Thursday, 23 August 2012 09:25
Print PDF

??????? ??????
????? ?? ??? ???? ???? ????? ????? ???? ?? ??????? ???? ?????? ?? ????? ?? '??? ?????? ????? ???? ???? ??? ????'? ??? 2010 ???? ????????? ????? ???? ????? ??? ???? ??????? ?????? ?? ?? ????? ?? ?? ????? ??? ??? '???? ???? ??? ???? ?? ???? ??? ?????? ??'? ??? ?? ????? ???? ?????? ???? ?????? 2012 ???? ???? ??? ?? ???? ?????? ???? ???? ?? ????? ?? ??? ???? ??? ?? ??? ??? 18 ?????? ?????? ??? ????? ??? ?? ???? ?????? ???? ??? ??? ???? ???? ?????????? '?? ??? ????? ??? 7 ??????? ?????? 5 ?????? ??? ????? ??? ??? ?????? ??????? ????? ????? ?? ???? ????? ????? ??? ?? ?? ?? ?? ???????? ????? ??? ?????? ?????? ?? ????????? ?? ??? ????
????? ????? ????? ???? ????? ????????? ????? ???? ?? ??????? ???????? ?? ???? ?? ??? ????? ??? ?? ????? ???? 16 ??? ????, 8 ????? ???? ???? 32 ???? ?????? ?? ???? ?? ??? ?????? ?? ????? ???????? ?? ????? ?? ????? ??? ????? ???? ?? ??? ?? ???? ????? ?? ???? ?????? ????? ?? ?? ?????? ????? ??????? ???? ??????? ???? ??? ????? ?? ??? ???? ???? ???
?????? ????? ?? ?? ????? ??? ?? ?????? ??????? ?????? ???? ?????? ?? 16 ???????? ??

 ਹਿੱਸਾ ਲਿਆ ਸੀ ਜਦੋਂਕਿ ਇਹ ਗਿਣਤੀ ਲੰਡਨ ਓਲੰਪਿਕ ਦੌਰਾਨ18 ਹੋ ਗਈ। ਇਸ ਤੋਂ ਇਲਾਵਾ ਕਿਸੇ ਖਿਡਾਰੀ ਦੇ ਆਰਥਿਕ ਹਾਲਾਤ ਵੀ ਉਸ ਦੀ ਕਾਰਗੁਜ਼ਾਰੀ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ ਕਿਉਂਕਿ ਕਿਸੇ ਵੀ ਖੇਡ ਲਈ ਵਚਨਬੱਧਤਾ ਅਤੇ ਜੋਸ਼ ਤੋਂ ਇਲਾਵਾ ਪਰਿਵਾਰ ਦੇ ਆਰਥਿਕ ਹਾਲਾਤ ਵੀ ਕਈ ਵਾਰੀ ਇਰਾਦਿਆਂ ਨੂੰ ਪ੍ਰਭਾਵਿਤ ਕਰਦੇ ਹਨ। ਪਿਛਲੇ ਕੁਝ ਸਾਲਾਂ ਵਿੱਚ ਹਰਿਆਣਾ ਦੇ ਖਿਡਾਰੀਆਂ ਨੇ ਖੇਡਾਂ ਵਿੱਚ ਚੰਗੀ ਕਾਰਗੁਜ਼ਾਰੀ ਵਿਖਾਈ ਹੈ। ਪਿਛਲੇ ਸਾਲਾਂ ਦੌਰਾਨ ਵਿਜੇਂਦਰ ਸਿੰਘ, ਜਤਿੰਦਰ, ਜੋਗੇਸ਼ਵਰ ਦੱਤ, ਅਖਿਲ ਕੁਮਾਰ ਤੇ ਕੁਝ ਹੋਰ ਖਿਡਾਰੀਆਂ ਨੂੰ ਚੰਗੀ ਕਾਰਗੁਜ਼ਾਰੀ ਦੀ ਬਦੌਲਤ ਸੂਬੇ ਦੀ ਪੁਲੀਸ ਵਿੱਚ ਭਰਤੀ ਕਰ ਲਿਆ ਗਿਆ ਹੈ। ਹਰਿਆਣਾ ਸਰਕਾਰ ਦੀ ਖੇਡ ਨੀਤੀ ਨੇ ਵੀ ਖਿਡਾਰੀਆ ਨੂੰ ਪੂਰੀ ਜ਼ਿੰਮੇਵਾਰੀ ਤੇ ਈਮਾਨਦਾਰੀ ਨਾਲ ਪ੍ਰੇਰਿਆ ਹੈ।  ਇਸ ਤੋਂ ਇਲਾਵਾ ਸਭ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਵੀ ਪ੍ਰਦਾਨ ਕੀਤੀਆਂ ਗਈਆਂ ਹਨ। ਜੇ ਹਰਿਆਣਾ ਦੀ ਖੇਡ ਨੀਤੀ 'ਤੇ ਝਾਤ ਮਾਰੀਏ ਤਾਂ ਰਾਸ਼ਟਰਮੰਡਲ ਖੇਡਾਂ ਵਿੱਚ ਖਿਡਾਰੀਆਂ ਨੂੰ ਸਰਕਾਰ ਵੱਲੋਂ ਲੱਖਾਂ ਰੁਪਏ ਦੇ ਇਨਾਮਾਂ ਤੋਂ ਇਲਾਵਾ ਹਰ ਖਿਡਾਰੀ ਨੂੰ ਇੱਕ ਕੁਇੰਟਲ ਘਿਓ ਵੀ ਦਿੱਤਾ ਗਿਆ। ਇਸੇ ਤਰ੍ਹਾਂ ਪੇਇਚਿੰਗ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਹਾਸਲ ਕਰਨ ਵਾਲੇ ਵਿਜੇਂਦਰ ਸਿੰਘ ਸਮੇਤ ਕਈ ਪਹਿਲਵਾਨਾਂ ਨੂੰ ਪੰਜਾਹ ਪੰਜਾਹ ਲੱਖ ਰੁਪਏ ਦਿੱਤੇ ਗਏ। ਲੰਡਨ ਓਲੰਪਿਕ ਵਿੱਚ ਤਗਮਾ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਵੀ ਹਰਿਆਣਾ ਸਰਕਾਰ ਨੇ ਇੱਕ-ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਂਜ ਇਸ ਵਾਰ ਲੰਡਨ ਓਲੰਪਿਕ ਵਿੱਚ ਹਿੱਸਾ ਲੈਣ ਗਏ ਖਿਡਾਰੀਆਂ ਲਈ ਹਰਿਆਣਾ ਸਰਕਾਰ ਨੇ ਸੋਨ ਤਗਮਾ ਜੇਤੂ ਲਈ ਢਾਈ ਕਰੋੜ, ਚਾਂਦੀ ਤਗਮਾ ਜੇਤੂ ਲਈ ਡੇਢ ਕਰੋੜ ਤੇ ਕਾਂਸੇ ਤਗਮਾ ਲਈ ਇੱਕ ਕਰੋੜ ਰੁਪਏ ਦਾ ਐਲਾਨ ਕੀਤਾ ਸੀ।
ਇਸ ਵਰ੍ਹੇ ਲੰਡਨ ਓਲੰਪਿਕ ਵਿੱਚ ਭਾਗ ਲੈਣ ਵਾਲੀ ਪਹਿਲਵਾਨ ਗੀਤਾ  ਦੇ ਪਿਤਾ ਨੂੰ ਜਦੋਂ ਕਿਸੇ ਪੁੱਛਿਆ ਕਿ ਤੁਸੀਂ ਆਪਣੀ ਧੀ ਨੂੰ ਪਹਿਲਵਾਨ ਕਿਉਂ ਬਣਾਉਣਾ ਚਾਹੁੰਦੇ ਹੋ ਤਾਂ ਉਸ ਦੇ ਪਿਤਾ ਦਾ ਜੁਆਬ ਸੀ ਕਿ ਜਦੋਂ 2000 ਵਿੱਚ ਮਲੇਸ਼ਵਰੀ ਨੇ ਓਲੰਪਿਕ ਵਿੱਚ ਸੋਨ ਤਗਮਾ ਜਿੱਤਿਆ ਸੀ ਤਾਂ ਉਸ ਸਮੇਂ ਹਰਿਆਣਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਜੋ ਖਿਡਾਰੀ ਓਲੰਪਿਕ ਵਿੱਚ ਸੋਨ ਤਗਮਾ ਲਿਆਏਗਾ, ਉਸ ਨੂੰ ਹਰਿਆਣਾ ਸਰਕਾਰ ਵੱਲੋਂ ਇੱਕ ਕਰੋੜ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਬਸ ਉਸੇ ਦਿਨ ਮੈਂ ਇਰਾਦਾ ਬਣਾ ਲਿਆ ਸੀ ਕਿ ਮੇਰੀ ਧੀ ਵੀ ਕਰੋੜਪਤੀ ਬਣੇਗੀ।
ਹਰਿਆਣਾ ਵਿੱਚ ਆਈ ਨਵੀਂ ਖੇਡ ਕ੍ਰਾਂਤੀ ਸਬੰਧੀ ਕੈਨੇਡਾ, ਪੰਜਾਬ ਤੇ ਹਰਿਆਣਾ ਦੇ ਖੇਡ ਮੈਦਾਨਾ 'ਚ ਹਰਿਆਣਾ ਐਕਸਪ੍ਰੈਕਸ ਵਜੋਂ ਜਾਣੇ ਜਾਂਦੇ ਅੰਤਰਰਾਸ਼ਟਰੀ ਕਬੱਡੀ ਸਟਾਰ ਸੁਨੀਲ ਕੁਮਾਰ ਉਰਫ ਸ਼ੀਲੂ ਹਰਿਆਣਾ ਨੇ ਕਿਹਾ ਕਿ ਹਰਿਆਣਾ ਵਿੱਚ ਖੇਡ ਕ੍ਰਾਂਤੀ ਇੱਕ ਦਿਨ ਵਿੱਚ ਨਹੀਂ ਆਈ। ਪਹਿਲਾਂ ਹਰਿਆਣਾ ਵਿੱਚ ਖੇਤੀਬਾੜੀ ਦੀ ਸਥਿਤੀ ਜ਼ਿਆਦਾ ਵਧੀਆ ਨਹੀਂ ਸੀ ਜਿਸ ਕਰਕੇ ਜ਼ਿਆਦਤਰ ਨੌਜਵਾਨ ਫ਼ੌਜ ਵਿੱਚ ਭਰਤੀ ਹੁੰਦੇ। ਫ਼ੌਜ ਵਿੱਚ ਉਹ ਖੇਡਾਂ ਨਾਲ ਜਾ ਜੁੜਦੇ, ਜਿਸ ਨਾਲ ਉਨ੍ਹਾਂ ਦਾ ਕੱਦ ਕਾਠ ਤੇ ਸਰੀਰਕ ਫਿਟਨੈੱਸ ਮਜ਼ਬੂਤ ਹੁੰਦੀ ਗਈ। ਹਰਿਆਣੇ ਦੇ ਕਈ ਅਜਿਹੇ ਖਿਡਾਰੀ ਹਨ ਜਿੰਨ੍ਹਾਂ ਫ਼ੌਜ ਤੇ ਦੇਸ਼ ਦਾ ਮਾਣ ਖੇਡਾਂ ਦੇ ਖੇਤਰ ਵਿੱਚ ਵਧਾਇਆ। ਕਈਆਂ ਨੇ ਸੇਵਾਮੁਕਤ ਹੋ ਕੇ ਇਲਾਕੇ ਦੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਕੋਚਿੰਗ ਦੇ ਕੇ ਪ੍ਰੇਰਿਆ। ਸ਼ੀਲੂ ਨੇ ਅੱਗੇ ਗਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਭਾਵੇਂ ਹਰਿਆਣਾ ਸਰਕਾਰ ਦੀ ਖੇਡ ਨੀਤੀ ਬਹੁਤ ਵਧੀਆ ਹੈ ਪਰ ਹਰਿਆਣਾ ਦੇ ਕਬੱਡੀ ਨਾਲ ਸਬੰਧਤ ਅੰਤਰਰਾਸ਼ਟਰੀ ਸਟਾਰ ਜਿਵੇਂ ਬਿਕਰਮ ਹਰਿਆਣਾ, ਸਤੀਸ਼ ਖਟਕੜ, ਫ਼ੌਜੀ ਹਰਿਆਣਾ, ਸੰਦੀਪ ਪਾਟਿਲ ਤੇ  ਕਾਲਾ ਧਨੌਰੀ ਭਾਵੇਂ ਹਰਿਆਣਾ ਪੁਲੀਸ ਵਿੱਚ ਤਾਇਨਾਤ ਹਨ ਤੇ  ਸਭ ਖਿਡਾਰੀ ਹਰਿਆਣਾ ਦੀ ਟੀਮ ਲਈ ਖੇਡਦੇ ਹਨ ਪਰ ਕਈ ਸਾਲਾਂ ਤੋਂ ਕਿਸੇ ਦੀ ਵੀ ਤਰੱਕੀ ਨਹੀਂ ਹੋਈ। ਸ਼ੀਲੂ ਨੇ ਅੱਗੇ ਕਿਹਾ ਕਿ ਜੇ ਸਰਕਾਰ ਕਬੱਡੀ ਵੱਲ ਪੰਜਾਬ ਸਰਕਾਰ ਵਾਗੂੰ ਧਿਆਨ ਦੇਵੇ ਤਾਂ ਕਬੱਡੀ ਵੀ ਹਰਿਆਣੇ ਦੀਆਂ ਹੋਰ ਖੇਡਾਂ ਵਾਂਗ ਖੇਡਾਂ ਦੇ ਨਕਸ਼ੇ 'ਤੇ ਮਾਣਮੱਤੀ ਥਾਂ ਬਣਾ ਸਕਦੀ ਹੈ। ਸ਼ੀਲੂ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ ਕਿ ਭਾਵੇਂ 1970 ਤਕ ਖੇਡਾਂ ਵਿੱਚ ਪੰਜਾਬ ਦਾ ਦਬਦਬਾ ਕਾਇਮ ਸੀ। ਕਿਸੇ ਵੇਲੇ ਸਾਡੀ ਹਾਕੀ ਟੀਮ ਵਿੱਚ ਚਿੱਟੇ ਰੁਮਾਲਾਂ ਵਾਲੇ ਸਰਦਾਰਾਂ ਦੀ ਸਰਦਾਰੀ ਵੀ ਬਰਕਰਾਰ ਰਹੀ ਹੈ ਪਰ ਅਤਿਵਾਦ ਦੇ ਕਾਲੇ ਦਿਨਾਂ ਅਤੇ ਨੌਜਵਾਨਾਂ ਦੇ ਵਿਦੇਸ਼ਾਂ ਵਿੱਚ ਵੱਸਣ ਦੀ ਚਾਹਤ ਨੇ ਪੰਜਾਬ ਦੇ ਖੇਡ ਖੇਤਰ ਨੂੰ ਵੱਡੀ ਢਾਹ ਲਾਈ ਹੈ ਜਿਸ ਦਾ ਵੱਡਾ ਫਾਇਦਾ ਹਰਿਆਣੇ ਨੂੰ ਹੋਇਆ ਹੈ। ਭੂਗੋਲਿਕ ਸਥਿਤੀ ਵੀ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਸ ਬਾਰੇ ਸ਼ੀਲੂ ਦੱਸਦਾ ਹੈ ਕਿ 'ਹਰਿਆਣਵੀ ਇੱਕ ਮਾਰਸ਼ਲ ਕੌਮ' ਹੈ। ਖੋਜ ਰਿਪੋਰਟਾਂ ਦੱਸਦੀਆਂ ਹਨ ਕਿ ਹਰਿਆਣੇ ਦੇ ਪਾਣੀ ਵਿੱਚ ਕੈਲਸ਼ੀਅਮ ਦੀ ਬਹੁਤਾਤ ਹੈ। ਇਸ ਕਰਕੇ ਲੋਕ ਚੰਗੇ ਅਤੇ ਤਕੜੀ ਸਿਹਤ ਦੇ ਮਾਲਕ ਹਨ। ਅਸੀਂ ਬਿਨਾਂ ਖਾਦ ਵਰਤਿਆਂ ਖੇਤੀ ਕਰਦੇ ਹਾਂ, ਸਾਡਾ ਖਾਣਾ ਸ਼ੁੱਧ ਹੈ ਜਿਸ ਵਿੱਚ ਕੋਈ ਵੀ ਜ਼ਹਿਰੀਲਾ ਤੱਤ ਨਹੀਂ ਹੈ।
ਹਰਿਆਣੇ ਦੇ ਖਿਡਾਰੀ ਇਸ ਗੱਲੋਂ ਵੀ ਖ਼ੁਸ਼ਕਿਸਮਤ ਹਨ ਕਿ ਆਮ ਲੋਕਾਂ ਦੀ ਖੇਡਾਂ ਵੱਲ ਖਿੱਚ ਖੇਡਾਂ ਦਾ ਪੱਧਰ ਉੱਚਾ ਚੁੱਕਣ ਵਿੱਚ ਸਹਾਈ ਹੋ ਰਹੀ ਹੈ। ਮਿਸਾਲ ਵਜੋਂ ਅੰਤਰਰਾਸ਼ਟਰੀ ਪੱਧਰ 'ਤੇ ਜਿੱਤ ਹਾਸਲ ਕਰਨ ਵਾਲਿਆਂ ਨੂੰ ਇਲਾਕੇ ਦੇ ਲੋਕਾਂ ਵੱਲੋਂ ਘਿਓ ਸਮੇਤ ਦੇਸੀ ਤੋਹਫ਼ਿਆਂ ਤੇ ਸਭ ਤੋਂ ਵੱਧ ਦਲੇਰੀ ਤੇ ਹੱਲਾਸ਼ੇਰੀ ਨਾਲ ਸਨਮਾਨਿਆ ਜਾਂਦਾ ਹੈ। ਹਰਿਆਣੇ ਦੇ ਲੋਕ ਇੱਕ ਦੂਜੇ ਦੀ ਜਿੱਤ 'ਤੇ ਦਿਲੋਂ ਜਸ਼ਨ ਮਨਾਉਂਦੇ ਹਨ। ਇੱਕ ਤਗਮਾ ਕਿਸੇ ਵੀ ਖਿਡਾਰੀ ਦੀ ਰਾਤੋ-ਰਾਤ ਕਿਸਮਤ ਬਦਲ ਸਕਦਾ ਹੈ। ਇਹ ਸਭ ਇਸ ਸਮੇਂ ਹਰਿਆਣੇ ਦੇ ਅੰਤਰਰਾਸ਼ਟਰੀ ਖਿਡਾਰੀਆਂ ਵਿੱਚ ਦੇਖਿਆ ਜਾ ਰਿਹਾ ਹੈ ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਖੇਡ ਸਮਾਚਾਰਓਲੰਪਿਕ ਵਿੱਚ ਹਰਿਆਣਾ ਦੀ ਸਰਦਾਰੀ

Currency Converter

Amount:
From:
To:


Gurbani Radio


Gurbani - Sri Harmandir Sahib