Thursday, 28 June 2012 12:52
Print PDF

????? ???
????? ?????
???? ?????!
???? ??? ?????? ???? ??? ???? ????, ?????? ???? ?????? ????? ???? ??? ???? ?? ????? ??? ??? ????? ?????? ?? ????? ???? ??? ???? ????? ??? ?????? ??? ???? ??? ??? ???? ??? ???? ???? ??? ??????? ???? ???? ?????? ???? ???? ??? ???? ???????? ??? ??? ?? ???
???? ????? ??? ????? ???? ??????? ??? ???? ?? ????? ??????? ??? ??? ???? ?????? ???????? ?? ???? ?? '?? ???? ??? ?????? ???? ???? ?? ??????? ???? ????? ???? ??? ???? ?????, ??? ?? ?? ?? ??? ?????? ?? ??????? ???? '? ??? ??? ?? ??? ???? ??? ???????? ??? ?? ????? ?????? ???? ??? ????? ??? ???? ?????? ?-??? ??? ?????? ???????? ??? ?? ??? ????? ??????? ??? ?????? ??? ????? ??? ??? ??????? ?????? ?????? ??? ??? ????  ?????-????? ???? ???? ?????? ????? ??? ?? ???? ????? ???? ????? ??? ????? ?????? ????? ?? ?????? ?????? ?? ???? ?????? ?????? ?? ??? ??? ?? ?????? ?? ??? ?? ????? ???? ?? ????? ??? ???-???? ????? ??????? ??? ???? ?? ??? ?????? ??? ??? ?? ?? ??? ??? ????? ????? ????? ????? ?????? '? ??? ?? ????? ??? ???? ???? ????-???? ?? ??? ?????? ???? ?????? ?? ????? ?????? ??????? ?? ?????? ???? ????
