Thursday, 12 July 2012 10:15
Print PDF

????? ??? ???? ??? ????? ??? ??? ??? ????? ?? ?? ?????? ???? ????? ?? ??? ??? ??? ?? ??? ?????? ????? ?????? ????? '??????????' ?? ?????, ??? ??? ???? ?? ????? ???, ?? ??? ???? '?? ?????? ?? ????? ???? ????? ??? 13.5 ??? 16 ????? ??????? ?? ????? ???? 11 ??? 14 ????? ????????  ?? ???? ??? ??? ???? ?? ??? ???? ??? ???? ??? ???? ????? ?? ?? ?????? ??, ??? ?? ??? ??? ?????? ??  ?????? ???
?? ?? ???, ??? ??????? ????? ?? ????? ?? ??????/ ??????? ?? ??????? ??? ?????????? ??? ??? ??.??. ?? ??? ???? ??, ????? ????? ?? ????? ??? ?? ??? '?????????????' ???? ???   ?????????? ?? ????? 17 ??? 21 ????? ??????? ??? ?? ???? ??, ?????? ?? ???, ????? ??? ????? ??? ????? ????? ???  ??? ????? ???? ?? ??.??., ?? 18 ??? 19 ????? ??????? ????? ?? ??

 ਇਹ ਨਾਰਮਲ ਹੈ, ਜੋ ਕੁਝ ਹੀ ਦਿਨਾਂ 'ਚ ਘਟ ਜਾਂਦੀ ਹੈ।
ਪੌਲੀਸਾਇਥੀਮੀਆਂ ਦੀਆਂ ਮੁੱਖ ਰੂਪ ਵਿਚ ਦੋ ਕਿਸਮਾਂ ਹਨ :
1. ਪ੍ਰਾਇਮਰੀ ਤੇ
2. ਸੈਕੰਡਰੀ।
ਪਹਿਲਾਂ, ਸੈਕੰਡਰੀ ਕਿਸਮ ਦੀ ਗੱਲ ਕਰਦੇ ਹਾਂ। ਸੈਕੰਡਰੀ ਤੋਂ ਭਾਵ ਹੈ ਕਿ ਕਿਸੇ ਹੋਰ ਰੋਗ ਜਾਂ ਸਥਿਤੀ (ਜਿਸ  ਬਾਰੇ ਮਰੀਜ਼ ਜਾਂ ਡਾਕਟਰ ਨੂੰ ਪਹਿਲਾਂ ਹੀ ਪਤਾ ਹੋਵੇ), ਕਰਕੇ ਹੀਮੋਗਲੋਬਿਨ ਦਾ ਲੈਵਲ ਵੱਧ ਹੋਣਾ। ਇਸ ਵਿੱਚ, ਨਾਰਮਲ ਨਾਲੋਂ ਵਧੇਰੇ ਲਾਲਗੀ ਪੈਦਾ ਹੋ ਜਾਂਦੀ ਹੈ।
ਹੀਮੋਗਲੋਬਿਨ ਕੀ ਕੰਮ ਕਰਦੀ ਹੈ?
