Thursday, 13 September 2012 12:21
Print PDF

(ਮੈਕਸੀਕਨ ਡਿਸ਼)
ਅੱਜ-ਕੱਲ੍ਹ ਦੇ ਆਧੁਨਿਕ ਜ਼ਮਾਨੇ ਦੀ ਤੇਜ਼ ਰਫ਼ਤਾਰ ਜ਼ਿੰਦਗੀ ਨੇ ਜਿੱਥੇ ਸਾਡੇ ਰਹਿਣ-ਸਹਿਣ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਸਾਡੇ ਖਾਣ-ਪੀਣ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਅੱਜ ਦੇ ਬੱਚੇ ਤਾਂ ਪੂਰੀ ਤਰ੍ਹਾਂ ਪੱਛਮੀ ਰੰਗ ਵਿੱਚ ਰੰਗੇ ਜਾ ਚੁੱਕੇ ਹਨ। ਇਸ ਲਈ ਉਹ ਘਰੇ ਬਣੀਆਂ ਚੀਜ਼ਾਂ ਨਾਲੋਂ ਬਾਜ਼ਾਰੀ ਚੀਜ਼ਾਂ ਖਾਣੀਆਂ ਵਧੇਰੇ ਪਸੰਦ ਕਰਦੇ ਹਨ ਜੋ ਕਿ ਅਕਸਰ ਮਹਿੰਗੀਆਂ ਪੈਂਦੀਆਂ ਹਨ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਅਸੀਂ ਇੱਕ ਮੈਕਸੀਕਨ ਡਿਸ਼ ਬਾਰੇ ਤੁਹਾਨੂੰ ਦੱਸ ਰਹੇ ਹਾਂ, ਜਿਸ ਨੂੰ ਬੱਚੇ ਕਾਫ਼ੀ ਪਸੰਦ ਕਰਦੇ ਹਨ ਅਤੇ ਇਹ ਘਰ ਵਿੱਚ ਸੌਖਿਆਂ ਹੀ ਤਿਆਰ ਕੀਤੀ ਜਾ ਸਕਦੀ ਹੈ। ਇਸ ਨੂੰ ਨੈਚੋ ਤੇ

ਸਾਲਸਾ ਕਿਹਾ ਜਾਂਦਾ ਹੈ।
ਨੈਚੋ ਦੀ ਸਮੱਗਰੀ:
ਮੱਕੀ ਦਾ ਆਟਾ: 100 ਗ੍ਰਾਮ
ਮੈਦਾ: 100 ਗ੍ਰਾਮ
ਰਿਫਾਇੰਡ ਤੇਲ: ਤਿੰਨ ਵੱਡੇ ਚਮਚ
ਨਮਕ: ਸਵਾਦ ਅਨੁਸਾਰ
ਤਲਣ ਲਈ ਤੇਲ : 500 ਮਿਲੀਲਿਟਰ
ਵਿਧੀ: ਮੱਕੀ ਦਾ ਆਟਾ, ਮੈਦਾ ਅਤੇ ਨਮਕ ਛਾਣ ਲਉ। ਇਸ ਵਿੱਚ ਤਿੰਨ ਵੱਡੇ ਚਮਚ ਤੇਲ ਦੇ ਪਾ ਕੇ ਸਮੱਗਰੀ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਲਾ ਲਉ।  ਫਿਰ ਮਿਸ਼ਰਣ ਵਿੱਚ ਥੋੜ੍ਹਾ ਪਾਣੀ ਪਾ ਕੇ ਆਟੇ ਵਾਂਗ ਸਖ਼ਤ ਗੁੰਨ ਲਉ। ਫਿਰ ਛੋਟੇ-ਛੋਟੇ ਪੇੜੇ ਬਣਾ ਕੇ ਪੰਜ ਇੰਚ ਸਾਈਜ਼ ਦੀਆਂ ਰੋਟੀਆਂ ਬਣਾਉ।
ਫਿਰ ਉਸ ਨੂੰ ਗਰਮ ਤਵੇ 'ਤੇ ਦੋਵੇਂ ਪਾਸਿਆਂ ਤੋਂ ਥੋੜ੍ਹਾ ਸੇਕੋ। ਉਤਾਰ ਕੇ ਇਨ੍ਹਾਂ ਵਿੱਚ ਕਾਂਟੇ ਨਾਲ ਹਲਕੇ ਛੇਦ ਕਰੋ ਤਾਂ ਜੋ ਤਲਣ ਵੇਲੇ ਇਹ ਨਾ ਫੁੱਲਣ। ਇਸ ਨੂੰ ਤਿੰਨ ਕੋਣੇ ਟੁਕੜਿਆਂ ਵਿੱਚ ਕੱਟੋ। ਫਿਰ ਕੜਾਹੀ ਵਿੱਚ ਤੇਲ ਗਰਮ ਕਰਕੇ ਤਲੋ। ਨੈਚੋ ਤਿਆਰ ਹਨ। ਇਸ 'ਤੇ ਚਾਟ ਮਸਾਲਾ ਵੀ ਛਿੜਕ ਸਕਦੇ ਹੋ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਰਸੋਈ ਘਰਨੈਚੋ ਤੇ ਸਾਲਸਾ

Currency Converter

Amount:
From:
To:


Gurbani Radio


Gurbani - Sri Harmandir Sahib