???? ???? ?-??? ????? ?????? ??? ?????? ????? ???: ????? ??????, ?????? ?? ??? ???? ????-????

'ਚ ਭਾਈਵਾਲ ਹਾਂ। ਕਿਸੇ ਕਿਸਮ ਦੀ ਲੋੜ ਹੋਈ ਤਾਂ ਬਿਨਾਂ-ਝਿਜਕ ਲਿਖ ਭੇਜੀਂ। ਅੱਵਲ ਤਾਂ ਮੈਂ ਤੈਨੂੰ ਮਿਲਣ ਦੀ ਤਰਕੀਬ ਬਣਾਵਾਂਗਾ, ਨਹੀਂ ਤਾਂ ਤੈਨੂੰ ਆਪਣੇ ਦੇਸ਼ ਸੱਦਣ ਲਈ ਕੋਈ ਹੀਲਾ-ਵਸੀਲਾ ਕਰਾਂਗਾ। ਤੇਰੀ ਪੜ੍ਹਨ-ਲਿਖਣ ਦੀ ਉਮਰ ਏ, ਮਨ ਲਾ ਕੇ ਪੜ੍ਹਾਈ ਕਰੀਂ। ਭੀੜਾਂ ਵੀ ਤਾਂ ਤੇਰੇ ਮੇਰੇ ਵਰਗੇ ਕਿਸਮਤ ਮਾਰੇ ਲੋਕਾਂ 'ਤੇ ਹੀ ਪੈਂਦੀਆਂ ਨੇ। ਤੇਰਾ ਆਪਣਾ। ਈ-ਮੇਲ ਭੇਜ ਕੇ ਮਨ ਹਲਕਾ-ਫੁਲਕਾ ਹੋ ਜਾਂਦਾ ਹੈ। ਚਾਰ ਸ਼ਬਦ ਹਮਦਰਦੀ ਭਰੇ ਪੜ੍ਹ ਕੇ ਵਿਚਾਰੀ ਲੋਰੀਟਾ ਦਾ ਮਨ ਹਲਕਾ ਹੋਏਗਾ।
ਆਪਣੀ ਮਲਟੀਨੈਸ਼ਨਲ ਕੰਪਨੀ 'ਚੋਂ ਦਿਹਾੜੀ ਲਾ ਕੇ ਆਏ ਸਾਫਟਵੇਅਰ ਇੰਜਨੀਅਰ ਪੁੱਤਰ ਨੂੰ ਚਾਈਂ-ਚਾਈਂ ਸੈਨੇਗਲ ਦੇ ਸ਼ਰਨਾਰਥੀ ਕੈਂਪ 'ਚ ਰਹਿ ਰਹੀ ਲੋਰੀਟਾ ਬਾਰੇ ਦੱਸਦਾ ਹਾਂ ਤੇ ਉਸ ਦੀਆਂ ਭੇਜੀਆਂ ਤਸਵੀਰਾਂ ਵਿਖਾਉਂਦਾ ਹਾਂ। ਉਸ ਨੂੰ ਈ-ਮੇਲ ਦੇ ਅਖੀਰ 'ਚ ਲਿਖੇ ਸ਼ਬਦ ਬਹੁਤ! ਬਹੁਤ!! ਪਿਆਰ ਤੇ ਪਿਆਰ ਭਰੀ ਗਲਵਕੜੀ, ਵਿਸ਼ੇਸ਼ ਰੂਪ 'ਚ ਪੜ੍ਹਾਉਂਦਾ ਹਾਂ।
''ਵੇਖ ਬੱਚੂ! ਸਾਡੀਆਂ ਕਰਾਮਾਤਾਂ ਦੂਰ-ਦੁਰਾਡੇ ਰਹਿਣ ਵਾਲੇ ਲੋਕ ਸਾਡੀ ਕਿੰਨੀ ਕਦਰ ਪਾਉਂਦੇ ਨੇ। ਮੇਰੇ ਲਈ ਸੈਨੇਗਲ ਦੀ ਹਵਾਈ ਟਿਕਟ ਦਾ ਪ੍ਰਬੰਧ ਕਰ। ਮੈਂ ਤਾਂ ਲੈਣ ਲੱਗਾਂ ਦੋ ਮਹੀਨਿਆਂ ਦੀ ਕਮਾਈ ਛੁੱਟੀ। ਕਿਸਮਤ ਚੰਗੀ। ਸੈਰ ਦੀ ਸੈਰ ਹੋ ਜਾਊ, ਨਹੀਂ ਤਾਂ ਸੇਵਾ ਮੁਕਤੀ 'ਤੇ ਸਾਰੀਆਂ ਛੁੱਟੀਆਂ ਹੀ ਖੂਹ-ਖਾਤੇ ਪੈ ਜਾਣੀਆਂ ਸੀ।''