ਸਾਹ ਲੈਣ ਨਾਲ ਅੰਦਰ ਖਿੱਚੀ ਗਈ ਆਕਸੀਜਨ ਨੂੰ ਫੇਫੜਿਆਂ 'ਚੋਂ ਚੁੱਕਣਾ ਤੇ ਖ਼ੂਨ ਦੇ ਦੌਰੇ ਰਾਹੀਂ ਹੀ ਸਾਰੇ ਸਰੀਰ ਦੇ ਸੈੱਲਾਂ ਤੱਕ ਪਹੁੰਚਾਉਣਾ। ਇਸੇ ਤਰ੍ਹਾਂ, ਕੰਮ ਕਰਕੇ ਥੱਕੇ-ਟੁੱਟੇ ਸੈੱਲਾਂ ਅਤੇ ਤੰਤੂਆਂ ਤੋਂ ਕਾਰਬਨ ਡਾਇਆਕਸਾਇਡ ਚੁੱਕਣਾ, ਉਸ ਨੂੰ ਫੇਫੜਿਆਂ ਤੱਕ ਪਹੁੰਚਾਉਣਾ ਤਾਂ ਜੋ ਸਾਹ ਨਾਲ ਬਾਹਰ ਕੱਢੀ ਜਾ ਸਕੇ।
ਇਸ ਪਦਾਰਥ (ਹੀਮੋਗਲੋਬਿਨ) ਨੂੰ ਸਹੀ ਮਾਤਰਾ ਵਿੱਚ ਰੱਖਣ ਵਾਸਤੇ ਕੁਦਰਤ ਨੇ ਇਕ ਸਿਸਟਮ ਬਣਾਇਆ ਹੋਇਆ ਹੈ। ਇਕ ਰਸ ''ਇਰਿਥਰੋਪਾਇਟਿਨ'', ਖ਼ੂਨ ਦੇ ਲਾਲ ਸੈੱਲਾਂ ਦੀ ਪੈਦਾਵਾਰ ਨੂੰ ਕੰਟਰੋਲ ਕਰਦਾ ਹੈ ਜੋ ਤੰਤੂਆਂ ਤੇ ਕੋਸ਼ਿਕਾਵਾਂ ਨੂੰ  ਪਹੁੰਚਣ ਵਾਲੀ ਆਕਸੀਜਨ ਦੇ ਹਿਸਾਬ ਨਾਲ ਵਧਦਾ ਘਟਦਾ ਹੈ। ਜੇ ਹੀਮੋਗਲੋਬਿਨ ਦਾ ਲੈਵਲ ਘਟ ਜਾਵੇ ਤਾਂ ਤੰਤੂਆਂ ਤੱਕ ਆਕਸੀਜਨ ਘੱਟ ਪੁੱਜੇਗੀ ਤੇ ਇਹ ਰਸ ਵਧੇਰੇ ਬਣਨ ਲੱਗੇਗਾ ਤਾਂ ਕਿ ਵੱਧ ਹੀਮੋਗਲੋਬਿਨ ਪੈਦਾ ਹੋ ਸਕੇ ਤੇ ਜੇਕਰ ਐਚ.ਬੀ. ਵੱਧ ਹੋਵੇ ਤਾਂ ਆਕਸੀਜਨ ਵੱਧ ਪੁੱਜੇਗੀ ਤੇ ਇਸ ਰਸ ਦਾ ਲੈਵਲ ਘਟ ਜਾਵੇਗਾ। ਸੋ ਜਿਨ੍ਹਾਂ ਥਾਵਾਂ ਜਾਂ ਸਥਿਤੀਆਂ ਵਿੱਚ ਆਕਸੀਜਨ ਘੱਟ ਹੋਵੇ ਉਨ੍ਹਾਂ ਵਿਅਕਤੀਆਂ ਦੀ ਹੀਮੋਗਲੋਬਿਨ ਵੱਧ ਹੁੰਦੀ ਹੈ। ਇਸੇ ਕਰਕੇ ਉੱਚੇ ਪਹਾੜੀ ਖੇਤਰਾਂ/ਥਾਵਾਂ 'ਤੇ  ਰਹਿਣ ਵਾਲਿਆਂ ਦਾ ਰੰਗ ਸੇਬ ਵਰਗਾ ਲਾਲ ਹੁੰਦਾ ਹੈ।
