
?????
????? ????
??????! ??????! ??? ??? ??? ??! ???? ???? ??? ??? ???? ?? ??? ??? ????? ???? ??? ??? ??? ?? ?????? ??? ??? ???? ???? '? ?? ?????? ????? ????? ?? ??? ????? '? ??? ???? ?? ?? ??? ?????! ?????? '? ??? ???? ?? ???? ??? ?? ??????! ??? ??? ????? ?????
??? ????? ???! ????? ?? ??? ?? ??? ?? ??? ????? ????? ???? ???? ??? ??? ??? ??? ?????? ???-?????, ????-?????? ?? ????? ??????? '? ?? ???? ????, ????? ???? ????? ?? ??? ???? ?? ???? ?? ?? ??? ??? ???? ????? ??? ?? ???? ?????? ??? ?? ??? ?????? ???? ?? ???? ??? ??? ????? ???? ????? ???????? ?? ?? ??? ??, ???? ?? ??? ??? ?? ??? ????, ???? ???? ?? ?? ????? ???? ??????? ?? ????? ??? ???? ???? ?????? '? ?????-?????? ???? ????, ???? ???? ???? ?? ?? ???? ???? ???-?????? ?????? ????? ???-?????, ??????-?????? ??????? ??? ?? ???? '? ?? ???? ?? ???? '? ???? ?? ?????? ???? ?? ?????? ???? ??? 52 '? ??? ???? ?? ???? ?? ??? ???? ?? ????? ???? ???? ?? ?????? ???, ????? ???? ????, ??? ?? ?????? ???? ??? ???? ?? ???? ??? ????? ????, ???? ????? ???? ?? ???? '? ???? ??? ?? ????? ????? ?? ?? ???? '? ????????? ???-??? ?? ???? ?? ??? '?? ???? ????? ???
???? ???? ?? ??? '?? ???? ??? ????? ?? ?? '???' '???' ??????, ??? ???? ??????, ???? ?? ???
