Thursday, 26 July 2012 14:00
Print PDF

???????? ???? ????
?????? ?? ?????? ???? ??? ????? ?????????? ??? ???? ???????? ???? ?? ?????? ?????? ?????? ???????? ?? ??? ???? ???? ?? ?????? ?? ??????? ?? ???? ?? ??? ?????? ????? ???? ???? ????? ??? ????-????? ???? ?????? ??? ????? '? ???? ?????? ???? ??? ????-??????? ???? ???? ?? ??? ??? ???? ????? ???????? ??????? ???????? ???? ?? ??? ????????? ?????? ?? ???? ????? ????? ???? ?. ??? ???? ?? ?? 15 ????? 1978 ??? ????? ?????? ?? ??????? ???? ???? ????? ???? ???? ??? ???? ???? ?? ???? ??? ??? ?? ????? ???? ???? ?? ???????? '? ??? ?? ?? ???? ???? ??? ??? ??? ????? ???? ??? ????? ???? ??? ???? ???????? ???? ??? ??. ?. ??. ???? ???????? ?? ??? ????? ???? ???? ?? ?????????? ???? '?? ???? ???? ?? ???? ???? ?????
??????? ???????? ???? ?????? ???? ???? ???? ???? ?? ?????? ?? ??? ???? ??? ????? ??? ?????? ??????? ?????? ????? ????? ?????? ????? ??? ?? ????? '?? ????? ??? ????? ?? ?? ??? '?? ?????? ???? ???? ??? ???? ?? ?????? ?? ???? ?? ?????? ???? ?? ??? ?????-????? ???????? ?? ??? ???? '? ????? ?? ??????? ??? ????-???? ?????? ?? ???? ??? ??