ਮੈਦਾਨੀ ਇਲਾਕਿਆਂ ਦੀ ਬਨਿਸਪਤ, ਪਹਾੜਾਂ 'ਤੇ ਜਿਵੇਂ ਕਸ਼ਮੀਰ ਤੇ ਸ਼ਿਮਲੇ ਵਿਚ ਵਾਤਾਵਰਣ 'ਚ ਆਕਸੀਜਨ ਦੀ ਘਾਟ ਕਰਕੇ, ਉਥੋਂ ਦੇ ਵਾਸੀਆਂ ਦੇ ਰੰਗ ਲਾਲ ਹੁੰਦੇ ਹਨ।
ਇਕ ਪੁਰਾਣਾ ਹਿੰਦੀ ਫਿਲਮੀ ਗਾਣਾ ਹੈ ''ਗੋਰੀਏ ਨਜ਼ਰ ਤੇਰੀ ਹੀਰੇ ਕੀ..., ਗਾਲੇਂ ਸੇਬ ਕਸ਼ਮੀਰੇ ਕੀ...।''
ਸੋ, ਕਹਿ ਸਕਦੇ ਹਾਂ ਉਨ੍ਹਾਂ ਨੂੰ ਸੈਕੰਡਰੀ ਪੌਲੀਸਾਇਥੀਮੀਆਂ ਹੁੰਦਾ ਹੈ।
ਕੁਝ ਬੀਮਾਰੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਵਿੱਚ ਤੰਤੂਆਂ ਨੂੰ ਘੱਟ ਆਕਸੀਜਨ ਪੁੱਜਦੀ ਹੈ ਜਿਵੇਂ ਦਿਲ ਦੀਆਂ ਕੁਝ ਜਮਾਂਦਰੂ ਤੇ ਕੁਝ ਜਨਮ ਤੋਂ ਬਾਅਦ ਹੋਣ ਵਾਲੀਆਂ ਬੀਮਾਰੀਆਂ। ਦਿਲ ਵਿਚ ਛੇਕ ਹੋਵੇ ਤਾਂ ਦਿਲ ਦੇ ਖੱਬੇ ਤੇ ਸੱਜੇ ਪਾਸੇ ਵਾਲਾ ਖ਼ੂਨ ਰਲ ਜਾਂਦਾ ਹੈ ਜਿਸ ਕਰਕੇ ਘੱਟ ਆਕਸੀਜਨ ਵਾਲਾ ਖ਼ੂਨ ਤੰਤੂਆਂ ਤੱਕ ਪੁੱਜਦਾ ਹੈ। ਐਸੇ ਰੋਗੀ ਦਾ ਰੰਗ ਨੀਲਾ ਹੋ ਜਾਂਦਾ ਹੈ ਪਰ ਹੀਮੋਗਲੋਬਿਨ ਵੱਧ ਹੁੰਦੀ ਹੈ ਯਾਨੀ ਕਿ ਪੌਲੀਸਾਇਥੀਮੀਆਂ ਹੁੰਦਾ ਹੈ। ਜਨਮ ਤੋਂ ਬਾਅਦ, ਦਿਲ ਦੇ ਵਾਲ਼ ਦੀ ਇਕ ਬੀਮਾਰੀ ਜਿਸ ਨੂੰ 'ਮਾਇਟਰਲ ਸਟੀਨੋਸਿਸ' ਕਿਹਾ ਜਾਂਦਾ ਹੈ, ਵਿਚ ਵੀ ਆਕਸੀਜਨ ਦੀ ਕਮੀ ਰਹਿੰਦੀ ਹੈ ਤੇ ਪੌਲੀਸਾ-ਇਥੀਮੀਆਂ ਹੁੰਦਾ ਹੈ। ਇਸੇ ਤਰ੍ਹਾਂ ਫੇਫੜੇ ਦੇ ਪੁਰਾਣੇ ਰੋਗਾਂ/ਦਮੇਂ ਦੇ ਮਰੀਜ਼ਾਂ, ਜਿਨ੍ਹਾਂ ਨੂੰ  ਸਾਹ ਦੀ ਸਮੱਸਿਆ ਹੋਵੇ, ਵਿਚ ਘੱਟ ਆਕਸੀਜਨ ਕਾਰਨ, ਵਧੇਰੇ ਇਰਿਥਰੋਪਾਇਟਿਨ ਤੇ ਨਤੀਜੇ ਵਜੋਂ ਵੱਧ ਹੀਮੋਗਲੋਬਿਨ ਅਰਥਾਤ ਪੌਲੀਸਾਇਥੀਮੀਆਂ ਹੁੰਦਾ ਹੈ।
