?????? ???? ????

????? ??? ????? ?? ?????? ??? ???? ?? ???? ?? ??? ?? ??? ?? ?? ?? ?? ??? ?? 1983 ??? 2012 ?? ????? ?? ?????? ?? ?????? ??? ???? ??? ?? 6 ???? ??? ???? ?? ????? ?????? ?? ???? ????? ?? ??? ????? ??? ?? ????? ??? ????? ????-????? ?? ?????? ?????-??????, ??? ????? ??? ??? ??? ?? ??? ??? ??? ???? ??? ???? ?? ??? ????? ??, ?? ??? ?? ????? ???? ??? ?? ?? ???? ????? ?? ??? ???? ?? ????????? ???? ???????? ???? ??? ??? ?? ???? ???? ???????? ?? ???? ??? ?????? ???? ?????? ??? ???? ?? ??? ?? ??? ?????? ???
????? ????? ???? ?? ??-20 ???? ??? ???? ?? ????? ????? ?? ????? ????? ????? ?? ????? ????? ?? ?? ?????? ??? ????? ??????? ??????????? ???????? ?? ????? ??? ?? ???? ?? ???? ?? ??????? ??? ????? ???????? ??????
ਕੌਂਸਲ ਦੀ ਦਰਜਾਬੰਦੀ ਵਿੱਚ ਭਾਰਤੀ ਟੀਮ ਦੇ ਜਿੱਤਾਂ ਤੇ ਹਾਰਾਂ ਕਾਰਨ ਉਤਰਾਅ-ਚੜ੍ਹਾਅ ਆਉਂਦੇ ਰਹਿੰਦੇ ਹਨ ਪਰ ਜਿਸ ਰੂਪ ਵਿੱਚ ਭਾਰਤੀ ਕ੍ਰਿਕਟ ਪਨੀਰੀ ਮੁੰਡੇ ਤੇ ਕੁੜੀਆਂ ਵਿੱਚ ਆਧੁਨਿਕ ਕ੍ਰਿਕਟ ਤਕਨੀਕ ਤੇ ਦੇਸੀ ਤੇ ਵਿਦੇਸ਼ੀ ਕੋਚਿੰਗ ਤਹਿਤ ਉੱਘੇ ਭਾਰਤੀ ਬੱਲੇਬਾਜ਼, ਗੇਂਦਬਾਜ਼ ਵਿਕਟਕੀਪਰ ਤੇ ਫੀਲਡਰ ਤਿਆਰ ਹੋ ਰਹੇ ਹਨ, ਉਸ 'ਤੇ ਨਿਸ਼ਚੇ ਹੀ ਮਾਣ ਹੈ।
ਵਿਸ਼ਵ ਕ੍ਰਿਕਟ ਕੱਪ 1983 ਵਿੱਚ ਪਹਿਲੀ ਵਾਰ ਭਾਰਤੀ ਕਪਤਾਨ ਕਪਿਲ ਦੇਵ ਦੀ ਕਪਤਾਨੀ ਹੇਠ ਭਾਰਤ ਨੇ ਜਿੱਤਿਆ ਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਸਨਮਾਨਤ ਕੀਤਾ। 