Thursday, 27 September 2012 10:47
Print PDF

ਕੋਲਕਾਤਾ-ਭਾਰਤ ਦੀ ਅੱਵਲ ਤੀਰਅੰਦਾਜ਼ ਦੀਪਿਕਾ ਕੁਮਾਰੀ ਨੇ ਵਿਸ਼ਵ ਕੱਪ 'ਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਦੀਪਿਕਾ ਟੋਕੀਓ ਦੇ ਹਿਬਿਆ ਪਾਰਕ 'ਚ ਮਹਿਲਾ ਸਿੰਗਲਜ਼ ਦੇ ਖੇਡੇ ਗਏ ਫਾਈਨਲ 'ਚ ਓਲੰਪਿਕ 'ਚੋਂ ਦੋ ਸੋਨ ਤਗ਼ਮੇ ਜਿੱਤਣ ਵਾਲੀ ਬੋ ਬਾਈ ਕੇ ਤੋਂ ਹਾਰ ਗਈ ਤੇ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਲੰਡਨ ਓਲੰਪਿਕ 'ਚ ਮਿਲੀ ਨਿਰਾਸ਼ਾ ਤੋਂ ਬਾਅਦ ਆਪਣੀ ਪਹਿਲੀ ਚੈਂਪੀਅਨਸ਼ਿਪ ਖੇਡ ਰਹੀ ਦੀਪਿਕਾ ਕੁਆਰਟਰ ਫਾਈਨਲ ਤੇ ਸੈਮੀਫਾਈਨਲ 'ਚ ਜਿੱਤਣ ਤੋਂ ਬਾਅਦ ਪੂਰੇ ਹੌਸਲੇ 'ਚ ਸੀ ਅਤੇ ਫਾਈਨਲ 'ਚ ਵੀ ਉਹ ਦਬਦਬਾ ਬਣਾਉਣ 'ਚ ਕਾਮਯਾਬ ਰਹੀ। ਉਸ ਨੇ ਫਾਈਨਲ 'ਚ 4-0 ਦੀ ਲੀਡ ਬਣਾ ਲਈ ਪਰ ਬੋ ਬਾਈ ਨੇ ਉਸ ਦੀ ਚੁਣੌਤੀ ਦੀਆਂ ਧੱਜੀਆਂ ਉਡਾ ਦਿੱਤੀਆਂ। ਕੋਰੀਆਈ ਤੀਰਅੰਦਾਜ਼ ਨੇ 0-4 ਨਾਲ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਬਾਕੀ ਤਿੰਨ ਸੈੱਟ ਆਪਣੇ ਨਾਂ ਕਰ ਲਏ ਤੇ ਸੋਨ ਤਗ਼ਮੇ 'ਤੇ ਕਬਜ਼ਾ ਕਰ ਲਿਆ। ਬੋ ਲਈ ਇਹ ਵਰ੍ਹਾ ਚੰਗਾ ਰਿਹਾ, ਜਿਸ 'ਚ ਉਸ ਨੇ ਦੋ ਮਹੀਨੇ ਪਹਿਲਾਂ ਓਲੰਪਿਕ 'ਚ ਵਿਅਕਤੀਗਤ ਤੇ

 ਟੀਮ ਸ਼੍ਰੇਣੀ ਦਾ ਖ਼ਿਤਾਬ ਜਿੱਤਿਆ ਸੀ। ਲੰਡਨ ਓਲੰਪਿਕ 'ਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਵਿਸ਼ਵ ਰੈਂਕਿੰਗ 'ਚ ਦੂਜੇ ਸਥਾਨ 'ਤੇ ਖਿਸਕੀ ਦੀਪਿਕਾ ਨੂੰ ਇਸ ਮੁਕਾਬਲੇ 'ਚ ਅੱਵਲ ਦਰਜਾ ਮਿਲਿਆ ਹੈ। ਇਸ ਨੇ ਪਹਿਲੇ ਦੋ ਸੈੱਟ 26-23, 27-25 ਨਾਲ ਆਪਣੇ ਨਾਂ ਕਰਕੇ 4-0 ਦੀ ਲੀਡ ਬਣਾ ਲਈ ਪਰ ਬੋ ਨੇ ਬਾਰਸ਼ ਨਾਲ ਪ੍ਰਭਾਵਤ ਮੈਚ 'ਚ ਤੀਜੇ ਸੈੱਟ 'ਚ 9-9-10 ਦੇ ਸਕੋਰ ਨਾਲ ਵਾਪਸੀ ਕੀਤੀ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਖੇਡ ਸਮਾਚਾਰਦੀਪਿਕਾ ਨੇ ਤੀਰਅੰਦਾਜ਼ੀ ਵਿਸ਼ਵ ਕੱਪ 'ਚ ਜਿੱਤਿਆ ਚਾਂਦੀ ਦਾ ਤਗ਼ਮਾ

Currency Converter

Amount:
From:
To:


Gurbani Radio


Gurbani - Sri Harmandir Sahib