Thursday, 13 September 2012 12:31
Print PDF

ਚੇਨਈ-ਇਥੇ ਐਮ ਏ ਚਿਦੰਬਰਮ ਸਟੇਡੀਅਮ ਵਿੱਚ ਯੁਵਰਾਜ ਵੱਲੋਂ ਤੇਜ਼ੀ ਨਾਲ 26 ਗੇਂਦਾਂ 'ਤੇ ਬਣਾਈਆਂ 34 ਦੌੜਾਂ ਦੇ ਬਾਵਜੂਦ ਭਾਰਤ ਆਖਰੀ ਓਵਰ 'ਚ ਨਿਊਜ਼ੀਲੈਂਡ ਕੋਲੋਂ ਇਕ ਦੌੜ ਨਾਲ ਹਾਰ ਗਿਆ। ਯੁਵਰਾਜ ਉਸ ਵੇਲੇ ਆਊਟ ਹੋ ਗਿਆ ਜਦੋਂ ਭਾਰਤ ਨੂੰ ਤਿੰਨ ਗੇਂਦਾਂ ਰਹਿੰਦਿਆਂ ਛੇ ਦੌੜਾਂ ਬਣਾਉਣ ਦੀ ਲੋੜ ਸੀ। ਵਿਰਾਟ ਕੋਹਲੀ ਨੇ 70 ਦੌੜਾਂ ਬਣਾਈਆਂ। ਭਾਰਤ 20 ਓਵਰਾਂ 'ਚ 4 ਵਿਕਟਾਂ ਪਿੱਛੇ 166 ਦੌੜਾਂ ਹੀ ਬਣਾ ਸਕਿਆ।
ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਲਿਆ। ਨਿਊਜ਼ੀਲੈਂਡ ਦੀ ਟੀਮ ਨੇ ਦੂਜੇ ਟਵੰਟੀ-20 ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜ ਵਿਕਟਾਂ 'ਤੇ 167 ਦੌੜਾਂ ਬਣਾਈਆਂ। ਨਿਊਜ਼ੀਲੈਂਡ ਦੀ ਤਰਫੋਂ ਬਰੈਂਡਨ ਮੈਕੁਲਮ ਨੇ 91, ਕਪਤਾਨ ਰੋਸ ਟੇਲਰ ਤੇ ਕੇਨ ਵਿਲੀਅਮਜ਼ ਨੇ ਕ੍ਰਮਵਾਰ 25 ਤੇ 28 ਦੌੜਾਂ ਦੀ ਪਾਰੀ ਖੇਡੀ। ਭਾਰਤ ਦੀ ਤਰਫੋਂ ਇਰਫਾਨ ਪਠਾਨ ਨੇ ਤਿੰਨ

ਵਿਕਟਾਂ ਲਈਆਂ।
ਭਾਰਤ ਨੇ ਸ਼ੁਰੂਆਤ ਵਿਚ ਨਿਊਜ਼ੀਲੈਂਡ ਦੀਆਂ ਦੋ ਵਿਕਟਾਂ ਲੈ ਕੇ ਹਾਲਤ ਪਤਲੀ ਕਰ ਦਿੱਤੀ ਤੇ ਇਸ ਨਾਲ ਦਰਸ਼ਕ ਵਧੇਰੇ ਰੁਮਾਂਚਿਤ ਹੋ ਗਏ ਤੇ ਉਦੋਂ ਮੈਚ ਦੇ ਯਾਦਗਾਰੀ ਪਲ ਸਨ, ਜਦੋਂ ਯੁਵਰਾਜ ਕੋਲ ਪਹਿਲੀ ਵਾਰ ਗੇਂਦ ਗਈ। ਮਿਡਫੀਲਡ ਵਿਚ ਲੱਗੇ ਯੁਵਰਾਜ ਨੇ ਮਾਰਟਿਨ ਗੁਪਿਟਲ ਦੀ ਗੇਂਦ ਨੂੰ ਰੋਕਣ ਲਈ ਪਹਿਲਾਂ ਵਰਗੀ ਹੀ ਫੁਰਤੀ ਦਿਖਾਈ। ਭਾਰਤ ਦੇ ਚੋਟੀ ਦੇ ਫੀਲਡਰਾਂ ਵਿਚੋਂ ਇਕ ਯੁਵਰਾਜ ਨੇ ਤੀਜੇ ਓਵਰ ਦੇ ਵਿਚ ਕੇਨ ਵਿਲੀਅਮਜ਼ ਦੇ ਸ਼ਾਟ ਨੂੰ ਡਾਈਵ ਮਾਰ ਕੇ ਰੋਕ ਲਿਆ ਤੇ ਸਾਫ ਕਰ ਦਿੱਤਾ ਕਿ ਉਸ ਨੂੰ ਪੁਰਾਣੇ ਰੰਗ-ਢੰਗ ਵਿਚ ਵਾਪਸ ਆਉਣ ਲਈ ਕੋਈ ਅੜਿੱਕਾ ਨਹੀਂ ਹੈ। ਪਾਵਰ ਪਲੇਅ ਖਤਮ ਹੁੰਦਿਆਂ ਧੋਨੀ ਨੇ ਸੱਤਵੇਂ ਓਵਰ ਵਿਚ ਗੇਂਦ ਯੁਵਰਾਜ ਨੂੰ ਸੌਂਪੀ। ਜਿਉਂ ਹੀ ਯੁਵਰਾਜ ਨੇ ਗੇਂਦ ਸੰਭਾਲੀ ਤਾਂ ਵੱਡੀ ਸਕੀਰਨ 'ਤੇ ਲਿਖਿਆ ਸੀ, ''ਵੈਲਕਮ ਬੈਕ ਯੂਵੀ''।  ਉਸ ਨੇ ਪਹਿਲੇ ਓਵਰ ਵਿਚ ਸਿਰਫ ਚਾਰ ਦੌੜਾਂ ਦਿੱਤੀਆਂ। ਦੂਜੇ ਓਵਰ ਵਿਚ ਯੁਵਰਾਜ ਨੇ ਦਸ ਦੌੜਾਂ ਦਿੱਤੀਆਂ ਸਨ।

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਖੇਡ ਸਮਾਚਾਰਯੁਵਰਾਜ ਜਿੱਤਿਆ, ਭਾਰਤ ਹਾਰਿਆ

Currency Converter

Amount:
From:
To:


Gurbani Radio


Gurbani - Sri Harmandir Sahib