
ਜੇਕਰ ਤੁਸੀਂ ਆਪਣਾ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਤੁਹਾਨੂੰ ਕਿਤੇ ਪਾਰਟੀ 'ਚ ਜਾਣਾ ਪੈ ਜਾਵੇ ਅਤੇ ਤੁਹਾਨੂੰ ਇਹ ਸਮਝ ਨਾ ਆ ਰਿਹਾ ਹੋਵੇ ਕਿ ਤੁਸੀਂ ਕੀ ਖਾਓ ਕੀ ਨਹੀਂ ਤਾਂ ਅਪਣਾਓ ਇਹ ਟਿਪਸ ਅਤੇ ਰੱਖੋ ਭਾਰ 'ਤੇ ਵੀ ਕੰਟਰੋਲ :
* ਪਾਰਟੀ ਵਿਚ ਜਾਣ ਤੋਂ ਪਹਿਲਾਂ ਘਰੋਂ ਕੁਝ ਖਾ ਕੇ ਜਾਓ। ਇਸ ਨਾਲ ਤੁਹਾਨੂੰ ਉਥੇ ਜ਼ਿਆਦਾ ਖਾਣ ਦੀ ਇੱਛਾ ਨਹੀਂ ਹੋਵੇਗੀ।
* ਜੇਕਰ ਤੁਹਾਨੂੰ ਪਾਰਟੀ ਵਿਚ ਕੋਈ ਡ੍ਰਿੰਕ ਪੀਣ ਦੀ ਇੱਛਾ ਹੋਵੇ ਤਾਂ ਨਿੰਬੂ ਪਾਣੀ, ਨਿੰਬੂ ਸੋਡਾ ਜਾਂ ਫਰੂਟ ਜੂਸ ਹੀ ਪੀਓ। ਡੱਬਾ ਬੰਦ ਜੂਸ ਨਾ ਲਓ।
* ਪਾਰਟੀ ਵਿਚ ਸਲਾਦ ਖਾਓ ਪਰ ਮੇਓਨਿਸ ਤੇ ਕ੍ਰੀਮ ਯੁਕਤ ਸਲਾਦ ਨਹੀਂ ਖਾਣਾ ਚਾਹੀਦਾ ਸਗੋਂ ਉਂਗਰੀ ਦਾਲ, ਉਬਲੇ ਛੋਲੇ ਜਾਂ ਰਾਜਮਾਂਹ ਤੇ ਹਰੀਆਂ ਸਬਜ਼ੀਆਂ ਦਾ ਸਲਾਦ ਹੀ ਖਾਓ।
* ਪਾਰਟੀ ਵਿਚ ਤਲੇ ਹੋਏ ਪਦਾਰਥ, ਮੱਖਣ, ਪਰਾਂਠੇ ਆਦਿ ਬਿਲਕੁਲ ਵੀ ਨਾ ਖਾਓ।
* ਪਾਰਟੀ ਵਿਚ ਅਚਾਰ ਬਿਲਕੁਲ ਨਾ ਖਾਓ ਕਿਉਂਕਿ ਇਸ ਵਿਚ ਤੇਲ, ਨਮਕ ਆਦਿ ਦੀ ਮਾਤਰਾ
ਬਹੁਤ ਜ਼ਿਆਦਾ ਹੁੰਦੀ ਹੈ। ਇਸ ਦੀ ਥਾਂ ਪੁਦੀਨਾ, ਧਨੀਆ, ਚਟਨੀ ਜਾਂ ਸਿਰਕੇ ਵਾਲੇ ਪਿਆਜ਼ ਲੈ ਸਕਦੇ ਹੋ।
* ਤਲਿਆ ਹੋਇਆ ਮੀਟ, ਚਿਕਨ ਆਦਿ ਨਾ ਖਾਓ ਸਗੋਂ ਗ੍ਰਿਲਡ, ਬੇਕਡ ਕੀਤੇ ਹੋਏ ਖੁਰਾਕੀ ਪਦਾਰਥ ਲੈ ਸਕਦੇ ਹੋ।
* ਸਵੀਟ ਡਿਸ਼ ਬਿਲਕੁਲ ਨਾ ਲਓ ਕਿਉਂਕਿ ਇਨ੍ਹਾਂ ਵਿਚ ਕੈਲੋਰੀ ਦੀ ਮਾਤਰਾ ਸਭ ਤੋਂ ਵਧ ਹੁੰਦੀ ਹੈ। ਜ਼ਿਆਦਾਤਰ ਸਵੀਟ ਡਿਸ਼ਜ਼ ਕ੍ਰੀਮ ਯੁਕਤ ਹੁੰਦੀਆਂ ਹਨ, ਇਸ ਲਈ ਇਨ੍ਹਾਂ ਨੂੰ ਬਿਲਕੁਲ ਨਾ ਖਾਓ। ਇਸ ਦੀ ਥਾਂ ਫਰੂਟ ਸਲਾਦ ਲਓ।