ਵਾਹਣੀ ਪਾ ਦਿੰਦੇ ਸੀ। ਸੱਚ ਜਾਣੀਂ, ਸਾਡਾ ਨਹੁੰ-ਮਾਸ ਦਾ ਰਿਸ਼ਤਾ ਸੀ। ਸਕੂਲ ਦਾਖ਼ਲ ਹੋਣ ਸਮੇਂ ਅਸੀਂ ਤੇ ਸਾਡੇ ਜਮਾਤੀਆਂ ਨੇ ਤੇਰੇ ਗੋਲ-ਮੋਲ ਰੂਪ ਪਤਾਸਿਆਂ ਨੂੰ ਪਚਾਕੇ ਮਾਰ-ਮਾਰ ਬੜੀ ਰੂਹ ਨਾਲ ਛਕਿਆ। ਸੋਹਣੀਏ! ਬਸ ਉਦੋਂ ਤੋਂ ਹੀ ਤੇਰੀ ਸਾਡੇ 'ਤੇ ਅਪਾਰ ਕ੍ਰਿਪਾ ਸ਼ੁਰੂ ਹੋ ਗਈ। ਤੂੰ ਐਸਾ ਮੂੰਹ ਮਿੱਠਾ ਕਰਾਇਆ ਕਿ ਅਸੀਂ ਜਮਾਤ ਦੇ ਮਾਨੀਟਰ ਬਣ ਗਏ ਤੇ ਹਰ ਕਲਾਸ 'ਚ ਫਸਟ ਆਉਣ ਲੱਗੇ। ਸਾਡੀਆਂ ਫੱਟੇ ਚੁੱਕ ਪ੍ਰਾਪਤੀਆਂ ਤੋਂ ਖੁਸ਼ ਹੋ ਕੇ, ਘਰਦਿਆਂ ਨੇ ਸਾਡਾ ਦਿਮਾਗ ਹੋਰ ਤੇਜ਼ ਤੇ ਤਰ ਕਰਨ ਲਈ, ਸਾਨੂੰ ਤੇਰੀ ਨਿੱਕੜੀ ਕਮਜ਼ੋਰ ਭੈਣ ਬੂਰਾ ਖੰਡ 16 ਰੁਪਏ ਕਿਲੋ ਵਾਲੇ ਦੇਸੀ ਘਿਓ 'ਚ ਮਿਲਾ ਕੇ ਖੁਆਉਣੀ ਸ਼ੁਰੂ ਕਰ ਦਿੱਤੀ। ਤੇਰੇ ਇਸ ਰੂਪ ਸਦਕਾ ਸਾਡਾ ਤੇਰੇ ਨਾਲ ਪਿਆਰ ਹੋਰ ਗੂੜ੍ਹਾ ਹੋ ਗਿਆ। ਹੁਣ ਸਾਨੂੰ ਗਲੀ ਦੇ ਯਾਰ-ਬੇਲੀ ਕਾਗਜ਼ੀ ਪਹਿਲਵਾਨ ਦੀ ਜਗ੍ਹਾ 'ਨਿੱਕਾ ਭੀਮ,' ਕਹਿਣ ਲੱਗੇ। ਤੇਰੀ ਭਰਪੂਰ ਕ੍ਰਿਪਾ ਸਦਕਾ, ਦਸਵੀਂ ਜਮਾਤ ਵਿਚ 90 ਕਿਲੋ ਵਰਗ ਵਿਚ ਸਾਡੇ ਭਾਰ ਦਾ ਕੋਈ ਹੋਰ ਪਹਿਲਵਾਨ ਨਾ ਹੋਣ ਕਾਰਨ, ਰੈਫਰੀ ਨੇ ਬਿਨਾਂ ਕੁਸ਼ਤੀ ਕਰਾਇਆਂ ਹੀ ਸਾਨੂੰ ਜ਼ਿਲਾ ਪੱਧਰ ਦਾ ਜੇਤੂ ਐਲਾਨ ਦਿੱਤਾ ਸੀ। ਗਲ ਵਿਚ ਪਾਏ ਮੈਡਲ ਨਾਲ, ਮਰਹੂਮ ਦਾਰਾ ਸਿੰਘ ਜੀ ਨਾਲ ਖਿੱਚੀ ਫੋਟੋ ਅੱਜ ਵੀ ਸਾਨੂੰ ਤੇਰੀ ਅਪਾਰ ਮਿਹਰਬਾਨੀ ਦਾ ਚੇਤਾ ਕਰਾ ਰਹੀ ਹੈ। ਨਿਰਮੋਹੀਏ! ਤੇਰੇ ਨਾਲ ਮੋਹ ਕਰਕੇ ਅਸੀਂ ਨੱਥੂ ਹਲਵਾਈ ਦੀਆਂ ਮਠਿਆਈਆਂ ਕੁਇੰਟਲਾਂ ਦੇ ਹਿਸਾਬ ਨਾਲ ਨਿਗਲ ਕੇ ਆਪਣਾ ਝੁੱਗਾ ਚੌੜ ਕਰਾਇਆ। ਆਰਥਿਕ ਤੰਗੀਆਂ-ਤੁਰਸ਼ੀਆਂ 'ਚ ਵੀ ਤੇਰਾ ਸਾਥ ਨਹੀਂ ਛੱਡਿਆ। ਮੰਨਦੇ ਹਾਂ ਤੇਰੀਆਂ ਰਹਿਮਤਾਂ ਕਾਰਨ ਸਾਨੂੰ 'ਧਰਤੀ ਧਕੇਲ ਸਿੰਘ' 'ਪੁਰਾਣੇ ਮੋਗੇ ਦਾ ਭੀਮ' ਤੇ 'ਮਨੁੱਖੀ ਹਾਥੀ' ਜਿਹੇ ਦੁਰਲੱਭ ਖ਼ਿਤਾਬ ਮਿਲੇ ਪਰ ਸਾਨੂੰ ਸਾਰੀ ਉਮਰ ਇਸ ਗੱਲ ਦਾ ਅਫ਼ਸੋਸ ਰਹੇਗਾ ਕਿ ਤੇਰੇ ਕਾਰਨ ਹੋਣ ਵਾਲੇ ਮਾਇਕ ਸੰਕਟ ਕਾਰਨ ਅਸੀਂ ਅੱਜ ਵੀ ਤਿੰਨ ਫੁੱਟੀ ਗਲੀ 'ਚ ਚਾਮਚੜਿੱਕਾਂ ਜਿੱਡੇ ਮੱਛਰਾਂ ਨਾਲ ਦੰਗਲ ਕਰ ਰਹੇ ਹਾਂ।
