
ਕਈ ਔਰਤਾਂ ਦੇ ਹੱਥ ਬਹੁਤ ਸਖਤ ਹੁੰਦੇ ਹਨ। ਉਨ੍ਹਾਂ ਲਈ ਸੌਖਾ ਜਿਹਾ ਘਰੇਲੂ ਉਪਾਅ ਹੈ ਨਿੰਬੂ, ਗਲਿਸਰੀਨ ਤੇ ਮੁਲਤਾਨੀ ਮਿੱਟੀ ਦੇ ਪਾਊਡਰ ਵਿਚ ਦਹੀਂ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਹੱਥਾਂ 'ਤੇ ਲਗਾਓ ਅਤੇ ਸੁੱਕਣ ਦਿਓ। ਫਿਰ ਹੱਥ ਕੋਸੇ ਪਾਣੀ ਨਾਲ ਧੋ ਲਵੋ। ਇਸ ਨਾਲ ਹੱਥ ਬਹੁਤ ਮੁਲਾਇਮ ਹੋ ਜਾਂਦੇ ਹਨ। ਇਹ ਉਪਾਅ ਹਫਤੇ ਵਿਚ 2 ਵਾਰ ਕਰੋ।
ਰੰਗਤ ਗੋਰੀ ਬਣਾਉਣ ਲਈ
ਔਰਤਾਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਉਨ੍ਹਾਂ ਦੀ ਗਰਦਨ ਚਿਹਰੇ ਦੇ ਮੁਕਾਬਲੇ ਕਾਲੀ ਨਜ਼ਰ ਆਉਂਦੀ ਹੈ। ਇਸ ਦੇ ਲਈ ਉਹ ਇਹ ਉਪਾਅ ਅਪਣਾਉਣਦਾਲਚੀਨੀ ਦਾ ਪਾਊਡਰ ਬਣਾਓ ਅਤੇ ਇਸ ਨੂੰ ਗੁਲਾਬ ਜਲ ਵਿਚ ਮਿਲਾ ਕੇ ਗਰਦਨ 'ਤੇ ਲਗਾਓ। 4-5 ਵਾਰ ਅਜਿਹਾ ਪੇਸਟ ਲਗਾਉਣ ਨਾਲ
ਗਰਦਨ ਦਾ ਰੰਗ ਚਿਹਰੇ ਦੇ ਰੰਗ ਨਾਲ ਮਿਲਣ ਲੱਗੇਗਾ। ਕੂਹਣੀ, ਗੋਡਿਆਂ ਜਾਂ ਜਿਥੇ ਕਿਤੇ ਵੀ ਚਮੜੀ ਕਾਲੀ ਲੱਗਦੀ ਹੋਵੇ, ਇਸ ਪੇਸਟ ਨੂੰ ਲਗਾ ਸਕਦੇ ਹੋ।
ਅੱਖਾਂ ਦੇ ਹੇਠ ਕਾਲੇ ਘੇਰੇ
ਖੀਰੇ ਦਾ ਰਸ ਕੱਢ ਕੇ ਉਸ ਦੇ ਆਈਸ ਕਿਊਬਸ ਬਣਾ ਲਵੋ। ਹੁਣ ਰੂੰ ਨਾਲ ਕੰਨਾਂ ਨੂੰ ਢਕ ਦਿਓ ਤਾਂ ਜੋ ਪਾਣੀ ਕੰਨਾਂ ਵਿਚ ਨਾ ਜਾਵੇ। ਹੁਣ ਇਨ੍ਹਾਂ ਕਿਊਬਸ ਨੂੰ ਅੱਖਾਂ 'ਤੇ ਰੱਖੋ। ਅਜਿਹਾ ਲਗਭਗ ਇਕ ਹਫਤਾ ਕਰੋ, ਕਾਲੇ ਘੇਰੇ ਘਟ ਜਾਣਗੇ।