ਹਾਂ ਜਾਂ ਨਾਂਹ ਕਰਨ ਦੀ ਥਾਂ ਸਾਹਿਬਜ਼ਾਦਾ ਖਚਰੀ ਜਿਹੀ ਹਾਸੀ ਹੱਸਦਾ ਹੈ ਤੇ ਆਖਦਾ ਹੈ, ''ਬਜ਼ੁਰਗੋ! ਮੈਨੂੰ ਰੋਜ਼ ਦੀਆਂ ਵੀਹ-ਵੀਹ ਮੇਲਾਂ ਆਉਂਦੀਆਂ ਨੇ ਤੁਹਾਡੀ ਲੋਰੀਟਾ ਨਾਲੋਂ ਸੋਹਣੀਆਂ ਕੁੜੀਆਂ ਦੀਆਂ। ਐਵੇਂ ਭਰਮਜਾਲ 'ਚ ਨਾ ਫਸ ਜਾਇਓ। ਲੈਣੀਆਂ ਦੀਆਂ ਦੇਣੀਆਂ ਵੀ ਪੈ ਜਾਂਦੀਆਂ ਜੇ।''
ਪੁੱਤਰ ਦੀ ਬੇਰੁਖ਼ੀ ਤੇ ਲੋਰੀਟਾ ਦੀ ਲਾਚਾਰਗੀ ਬਾਰੇ ਸੋਚਦਿਆਂ ਪਤਾ ਨਹੀਂ ਕਦੋਂ ਅੱਖ ਲੱਗ ਜਾਂਦੀ ਹੈ। ਸੁੱਤਾ ਸੁੱਤਾ ਹਵਾਈ ਜਹਾਜ਼ 'ਚ ਬੈਠ ਲੋਰੀਟਾ ਕੋਲ ਸੈਨੇਗਲ ਪੁੱਜ ਜਾਂਦਾ ਹਾਂ। ਜਿਹਾ ਸੋਚਿਆ ਸੀ ਉਹੋ ਜਿਹੀ ਹੈ ਲੋਰੀਟਾ। ਬੜੀ ਨੇਕ, ਪਾਕ ਤੇ ਹੁਸੀਨ ਵਿਚਾਰੀ ਦੇ ਅੱਥਰੂ ਹਨ ਕਿ ਵਹਿਣ ਬਣ ਗਏ। ''ਲੋਰੀਟਾ! ਫ਼ਿਕਰ ਨਾ ਕਰ, ਰੱਬ ਤੇਰਾ ਨਹੀਂ ਬਣਿਆ ਪਰ ਮੈਂ ਤਾਂ ਤੇਰਾ ਹਾਂ। ਤੂੰ ਆਪਣਾ ਬੋਰੀਆ-ਬਿਸਤਰ ਸਮੇਟ। ਅਸੀਂ ਹੁਣ ਭਾਰਤ 'ਚ ਰਹਾਂਗੇ। ਤੇਰੀ ਪੜ੍ਹਾਈ-ਲਿਖਾਈ ਦਾ ਸਾਰਾ ਇੰਤਜ਼ਾਮ ਮੈਂ ਖ਼ੁਦ ਕਰਾਂਗਾ।''
''ਏ ਜੀ! ਉਠੋ, ਚਾਹ ਪੀਓ। ਵੇਖੋ! ਗੋਡੇ-ਗੋਡੇ ਦਿਨ ਚੜ੍ਹਿਆ ਪਿਆ ਏ। ਅੱਜ ਤਾਂ ਤੁਸੀਂ ਦਫ਼ਤਰ ਵੀ ਸਵਖਤੇ ਜਾਣਾ ਹੈ ਆਪਣੀ ਤਰੱਕੀ ਵਾਲਾ ਕੇਸ ਤਿਆਰ ਕਰਨ ਲਈ।'' ਫਿੱਟੇ ਮੂੰਹ! ਕਿੰਨੇ ਖ਼ੂਬਸੂਰਤ ਪਲ ਜਿਉਂ ਰਿਹਾ ਸਾਂ। ਚੰਦਰੀ ਬੀਵੀ ਨੇ ਸਾਰੀ ਖਿਆਲ ਲੜੀ ਖੇਰੂੰ-ਖੇਰੂੰ ਕਰ  ਦਿੱਤੀ ਏ।
