Thursday, 16 August 2012 10:59
Print PDF

ਅੱਜ ਦੀ ਭਾਜੜ ਭਰੀ ਜ਼ਿੰਦਗੀ ਵਿਚ ਬਰੈੱਡ ਬਹੁਤ ਸਾਰੇ ਪਰਿਵਾਰਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ। ਬਰੈੱਡ ਦੀ ਵਰਤੋਂ ਕਈ ਰੂਪਾਂ ਵਿਚ ਕੀਤੀ ਜਾ  ਸਕਦੀ ਹੈ। ਪੇਸ਼ ਹਨ ਇਸ ਦੇ ਲਈ ਕੁਝ ਖਾਸ ਟਿਪਸ :
* ਕੇਕ ਬਣਾਉਣ ਵੇਲੇ ਜੇ ਉਸ ਦੇ ਮਿਸ਼ਰਣ ਵਿਚ ਥੋੜ੍ਹਾ ਜਿਹਾ ਬਰੈੱਡ ਦਾ ਚੂਰਾ ਮਿਲਾ ਦਿੱਤਾ ਜਾਵੇ ਤਾਂ ਕੇਕ ਦਾ ਸਵਾਦ ਵਧ ਜਾਂਦਾ ਹੈ।
* ਇਸੇ ਤਰ੍ਹਾਂ ਜੇ ਬਿਸਕੁਟ ਕੁਝ ਨਰਮ ਪੈ ਗਏ ਹੋਣ ਤਾਂ ਉਨ੍ਹਾਂ ਨੂੰ ਰਾਤ ਭਰ ਲਈ ਇਕ ਡੱਬੇ ਵਿਚ ਰੱਖ ਦਿਓ ਅਤੇ ਨਾਲ ਬਰੈੱਡ ਦੇ 3 ਸਲਾਈਸ ਰੱਖ ਦਿਓ। ਸਵੇਰ ਤਕ ਬਿਸਕੁਟ ਠੀਕ ਹੋ ਜਾਣਗੇ।
* ਕੋਈ ਵੀ ਚੀਜ਼ ਤਲਣ ਵੇਲੇ ਜੇ ਤੇਲ ਜਾਂ ਘਿਓ ਵਿਚ ਬਰੈੱਡ ਦਾ ਟੁਕੜਾ ਪਾ ਦੇਈਏ ਤਾਂ ਘਿਓ ਬਾਹਰ ਨਹੀਂ ਜਾਂਦਾ।
* ਆਲੂ ਵਾਲੇ ਪਰੌਂਠੇ ਬਣਾਉਣ ਵੇਲੇ ਜੇ ਆਲੂਆਂ ਵਿਚ ਥੋੜ੍ਹਾ ਜਿਹਾ ਬਰੈੱਡ ਦਾ ਚੂਰਾ ਮਿਲਾ ਦੇਈਏ ਤਾਂ ਪਰੌਂਠੇ ਫਟਦੇ ਨਹੀਂ।
* ਚਾਵਲ ਬਣਾਉਣ ਵੇਲੇ ਜੇ ਇਹ ਜ਼ਿਆਦਾ ਗਲ ਜਾਣ ਤਾਂ ਬਰੈੱਡ ਦੇ 2-3 ਪੀਸ ਚਾਵਲਾਂ ਦੇ ਉੱਪਰ ਕੁਝ ਦੇਰ ਲਈ ਰੱਖੋ। ਇਸ ਨਾਲ ਚਾਵਲਾਂ ਦਾ ਗਿੱਲਾਪਨ ਦੂਰ ਹੋ ਜਾਵੇਗਾ।
* ਮਿਕਸਰ ਦੀ ਵਰਤੋਂ ਕਰਨ ਤੋਂ ਬਾਅਦ ਇਸ ਨੂੰ ਸਾਫ ਕਰਨ ਲਈ ਸੁੱਕੇ ਬਰੈੱਡ ਦੇ ਟੁਕੜੇ ਪਾ ਕੇ ਚਲਾਓ, ਮਿਕਸਰ ਚੰਗੀ ਤਰ੍ਹਾਂ ਸਾਫ ਹੋ ਜਾਵੇਗਾ।
* ਗੰਦੇ ਹੋ ਚੁੱਕੇ ਵਾਲ ਪੇਪਰ ਨੂੰ ਵੀ ਤੁਸੀਂ ਸੁੱਕੀ ਬਰੈੱਡ ਨਾਲ ਰਗੜ ਕੇ ਸਾਫ ਕਰ ਸਕਦੇ ਹੋ।     

Comments (0)

Write comment

smaller | bigger

busy
You are here:   Homeਮੁੱਖ ਖਬਰਾਂਤੁਹਾਡੀ ਸਿਹਤਬਹੁਤ ਉਪਯੋਗੀ ਹੈ ਬਰੈੱਡ

Currency Converter

Amount:
From:
To:


Gurbani Radio


Gurbani - Sri Harmandir Sahib