ਇਰਿਥਰੋਪਾਇਟਿਨ ਮੁੱਖ ਰੂਪ ਵਿਚ ਗੁਰਦਿਆਂ ਵਿੱਚ ਬਣਦੀ ਹੈ। ਸੋ ਗੁਰਦਾ-ਰੋਗ ਵਿਚ ਇਸ ਦੀ ਪੈਦਾਵਾਰ  ਘਟਣ ਨਾਲ ਹੀਮੋਗਲੋਬਿਨ ਘਟ ਜਾਂਦੀ ਹੈ ਅਰਥਾਤ ਅਨੀਮੀਆਂ ਹੁੰਦਾ ਹੈ।
ਇਹ ਹੈ ਸੈਕੰਡਰੀ ਪੌਲੀਸਾਇਥੀਮੀਆਂ। ਰੋਗੀ ਨੂੰ ਦਮਾਂ, ਦਿਲ ਦਾ ਰੋਗ ਆਦਿ ਹੁੰਦਾ ਹੈ ਜਿਸ ਦੇ ਲੱਛਣ/ਜਾਂ ਰੋਗ ਬਾਰੇ ਮਰੀਜ਼ ਤੇ ਉਹਦੇ ਡਾਕਟਰ ਨੂੰ ਪਤਾ ਹੁੰਦਾ ਹੈ। ਇਸੇ ਤਰ੍ਹਾਂ ਉੱਚੇ ਇਲਾਕਿਆਂ ਦੇ ਨਿਵਾਸੀ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਦੀ ਹੀਮੋਗਲੋਬਿਨ ਵੱਧ ਹੈ।
ਪ੍ਰਾਇਮਰੀ ਪੌਲੀਸਾਇਥੀਮੀਆਂ ਨੂੰ 'ਪੌਲੀਸਾਇਥੀਮੀਆਂ ਵੈਰਾ' ਵੀ ਕਿਹਾ ਜਾਂਦਾ ਹੈ। ਇਹ ਕਿਸਮ ਇਸ ਕਰਕੇ  ਪ੍ਰਾਇਮਰੀ ਹੈ ਕਿਉਂਕਿ ਇਸ ਦੇ ਕਾਰਨ ਦਾ ਪਤਾ ਨਹੀਂ ਲਗਦਾ। ਚੁੱਪ-ਚੁਪੀਤੇ, ਹੀਮੋਗਲੋਬਿਨ ਵਧ ਜਾਂਦੀ ਹੈ। ਇਸ ਵਿੱਚ ਇਕੱਲੇ ਲਾਲ ਸੈੱਲ ਹੀ ਨਹੀਂ ਵਧਦੇ ਸਗੋਂ ਖ਼ੂਨ ਦੇ ਚਿੱਟੇ ਸੈੱਲ ਤੇ ਪਲੇਟਲੈਟਸ ਦੀ ਗਿਣਤੀ ਵੀ ਵਧ ਜਾਂਦੀ ਹੈ। ਖ਼ੂਨ ਦੇ ਸੈੱਲ ਬਨਾਉਣ ਵਾਲੇ ਕਾਰਖਾਨੇ ਅਰਥਾਤ ਹੱਡੀਆਂ ਦੀ ਮਿੱਝ ਜਾਂ ਬੋਨ ਮੈਰੋ ਵਿਚ ਇਨ੍ਹਾਂ ਸੈੱਲਾਂ ਦੇ ਪੁਰਖਿਆਂ (ਸਟੈਮ ਸੈੱਲ) ਵਿੱਚ ਐਸੀ ਤਬਦੀਲੀ ਆਉਂਦੀ ਹੈ ਕਿ ਸਾਰੇ ਸੈੱਲ ਤੇਜ਼ ਗਤੀ ਨਾਲ ਵਧਣ ਲਗਦੇ ਹਨ। ਲਾਲ ਸੈੱਲ, ਨਾਰਮਲ ਗਿਣਤੀ (ਸਾਢੇ 4  ਤੋਂ ਸਾਢੇ 5 ਮਿਲੀਅਨ ਸੈੱਲ/ਕਿਊਬਿਕ ਮਿਲੀਮੀਟਰ) ਤੋਂ ਦੁੱਗਣੇ ਜਾਂ ਵਧੇਰੇ ਹੋ ਜਾਂਦੇ ਹਨ। ਸੈੱਲਾਂ ਦੀ ਗਿਣਤੀ ਤਾਂ ਵਧ ਜਾਂਦੀ ਹੈ ਪਰ ਤਰਲ ਜਾਂ ਪਲਾਜ਼ਮਾ, ਉਸੇ ਮਾਤਰਾ ਵਿਚ ਰਹਿੰਦਾ ਹੈ। ਸੋ ਖ਼ੂਨ ਬਹੁਤ ਸੰਘਣਾ ਹੋ ਜਾਂਦਾ ਹੈ ਜਿਸ ਨਾਲ ਸਾਰੇ ਸਰੀਰ ਦੀਆਂ ਲਹੂ-ਨਾੜੀਆਂ ਭਰੀਆਂ ਤੇ ਫੁਲੀਆਂ ਹੋਈਆਂ ਦਿਖਦੀਆਂ ਹਨ। ਖ਼ੂਨ ਦੇ ਵਹਾ ਦੀ ਗਤੀ ਘਟ ਜਾਂਦੀ ਹੈ ਜਿਸ ਨਾਲ ਨਾੜੀਆਂ ਦੇ ਅੰਦਰ ਹੀ ਖ਼ੂਨ ਜੰਮ ਸਕਦਾ/ਜਾਂਦਾ ਹੈ। ਵੱਧ ਗਿਣਤੀ ਵਾਲੇ ਪਲੇਟਲੈਟਸ ਖ਼ੂਨ ਜੰਮਣ ਵਿਚ ਸਹਾਈ ਹੁੰਦੇ ਹਨ। ਜ਼ਿਆਦਾ ਪ੍ਰੈਸ਼ਰ ਤੇ ਖ਼ੂਨ ਜੰਮਣ ਕਰਕੇ ਖ਼ੂਨ ਦੀ ਨਾੜੀ ਫਟ ਸਕਦੀ ਹੈ ਜੋ ਜਾਨ ਲੇਵਾ ਸਾਬਤ ਹੋ ਸਕਦੀ ਹੈ।
ਪ੍ਰਾਇਮਰੀ ਪੌਲੀਸਾਇਥੀਮੀਆਂ ਭਾਵੇਂ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ, ਆਮ ਕਰਕੇ 40 ਤੋਂ 70 ਸਾਲ ਦੀ  ਉਮਰ ਵਿੱਚ ਹੁੰਦਾ ਹੈ। ਅੋਰਤਾਂ ਨਾਲੋਂ ਵਧੇਰੇ ਮਰਦ, ਇਸ ਰੋਗ ਦੇ ਕਾਬੂ ਆਉਂਦੇ ਹਨ। ਇਹ ਰੋਗ, ਇਕ ਲੱਖ ਵਿਅਕਤੀਆਂ 'ਚੋਂ ਦੋ ਵਿਚ ਹੁੰਦਾ ਹੈ; ਹਬਸ਼ੀਆਂ ਵਿਚ ਘੱਟ ਪਰ ਯੂਰਪ ਮੂਲ ਦੇ 'ਜਿਊਜ਼' ਵਿਚ ਵਧੇਰੇ ਹੁੰਦਾ ਹੈ।