ਅਣਮੰਨਿਆ ਜੇਹਾ ਚਾਹ ਮੁਕਾਉਂਦਾ ਹਾਂ ਤੇ ਸਿਰਹਾਣੇ ਪਏ ਆਈ ਫੋਨ ਤੋਂ ਮੇਲ-ਬਾਕਸ ਖੋਲ੍ਹ ਬੈਠਦਾ ਹਾਂ। ਲੋਰੀਟਾ ਦੀ ਤਾਂ ਨਹੀਂ, ਵਾਨੀਸਾ ਸੀਬਾ ਦੀ ਈ-ਮੇਲ ਇਨਬੌਕਸ 'ਚ ਆਈ ਮਿਲਦੀ ਹੈ। ਉਹ ਲਿਖਦੀ ਹੈ:
ਹੈਲੋ!
ਮੈਂ ਬੁੱਢੀ ਹੋ ਰਹੀ ਵਿਧਵਾ ਵਾਨੀਸਾ ਸੀਬਾ ਹਾਂ। ਇਸ ਵੇਲੇ ਮੈਂ ਲੰਮੇ ਸਮੇਂ ਤੋਂ ਚੰਬੜੀ ਹੋਈ ਬੀਮਾਰੀ ਨਾਲ ਪੀੜਤ, ਅਬੀਜਨ ਕੋਟ ਡੀ. ਆਈਵਰੀ ਹਸਪਤਾਲ 'ਚ ਦਾਖਲ, ਜ਼ਿੰਦਗੀ ਦੇ ਆਖਰੀ ਦਿਨ ਕੱਟ ਰਹੀ ਹਾਂ। ਹਾਂ ਸੱਚ! ਯਾਦ ਆਇਆ ਮੇਰਾ ਪਿਆਰਾ ਪਤੀ ਰੇਮੰਡ ਸੇਬਾ ਇੱਕ ਨਿੱਜੀ ਬੈਂਕ ਵਿੱਚ ਪਚਵੰਜਾ ਲੱਖ ਅਮਰੀਕੀ ਡਾਲਰ ਛੱਡ ਗਿਆ ਸੀ।
ਹੁਣ ਮੈਂ ਜੀਵਨ ਦੀਆਂ ਆਖਰੀ ਘੜੀਆਂ ਗਿਣਦੀ ਹੋਈ ਕਿਸੇ ਈਮਾਨਦਾਰ ਤੇ ਰੱਬ ਤੋਂ ਡਰਨ ਵਾਲੇ ਇਨਸਾਨ ਦੀ ਭਾਲ ਕਰ ਰਹੀ ਹਾਂ। ਮੈਨੂੰ ਤੁਸੀਂ ਬੜੇ ਚੰਗੇ ਮਨੁੱਖ ਲੱਗੇ ਹੋ। ਮੈਂ ਇੰਟਰਨੈੱਟ ਤੋਂ ਬੜੀ ਖੋਜ-ਬੀਨ ਕਰਕੇ ਤੁਹਾਡਾ ਪਤਾ ਲੱਭਿਆ ਹੈ। ਕ੍ਰਿਪਾ ਕਰਕੇ ਤੁਸੀਂ ਮੇਰੇ ਨਾਂ 'ਤੇ ਜਮ੍ਹਾਂ ਰਾਸ਼ੀ ਨੂੰ ਕਢਵਾ ਕੇ ਰੱਬ ਦੇ ਨਾਂ ਪੁੰਨ-ਦਾਨ ਕਰਨ ਵਿੱਚ ਮੇਰੀ ਸਹਾਇਤਾ ਕਰੋ। ਇਸ ਨੇਕ ਕਾਰਜ ਬਦਲੇ ਸਮੁੱਚੀ ਰਾਸ਼ੀ 'ਚੋਂ ਪੰਦਰਾਂ ਫ਼ੀਸਦੀ ਰਾਸ਼ੀ ਇਵਜ਼ਾਨੇ ਵਜੋਂ ਤੁਹਾਡੀ ਹੋਏਗੀ। ਜੇ ਰੱਬ ਦੇ ਨਾਂ 'ਤੇ ਮੇਰੀ ਸਰਮਾਇਆ ਪੂੰਜੀ ਨੂੰ ਚੰਗੇ ਤੇ ਪੁੰਨ ਕਾਰਜਾਂ ਲਈ ਖਰਚ ਸਕਦੇ ਹੋ ਤਾਂ ਛੇਤੀ-ਛੇਤੀ ਮੈਨੂੰ ਮੇਰੀ ਨਿੱਜੀ ਈਮੇਲ 'ਤੇ ਜੁਆਬ ਦੇਣ ਦੀ ਕ੍ਰਿਪਾਲਤਾ ਕਰਨੀ।
ਤੁਹਾਡੀ ਭੈਣ
ਸ੍ਰੀਮਤੀ ਵਾਨੀਸਾ ਸੀਬਾ।