 ਸ਼ਾਹ ਮਾਰਗਾਂ 'ਤੇ ਤੁਰਨ ਦਾ ਰੁਤਬਾ ਹਾਸਲ ਹੈ। ਇਹ ਗੱਬਰ ਦੀ ਕਿਸਮਤ ਦਾ ਸਿਤਾਰਾ ਕਹਿ ਲਵੋ ਭਾਵੇਂ ਕੁਝ ਹੋਰ ਪਰ ਕਈ ਵਾਰ ਹਾਰਦੇ ਹੋਏ ਮੈਚਾਂ ਨੂੰ ਕੂਹਣੀ ਮੋੜਾ ਦੇ ਕੇ ਟੀਮ ਦੀ ਜਿੱਤ ਦਾ ਬਿਗਲ ਵਜਾਉਣਾ ਉਸ ਦੀ ਖੇਡ ਦੀ ਖਾਸ ਖ਼ੂਬੀ ਹੈ। ਹਾਕੀ ਖੇਡ ਦਾ ਰਿਦਮ ਉਸ ਦੇ ਪੋਟੇ-ਪੋਟੇ 'ਚ ਝਲਕਦਾ ਹੈ। ਹਾਕੀ ਖੇਡ ਨੇ ਉਸ ਨੂੰ ਸ਼ੋਹਰਤ, ਇੱਜ਼ਤ, ਮਾਣ, ਮੁਹੱਬਤ, ਪਿਆਰ ਤੋਂ ਇਲਾਵਾ ਹੋਰ ਬਹੁਤ ਕੁਝ ਦਿੱਤਾ ਹੈ। ਹਾਕੀ ਨਾਲ ਚੋਲੀ ਦਾਮਨ ਦਾ ਸਾਥ ਰੱਖਣ ਵਾਲਾ ਗੱਬਰ ਮੈਦਾਨ ਵਿੱਚ ਫਾਰਵਰਡ ਲਾਈਨ 'ਚ ਖੇਡਣ ਵਾਲਾ ਉੱਘਾ ਸਟਰਾਈਕਰ ਹੈ। ਜਦੋਂ ਉਸ ਦੀ ਮਘੀ ਹੋਈ ਖੇਡ ਪੂਰੀ ਚਰਮ ਸੀਮਾ 'ਤੇ ਪੁੱਜਦੀ ਹੈ ਤਾਂ ਵਿਰੋਧੀ ਡਿਫੈਂਡਰਾਂ ਨੂੰ ਲਾਲੇ ਪੈ ਜਾਂਦੇ ਹਨ। ਸੱਚਮੁੱਚ ਹੀ ਉਹ ਅਫਲਾਤੂਨ ਖਿਡਾਰੀ ਹੈ ਜੋ ਮੈਦਾਨ 'ਚ ਖੇਡ ਦੇ ਕਿਆਮ ਦੌਰਾਨ ਦੂਜੀਆਂ ਟੀਮਾਂ ਦੇ ਰੱਖਿਅਕਾਂ ਨੂੰ ਵਾਹਣੀ ਪਾਈ ਰੱਖਦਾ ਹੈ।
ਸੁਖਵਿੰਦਰ ਗੱਬਰ ਕੈਨੇਡਾ ਦੀ ਕੌਮੀ ਟੀਮ ਨਾਲ ਦੋ ਵਾਰ ਹਾਕੀ ਟੂਰਨਾਮੈਂਟ ਖੇਡਣ ਲਈ ਆਪਣੇ ਵਤਨ ਦੇ ਹਾਕੀ ਮੈਦਾਨਾਂ 'ਚ ਦਸਤਕ ਦੇ ਚੁੱਕਿਆ ਹੈ। ਦਿੱਲੀ ਵਿਸ਼ਵ ਹਾਕੀ ਕੱਪ-2010 ਤੇ ਦਿੱਲੀ ਵਿੱਚ ਹੀ 2011 ਦੇ ਲੰਡਨ ਓਲੰਪਿਕ ਹਾਕੀ ਕੁਆਲੀਫਾਇਰ ਟੂਰਨਾਮੈਂਟ ਦੌਰਾਨ ਉਸ ਨਾਲ ਦੇਸ਼-ਵਿਦੇਸ਼ ਦੀ ਹਾਕੀ ਸਬੰਧੀ ਗੁਫਤਗੂ ਕੀਤੀ ਗਈ। ਇਹ ਮੌਕਾ ਮੇਲ ਹੀ ਸੀ ਕਿ ਦੋਵੇਂ ਵਾਰ ਉਹ ਕੈਨੇਡਾ ਟੀਮ ਵੱਲੋਂ ਖੇਡਣ ਲਈ ਆਪਣੇ ਵਤਨ ਵਿੱਚ ਹਿੰਦ ਦੀ ਕੌਮੀ ਹਾਕੀ ਟੀਮ ਵਿਰੁੱਧ ਮੈਦਾਨ 'ਚ ਖੇਡਣ ਲਈ ਉਤਰਿਆ। ਉਸ ਦਾ ਕਹਿਣਾ ਸੀ ਕਿ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਹਾਕੀ ਮੈਦਾਨ 'ਚ ਆਪਣੇ ਦੇਸ਼ ਦੀ ਬਜਾਏ ਕਿਸੇ ਬੇਗਾਨੇ ਮੁਲਕ ਦੀ ਟੀਮ ਦੀ ਨੁਮਾਇੰਦਗੀ ਕਰ ਰਿਹਾ ਹੈ ਪਰ ਉਸ ਨੂੰ ਮਾਣ ਹੈ ਕਿ ਉਹ ਉਸ ਦੇਸ਼ 'ਚ ਪੈਦਾ ਹੋਇਆ ਹੈ ਜਿਸ ਨੇ ਪੂਰੀ ਦੁਨੀਆਂ ਨੂੰ ਹਾਕੀ ਦਾ ਪਾਠ ਪੜ੍ਹਾਇਆ ਹੈ। ਪੰਜਾਬ ਨੂੰ ਉਸ ਨੇ ਸੰਸਾਰ ਹਾਕੀ ਦੀ ਜ਼ਰਖ਼ੇਜ਼ ਭੂਮੀ ਕਹਿੰਦਿਆਂ ਮਾਣ ਮਹਿਸੂਸ ਕੀਤਾ ਤੇ ਕਿਹਾ ਇਸ ਦਾ ਕਣ-ਕਣ ਹਾਕੀ ਨਾਲ ਮਾਲਾ- ਮਾਲ ਹੈ।
ਵਿਦੇਸ਼ੀ ਟੀਮ ਦੇ ਖਿਡਾਰੀਆਂ ਨਾਲ ਆਪਣੇ ਖੇਡ ਤਜਰਬੇ ਸਾਂਝੇ ਕਰਦਾ ਗੱਬਰ ਕਹਿੰਦਾ ਹੈ ਕਿ ਪਰਾਏ ਖਿਡਾਰੀਆਂ ਵਿੱਚ ਸ਼ਾਮਲ ਹੋਣਾ ਆਪਣੇ ਆਪ 'ਚ ਔਖਾ ਲੱਗਦਾ ਹੈ ਪਰ ਮੇਰੇ ਹਿਸਾਬ ਨਾਲ ਕੋਈ ਵੀ ਰਾਹ ਔਝੜ ਨਹੀਂ ਹੁੰਦਾ। ਤੁਸੀਂ ਇੱਕ ਵਾਰ ਮਨ ਬਣਾ ਲਵੋ ਤਾਂ ਗੁੰਝਲਾਂ ਆਪੇ ਸੁਲਝ ਜਾਂਦੀਆਂ ਹਨ। ਬਸ ਫੇਰ ਕੀ ਸਫ਼ਰ ਦੌਰਾਨ ਹੀ ਮੰਜ਼ਲ ਸਾਹਮਣੇ ਦਿਸਦੀ ਪ੍ਰਤੀਤ ਹੁੰਦੀ ਹੈ। ਮੇਰੇ ਤੋਂ ਪਹਿਲਾਂ ਬਬਲੀ ਚੌਹਾਨ, ਬਿੰਦੀ ਸਿੰਘ ਕੁਲਾਰ, ਰਵੀ ਕਾਹਲੋਂ, ਪ੍ਰਿਤਪਾਲ ਸਿੰਘ, ਹਰਭਜਨ ਸਿੰਘ ਰਾਏ, ਵੀ.ਪੀ. ਸਿੰਘ ਆਦਿ ਪੰਜਾਬੀ ਹਾਕੀ ਓਲੰਪੀਅਨ ਕੈਨੇਡਾ ਦੀ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਦਾ ਹੱਕ ਹਾਸਲ ਕਰ ਚੁੱਕੇ ਹਨ। ਏਸ਼ੀਆ ਹਾਕੀ ਦੀ ਗੱਲ ਕਰਦਾ ਉਦਾਸੀ ਦੇ ਆਲਮ ਵਿੱਚ ਡੁੱਬਿਆ ਸੁਖਵਿੰਦਰ ਗੱਬਰ ਕਹਿੰਦਾ ਹੈ ਕਿ ਕੋਈ ਵੇਲਾ ਸੀ ਜਦੋਂ ਏਸ਼ੀਆਈ ਹਾਕੀ ਖਾਸ ਕਰ ਭਾਰਤ-ਪਾਕਿਸਤਾਨ ਦੀ ਹਾਕੀ ਦੀ ਗੱਲ ਆਲਮੀ ਹਾਕੀ ਦੇ ਗਲਿਆਰਿਆਂ ਵਿੱਚ ਸ਼ਾਨ ਨਾਲ ਕੀਤੀ ਜਾਂਦੀ ਸੀ ਪਰ ਹੁਣ ਪਹਿਲਾਂ ਵਾਲੀ ਇੱਜ਼ਤ ਦਮ ਤੋੜ ਗਈ ਤੇ ਹਵਾ ਹੋ ਗਈ ਲੱਗਦੀ ਹੈ। ਜਿੱਤ-ਹਾਰ ਬਾਰੇ ਆਪਣੇ ਅਨੁਭਵ ਸਾਂਝੇ ਕਰਦਾ ਕੈਨੇਡਾ ਦਾ ਪੰਜਾਬੀ ਹਾਕੀ ਖਿਡਾਰੀ ਦੱਸਦਾ ਹੈ ਕਿ ਚੰਗਾ ਖਿਡਾਰੀ ਨਾ ਕਦੇ ਹਾਰਦਾ ਤੇ ਨਾ ਹੀ ਕਦੇ ਜਿੱਤਦਾ ਹੈ। ਬਸ ਉਸ ਦਾ ਇੱਕੋ ਇੱਕ ਖੇਡ ਨਿਸ਼ਾਨਾ ਮੈਦਾਨ 'ਚ ਵਿਚਰਦੇ ਸਮੇਂ ਹਰ ਪਲ ਚੰਗਾ ਖੇਡ ਮੁਜ਼ਾਹਰਾ ਕਰਨ ਤਕ ਸੀਮਤ ਹੁੰਦਾ ਹੈ। ਉਂਜ ਜਿੱਤ-ਹਾਰ ਖੇਡ ਦਾ ਅਹਿਮ ਹਿੱਸਾ ਹਨ ਅਤੇ ਇਨ੍ਹਾਂ ਦਾ ਇਹੋ ਸਰੂਪ ਬਰਕਰਾਰ ਰਹਿਣਾ ਚਾਹੀਦਾ ਹੈ। ਕੈਨੇਡਾ ਦੀ ਹਾਕੀ ਦੀ ਗੱਲ 'ਤੇ ਉਸ ਦਾ ਤਰਕ ਸੀ ਉੱਥੇ ਹਰ ਇੱਕ ਖੇਡ ਨੂੰ ਇੱਕ ਖਾਸ ਜ਼ਾਵੀਏ ਤੋਂ ਵੇਖਿਆ ਜਾਂਦਾ ਹੈ ਤੇ ਹਰ ਖੇਡ ਦਾ ਆਪਣਾ ਮਹੱਤਵ ਹੈ। ਮੈਦਾਨੀ ਹਾਕੀ ਨਾਲੋਂ ਉੱਥੇ ਆਈਸ ਹਾਕੀ ਦਾ ਆਧਾਰ ਤਕੜਾ ਹੈ। ਫੇਰ ਵੀ ਖੇਡ ਦਰਸ਼ਕ ਮੈਦਾਨੀ ਹਾਕੀ ਦੇ ਕੌਮਾਂਤਰੀ ਟੂਰਨਾਮੈਂਟਾਂ ਤੇ ਹਾਕੀ ਕਲੱਬਾਂ ਦੀ ਘਰੇਲੂ ਹਾਕੀ ਲੀਗ ਨੂੰ ਬੜੇ ਚਾਅ ਨਾਲ ਵੇਖਦੇ ਹਨ। ਉੱਥੋਂ ਦੇ ਖੇਡ ਪ੍ਰੇਮੀਆਂ ਦੇ ਸ਼ਾਂਤ ਸੁਭਾਅ ਦੀ ਉਹ ਖਾਸ ਪ੍ਰਸ਼ੰਸਾ ਕਰਦਾ ਹੈ ਪਰ ਏਸ਼ੀਆ ਖਾਸ ਕਰ ਹਿੰਦ-ਪਾਕਿ ਦੇ ਹਾਕੀ ਹਮਦਰਦਾਂ ਵੱਲੋਂ ਸਟੇਡੀਅਮ 'ਚ ਜੁੜ ਕੇ ਲਿਆ ਜਾਂਦਾ ਲੁਤਫ਼ ਵੀ ਮਿਸਾਲੀ ਹੁੰਦਾ ਹੈ ਜੋ ਮੈਦਾਨ 'ਚ ਖੇਡਦੇ ਖਿਡਾਰੀਆਂ 'ਚ ਨਵਾਂ ਦਮ ਭਰਦਾ ਹੈ। ਵਿਦੇਸ਼ੀ ਹਾਕੀ ਕੋਚਾਂ ਦੀ ਵਕਾਲਤ ਕਰਨ ਵਾਲਾ ਗੱਬਰ ਦੱਸਦਾ ਹੈ ਕਿ ਇੱਕੋ ਖੇਡ ਨੀਤੀ 'ਤੇ ਅੜ ਕੇ ਹੀ ਏਸ਼ੀਆ ਦੀ ਹਾਕੀ ਦਾ ਗ੍ਰਾਫ ਥੱਲੇ ਆਇਆ ਹੈ। ਹੁਣ ਦੀ ਤਰ੍ਹਾਂ ਜੇ ਪਹਿਲਾਂ ਹੀ ਹਿੰਦ ਦੀ ਹਾਕੀ ਲਈ ਵਿਦੇਸ਼ੀ ਕੋਚ ਦੀਆਂ ਸੇਵਾਵਾਂ ਲੈ ਕੇ ਮੌਕਾ ਸੰਭਾਲ ਲਿਆ ਜਾਂਦਾ ਤਾਂ ਹਾਕੀ ਦੀ ਇਹ ਦੁਰਦਸ਼ਾ ਨਹੀਂ ਸੀ ਹੋਣੀ।
ਡਰੈਗ ਫਲਿੱਕਰ ਓਲੰਪੀਅਨ ਸੰਦੀਪ ਸਿੰਘ ਤੇ ਆਸਟਰੇਲੀਆ ਦੇ ਸਟਰਾਈਕਰ ਓਲੰਪੀਅਨ ਜੈਮੀ ਡਵਾਇਰ ਨੂੰ ਆਪਣਾ ਆਦਰਸ਼ ਮੰਨਣ ਵਾਲੇ ਸੁਖਵਿੰਦਰ ਗੱਬਰ ਨੇ 2004 ਵਿੱਚ ਕੈਨੇਡਾ ਟੀਮ ਲਈ ਜਰਮਨ ਤੇ ਦੱਖਣੀ ਅਫਰੀਕੀ ਹਾਕੀ ਟੀਮ ਨਾਲ ਟੈਸਟ ਲੜੀਆਂ ਖੇਡ ਕੇ ਆਪਣੇ ਖੇਡ ਸਫ਼ਰ ਦੀ ਸ਼ੁਰੂਆਤ ਕੀਤੀ। ਇਸ ਉਪਰੰਤ ਓਲੰਪੀਅਨ ਗੱਬਰ ਬਰਾਜ਼ੀਲ ਦੇ ਸ਼ਹਿਰ ਰਿਓ ਡੀ ਜਨੇਰੀਓ ਵਿੱਚ 2007 'ਚ ਪੈਨ ਅਮਰੀਕੀ ਗੇਮਜ਼ ਖੇਡਿਆ ਜਿਸ 'ਚ ਕੈਨੇਡਾ ਦੀ ਟੀਮ ਨੂੰ ਚੈਂਪੀਅਨ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ। ਪੇਇਚਿੰਗ-2008 ਓਲੰਪਿਕ 'ਚ ਕੈਨੇਡਾ ਦੀ ਟੀਮ ਦੀ ਪ੍ਰਤੀਨਿਧਤਾ ਕਰਨ ਸਦਕਾ ਉਸ ਦੀ ਪਿੱਠ 'ਤੇ ਓਲੰਪੀਅਨ ਖਿਡਾਰੀ ਦਾ ਠੱਪਾ ਲੱਗਿਆ। ਕੈਨੇਡਾ ਹਾਕੀ ਟੀਮ ਲਈ ਵੱਖ-ਵੱਖ ਦੇਸ਼ਾਂ ਨਾਲ ਹਾਕੀ ਟੈਸਟ ਸੀਰੀਜ਼ ਖੇਡਣ ਵਾਲਾ ਸੁਖਵਿੰਦਰ ਗੱਬਰ 2010 'ਚ ਆਪਣੇ ਵਤਨ ਦੀ ਰਾਜਧਾਨੀ ਦਿੱਲੀ 'ਚ ਵਿਸ਼ਵ ਹਾਕੀ ਕੱਪ ਖੇਡਣ ਆਇਆ। ਮੈਕਸੀਕੋ ਵਿੱਚ 2011 'ਚ ਖੇਡੀ ਗਈ ਪੈਨ ਅਮਰੀਕਨ ਹਾਕੀ 'ਚ ਗੱਬਰ ਸਿਖ਼ਰ ਦੀ ਹਾਕੀ ਖੇਡਣ ਦੇ ਬਾਵਜੂਦ ਉਪ ਜੇਤੂ ਹੀ ਬਣਾ ਸਕਿਆ ਜਿਸ ਦਾ ਝੋਰਾ ਉਸ ਨੂੰ ਅਜੇ ਤਕ ਵੱਢ ਰਿਹਾ ਹੈ।
 ਫਰਵਰੀ 2012 ਵਿੱਚ ਗੱਬਰ ਨੇ ਦਿੱਲੀ 'ਚ ਖੇਡੀ ਗਈ ਲੰਡਨ ਓਲੰਪਿਕ ਕੁਆਲੀਫਾਇਰ ਹਾਕੀ ਤੇ ਭਾਰਤੀ ਹਾਕੀ ਸੰਘ ਦੇ ਸਹਿਯੋਗ ਨਾਲ ਖੇਡੀ ਗਈ ਵਿਸ਼ਵ ਸੀਰੀਜ਼ ਹਾਕੀ ਲੀਗ ਖੇਡ ਕੇ ਆਪਣੇ ਕੌਮਾਂਤਰੀ ਖੇਡ ਕਰੀਅਰ ਦੀ ਡਾਇਰੀ 'ਚ ਹੋਰ ਸੁਨਹਿਰੀ ਖੇਡ ਪੰਨੇ ਜੋੜੇ। ਕੈਨੇਡਾ ਵਿੱਚ ਫਾਇਰ ਫਾਈਟਿੰਗ ਮਹਿਕਮੇ 'ਚ ਮੁਲਾਜ਼ਮ ਗੱਬਰ ਆਪਣੇ ਚਹੇਤੇ ਯੂਨਾਈਟਿਡ ਬ੍ਰਦਰਜ਼ ਹਾਕੀ ਵੱਲੋਂ ਘਰੇਲੂ ਲੀਗ ਖੇਡਦਾ ਹੈ ਤੇ ਘਰੋਗੀ ਹਾਕੀ ਕਲੱਬ ਦੇ ਮੁੱਖ ਕੋਚ ਪ੍ਰਿਤਪਾਲ ਸਿੰਘ ਸਰੀਂਹ ਦੀ ਆਪਣੇ ਸਮੇਤ ਹੋਰ ਬਹੁਤੇ ਪੰਜਾਬੀ ਤੇ ਗੋਰੇ ਹਾਕੀ ਖਿਡਾਰੀਆਂ ਨੂੰ ਹਾਕੀ ਖੇਡ ਦੇ ਇੱਕ ਖਾਸ ਮੁਕਾਮ 'ਤੇ ਪਹੁੰਚਾਉਣ ਲਈ ਤਾਰੀਫ਼ ਵੀ ਕਰਦਾ ਹੈ।
 -ਸੁਖਵਿੰਦਰਜੀਤ ਸਿੰਘ ਮਨੌਲੀ      

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਖੇਡ ਸਮਾਚਾਰਪੰਜਾਬੀ ਮੂਲ ਦਾ ਕੈਨੇਡੀਅਨ ਓਲੰਪੀਅਨ

Currency Converter

Amount:
From:
To:


Gurbani Radio


Gurbani - Sri Harmandir Sahib