ਲੱਛਣ: ਹੋ ਸਕਦੈ ਕਿ ਸ਼ੁਰੂ ਸ਼ੁਰੂ ਵਿਚ ਕੋਈ ਵੀ ਅਲਾਮਤ ਨਾ ਹੋਵੇ। ਖ਼ੂਨ ਦਾ ਵਧੇਰੇ ਸੰਘਣਾ ਹੋਣ, ਨਾੜੀਆਂ ਦੇ ਅੰਦਰ ਜੰਮਣ ਅਤੇ ਪ੍ਰੈਸ਼ਰ ਵਧੇਰੇ ਹੋਣ ਕਰਕੇ, ਲੱਛਣ ਉਤਪੰਨ ਹੁੰਦੇ ਹਨ। ਸ਼ੁਰੂ ਸ਼ੁਰੂ ਵਿਚ ਸਿਰਦਰਦ, ਸੁਸਤੀ, ਇਕਾਗਰਤਾ ਦੀ ਕਮੀ ਅਤੇ ਚਿੜਚਿੜਾਪਣ ਜਾਂ ਬੇਚੈਨੀ ਰਹਿੰਦੀ ਹੈ। ਸਿਰ ਪੀੜ ਆਮ ਕਰਕੇ ਗਿੱਚੀ ਵਿਚ ਜਾਂ ਮੱਥੇ 'ਤੇ ਹੁੰਦਾ ਹੈ ਜੋ ਸਵੇਰੇ ਉੱਠਣ ਵੇਲੇ ਜਾਂ ਲੰਮੇ ਪੈਣ ਵੇਲੇ ਵਧੇਰੇ ਹੁੰਦਾ ਹੈ। ਰੋਗੀ ਦੀਆਂ ਅੱਖਾਂ ਲਾਲ ਤੇ ਬਰੰਟਿਆਂ ਵਰਗੀਆਂ ਹੁੰਦੀਆਂ ਹਨ। ਨਜ਼ਰ ਦੀ ਕਮਜ਼ੋਰੀ ਜਾਂ ਆਰਜ਼ੀ ਅੰਨ੍ਹਾਪਣ ਵੀ ਹੋ ਸਕਦੈ। ਖ਼ੂਨ ਜਮ੍ਹਾਂ ਹੋਣ ਕਰਕੇ, ਦਿਮਾਗ਼ ਦੀ ਨਾੜੀ ਫਟ ਸਕਦੀ ਹੈ ਜਿਸ ਨਾਲ ਪਾਸਾ ਮਾਰਿਆ ਜਾ ਸਕਦੈ ਜਾਂ ਮੌਤ ਵੀ ਹੋ ਸਕਦੀ ਹੈ।
ਲੱਤਾਂ-ਬਾਹਵਾਂ ਦੀਆਂ ਨਾੜੀਆਂ ਅੰਦਰ ਸੰਘਣੇ ਖ਼ੂਨ ਦੀ ਘਟੀ ਹੋਈ ਗਤੀ ਕਰਕੇ, ਥਕਾਵਟ, ਦਰਦਾਂ, ਕਮਜ਼ੋਰੀ, ਆਮ ਹੀ ਰਹਿੰਦੇ ਹਨ। ਸਾਰੇ ਸਰੀਰ 'ਤੇ ਖ਼ਾਰਸ਼ ਰਹਿੰਦੀ ਹੈ ਜੋ ਪੈਰਾਂ ਤੇ ਹੱਥਾਂ ਦੀਆਂ ਹਥੇਲੀਆਂ 'ਤੇ ਵਧੇਰੇ ਹੁੰਦੀ ਹੈ ਤੇ ਗਰਮ ਪਾਣੀ ਨਾਲ ਹੋਰ ਵੀ ਵਧਦੀ ਹੈ। ਇਨ੍ਹਾਂ ਰੋਗੀਆਂ 'ਚੋਂ ਅੱਧਿਆਂ ਨੂੰ ਹਾਈ ਬਲੱਡ ਪ੍ਰੈਸ਼ਰ ਹੁੰਦਾ ਹੈ ਤੇ ਹੀਮੋਗਲੋਬਿਨ 17 ਤੋਂ 18.5 ਗ੍ਰਾਮ ਪ੍ਰਤੀਸ਼ਤ ਜਾਂ ਇਸ ਤੋਂ ਵੀ ਵੱਧ ਹੁੰਦੀ ਹੈ।
