Thursday, 06 September 2012 10:49
Print PDF

ਸਮੱਗਰੀ :ਆਲੂ ਅੱਧਾ ਕਿਲੋ, ਪਿਆਜ਼ 100 ਗ੍ਰਾਮ, ਲੂਣ ਸੁਆਦ ਅਨੁਸਾਰ, ਵੱਡੀ ਡਬਲ ਰੋਟੀ 400 ਗ੍ਰਾਮ, ਮਟਰ ਦੇ ਦਾਣੇ 100 ਗ੍ਰਾਮ, ਗਰਮ ਮਸਾਲਾ ਇੱਕ ਛੋਟਾ ਚਮਚ, ਘਿਓ ਜ਼ਰੂਰਤ ਅਨੁਸਾਰ, ਅਮਚੂਰ ਇੱਕ ਚਮਚ, ਹਲਦੀ ਅੱਧਾ ਚਮਚ, ਲਾਲ ਮਿਰਚ ਇੱਕ ਚਮਚ, ਧਨੀਆ ਪਾਊਡਰ ਇੱਕ ਚਮਚ, ਜ਼ੀਰਾ ਇੱਕ ਚਮਚ।
ਵਿਧੀ :ਆਲੂਆਂ ਨੂੰ ਉਬਾਲ ਕੇ, ਛਿਲ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਆਟੇ ਦੀ ਤਰ੍ਹਾਂ ਗੁੰਨ ਲਓ। ਪਿਆਜ਼ ਬਾਰੀਕ  ਕੱਟ ਲਓ। ਪਤੀਲੇ ਵਿਚ ਘੀ ਗਰਮ ਕਰ ਕੇ ਗੁਲਾਬੀ ਹੋਣ ਤੱਕ ਭੁੰਨਦੇ ਰਹੋ। ਇਸ ਵਿਚ ਮਟਰ ਦੇ ਦਾਣੇ ਅਤੇ ਲੂਣ ਪਾ ਕੇ ਭੁੰਨ ਲਓ। ਡਬਲ ਰੋਟੀ ਦੀ ਸਲਾਇਸਾਂ ਨੂੰ ਪਾਣੀ ਵਿਚ ਭਿਉਂ ਕੇ ਨਿਚੋੜਨ ਤੋਂ ਬਾਅਦ ਇਸ ਵਿਚ ਭੁੰਨੇ ਹੋਏ ਆਲੂਆਂ ਦਾ ਮਿਸ਼ਰਨ ਭਰ ਕੇ ਗੋਲੀਆਂ ਬਣਾ ਲਓ। ਫਿਰ ਕੜਾਹੀ ਵਿਚ ਘਿਓ ਗਰਮ ਕਰ ਕੇ ਇਨ੍ਹਾਂ ਨੂੰ ਤਲਦੇ ਰਹੋ। ਫਿਰ ਇੱਕ ਪਤੀਲੇ ਵਿਚ ਘਿਓ ਗਰਮ ਕਰ ਕੇ ਜ਼ੀਰੇ ਦਾ ਤੜਕਾ ਲਗਾ ਕੇ ਲਾਲ ਮਿਰਚ, ਹਲਦੀ ਅਤੇ ਧਨੀਆ ਪਾਊਡਰ ਭੁੰਨੋ। ਭੁੰਨੇ ਹੋਏ ਮਸਾਲਿਆਂ ਵਿਚ ਪਾਣੀ ਪਾ ਕੇ ਇੱਕ ਉਬਾਲਾ ਆਉਣ 'ਤੇ ਕੋਫਤੇ ਪਾ ਦਿਓ। ਨਮਕ ਮਿਲਾ ਕੇ ਪਕਾਓ ਜਦ ਤੱਕ ਤਰੀ ਗਾੜ੍ਹੀ ਨਾ ਹੋ ਜਾਵੇ, ਉਸ ਨੂੰ ਪੱਕਣ ਦਿਓ। ਜਦ ਤਰੀ ਗਾੜ੍ਹੀ ਹੋ ਜਾਏ ਤਾਂ ਅਮਚੂਰ ਅਤੇ ਮਸਾਲਾ ਪਾ ਕੇ ਉਤਾਰ ਲਓ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਰਸੋਈ ਘਰਡਬਲ ਰੋਟੀ ਦੇ ਕੋਫਤੇ

Currency Converter

Amount:
From:
To:


Gurbani Radio


Gurbani - Sri Harmandir Sahib