਚ ਹਲਦੀ, ਨਮਕ ਨੂੰ ਗੁਲਾਬੀ ਹੋਣ ਤੱਕ ਭੁੰਨੋ। ਉਸ ਵਿਚ ਕਰੀਮ ਜਾਂ ਮਲਾਈ ਪਾ ਦੇਵੋ। ਫਿਰ ਉਸ ਵਿਚ ਗਰਾਈਂਡ ਕੀਤੀ ਸਮੱਗਰੀ ਪਾ ਦੇਵੋ। ਗਰਮ ਮਸਾਲਾ ਸਵਾਦ ਅਨੁਸਾਰ ਪਾ ਦੇਵੋ। ਹੁਣ ਪਨੀਰ ਨੂੰ ਚੌਰਸ ਕੱਟ ਕੇ ਪਾ ਦਿਉ। ਫਿਰ ਉਸ ਨੂੰ ਗਾੜ੍ਹਾ ਹੋਣ ਤੱਕ ਉਬਾਲੋ ਅਤੇ ਗਰਮ-ਗਰਮ ਪਰੋਸੋ।