
ਹਰ ਸਵੇਰ ਆਪਣੇ ਬੱਚਿਆਂ ਨੂੰ ਤਿਆਰ ਕਰਨਾ, ਉਨ੍ਹਾਂ ਦੇ ਸਕੂਲ ਬੈਗ ਪੈਕ ਕਰਨਾ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਨਾਸ਼ਤਾ ਕਰਵਾਉਣ ਨਾਲ ਕੋਈ ਵੀ ਮਾਂ ਪ੍ਰੇਸ਼ਾਨ ਹੋ ਸਕਦੀ ਹੈ। ਮਨ ਦੀ ਸ਼ਾਂਤੀ ਆਪਣੇ ਬੱਚੇ ਨੂੰ ਦਿਨ ਦੀ ਸਹੀ ਸ਼ੁਰੂਆਤ ਦੇ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦੇ ਦਿਨ ਦੀ ਸਹੀ ਸ਼ੁਰੂਆਤ ਨਾਲ ਤੁਸੀਂ ਉਨ੍ਹਾਂ ਦੇ ਊਰਜਾ ਅਤੇ ਮਜ਼ੇ ਨਾਲ ਭਰਪੂਰ ਦਿਨ ਨੂੰ ਯਕੀਨੀ ਬਣਾ ਸਕਦੇ ਹੋ। ਸਵੇਰ ਸਮੇਂ ਇਕ ਮੁੱਠੀ ਬਦਾਮਾਂ ਨਾਲ ਤੁਸੀਂ ਇਸ ਗੱਲ ਵਲੋਂ ਬੇਫਿਕਰ ਹੋ ਸਕਦੇ ਹੋ ਕਿ ਤੁਹਾਡਾ ਬੱਚਾ ਸਾਰਾ ਦਿਨ ਚੁਣੌਤੀਆਂ ਦਾ ਸਾਹਮਣਾ ਕਰ ਸਕੇਗਾ।
ਹਰ ਸਵੇਰ ਦੀ ਸ਼ੁਰੂਆਤ ਬਦਾਮਾਂ ਨਾਲ ਕਰਨ ਨਾਲ ਤੁਹਾਡੇ ਬੱਚੇ ਦੇ ਦਿਨ ਦਾ ਸਵਾਦ ਵਧੀਆ ਬਣ ਜਾਂਦਾ ਹੈ। ਕਿਉਂਕਿ ਬਦਾਮ ਸਵਾਦ 'ਚ ਕਾਫੀ ਕ੍ਰੰਚੀ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਆਪਣੇ ਬੱਚਿਆਂ ਦੀ ਸਵੇਰ ਦੀ ਡਾਈਟ 'ਚ ਸ਼ਾਮਲ ਕਰਨਾ ਬਹੁਤ ਵਧੀਆ ਰਹਿੰਦਾ ਹੈ। ਬਦਾਮਾਂ ਦੀ
ਵਰਤੋਂ ਸੁੱਕੇ ਰੂਪ 'ਚ, ਰਾਤ ਨੂੰ ਡੁਬੋ ਕੇ ਰੱਖ ਕੇ, ਸਾਬਤ ਰੂਪ 'ਚ, ਟੁਕੜਿਆਂ 'ਚ ਜਾਂ ਸਿਹਤ ਵਧਾਊ ਸ਼ੇਕਸ ਦਾ ਹਿੱਸਾ ਬਣਾ ਕੇ ਕੀਤੀ ਜਾ ਸਕਦੀ ਹੈ। ਬਦਾਮਾਂ ਦੀ ਵਰਤੋਂ ਕਰਨ ਦੇ ਕਈ ਤਰੀਕੇ ਹੋਣ ਨਾਲ ਤੁਸੀਂ ਇਨ੍ਹਾਂ ਨਾਲ ਵੱਖ-ਵੱਖ ਪਕਵਾਨ ਤਿਆਰ ਕਰ ਸਕਦੇ ਹੋ ਅਤੇ ਆਪਣੇ ਬੱਚਿਆਂ ਨੂੰ ਇਕ ਪੌਸ਼ਟਿਕ ਖੁਰਾਕ ਮੁਹੱਈਆ ਕਰਵਾ ਸਕਦੇ ਹੋ।
ਇਕ ਮਾਂ ਦੇ ਤੌਰ 'ਤੇ ਤੁਸੀਂ ਇਸ ਗੱਲ ਨੂੰ ਯਕੀਨੀ ਬਣਾ ਸਕਦੇ ਹੋ ਕਿ ਤੁਹਾਡੇ ਬੱਚੇ ਜੋ ਵੀ ਖਾਂਦੇ ਹਨ, ਉਸ ਨਾਲ ਉਹ ਵੱਡੇ, ਤਾਕਤਵਰ ਅਤੇ ਤੰਦਰੁਸਤ ਬਣਦੇ ਹਨ। ਬਦਾਮਾਂ 'ਚ ਪ੍ਰੋਟੀਨ ਦੀ ਉੱਚ ਮਾਤਰਾ ਹੁੰਦੀ ਹੈ। ਸਿਰਫ ਮੁੱਠੀ ਕੁ ਬਦਾਮਾਂ ਨਾਲ ਸਾਰਾ ਦਿਨ ਤੁਹਾਡੇ ਬੱਚੇ ਦਾ ਊਰਜਾ ਪੱਧਰ ਬਣਾਈ ਰੱਖਣ 'ਚ ਇਸ ਦੇ ਪ੍ਰੋਟੀਨ ਅਤੇ ਅਨਸੈਚੁਰੇਟਿਡ ਫੈਟਸ ਬਹੁਤ ਸਹਾਇਕ ਹੁੰਦੇ ਹਨ। ਫਾਈਬਰ, ਜ਼ਰੂਰੀ ਖਣਿਜਾਂ, ਵਿਟਾਮਿਨ-ਈ ਅਤੇ ਕੈਲਸ਼ੀਅਮ ਭਰਪੂਰ ਬਦਾਮ ਤੁਹਾਡੇ ਬੱਚੇ ਦੇ ਦਿਨ ਦੀ ਸ਼ੁਰੂਆਤ ਨੂੰ ਬਹੁਤ ਹੀ ਸ਼ਾਨਦਾਨ ਬਣਾਉਂਦੇ ਹਨ ਅਤੇ ਸਾਰਾ ਦਿਨ ਉਨ੍ਹਾਂ ਦੇ ਚਿਹਰੇ 'ਤੇ ਇਕ ਮੁਸਕਰਾਹਟ ਖਿੜੀ ਰਹਿੰਦੀ ਹੈ।