
ਟਮਾਟਰਾਂ ਦੀ ਚਟਣੀ ਤਿਆਰ ਕਰਨ ਲਈ ਬਰੀਕ ਕੱਟੇ ਹਏ ਤਿੰਨ ਕਿਲੋ ਟਮਾਟਰ ਲਏ ਜਾਣ। ਮੇਥੇ ਇੱਕ ਛੋਟਾ ਚਮਚ,ਰਾਈ ਇੱਕ ਛੋਟਾ ਚਮਚ,ਜੀਰਾ ਡੇਢ ਚਮਚ ਛੋਟਾ,ਕਲੌਂਜੀ ਡੇਢ ਚਮਚ ਛੋਟਾ। ਇਨ੍ਹਾਂ ਚਾਰਾਂ ਮਸਾਲਿਆਂ ਨੂੰ ਮੋਟਾ ਪੀਸਿਆ ਜਾਵੇ। ਸਿਰਕਾ ਇੱਕ ਕੌਲੀ, ਲਸਣ ਪੀਸਿਆ ਹੋਇਆ ਦੋ ਵੱਡੇ ਚਮਚ,ਅਦਰਕ ਪੀਸਾਆ ਹੋਇਆ ਦੋ ਵੱਡੇ ਚਮਚ,ਚੀਨੀ ਡੇਢ ਕੌਲੀ, ਰਿਫਾਈਂਡ ਆਇਲ ਇੱਕ ਕੌਲੀ ਲਉ। ਨਮਕ ਅਤੇ ਕੱਟੀ ਮਿਰਚ ਸੁਆਦ ਅਨੁਸਾਰ ਵਰਤੋ।
ਵਿਧੀ : ਇੱਕ ਕੜਾਹੀ ਵਿੱਚ ਤੇਲ ਨੂੰ ਗਰਮ ਕਰੋ। ਅਦਰਕ ਅਤੇ ਪੀਸਿਆ ਲਸਣ ਪਾ ਕੇ ਭੁੰਨੋ। ਦਰੜ ਕੀਤੇ ਸਾਰੇ ਮਸਾਲੇ ਪਾਏ ਜਾਣ। ਫਿਰ ਕੱਟੇ ਹੋਏ ਟਮਾਟਰ ਪਾ ਦਿਉ। ਅੱਗ ਉਤੇ ਗਾੜਾ ਹੋਣ ਤਕ ਪਕਾਉ। ਫਿਰ ਸਿਰਕਾ ਅਤੇ ਚੀਨੀ ਪਾਈ ਜਾਵੇ। ਇਸ ਸਾਰੀ ਸਮੱਗਰੀ ਨੂੰ ਪਕਾਇਆ ਜਾਵੇ। ਤੇਲ ਛੱਡਣ ਲੱਗੇ ਤਾਂ ਗੈਸ ਬੰਦ ਕਰ ਦਿਉ। ਇਸ ਤਰ੍ਹਾਂ ਚਟਣੀ ਤਿਆਰ ਹੈ। ਬੋਤਲਾਂ ਨੂੰ ਸਾਫ਼ ਕਰਕੇ ਤੇਜ਼ ਧੁੱਪ ਵਿੱਚ ਸੁਕਾਓ। ਚਟਣੀ ਠੰਡੀ ਕਰਕੇ ਇਨ੍ਹਾਂ ਬੋਤਲਾਂ ਵਿੱਚ ਭਰੀ ਜਾਵੇ। ਚੰਗੀ ਤਰ੍ਹਾਂ ਸੰਭਾਲੀ ਚਟਣੀ ਸਾਲ ਭਰ ਵੀ ਖ਼ਰਾਬ ਨਹੀਂ ਹੁੰਦੀ।