Thursday, 20 September 2012 09:51
Print PDF

ਹਰੀਆਂ ਮਿਰਚਾਂ ਦਾ ਮਿੱਠਾ ਅਚਾਰ ਸੁਣ ਕੇ ਕਈਆਂ ਨੂੰ ਹੈਰਾਨੀ ਹੋ ਸਕਦੀ ਹੈ ਪਰ ਇਹ ਬਹੁਤ ਸਵਾਦਲਾ ਬਣਦਾ ਹੈ।
ਸਮੱਗਰੀ: ਇੱਕ ਕਿਲੋ ਹਰੀਆਂ ਮਿਰਚਾਂ ਲਉ। ਇਨ੍ਹਾਂ ਨੂੰ ਚੀਰਾ ਦੇ ਕੇ ਲੰਮੀਆਂ ਕੱਟਿਆ ਜਾਵੇ। ਇਸ ਤੋਂ ਇਲਾਵਾ ਲਸਣ ਦੋ ਸੌ ਗ੍ਰਾਮ,ਅਦਰਕ ਢਾਈ ਸੌ ਗ੍ਰਾਮ,ਜ਼ੀਰਾ ਸੌ ਗ੍ਰਾਮ, ਰਾਈ ਸੌ ਗ੍ਰਾਮ, ਚੀਨੀ ਦੋ ਸੌ ਗ੍ਰਾਮ,ਸਰੋਂ ਦਾ ਤੇਲ ਚਾਰ ਸੌ ਗ੍ਰਾਮ ਅਤੇ ਇਮਲੀ ਢਾਈ ਸੌ ਗ੍ਰਾਮ ਲਈ ਜਾਵੇ। ਨਮਕ ਦੀ ਵਰਤੋਂ ਲੋੜ ਅਨੁਸਾਰ ਕੀਤੀ ਜਾਵੇ। ਇਮਲੀ ਨੂੰ ਪਹਿਲਾਂ ਸਿਰਕੇ ਵਿੱਚ ਪਾ ਕੇ ਭਿਉਂ ਲਿਆ ਜਾਵੇ ਤੇ ਇਮਲੀ ਦਾ ਗੁੱਦਾ ਕੱਢ ਕੇ ਰੱਖਿਆ ਜਾਵੇ।
ਵਿਧੀ: ਅਦਰਕ ਅਤੇ ਲਸਣ ਨੂੰ ਪੀਸ ਲਿਆ ਜਾਵੇ। ਜੀਰਾ ਅਤੇ ਰਾਈ ਅਲੱਗ ਪੀਸ ਕੇ ਰੱਖੇ ਜਾਣ। ਤੇਲ ਨੂੰ ਕੜਾਹੀ ਵਿੱਚ ਪਾ ਕੇ ਗਰਮ ਕਰੋ। ਇਸ ਵਿੱਚ ਪੀਸਿਆ ਲਸਣ ਅਤੇ ਅਦਰਕ ਭੁੰਨਆ ਜਾਵੇ। ਫਿਰ ਕੱਟੀਆਂ ਮਿਰਚਾਂ ਕੜਾਹੀ ਵਿੱਚ ਪਾਈਆਂ ਜਾਣ। ਇਸ ਵਿੱਚ ਨਮਕ ਅਤੇ ਚੀਨੀ ਪਾਈ ਜਾਵੇ। ਇਮਲੀ ਦਾ ਗੁੱਦਾ ਕੜਾਹੀ ਵਿੱਚ ਪਾਇਆ ਜਾਵੇ। ਥੋੜ੍ਹੀ ਦੇਰ ਪਕਾ ਕੇ ਕੜਾਹੀ ਗੈਸ ਤੋਂ ਲਾਹ ਲਈ ਜਾਵੇ। ਇਸ ਵਿੱਚ ਪੀਸੀ ਰਾਈ ਅਤੇ ਜੀਰਾ ਮਿਲਾਇਆ ਜਾਵੇ। ਇਸ ਨਾਲ ਮਿਰਚ ਦਾ ਮਿੱਠਾ ਅਚਾਰ ਤਿਆਰ ਹੈ।

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਰਸੋਈ ਘਰਹਰੀਆਂ ਮਿਰਚਾਂ ਦਾ ਮਿੱਠਾ ਅਚਾਰ

Currency Converter

Amount:
From:
To:


Gurbani Radio


Gurbani - Sri Harmandir Sahib