ਜਵਾਨ-ਜਹਾਨ ਕੁੜੀ ਦੀ ਆਈ ਈ-ਮੇਲ ਨੇ, ਸਾਰਾ ਦਿਨ ਭੋਂਇੰ ਪੈਰ ਨਹੀਂ ਸਨ ਟਿਕਣ ਦਿੱਤੇ। ਸਵੇਰੇ-ਸਵੇਰੇ ਆਈ ਬੁੱਢੀ ਮਾਈ ਦੀ ਮੇਲ ਨੇ ਹੋਰ ਵੀ ਚੰਦ ਚਾੜ੍ਹ ਛੱਡਿਆ ਏ। ਸੋਚਾਂ ਸੋਚਦਿਆਂ ਧਿਆਨ ਅਗਲੀ ਮੇਲ 'ਤੇ ਜਾ ਟਿਕਦਾ ਹੈ। ਮੁਰੇਲਾ ਯਾਕੋਨਾਨ ਦੀ ਮੇਲ ਹੈ। ਉਹ ਲਿਖਦੀ ਹੈ: ਮੇਰਾ ਪਿਤਾ ਜੀਰਮੇਨ ਯਾਕੋਨਾਨ ਕੋਕੋ ਵਪਾਰੀ ਸੀ ਤੇ ਉਸ ਨੂੰ ਵਿਰੋਧੀ ਪਾਰਟੀ ਦੇ ਨੇਤਾ ਦਾ ਬੜਾ ਸਹਿਯੋਗ ਮਿਲਦਾ ਸੀ। ਆਇਵਰੀ ਕੋਸਟ 'ਚ ਕਿਸੇ ਸਰਕਾਰੀ ਏਜੰਟ ਨੇ ਉਸ ਨੂੰ ਮਾਰ ਮੁਕਾਇਆ ਸੀ। ਮੈਂ ਵੀਹਾਂ ਸਾਲਾਂ ਦੀ ਉਸ ਦੀ ਬਦਕਿਸਮਤ ਤੇ ਇਕਲੌਤੀ ਧੀ ਹਾਂ। ਪਿਤਾ ਜੀ ਦੀਆਂ ਅੰਤਮ ਰਸਮਾਂ ਪੂਰੀਆਂ ਕਰਕੇ ਹਟੀ ਹਾਂ। ਉਹ ਮੇਰੇ ਨਾਂ ਸਾਢੇ ਦਸ ਮਿਲੀਅਨ ਅਮਰੀਕੀ ਡਾਲਰ ਇੱਕ ਬੈਂਕ ਦੇ ਗੁਪਤ ਖਾਤੇ 'ਚ ਜਮ੍ਹਾਂ ਕਰਵਾ ਗਏ ਹਨ ਜਿਹੜੀ ਕਿਸੇ ਬਾਹਰਲੇ ਦੇਸ਼ ਰਾਹੀਂ ਕਢਵਾਈ ਜਾ ਸਕਦੀ ਹੈ। ਕ੍ਰਿਪਾ ਕਰਕੇ ਛੇਤੀ ਤੋਂ ਛੇਤੀ ਮੇਰੀ ਨਿੱਜੀ ਮੇਲ 'ਤੇ ਆਪਣਾ ਨਾਂ, ਘਰ ਦਾ ਪੂਰਾ ਪਤਾ, ਫੋਨ ਨੰਬਰ, ਆਪਣਾ ਕਿੱਤਾ ਤੇ ਆਪਣੀ ਉਮਰ ਦੀ ਜਾਣਕਾਰੀ ਲਿਖ ਭੇਜੋ ਤਾਂ ਜੋ ਅਸੀਂ ਮਿਲ ਕੇ ਸਾਰੀ ਰਾਸ਼ੀ ਕਢਵਾ ਲਈਏ ਤੇ ਤੁਹਾਡੇ ਮੁਲਕ ਵਿੱਚ ਕਲਿਆਣਕਾਰੀ ਕਾਰਜਾਂ ਰਾਹੀਂ ਇਸ ਰਾਸ਼ੀ ਦਾ ਸਦ-ਉਪਯੋਗ ਕਰ ਸਕੀਏ। ਮੈਂ ਪੱਕੇ ਤੌਰ 'ਤੇ ਤੁਹਾਡੇ ਕੋਲ ਆ ਵੱਸਾਂਗੀ।
ਤੁਹਾਡੀ ਆਪਣੀ ,
ਮੁਰੇਲਾ ਯਾਕੋਨਾਨ।
ਮੁਰੇਲਾ ਦੀ ਮੇਲ ਤੋਂ ਬਾਅਦ ਪੈਂਹਠ ਸਾਲਾ ਮਾਰਸ਼ਾ ਸਟੀਵਰਟ, ਜਪਾਨੀ ਸੁਨਾਮੀ 'ਚ ਮਾਰੇ ਗਏ ਕਿਸੇ ਨਾਕਾਸੂਮਾ ਦੀ ਵਿਧਵਾ ਯਾਸੂਹੀਰੋ ਨਾਕਾਸੂਮਾ, ਕੋਨਾਕਰੀ ਗੁਨੀਆ ਤੋਂ ਹੈਨਰੀਟੀ ਕੋਟੀਂ ਤੇ ਕਈ ਹੋਰ  ਜਵਾਨ ਅਤੇ ਅਧਖੜ ਔਰਤਾਂ ਦੀਆਂ ਮੇਲਾਂ ਆਈਆਂ ਮਿਲਦੀਆਂ ਹਨ। ਕੋਈ ਹਜ਼ਾਰਾਂ ਡਾਲਰਾਂ ਦੇ ਤਬਾਦਲੇ ਦੀ ਪੇਸ਼ਕਸ਼  ਕਰਦੀ ਹੈ, ਕੋਈ ਲੱਖਾਂ ਡਾਲਰਾਂ ਦੀ। ਕਹਾਣੀਆਂ ਸਾਰੀਆਂ ਔਰਤਾਂ ਦੀਆਂ ਦੁਖਦਾਈ ਤੇ ਤਨ-ਮਨ ਨੂੰ ਝੰਜੋੜਨ ਵਾਲੀਆਂ ਨੇ।
