Thursday, 06 September 2012 10:45
Print PDF

ਬੈਲਟ ਬੰਨ੍ਹਣ ਵਾਲੀ ਥਾਂ ਦੇ ਬਿਲਕੁਲ ਉੱਪਰ ਪਿੱਠ ਦੇ ਵਿਚਕਾਰ 3 ਜਾਂ 4 ਇੰਚ ਸੱਜੇ ਜਾਂ ਖੱਬੇ ਪਾਸੇ ਹੋਣ ਵਾਲਾ ਦਰਦ ਗੁਰਦੇ ਦੇ ਕਿਸੇ ਰੋਗ ਦਾ ਲੱਛਣ ਹੋ ਸਕਦੈ, ਜਿਸ ਦਾ ਛੇਤੀ ਇਲਾਜ ਕੀਤਾ ਜਾਣਾ ਜ਼ਰੂਰੀ ਹੁੰਦਾ ਹੈ। ਅਕਸਰ ਇਸ ਤਰ੍ਹਾਂ ਦੇ ਦਰਦ ਨਾਲ ਬੁਖਾਰ ਅਤੇ ਮੂਤਰ ਕਰਨ 'ਚ ਪ੍ਰੇਸ਼ਾਨੀ ਵੀ ਹੁੰਦੀ ਹੈ।
ਗੁਰਦੇ ਸਾਡੇ ਸਰੀਰ 'ਚ ਬੈਲਟ ਬੰਨ੍ਹਣ ਵਾਲੀ ਥਾਂ ਤੋਂ ਠੀਕ ਉੱਪਰ ਪਿੱਠ ਦੇ ਵਿਚਕਾਰ 3 ਜਾਂ 4 ਇੰਚ ਸੱਜੇ ਜਾਂ ਖੱਬੇ ਪਾਸੇ ਸਥਿਤ ਹੁੰਦੇ ਹਨ। ਪਿੱਠ 'ਚ ਦਰਦ ਕਈ ਆਮ ਕਾਰਨਾਂ ਨਾਲ ਹੋ ਸਕਦਾ ਹੈ ਪਰ ਆਮ ਤੌਰ 'ਤੇ ਇਸ ਦੇ ਨਾਲ ਬੁਖਾਰ ਜਾਂ ਮੂਤਰ ਕਰਨ 'ਚ ਪ੍ਰੇਸ਼ਾਨੀ  ਨਹੀਂ ਹੁੰਦੀ।
ਉਂਝ ਵੀ ਪਿੱਠ ਦੇ ਆਮ ਦਰਦ ਤੋਂ ਪਿੱਠ ਦੇ ਕਿਨਾਰੇ 'ਤੇ ਜਾਂ ਫਿਰ ਪੇਟ ਪ੍ਰਭਾਵਿਤ ਹੁੰਦਾ ਹੈ, ਇਸ ਤਰ੍ਹਾਂ ਦਾ ਦਰਦ ਪਿੱਠ ਦੇ ਵਿਚਕਾਰੋਂ 3 ਜਾਂ 4 ਇੰਚ ਸੱਜੇ ਜਾਂ ਖੱਬੇ ਪਾਸੇ ਨਹੀਂ ਹੁੰਦਾ। ਗੁਰਦਿਆਂ ਦੀ ਸਮੱਸਿਆ ਕਾਰਨ ਹੋਣ ਵਾਲੇ ਦਰਦ ਦੀ ਹਾਲਤ 'ਚ ਪਿੱਠ ਦੇ ਉਸ ਹਿੱਸੇ 'ਤੇ ਹੱਥ ਲਗਾਉਣ ਨਾਲ ਦਰਦ ਹੋਰ ਵੱਧ ਜਾਂਦਾ ਹੈ। ਇਹ ਮਹੱਤਵਪੂਰਨ ਹੈ ਕਿ ਇਸ ਤਰ੍ਹਾਂ ਦੇ ਲੱਛਣ ਮਹਿਸੂਸ ਹੋਣ 'ਤੇ ਤੁਸੀਂ ਤੁਰੰਤ ਡਾਕਟਰ ਤੋਂ ਚੰਗੀ ਤਰ੍ਹਾਂ ਜਾਂਚ ਕਰਵਾਓ ਅਤੇ

ਇਸ ਤਰ੍ਹਾਂ ਦੇ ਪਿੱਠ ਦਰਦ ਦਾ ਛੇਤੀ ਤੋਂ ਛੇਤੀ ਇਲਾਜ ਹੋਣਾ ਚਾਹੀਦੈ। ਗੁਰਦੇ ਦੀਆਂ ਜ਼ਿਆਦਾਤਰ ਬੀਮਾਰੀਆਂ ਸਮੇਂ ਦੇ ਨਾਲ ਗੰਭੀਰ ਰੂਪ ਅਪਣਾ ਲੈਂਦੀਆਂ ਹਨ। ਸਮੇਂ ਸਿਰ ਇਲਾਜ ਨਾਲ ਰੋਗ ਦਾ ਖਾਤਮਾ ਜਾਂ ਘੱਟੋ-ਘੱਟ ਉਸ ਨੂੰ ਗੰਭੀਰ ਹੋਣ ਤੋਂ ਰੋਕਿਆ ਜਾ ਸਕਦਾ ਹੈ।
