Thursday, 26 July 2012 13:55
Print PDF

ਕਿਉਂਕਿ ਗੱਦਾ ਕਿਸੇ ਵਿਅਕਤੀ ਦੀ ਨੀਂਦ ਨੂੰ ਪ੍ਰਭਾਵਿਤ ਕਰ ਸਕਦਾ ਹੈ, ਇਸ ਲਈ ਇਹ ਮਹੱਤਵਪੂਰਨ ਹੈ ਕਿ ਆਪਣੇ ਲਈ ਸਹੀ ਗੱਦੇ ਦੀ ਚੋਣ ਕਰੋ। ਅਸੀਂ ਆਪਣੇ ਜੀਵਨ ਦੇ ਇਕ-ਤਿਹਾਈ ਹਿੱਸੇ ਨੂੰ ਬੈੱਡ 'ਤੇ ਹੀ ਬਿਤਾਉਂਦੇ ਹਾਂ। ਜੇਕਰ ਗੱਦਾ ਹੀ ਗਲਤ ਜਾਂ ਅਣ-ਢੁਕਵਾਂ ਹੋਵੇਗਾ ਤਾਂ ਇਸ ਨਾਲ ਬੇਹੱਦ ਗੰਭੀਰ ਪਿੱਠ ਦਾ ਦਰਦ ਪੈਦਾ ਹੋ ਸਕਦਾ ਹੈ।
ਜੇਕਰ ਤੁਸੀਂ ਨੀਂਦ ਰਹਿਤ ਰਾਤਾਂ ਜਾਂ ਪਿੱਠ ਦਰਦ ਮਹਿਸੂਸ ਕਰ ਰਹੇ ਹੋ ਤਾਂ ਸੰਭਵ ਹੈ ਕਿ ਤੁਹਾਡੀਆਂ ਇਨ੍ਹਾਂ ਤਕਲੀਫਾਂ ਲਈ ਗੱਦਾ ਜ਼ਿੰਮੇਵਾਰ ਹੈ, ਜਿਸ 'ਤੇ ਤੁਸੀਂ ਸੌਂਦੇ ਹੋ। ਗਲਤ ਗੱਦੇ 'ਤੇ ਸੌਣ ਨਾਲ ਪਿੱਠ ਦਰਦ, ਉਨੀਂਦਰਾ ਅਤੇ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਹੋਣ ਵਾਲਾ ਦਰਦ ਪੈਦਾ ਹੋ ਸਕਦਾ ਹੈ। ਜਿਹੜੇ ਲੋਕਾਂ 'ਚ ਪਿੱਠ ਦਰਦ ਦੀ ਸਮੱਸਿਆ ਹੁੰਦੀ ਹੈ, ਗੱਦੇ ਦੀ ਗਲਤ ਕਿਸਮ ਦੀ ਚੋਣ ਉਨ੍ਹਾਂ ਦੇ ਦਰਦ ਨੂੰ ਹੋਰ ਵਧਾ ਸਕਦੀ ਹੈ।
ਆਪਣੀ ਰੀੜ੍ਹ ਦੀ ਰੱਖਿਆ ਕਰੋ
 ਸਾਡੀ ਰੀੜ੍ਹ ਦੀ ਹੱਡੀ ਇਸ ਤਰ੍ਹਾਂ ਡਿਜ਼ਾਈਨ ਕੀਤੀ ਗਈ ਹੈ ਕਿ ਇਹ ਸਾਡੇ ਸਰੀਰ ਦਾ ਭਾਰ ਕੁਝ

