Friday, 02 November 2012 10:17
Print PDF

ਸਮੱਗਰੀ : ਚਾਵਲ 300 ਗ੍ਰਾਮ, ਗੋਭੀ 300 ਗ੍ਰਾਮ, ਅਦਰਕ 15 ਗ੍ਰਾਮ, ਘਿਓ 75 ਗ੍ਰਾਮ, ਚਾਰ ਇਲੈਚੀ ਵੱਡੀ, ਪਿਆਜ਼ 2, ਜ਼ੀਰਾ-ਰਾਈ ਇਕ ਇਕ ਚਮਚ, ਲੂਣ-ਹਿੰਗ ਲੋੜ ਅਨੁਸਾਰ, ਤੇਜ਼ ਪੱਤਰ 1, ਟਮਾਟਰ 2 ਆਦਿ।
 ਵਿਧੀ : ਚਾਵਲਾਂ ਨੂੰ ਸਾਫ ਕਰਕੇ ਚਾਰ ਪੰਜ ਘੰਟਿਆਂ ਲਈ ਪਾਣੀ ਵਿਚ ਭਿੱਜੇ ਰਹਿਣ ਦਿਓ। ਆਲੂ, ਪਿਆਜ਼, ਟਮਾਟਰ ਵੱਖ ਵੱਖ ਕੱਟ ਲਓ। ਅਦਰਕ ਨੂੰ ਵੀ ਬਰੀਕ ਬਰੀਕ ਕੱਟ ਲਓ। ਫੇਰ ਇਕ ਪਤੀਲੇ ਵਿਚ ਘਿਓ ਗਰਮ ਕਰਕੇ ਇਸ ਵਿਚ ਕੱਟਿਆ ਹੋਇਆ ਪਿਆਜ਼, ਅਦਰਕ, ਜ਼ੀਰਾ ਅਤੇ ਲੂਣ ਪਾ ਕੇ ਕੁਝ ਦੇਰ ਤੱਕ ਭੁੰਨੋ।
 ਜਦੋਂ ਇਹ ਮਿਸ਼ਰਣ ਚੰਗੀ ਤਰ੍ਹਾਂ ਭੁੰਨਿਆ ਜਾਏ ਤਾਂ ਇਸ ਵਿਚ ਚਾਵਲ ਅਤੇ ਗੋਭੀ ਦੇ ਨਾਲ ਤੇਜ਼ ਪੱਤੇ ਅਤੇ ਪਾਣੀ ਪਾ ਕੇ ਹਲਕੀ ਅੱਗ ਤੇ ਪਕਾਓ। ਜਦੋਂ ਚਾਵਲ ਅੱਧੇ ਗਲ ਜਾਣ ਤਾਂ ਇਸ ਵਿਚ ਟਮਾਟਰ ਪਾ ਕੇ ਚਾਵਲਾਂ ਨੂੰ ਗਰਣ ਤੱਕ ਪਕਾਓ।
 ਜਦੋਂ ਪੂਰੀ ਤਰ੍ਹਾਂ ਗਲ ਜਾਣ ਤਾਂ ਇਸ ਨੂੰ ਥੱਲੇ ਲਾਹ ਕੇ ਇਲੈਚੀ ਛਿੱਲ ਕੇ ਪਾ ਦਿਓ ਅਤੇ ਉਪਰੋਂ ਢੱਕ ਦਿਓ। ਕੁਝ ਦੇਰ ਬਾਅਦ ਗਰਮ ਗਰਮ ਪੁਲਾਅ ਖਾਣ ਦੀ ਤਿਆਰੀ ਕਰੋ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਰਸੋਈ ਘਰਗੋਭੀ ਵਾਲੇ ਚਾਵਲ

Currency Converter

Amount:
From:
To:


Gurbani Radio


Gurbani - Sri Harmandir Sahib