
ਅੱਜ-ਕਲ ਅਸੀਂ ਬਿਨਾਂ ਆਲੂ ਵਾਲੀ ਸਬਜ਼ੀ ਦੀ ਕਲਪਨਾ ਵੀ ਨਹੀਂ ਕਰ ਸਕਦੇ। ਆਲੂ 'ਚ ਕਾਰਬੋਹਾਈਡ੍ਰੇਟ ਅਤੇ ਕੈਲੋਰੀ ਦੇ ਇਲਾਵਾ ਹੋਰ ਵੀ ਕਈ ਸਾਰੇ ਪੋਸ਼ਣ ਤੱਤ ਮੌਜੂਦ ਹਨ। ਆਲੂ ਦੇ ਨਾਲ-ਨਾਲ ਇਸ ਦੇ ਛਿਲਕਿਆਂ 'ਚ ਵੀ ਪੋਸ਼ਣ ਤੱਤ ਪਾਏ ਜਾਂਦੇ ਹਨ। ਕੱਚੇ ਆਲੂ ਦਾ ਰਸ ਪੀਣ ਨਾਲ ਦਾਦ, ਫੀਸੀਆਂ, ਗੈਸ ਅਤੇ ਮਾਸਪੇਸ਼ੀਆਂ ਦੇ ਰੋਗ ਦੂਰ ਹੁੰਦੇ ਹਨ। ਜੇਕਰ ਤੁਸੀਂ ਬਹੁਤ ਪਤਲੇ ਹੋ ਤਾਂ ਆਲੂ ਜ਼ਰੂਰ ਖਾਉ, ਕਿਉਂਕਿ ਇਸ ਵਿਚ ਕਾਰੋਹਾਈਡ੍ਰੇਟ ਉੱਚਿਤ ਮਾਤਰਾ ਵਿਚ ਪਾਇਆ ਜਾਂਦਾ ਹੈ। ਆਲੂ ਬਹੁਤ ਹੀ ਗੁਣਕਾਰੀ ਹਨ, ਤਾਂ ਆਉ ਜਾਣਦੇ ਹਾਂ ਇਸ ਵਿਚ ਅਜਿਹੇ ਕਿਹੜੇ-ਕਿਹੜੇ ਗੁਣ ਪਾਏ ਜਾਂਦੇ ਹਨ।
1. ਸਾਡੀ ਚਮੜੀ ਲਈ ਫਾਇਦੇਮੰਦ- ਵਿਟਾਮਿਨ 'ਸੀ' ਅਤੇ 'ਬੀ' ਦੇ ਇਲਾਵਾ ਆਲੂ ਵਿਚ ਪੋਟਾਸ਼ੀਅਮ, ਮੈਗਨੀਸ਼ੀਆਂ, ਫਾਰਸਫੋਰਸ ਆਦਿ ਖਣਿਜ ਸਾਡੀ ਚਮੜੀ ਲਈ ਫਾਇਦੇਮੰਦ ਹਨ।
2. ਵਜ਼ਨ ਵਧਾਉਣ 'ਚ ਸਹਾਇਕ- ਆਲੂ ਵਿਚ ਪ੍ਰੋਟੀਨ ਬਹੁਤ ਘੱਟ ਅਤੇ ਕਾਰਬੋਹਾਈਡ੍ਰੇਟ