ਬੇਕਦਰੇ! ਬੇਸ਼ਰਮੇ! ਕੁਝ ਤਾਂ ਸ਼ਰਮ ਕਰ! ਅਸੀਂ ਤੇਰੇ ਨਾਲ ਵਫ਼ਾ ਕੀਤੀ ਪਰ ਤੂੰ ਜਫ਼ਾ ਕੀਤੀ। ਸਾਡੀ ਵਫ਼ਾ ਖੂਹ ਵਿਚ ਪਾ ਦਿੱਤੀ। ਤੂੰ ਤਾਂ ਇੱਕੋ ਹੱਲੇ 'ਚ ਹੀ ਪੰਦਰਾਂ ਫੀਸਦੀ ਛੜੱਪਾ ਲਾ ਗਈ। ਚੱਪਣੀ 'ਚ ਨੱਕ ਡੁਬੋ ਕੇ ਮਰ ਜਾ। ਭੈੜੀਏ! ਬੁਢਾਪੇ 'ਚ ਤਾਂ ਜਵਾਂ ਈਂ ਸਠਿਆ ਗਈ। ਨਾ ਸ਼ੁਕਰੀਏ! ਕੁਝ ਤਾਂ ਲਿਹਾਜ਼ ਕਰਦੀ। ਯਾਦ ਕਰ! ਉਦੋਂ ਤੂੰ ਇਕ ਰੁਪਈਏ ਕਿੱਲੋ ਸੀ, ਜਦੋਂ ਦਾ ਅਸੀਂ ਤੈਨੂੰ ਦਿਲ ਨਾਲ ਲਾਇਆ ਹੈ। ਆਪਣੇ ਤੋਂ ਜਿੰਦ-ਜਾਨ ਵਾਰਨ ਵਾਲਿਆਂ ਦਾ ਲਿਹਾਜ਼ ਕਰ, ਟਿਕ ਜਾ, ਟਿਕ ਜਾ, ਮੇਰੀ ਸਹੁੰ! ਹੁਣ ਹੋਰ ਨਾ ਛੜੱਪੇ ਲਾਈਂ। ਪਤਾ ਲੱਗਿਆ ਹੈ ਕਿ ਤੇਰੇ ਇਨ੍ਹਾਂ ਛੜੱਪਿਆਂ ਕਰ ਕੇ ਹੀ ਕਰਿਆਨੇ ਵਾਲੇ ਘੁੱਦੂ ਨੇ ਆਪਣੇ ਸਟੋਰ ਅੰਦਰ ਤੈਨੂੰ ਪੰਜ ਸੌ ਬੋਰੀਆਂ 'ਚ ਕੈਦ ਕਰਕੇ ਟੋਏ 'ਚ ਦੱਬ ਦਿੱਤਾ ਹੈ। ਉਹਨੂੰ ਲੱਗਦਾ ਹੈ ਜਦੋਂ ਤੂੰ ਹੋਰ ਬੁੜ੍ਹਕੇਂਗੀ, ਉਹ ਵਾਰੇ-ਨਿਆਰੇ ਕਰੇਗਾ। ਜਦੋਂ ਅਸੀਂ ਤੇਰੇ ਦਰਸ਼ਨ ਕਰਨ ਜਾਂਦੇ ਹਾਂ ਤਾਂ ਘੁੱਦੂ ਸਾਨੂੰ ਇਹ ਕਹਿ ਕੇ ਟਰਕਾ ਛੱਡਦਾ ਹੈ ਕਿ ਮੰਡੀ ਦੇ ਸੇਠਾਂ ਨੇ ਤੈਨੂੰ ਗੋਦਾਮਾਂ 'ਚ ਕੈਦ ਕਰ ਲਿਆ ਹੈ। ਨਿਰਮੋਹੀਏ! ਸਾਹ ਘੁੱਟਦਾ ਹੋਵੇ ਤਾਂ ਦਸ ਦੇਈਂ। ਅਸੀਂ ਤੈਨੂੰ ਘੁੱਦੂ ਜਿਹੇ ਕਮੀਨੇ ਜ਼ਖ਼ੀਰੇਬਾਜ਼ਾਂ ਦੀ ਕੈਦ 'ਚੋਂ ਛੁਡਾਵਾਂਗੇ, ਭਾਵੇਂ ਜਾਨ ਹੀ ਕਿਉਂ ਨਾ ਵਾਰਨੀ ਪਵੇ। ਅਸੀਂ ਪਿਛਲੇ 60 ਸਾਲਾਂ ਤੋਂ ਤੇਰੇ ਸੱਚੇ ਆਸ਼ਕ ਹਾਂ ਤੇ ਸੱਚੇ ਆਸ਼ਕ ਰਹਾਂਗੇ। ਮਿਸਟਰ ਵੈਟ ਦੇ ਡਰੋਂ ਤੇਰਾ ਖਹਿੜਾ ਨਹੀਂ ਛੱਡਦੇ।
ਪਿਆਰੀ ਖੰਡ! ਤੈਨੂੰ ਸਾਡੀ ਦੋਸਤੀ ਦੀ ਸਹੁੰ। ਸਾਡੀ ਤਿੰਨ ਫੁੱਟੀ ਗਲੀ 'ਚ ਕਿਰਾਏ 'ਤੇ ਰਹਿੰਦੇ ਦਿਹਾੜੀਦਾਰ ਰੁਲਦੂ 'ਤੇ ਜ਼ਰੂਰ ਕ੍ਰਿਪਾ ਕਰੀਂ। ਉਸ ਨੂੰ ਘੁੱਦੂ ਨੇ ਇਕ ਰੁਪਏ ਦੀ ਖੰਡ ਦੇਣੀ ਬੰਦ ਕਰ ਦਿੱਤੀ ਹੈ। ਅਖੇ ''ਮੇਰੀ ਚੀਨੇ ਕਬੂਤਰ ਵਰਗੀ ਖੰਡ ਹੁਣ ਰੁਪਈਏ ਦੀ ਨਹੀਂ ਮਿਲਣੀ। ਇਕ ਰੁਪਏ ਦੀ ਖੰਡ ਲੈਣੀ ਹੈ, ਤਾਂ ਇਸਦੇ ਛੜੱਪੇ ਰੋਕ।'' ਹੁਣ ਆਪ ਹੀ ਦੱਸ ਵਿਚਾਰਾ ਰੁਲਦੂ ਕਿਸ ਕੋਲ ਫਰਿਆਦ ਕਰੇ। ਉਸ ਨੂੰ ਤਾਂ ਅਰਜ਼ੀ ਵੀ ਨਹੀਂ ਲਿਖਣੀ ਆਉਂਦੀ।