ਚਾਹ ਪਰੋਸ ਕੇ ਗਈ ਬੀਵੀ ਦੁਆਰਾ ਬੈੱਡ 'ਤੇ ਰੱਖੀਆਂ ਅਖ਼ਬਾਰਾਂ ਉੱਤੇ ਨਿਗ੍ਹਾ ਪੈ ਜਾਂਦੀ ਹੈ। ਵੱਡੀ ਜਿਹੀ ਸੁਰਖ਼ੀ  ਧਿਆਨ ਖਿੱਚਦੀ ਹੈ: ਸਾਈਬਰ ਕਰਾਈਮ ਨੇ ਲਿਆਂਦਾ ਅਰਸ਼ ਤੋਂ ਫਰਸ਼ 'ਤੇ। ਖ਼ਬਰ 'ਚ ਪਰਾਏ ਧਨ ਦੇ ਲਾਲਚ 'ਚ ਲੁੱਟੇ-ਪੁੱਟੇ ਗਏ ਕਈ ਲੋਕਾਂ ਦਾ ਜ਼ਿਕਰ ਹੈ। ਖ਼ਬਰ, ਮੇਰੀਆਂ ਈ-ਮੇਲਾਂ ਦੇ ਪਾਤਰਾਂ ਨਾਲ ਇੰਨ-ਬਿੰਨ ਮੇਲ ਖਾਂਦੀ ਲੱਗਦੀ ਹੈ।
ਸੋਚਾਂ ਦੇ ਤਾਣੇ-ਬਾਣੇ 'ਚ ਉਲਝਿਆ ਅਚਾਨਕ ਬਚਪਨ ਵੱਲ ਪਰਤ ਜਾਂਦਾ ਹਾਂ। ਤੋਤੇ-ਤੋਤੀ ਦੀ ਕਹਾਣੀ ਯਾਦ ਆਉਂਦੀ ਹੈ। ਬਾਲਾਂ ਦੇ ਚੋਗੇ ਲਈ, ਆਲ੍ਹਣੇ 'ਚੋਂ ਉਡਾਰੀ ਮਾਰਨ ਵਾਲੇ ਤੋਤੇ ਨੂੰ ਉਸ ਦੀ ਤੋਤੀ, ਇੱਕ ਪਾਸੇ ਜਾਣ ਤੋਂ ਵਰਜਦੀ ਹੈ:
ਵੇ ਤੋਤਿਆ
ਮਨ-ਮੋਹਤਿਆ
ਮੈਂ ਆਖ  ਰਹੀ
ਮੈਂ ਵਰਜ ਰਹੀ
ਤੂੰ ਓਸ ਗਲੀ ਨਾ ਜਾ
ਜ਼ਿੱਦੀ ਤੋਤਾ, ਤੋਤੀ ਦੀਆਂ ਨਸੀਹਤਾਂ ਵਿਸਾਰ ਚੋਗਾ ਲੈਣ ਲਈ ਉਡਾਰੀ ਮਾਰ ਜਾਂਦਾ ਹੈ ਤੇ ਸ਼ਿਕਾਰੀਆਂ ਦੇ ਜਾਲ 'ਚ ਫਸ ਜਾਂਦਾ ਹੈ।  ਲੋਰੀਟਾ, ਵਾਨੀਸਾ, ਮੁਰੇਲਾ ਤੇ ਮਾਰਸ਼ਾ ਦੀਆਂ ਮਨ-ਮੋਹਣੀਆਂ ਤੇ ਫਰੇਬੀ ਮੇਲਾਂ ਨੂੰ ਵਿਸਾਰ ਅਗਲੇ ਪਲੀਂ ਆਪਣੇ ਘਰ-ਪਰਿਵਾਰ ਵਿੱਚ ਪਰਤ ਆਉਂਦਾ ਹਾਂ।     

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਕਹਾਣੀਆਂਵੇ ਤੋਤਿਆ ਮਨ ਮੋਹਤਿਆ

Currency Converter

Amount:
From:
To:


Gurbani Radio


Gurbani - Sri Harmandir Sahib