
ਟ੍ਰਿਪਲ ਓਲੰਪੀਅਨ ਰਣਧੀਰ ਸਿੰਘ 'ਜੈਂਟਲ' ਭਾਰਤੀ ਹਾਕੀ ਦੇ ਸੁਨਹਿਰੀ ਸਮੇਂ ਦੇ ਇੱਕ ਮਹਾਨ ਫੁਲਬੈਕ ਸਨ। ਉਨ੍ਹਾਂ ਨੂੰ ਹਾਕੀ ਜਗਤ ਵਿੱਚ ਜੋ ਮਾਣ ਹਾਸਲ ਹੋਇਆ, ਉਹ ਹਰੇਕ ਖਿਡਾਰੀ ਦੇ ਹਿੱਸੇ ਨਹੀਂ ਆਉਂਦਾ। ਰਣਧੀਰ ਸਿੰਘ ਜੈਂਟਲ ਆਪਣੀ 'ਡੀ' ਸਰਕਲ ਵਿੱਚ ਵਿਰੋਧੀ ਫਾਰਵਰਡਾਂ ਤੋਂ ਗੇਂਦ ਖੋਹਣ ਅਤੇ ਗੇਂਦ ਨੂੰ ਜੁਗਤੀ ਤੇ ਚੁਸਤੀ ਨਾਲ ਕਲੀਅਰ ਕਰਨ ਵਿੱਚ ਪੂਰਨ ਸਮਰੱਥ ਸਨ। ਉਹ ਪੈਨਲਟੀ ਕਾਰਨਰ ਤੋਂ ਗੋਲ ਕਰਨ ਦੇ ਵੀ ਮਾਹਿਰ ਸਨ। ਵਿਰੋਧੀ ਧਿਰ ਦੇ ਖਿਡਾਰੀ ਉਨ੍ਹਾਂ ਤੋਂ ਬੜਾ ਖ਼ੌਫ਼ ਖਾਂਦੇ ਸਨ। ਖੇਡਣ ਸਮੇਂ ਵਿਰੋਧੀ ਟੀਮ ਦੇ ਖਿਡਾਰੀ ਉਨ੍ਹਾਂ ਨੂੰ ਅਕਸਰ ਬੇਨਤੀ ਕਰਦੇ ਸਨ, ''ਭਾਈ ਸਾਹਿਬ ਤੁਸੀਂ ਤਾਂ ਬੜੇ ਜੈਂਟਲ ਹੋ ਅਤੇ ਸਾਡੇ 'ਤੇ ਦਇਆ ਦ੍ਰਿਸ਼ਟੀ ਰੱਖਣਾ।''' ਅਸਲ ਵਿੱਚ ਉਸ ਸਮੇਂ ਤੋਂ ਹੀ ਰਣਧੀਰ ਸਿੰਘ ਦੇ ਨਾਂ ਨਾਲ 'ਜੈਂਟਲ' ਸ਼ਬਦ ਜੁੜ