2011 ਵਿੱਚ ਭਾਰਤ ਨੇ ਫਿਰ ਦੂਜੀ ਵਾਰ ਵਿਸ਼ਵ ਕ੍ਰਿਕਟ ਕੱਪ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਹੇਠ ਜਿੱਤ ਕੇ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਤੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਤੋਂ ਸਨਮਾਨ ਪ੍ਰਾਪਤ ਕੀਤਾ। ਸਾਲ 2011 ਵਿੱਚ ਹੀ ਮੁਹਾਲੀ ਵਿਖੇ ਡਾ. ਮਨਮੋਹਨ ਸਿੰਘ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਹਿੰਦ-ਪਾਕਿ ਸੈਮੀਫਾਈਨਲ ਮੈਚ ਵਿੱਚ ਸ਼ਿਰਕਤ ਕਰਕੇ ਖੇਡ- ਸਿਆਸਤ ਤੇ ਦੋਸਤੀ ਦਾ ਨਵਾਂ ਦੌਰ ਆਰੰਭਿਆ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਕ੍ਰਿਕਟ ਸਟੇਡੀਅਮ ਭਾਰਤ ਲਈ ਪੰਜਾਬ 'ਚ ਕੌਮਾਂਤਰੀ ਕ੍ਰਿਕਟ ਮੈਚ ਜਿੱਤਣ ਲਈ ਵਰਦਾਨ ਸਿੱਧ ਹੋ ਰਿਹਾ ਹੈ।
ਭਾਰਤ ਨੇ 24 ਦਸੰਬਰ 2007 ਵਿੱਚ ਵੀ ਡਰਬਨ ਵਿਖੇ ਪਹਿਲਾ ਵਿਸ਼ਵ ਟਵੰਟੀ-20 ਕੱਪ ਕ੍ਰਿਕਟ ਮੁਕਾਬਲਾ ਜਿੱਤ ਕੇ ਕਪਤਾਨ 'ਝਾਰਖੰਡ ਰਤਨ' ਮਹਿੰਦਰ ਸਿੰਘ ਧੋਨੀ ਨੇ ਕ੍ਰਿਕਟ ਕ੍ਰਿਸ਼ਮੇ ਵਿਖਾ ਕੇ ਭਾਰਤੀ ਕ੍ਰਿਕਟ ਦੇ ਹੌਸਲੇ ਬੁਲੰਦ ਕੀਤੇ। ਭਾਰਤੀ ਕ੍ਰਿਕਟ ਨੇ ਜੂਨੀਅਰ ਵਰਗ ਵਿੱਚ 2000 ਵਿੱਚ ਮੁਹੰਮਦ ਕੈਫ਼ ਦੀ ਕਪਤਾਨੀ ਹੇਠ ਸ੍ਰੀਲੰਕਾ ਨੂੰ ਹਰਾ ਕੇ ਪਹਿਲਾ ਖ਼ਿਤਾਬ ਵਿਸ਼ਵ ਪੱਧਰੀ ਜਿੱਤਿਆ। 2008 ਵਿੱਚ ਵਿਰਾਟ ਕੋਹਲੀ ਦੀ ਕਪਤਾਨੀ ਹੇਠ ਦੱਖਣੀ ਅਫ਼ਰੀਕਾ ਨੂੰ ਹਰਾ ਕੇ ਭਾਰਤ ਦੂਜੀ ਵਾਰ ਵਿਸ਼ਵ ਜੂਨੀਅਰ ਚੈਂਪੀਅਨ ਬਣਿਆ। 26 ਅਗਸਤ 2012 ਨੂੰ ਭਾਰਤ ਨੇ ਆਸਟਰੇਲੀਆ ਨੂੰ ਉਨ੍ਹਾਂ ਦੇ ਦੇਸ਼ ਵਿੱਚ ਕਪਤਾਨ ਉਨਮੁਕਤ ਚੰਦ ਦੀ ਕਪਤਾਨੀ ਹੇਠ ਹਰਾ ਕੇ ਅੰਡਰ-19 ਵਿਸ਼ਵ ਜੂਨੀਅਰ ਕ੍ਰਿਕਟ ਕੱਪ ਚੁੰਮ ਕੇ ਤੀਜੀ ਵਾਰ ਜਸ਼ਨ ਮਨਾਏ। ਇੰਜ ਭਾਰਤ ਕੁੱਲ 6 ਵਾਰ ਵਿਸ਼ਵ ਕ੍ਰਿਕਟ ਕੱਪ ਚੁੰਮ ਕੇ ਸੰਸਾਰ ਕ੍ਰਿਕਟ 'ਤੇ ਛਾਇਆ ਤੇ ਭਾਰਤ ਦਾ ਭਵਿੱਖ ਕ੍ਰਿਕਟ ਜਗਤ ਵਿੱਚ ਰੌਸ਼ਨ ਨਜ਼ਰ ਆ ਰਿਹਾ ਹੈ ਕਿਉਂਕਿ ਭਾਰਤੀ ਕ੍ਰਿਕਟ ਨਰਸਰੀਆਂ ਤੋਂ ਚੰਗੇ ਕ੍ਰਿਕਟਰ ਤਿਆਰ ਹੋ ਰਹੇ ਹਨ ਤੇ ਸਟਾਰ ਭਾਰਤੀ ਕ੍ਰਿਕਟਰ ਕ੍ਰਿਕਟ ਅਕਾਦਮੀਆਂ ਚਲਾ ਰਹੇ ਹਨ, ਜਿਨ੍ਹਾਂ ਵਿੱਚ ਵਿਸ਼ਵ ਰਿਕਾਰਡ ਹੋਲਡਰ ਦੁਆਬੀਆ ਹਰਭਜਨ ਸਿੰਘ ਭੱਜੀ ਜਲੰਧਰ ਸ਼ਾਮਲ ਹੈ। ਕ੍ਰਿਕਟ ਨੂੰ ਭਾਵੇਂ ਹਾਲੇ ਓਲੰਪਿਕ ਖੇਡਾਂ ਵਿੱਚ ਮਾਨਤਾ ਨਹੀਂ ਮਿਲੀ ਪਰ ਇਹ ਖੇਡ ਭਾਰਤ, ਆਸਟਰੇਲੀਆ, ਇੰਗਲੈਂਡ, ਪਾਕਿਸਤਾਨ, ਵੈਸਟ ਇੰਡੀਜ਼, ਨਿਊਜ਼ੀਲੈਂਡ, ਸ੍ਰੀਲੰਕਾ, ਬੰਗਲਾਦੇਸ਼, ਦੱਖਣੀ ਅਫ਼ਰੀਕਾ, ਜ਼ਿੰਬਾਬਵੇ, ਨੀਦਰਲੈਂਡ, ਕੋਰੀਆ, ਸਕਾਟਲੈਂਡ ਤੇ ਆਇਰਲੈਂਡ ਆਦਿ ਦੇਸ਼ਾਂ ਵਿੱਚ ਵਧੇਰੇ ਮੁਕਾਬਲੇ ਵਾਲੀ ਖੇਡ ਬਣ ਚੁੱਕੀ ਹੈ। ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੀ ਪ੍ਰਧਾਨਗੀ ਭਾਰਤ ਦੋ ਵਾਰ ਕਰ ਚੁੱਕਾ ਹੈ ਤੇ ਹੁਣ ਪ੍ਰਧਾਨਗੀ ਨਿਊਜ਼ੀਲੈਂਡ ਕੋਲ ਹੈ। ਏਸ਼ੀਆ ਤੇ ਯੂਰਪ ਵਿੱਚ ਮੁਕਾਬਲੇ ਦੀ ਕ੍ਰਿਕਟ ਤਕਨੀਕ ਵਿਕਸਤ ਹੋ ਰਹੀ ਹੈ ਤੇ ਨਵੇਂ ਨਿਯਮ ਵੀ।
ਭਾਰਤ ਵਿੱਚ ਸਚਿਨ ਤੇਂਦੁਲਕਰ ਦੇ ਵਿਸ਼ਵ ਰਿਕਾਰਡ ਹਾਲੇ ਕਾਇਮ ਹਨ, ਜੋ ਕਿ ਹਰਫ਼ਨਮੌਲਾ ਕ੍ਰਿਕਟਰ ਹੁਣ ਰਾਜ ਸਭਾ ਦੀ ਸਿਆਸੀ ਕ੍ਰਿਕਟ ਖੇਡਦਾ ਹੈ। ਭਾਰਤੀ ਕ੍ਰਿਕਟਰਾਂ ਨੇ ਚੌਕੇ-ਛੱਕੇ ਮਾਰ ਕੇ ਸੰਸਾਰ ਦੇ 6 ਵਿਸ਼ਵ ਕੱਪ ਜਿੱਤੇ ਤੇ ਵਿਸ਼ਵ ਟੀਮਾਂ ਦੀਆਂ ਵਿਕਟਾਂ ਝਟਕਾਈਆਂ, ਕੈਚ ਕੀਤੇ ਤੇ ਨਕਦਨਾਮੇ ਤੇ ਨਾਂ ਕਮਾ ਕੇ ਮਾਲੋਮਾਲ ਹੋਏ। ਕ੍ਰਿਕਟ ਪੈਸੇ ਵਾਲੀ ਖੇਡ ਹੈ ਤੇ ਸਹਾਰਾ ਕੰਪਨੀ ਦਾ ਸਹਾਰਾ ਵੀ ਰਿਹਾ। ਕ੍ਰਿਕਟ ਸੰਸਾਰ ਵਿੱਚ ਬੇਹੱਦ ਹਰਮਨ-ਪਿਆਰੀ ਖੇਡ ਬਣ ਗਈ ਹੈ। ਵਿਸ਼ਵ ਮੀਡੀਆ ਵੀ ਕ੍ਰਿਕਟ ਨੂੰ ਵੱਧ ਜਗ੍ਹਾ ਦੇ ਰਿਹਾ ਹੈ। ਭਾਰਤੀ ਕ੍ਰਿਕਟ ਯੋਜਨਾਬੱਧ ਢੰਗ ਨਾਲ ਸਤੰਬਰ 2012 ਵਿੱਚ ਟਵੰਟੀ-20 ਵਿਸ਼ਵ ਕੱਪ ਲਈ ਮਰਦ ਟੀਮ 19 ਸਤੰਬਰ ਨੂੰ ਅਫ਼ਗ਼ਾਨਿਸਤਾਨ ਤੇ ਮਹਿਲਾ ਟੀਮ 27 ਸਤੰਬਰ ਨੂੰ ਆਸਟਰੇਲਆ ਵਿਰੁੱਧ ਕ੍ਰਮਵਾਰ ਕਪਤਾਨ ਧੋਨੀ ਤੇ ਮਿਤਾਲੀ ਦੀ ਕਪਤਾਨੀ ਹੇਠ ਉਤਰੇਗੀ। ਭਾਰਤ ਨੇ ਹਾਲੇ ਹੋਰ ਵਿਸ਼ਵ ਕੱਪ ਜਿੱਤਣੇ ਹਨ। ਭਾਰਤੀ ਕ੍ਰਿਕਟ ਦੇ ਹੌਸਲੇ ਬੁਲੰਦ ਹਨ।