ਇਲਾਜ ਵਜੋਂ, ਖੂਨ ਦਾ ਸੰਘਣਾਪਣ ਤੇ ਪ੍ਰੈਸ਼ਰ ਘਟਾਉਣ ਲਈ ਖ਼ੂਨ-ਨਾੜੀ ਕੱਟ ਕੇ, ਹਫਤੇ ਵਿਚ ਇਕ ਜਾਂ ਦੋ  ਵਾਰੀ ਲਹੂ ਕੱਢ ਦਿੱਤਾ ਜਾਂਦਾ ਹੈ। ਇਸ ਦੇ ਨਾਲ ਨਾਲ ਦਵਾਈਆਂ ਦਿੱਤੀਆਂ ਜਾਂਦੀਆਂ ਹਨ ਜੋ ਸੈੱਲਾਂ ਦੀ ਵਾਧੂ ਪੈਦਾਵਾਰ 'ਤੇ ਰੋਕ ਲਗਾ ਸਕਣ। ਕਈ ਮਰੀਜ਼ ਵਿੱਚੋਂ ਕਈ ਮਹੀਨੇ ਠੀਕ ਰਹਿੰਦੇ ਹਨ ਪਰ ਫਿਰ ਤਕਲੀਫ਼ ਸ਼ੁਰੂ ਹੋ ਜਾਂਦੀ ਹੈ। ਕੇਸ ਲੰਮਾ ਹੋ ਜਾਏ ਤਾਂ ਮਿੱਝ (ਬੋਨ ਮੈਰੋ) ਪੂਰੀ ਤਰ੍ਹਾਂ ਹੱਡੀ ਵਾਂਗ ਬਣ ਜਾਂਦੀ ਹੈ, ਤਿੱਲੀ ਵੀ ਵਧ ਜਾਂਦੀ ਹੈ ਇਸ ਤੋਂ ਪਿੱਛੋਂ ਰੋਗੀ ਦੀ ਜ਼ਿੰਦਗੀ ਥੋੜ੍ਹੀ ਹੀ ਹੁੰਦੀ ਹੈ।
 ਕੁਝ ਸਮਾਂ ਪਹਿਲਾਂ, ਦੀਨਾਨਗਰ  ਜ਼ਿਲ੍ਹਾ ਗੁਰਦਾਸਪੁਰ ਦੇ ਇਕ ਐਮ.ਐਲ.ਏ. ਇਸ ਰੋਗ ਤੋਂ ਪੀੜਤ  ਸਨ ਜੋ  ਮਰੀਜ਼ ਵਜੋਂ ਮੈਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਮਿਲਦੇ ਰਹੇ ਸਨ, ਹੁਣ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਜਨਵਰੀ 2005   ਵਿਚ ''ਮੋਗ਼ੈਂਬੋ ਖੁਸ਼ ਹੂਆ'' ਯਾਨੀ ਫਿਲਮ ਐਕਟਰ ਅਮਰੀਸ਼ ਪੁਰੀ ਦੀ ਮੌਤ ਦਿਮਾਗ ਦੀ ਨਾੜੀ ਫਟਣ ਕਰਕੇ ਹੋਈ ਸੀ। ਕਿਹਾ ਜਾਂਦਾ ਹੈ ਕਿ ਉਹ ਇਸੇ ਰੋਗ ਤੋਂ ਪੀੜਤ ਸੀ, ਉਸ ਦੀਆਂ ਬਰੰਟਿਆਂ  ਵਰਗੀਆਂ ਅੱਖਾਂ ਨੂੰ ਕੌਣ ਨਹੀਂ ਜਾਣਦਾ?

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਤੁਹਾਡੀ ਸਿਹਤਚੰਗਾ ਨਹੀਂ ਹੁੰਦਾ ਖ਼ੂਨ ਦਾ ਵਧੇਰੇ ਲਾਲ ਹੋਣਾ

Currency Converter

Amount:
From:
To:


Gurbani Radio


Gurbani - Sri Harmandir Sahib