Thursday, 06 September 2012 10:50
Print PDF

ਵੱਖ-ਵੱਖ ਢੰਗਾਂ ਨਾਲ ਬਣਾਈਆਂ ਜਾਂਦੀਆਂ ਚਟਣੀਆਂ ਵਿੱਚੋਂ ਫਲਾਂ ਨਾਲ ਤਿਆਰ ਹੋਣ ਵਾਲੀਆਂ ਚਟਣੀਆਂ ਦਾ ਵੱਖਰਾ ਹੀ ਸੁਆਦ ਹੁੰਦਾ ਹੈ। ਇਸ ਵਾਰ ਪੰਜਾਬ ਵਿੱਚ ਹੁੰਦੀਆਂ ਸਖ਼ਤ ਨਾਖ਼ਾਂ ਤੋਂ ਚਟਣੀ ਤਿਆਰ ਕਰਨ ਦੀ ਵਿਧੀ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਨੂੰ ਘਰ ਵਿੱਚ ਸੁਆਣੀਆਂ ਸੌਖ ਨਾਲ ਹੀ ਤਿਆਰ ਕਰ ਸਕਦੀਆਂ ਹਨ। ਨਾਖ਼ਾਂ ਦੀ ਚਟਣੀ ਛੋਟੀਆਂ-ਛੋਟੀਆਂ ਫਾੜੀਆਂ  ਵਾਲੀ ਵੀ ਬਣ ਜਾਂਦੀ ਹੈ ਅਤੇ ਆਮ ਚਟਣੀ ਦੇ ਰੂਪ ਵਿੱਚ ਵੀ ਤਿਆਰ ਹੋ ਸਕਦੀ ਹੈ। ਸਹੀ ਢੰਗ ਨਾਲ ਤਿਆਰ ਕੀਤੀ ਚਟਣੀ ਦਾ ਸਾਰਾ ਸਾਲ ਮਜ਼ਾ ਲਿਆ ਜਾ ਸਕਦਾ ਹੈ।
ਸਮੱਗਰੀ:ਛਿੱਲ ਕੇ ਅਤੇ ਫਾੜੀਆਂ ਕੱਟ ਕੇ ਤਿਆਰ ਕੀਤੀਆਂ ਨਾਖ਼ਾਂ: ਇੱਕ ਕਿਲੋ
ਚੀਨੀ: ਇੱਕ ਕਿਲੋ
ਨਮਕ: 60 ਗ੍ਰਾਮ
ਕਾਲੀ ਮਿਰਚ ਪੀਸੀ ਹੋਈ: 60 ਗ੍ਰਾਮ
ਜ਼ੀਰਾ ਪੀਸਿਆ ਹੋਇਆ: 60 ਗ੍ਰਾਮ
ਲੌਂਗ: ਦਸ
ਸਿਰਕਾ: ਇੱਕ ਲਿਟਰ
ਵਿਧੀ: ਛਿੱਲੀਆਂ ਹੋਈਆਂ ਸਖ਼ਤ ਨਾਖ਼ਾਂ ਦੇ ਟੁਕੜੇ ਥੋੜ੍ਹੇ ਪਾਣੀ ਵਿੱਚ ਪਾ ਕੇ ਕੁੱਕਰ ਅੰਦਰ ਇੱਕ ਸੀਟੀ ਦਿਉ। ਜੇ ਫਾੜੀਆਂ ਵਾਲੀ ਚਟਣੀ ਰੱਖਣੀ ਹੈ ਤਾਂ ਟੁਕੜੇ ਇਸੇ ਤਰ੍ਹਾਂ ਰਹਿਣ ਦਿਓ। ਆਮ ਚਟਣੀ ਬਣਾਉਣ ਵਾਸਤੇ ਕੜਛੀ ਨਾਲ ਫਾੜੀਆਂ ਫੇਹ ਦਿੱਤੀਆਂ ਜਾਣ। ਬਾਅਦ ਵਿੱਚ ਚੀਨੀ ਪਾਈ ਜਾਵੇ। ਇਸੇ ਤਰ੍ਹਾਂ ਸਿਰਕਾ ਅਤੇ ਸਾਰੇ ਮਸਾਲੇ ਪਾ ਲਏ ਜਾਣ। ਇਸ ਸਾਰੀ ਸਮੱਗਰੀ ਨੂੰ ਗੈਸ 'ਤੇ ਰੱਖ ਕੇ ਪਕਾਉ। ਜਦੋਂ ਇਹ ਹਲਕੇ ਜਿਹੇ ਭੂਰੇ ਰੰਗ ਦੀ ਹੋ ਜਾਵੇ ਤਾਂ ਗੈਸ ਬੰਦ ਕਰ ਦਿਉ। ਧੁੱਪ ਵਿੱਚ ਸੁਕਾ ਕੇ ਰੱਖੇ ਕੱਚ ਦੇ ਬਰਤਨ ਵਿੱਚ ਇਸ ਨੂੰ ਠੰਡਾ ਕਰਕੇ ਪਾ ਲਉ। ਇਸ ਤਰ੍ਹਾਂ ਸਾਰਾ ਸਾਲ ਵਰਤਣ ਵਾਸਤੇ ਚਟਣੀ ਤਿਆਰ ਹੈ।
  -ਜਤਿੰਦਰ ਸੋਹੀ

Comments (0)

Write comment

smaller | bigger

busy
You are here:   Homeਮੁੱਖ ਖਬਰਾਂਰਸੋਈ ਘਰਪੱਥਰ ਨਾਖ਼ਾਂ ਦੀ ਚਟਣੀ

Currency Converter

Amount:
From:
To:


Gurbani Radio


Gurbani - Sri Harmandir Sahib