 ਇਸ ਢੰਗ ਨਾਲ ਚੁੱਕ ਸਕੇ ਕਿ ਅਸੀਂ ਚੰਗੇ ਤਰੀਕੇ ਨਾਲ ਸੰਤੁਲਨ ਬਣਾਈ ਰੱਖ ਸਕੀਏ ਅਤੇ ਸਾਡੇ ਗੋਡਿਆਂ ਨੂੰ ਬਿਲਕੁਲ ਵੀ ਨੁਕਸਾਨ ਨਾ ਪਹੁੰਚੇ। ਥੋੜ੍ਹਾ ਜਿਹਾ ਵੀ ਅਸੰਤੁਲਨ ਸਾਡੀ ਕੁਦਰਤੀ ਪ੍ਰਣਾਲੀ ਨੂੰ ਵਿਗਾੜ ਸਕਦਾ ਹੈ। ਨੀਂਦ ਦੌਰਾਨ ਆਪਣੇ ਪੋਸਚਰ 'ਤੇ ਖਾਸ ਧਿਆਨ ਦਿੱਤਾ ਜਾਣਾ ਚਾਹੀਦੈ। ਸਹੀ ਗੱਦਾ ਚੁਣਨ ਦਾ ਅਰਥ ਇਹ ਹੈ ਕਿ ਤੁਹਾਡੀ ਰੀੜ੍ਹ ਦੀ ਹੱਡੀ ਨੂੰ ਸਹੀ ਸਪੋਰਟ ਮਿਲ ਸਕੇ। ਪਿੱਠ ਦੀਆਂ ਹੱਡੀਆਂ ਲਈ ਇਕ ਕਠੋਰ ਅਤੇ ਵਧੀਆ ਸਪੋਰਟ ਦੇਣ ਵਾਲਾ ਗੱਦਾ ਸਰਵੋਤਮ ਰਹਿੰਦਾ ਹੈ। ਜਿਹੜੇ ਮਰੀਜ਼ਾਂ ਨੂੰ ਸਲਿਪਡ ਡਿਸਕ ਦਾ ਖਤਰਾ ਰਹਿੰਦਾ ਹੈ, ਉਨ੍ਹਾਂ ਦਾ ਗੱਦਾ ਥੋੜ੍ਹਾ ਪਤਲਾ ਅਤੇ ਕਠੋਰ ਹੋਣਾ ਚਾਹੀਦੈ।
* ਭਾਵੇਂਕਿ ਹਰੇਕ ਵਿਅਕਤੀ ਲਈ ਆਦਰਸ਼ ਗੱਦਾ ਵੱਖ-ਵੱਖ ਕਿਸਮ ਦਾ ਹੋ ਸਕਦਾ ਹੈ ਪਰ ਜੋ ਗੱਦੇ ਤੁਹਾਡੇ ਸਰੀਰ 'ਤੇ ਪ੍ਰੈਸ਼ਰ ਪੁਆਇੰਟਸ ਭਾਵ ਦਬਾਅ ਬਿੰਦੂਆਂ ਨੂੰ ਘਟਾਉਂਦੇ ਹਨ, ਉਹ ਤੁਹਾਨੂੰ ਬਿਹਤਰ ਨੀਂਦ ਦੇ ਸਕਦੇ ਹਨ। ਫਿਰ ਵੀ ਤੁਹਾਡੇ ਸਰੀਰ ਮੁਤਾਬਿਕ ਤੁਹਾਨੂੰ ਇਕ ਨਰਮ ਜਾਂ ਕਠੋਰ ਗੱਦੇ ਲੋੜ ਹੋ ਸਕਦੀ ਹੈ।
* ਜੇਕਰ ਤੁਹਾਡੀ ਗਰਦਨ ਜਾਂ ਪਿੱਠ 'ਚ ਦਰਦ ਹੈ ਤਾਂ ਇਕ ਅਜਿਹਾ ਗੱਦਾ ਖਰੀਦੋ, ਜੋ ਨਾ ਤਾਂ ਬਹੁਤਾ ਕਠੋਰ ਹੋਵੇ ਅਤੇ ਨਾ ਹੀ ਬਹੁਤਾ ਨਰਮ।
* ਜੇਕਰ ਤੁਹਾਡਾ ਗੱਦਾ ਬੇਹੱਦ ਨਰਮ ਹੈ ਤਾਂ ਤੁਸੀਂ ਇਸ ਦੀ ਸਤ੍ਹਾ ਤਕ ਧੱਸਣੇ ਸ਼ੁਰੂ ਹੋ ਜਾਓਗੇ। ਜੇਕਰ ਇਹ ਬਹੁਤ ਸਖਤ ਹੈ ਤਾਂ ਤੁਹਾਡੇ ਮੋਢਿਆਂ, ਸਿਰ ਦੇ ਪਿਛਲੇ ਪਾਸੇ ਅਤੇ ਸਰੀਰ ਦੇ ਬਾਕੀ ਹਿੱਸਿਆਂ 'ਤੇ ਦਬਾਅ ਦਾ ਅਹਿਸਾਸ ਹੋਵੇਗਾ।
* ਆਪਣੀ ਰੀੜ੍ਹ ਨੂੰ ਸਿਰਹਾਣੇ ਦੀ ਸਹੀ ਸਪੋਰਟ ਅਤੇ ਸਹੀ ਸੰਤੁਲਨ ਦੇਣ ਲਈ ਇਕ ਮਧਿਅਮ ਕਠੋਰਤਾ ਵਾਲੇ ਗੱਦੇ ਦੀ ਵਰਤੋਂ ਕਰੋ ਜਾਂ ਫਿਰ ਇਕ ਅਜਿਹੇ ਕਠੋਰ ਗੱਦੇ ਦੀ ਵਰਤੋਂ ਕਰੋ, ਜਿਸ ਦੇ ਉੱਪਰ ਇਕ ਨਰਮ ਸਿਰਹਾਣੇ ਦਾ ਟੌਪ ਹੋਵੇ।
ਖੁਦ ਨੂੰ ਤਾਜ਼ਾ ਰੱਖਣ ਲਈ ਚੰਗੀ ਨੀਂਦ ਲਓ

Comments (0)

Write comment

smaller | bigger

busy
You are here:   Homeਮੁੱਖ ਖਬਰਾਂਤੁਹਾਡੀ ਸਿਹਤਚੰਗੀ ਨੀਂਦ ਦਾ ਆਧਾਰ ਗੱਦਾ

Currency Converter

Amount:
From:
To:


Gurbani Radio


Gurbani - Sri Harmandir Sahib