Friday, 02 November 2012 10:33
Print PDF

ਰੈੱਡਬੁੱਲ ਦੇ ਸਵੈਸਟੀਅਨ ਵੈਟਲ ਨੇ ਲਗਾਤਾਰ ਦੂਜੀ ਵਾਰ ਇੰਡੀਅਨ ਗ੍ਰਾਂ ਪ੍ਰੀ ਜਿੱਤ ਕੇ ਫਾਰਮੂਲਾ ਵਨ 2012 ਚੈਂਪੀਅਨਸ਼ਿਪ ਉੱਤੇ ਦਾਅਵਾ ਤਕੜਾ ਕਰ ਲਿਆ ਹੈ। ਵੈਟਲ ਦੀ ਇਸ ਸੈਸ਼ਨ ਵਿੱਚ ਲਗਾਤਾਰ ਚੌਥੀ ਅਤੇ ਕੁੱਲ ਪੰਜਵੀਂ ਜਿੱਤ ਹੈ। ਫੋਰਸ ਇੰਡੀਆ ਨੇ ਵੀ ਆਪਣੀ ਘਰੇਲੂ ਗ੍ਰਾਂ ਪ੍ਰੀ ਵਿੱਚ ਚਾਰ ਅੰਕ ਹਾਸਲ ਕੀਤੇ ਹਨ। ਪਿਛਲੇ ਸਾਲ ਬੁੱਧ ਇੰਟਰਨੈਸ਼ਨਲ ਸਰਕਟ ਵਿੱਚ ਪਹਿਲੀ ਇੰਡੀਅਨ ਗ੍ਰਾਂ ਪ੍ਰੀ ਵਿੱਚ ਇਕ ਘੰਟਾ 30 ਮਿੰਟ 35.002 ਸੈਕਿੰਡ ਦਾ ਸਮਾਂ ਕੱਢ ਕੇ ਦੌੜ ਜਿੱਤਣ ਵਾਲੇ ਵੈਟਲ ਨੇ ਇਸ ਵਾਰ ਇਕ ਘੰਟਾ 28 ਮਿੰਟ 720 ਸੈਕਿੰਡ ਵਿੱਚ 60 ਲੈਪ ਪੂਰੇ ਕੀਤੇ। ਰੈੱਡਬੁਲ ਦੀ ਟੀਮ ਨੇ ਚੈਂਪੀਅਨਸ਼ਿਪ ਰੇਸ ਵਿੱਚ ਵੀ ਫਰਾਰੀ ਨੂੰ ਕਾਫੀ ਪਿੱਛੇ ਛੱਡ ਦਿੱਤਾ। ਵੈਟਲ ਦੇ ਸਾਥੀ ਡਰਾਈਵਰ ਆਸਟਰੇਲਿਆਈ ਮਾਰਕ ਵੈਬਰ ਨੇ ਤੀਜਾ ਸਥਾਨ ਹਾਸਲ ਕੀਤਾ। ਦੂਜੇ ਪਾਸੇ ਵਿਅਕਤੀਗਤ ਚੈਂਪੀਅਨਸ਼ਿਪ ਵਿੱਚ ਵੈਟਲ ਨੂੰ ਚੁਣੌਤੀ ਦੇਣ ਵਾਲੇ ਫਰਾਰੀ ਦੇ ਫਰਨਾਡੋ ਅਲਾਂਸੋ ਨੇ ਸ਼ੁਰੂਆਤ ਵਿੱਚ ਕਾਫੀ ਹਮਲਾਵਰ ਰੁਖ਼ ਅਪਣਾਇਆ, ਪਰ ਉਹ ਲੈਅ ਨੂੰ ਨਿਰੰਤਰ ਕਾਇਮ ਨਾ ਰੱਖ ਸਕਿਆ। ਉਸ ਨੇ ਆਖ਼ਰੀ ਦਸ ਲੈਪਾਂ ਵਿੱਚ ਵੈਟਲ ਨੂੰ ਜ਼ਬਰਦਸਤ ਚੁਣੌਤੀ ਦਿੱਤੀ, ਪਰ ਉਹ ਵੈਟਲ ਨੂੰ ਹਰਾ ਨਾ ਸਕਿਆ। ਅਲਾਂਸੋ ਦੂਜੇ ਸਥਾਨ ਉੱਤੇ ਰਿਹਾ ਤੇ ਉਸ ਨੂੰ

 ਇਸ ਰੇਸ ਵਿੱਚ 18 ਅੰਕ ਮਿਲੇ। ਸੈਸ਼ਨ ਦੀਆਂ 20 ਵਿੱਚੋਂ ਹੁਣ ਤੱਕ ਸਿਰਫ਼ ਤਿੰਨ ਰੇਸਾਂ ਬਾਕੀ ਹਨ। ਵੈਟਲ ਦਾ ਲਗਾਤਾਰ ਦੂਜੀ ਵਾਰ ਖ਼ਿਤਾਬ ਜਿੱਤਣਾ ਲਗਪਗ ਤੈਅ ਹੈ ਤੇ ਉਹ ਅਲਾਂਸੋ ਤੋਂ 13 ਅੰਕ ਅੱਗੇ ਹੋ ਗਿਆ ਹੈ। ਸਹਾਰਾ ਫੋਰਸ ਇੰਡੀਆ ਦਾ ਡਰਾਈਵਰ ਨੀਕੋ ਹੁਲਕੇਨਬਰਗ ਅੱਠਵੇਂ ਸਥਾਨ ਉੱਤੇ ਰਿਹਾ ਤੇ ਉਸ ਨੂੰ ਇਸ ਰੇਸ ਵਿੱਚ ਚਾਰ ਅੰਕ ਮਿਲੇ। ਉਸ ਦਾ ਸਾਥੀ ਪਾਲ ਡੀਰੇਸਟਾ 12ਵੇਂ ਸਥਾਨ ਉੱਤੇ ਰਿਹਾ।  ਇਸ ਸੈਸ਼ਨ ਵਿੱਚ ਇਕ ਸਮੇਂ ਅਲਾਂਸੋ ਤੋਂ 40 ਅੰਕਾਂ ਨਾਲ ਪਛੜਨ ਵਾਲੇ ਵੈਟਲ ਨੇ ਅਪਰੈਲ ਵਿੱਚ ਬਹਿਰੀਨ ਗ੍ਰਾਂ ਪ੍ਰੀ ਵਿੱਚ ਜਿੱਤ ਤੋਂ ਬਾਅਦ ਸਤੰਬਰ ਵਿੱਚ ਸਿੰਗਾਪੁਰ ਤੇ ਅਕਤੂਬਰ ਵਿੱਚ ਜਾਪਾਨ ਤੇ ਕੋਰੀਆ ਗ੍ਰਾਂ ਪ੍ਰੀ ਜਿੱਤ ਕੇ ਲੀਡ ਹਾਸਲ ਕੀਤੀ। ਇਸ ਦੇ ਨਾਲ ਹੀ ਲਗਾਤਾਰ ਤਿੰਨ ਰੇਸਾਂ ਵਿੱਚ ਸ਼ੁਰੂ ਤੋਂ ਅਖ਼ੀਰ ਤੱਕ ਲੀਡ ਹਾਸਲ ਕਰਨ ਵਾਲੇ ਉਹ 1989 ਤੋਂ ਬਾਅਦ ਪਹਿਲੇ ਡਰਾਈਵਰ ਬਣ ਗਏ ਹਨ। ਇਸ ਤੋਂ ਪਹਿਲਾਂ 1989 ਵਿੱਚ ਇਰਟਨਸੇਨਾ ਨੇ ਸਾਨ ਮਾਰੀਨੋ, ਮੋਨਾਕੋ ਤੇ ਮੈਕਸੀਕੋ ਗ੍ਰਾਂ ਪ੍ਰੀ ਵਿੱਚ ਇਹ ਰਿਕਾਰਡ ਬਣਾਇਆ ਸੀ। ਕਰੀਬ ਪੰਜਾਹ ਹਜ਼ਾਰ ਦਰਸ਼ਕਾਂ ਦੀ ਹਾਜ਼ਰੀ ਵਿੱਚ ਹੋਈ ਰੇਸ ਜਿੱਤਣ ਤੋਂ ਬਾਅਦ ਵੈਟਲ ਦੇ ਹੁਣ 240 ਅੰਕ ਹੋ ਗਏ ਹਨ ਤੇ ਅਲਾਂਸੋ ਦੇ 227 ਅੰਕ ਹਨ। ਸੱਤ ਵਾਰ ਦੇ ਚੈਂਪੀਅਨ ਮਰਸਡੀਜ਼ ਦੇ ਮਾਈਕਲ ਸ਼ੂਮਾਕਰ ਲਈ ਰੇਸ ਦੀ ਸ਼ੁਰੂਆਤ ਹੀ ਬੇਹੱਦ ਮਾੜੀ ਰਹੀ। ਦੂਜੀ ਹੀ ਲੈਪ ਵਿੱਚ ਟੋਰੋ ਰੋਸੋ ਦੇ ਡਰਾਈਵਰ ਜੀਨ ਐਰਿਕ ਵਰਜਿਨ ਨਾਲ ਟਕਰਾਅ ਕੇ ਉਸ ਦੀ ਕਾਰ ਦਾ ਸੱਜਾ ਟਾਇਰ ਪੈਂਚਰ ਹੋ ਗਿਆ ਤੇ ਉਸ ਨੂੰ ਪਿੱਟ ਲੇਨ ਵਿੱਚ ਜਾਣਾ ਪਿਆ। ਆਪਣੇ ਕਰੀਅਰ ਦੇ ਆਖ਼ਰੀ ਸੀਜ਼ਨ ਵਿੱਚ ਉਹ ਭਾਰਤੀ ਗ੍ਰਾਂ ਪ੍ਰੀ ਪੂਰੀ ਨਹੀਂ ਕਰ ਸਕੇ।

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਖੇਡ ਸਮਾਚਾਰਇੰਡੀਅਨ ਗ੍ਰਾਂ ਪ੍ਰੀ-99 ਵੈਟਲ ਦੀ ਬਾਦਸ਼ਾਹਤ ਕਾਇਮ ਰਹੀ

Currency Converter

Amount:
From:
To:


Gurbani Radio


Gurbani - Sri Harmandir Sahib