ਔਰਤ ਦੇ ਜਨਨ ਅੰਗਾਂ 'ਤੇ ਮੱਸਾ ਜਾਂ ਗੰਢ ਸਰਵਿਕਸ (ਬੱਚੇਦਾਨੀ ਦਾ ਮੂੰਹ) ਕੈਂਸਰ ਦਾ ਇਕ ਲੱਛਣ ਹੋ ਸਕਦਾ ਹੈ।
ਔਰਤ ਦੇ ਜਨਨ ਅੰਗਾਂ 'ਤੇ ਛੋਟਾ ਜਿਹਾ ਨਮੀ ਭਰਿਆ ਮੱਸਾ ਜਾਂ ਗੰਢ ਰੂਪ ਉਭਾਰ ਦਾ ਕਾਰਨ ਹਿਊਮਨ ਪੈਪੀਲੋਮਾ ਵਾਇਰਸ ਹੁੰਦਾ ਹੈ। ਇਸ ਵਾਇਰਸ ਦੇ ਸਰੀਰ 'ਚ ਮੌਜੂਦ ਰਹਿਣ ਨਾਲ ਸਰਵਿਕਸ ਦੇ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਅਜਿਹਾ ਹੋਣ 'ਤੇ ਡਾਕਟਰ ਤੋਂ ਚੰਗੀ ਤਰ੍ਹਾਂ ਜਾਂਚ ਕਰਵਾ ਕੇ ਸਮੇਂ ਸਿਰ ਇਸ ਰੋਗ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਦੇ ਲਈ ਪੈਪ ਸਮੀਅਰ ਟੈਸਟ ਕੀਤਾ ਜਾਂਦਾ ਹੈ। ਉਂਝ ਸਾਲ 'ਚ ਇਕ ਵਾਰ ਇਹ ਟੈਸਟ ਜ਼ਰੂਰ ਕਰਵਾਉਣਾ ਚਾਹੀਦੈ।
ਬਹੁਤ ਮਹੱਤਵ ਹੈ ਪਾਣੀ ਦਾ ਜੀਵਨ ਵਿਚ
ਪਾਣੀ ਧਰਤੀ ઠ'ਤੇ  ਜੀਵਨ ਦਾ ਆਧਾਰ ਹੈ। ਇਹ ਕੁਦਰਤੀ ਤੋਹਫ਼ਾ ਧਰਤੀ ਨੂੰ ਦੂਜੇ ਗ੍ਰਹਿਆਂ ਤੋਂ ਵਿਲੱਖਣ ਬਣਾਉਂਦਾ ਹੈ। ਹਵਾ ਦੀ ਤਰ੍ਹਾਂ ਇਸ ਤੋਂ ਬਗੈਰ ਵੀ ਜੀਵਨ ਦੀ ਕਲਪਨਾ ਨਹੀਂ ਕੀਤੀ ਜਾ ਸਕਦੀਸੰਨ 1933 ਵਿੱਚ ਨੋਬਲ ਪੁਰਸਕਾਰ ਵਿਜੇਤਾ ਅਟੋ ਵਾਰਬਗਰ ਨੇ ਇੱਕ ਮਹੱਤਵਪੂਰਨ ਖੋਜ ਕਰਕੇ ਇਹ ਦਰਸਾ ਦਿੱਤਾ ਸੀ ਵਿਭਿੰਨ ਜਾਂ ਬਿਮਾਰ ਸੈੱਲ ਦੇ ਵਹਾਅ ਨਾਲ ਬਾਕੀ ਸਰੀਰ ਦੇ ਸੈੱਲ ਖਾਲੀ ਹੋ ਕੇ ਮਰ ਜਾਂਦੇ ਹਨ। ਇਸ ਕਾਰਨ ਆਪਣੇ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵਿਟਾਮਿਨ ਅਤੇ ਮਿਨਰਲ ਦੀ ਮਾਤਰਾ ਖਤਮ ਹੋ ਜਾਂਦੀ ਹੈ। ਪਾਣੀ ਦੀ ਇਕ-ਇਕ ਬੂੰਦ ਸੋਨਾ ਹੈ, ਜਿਸ ਨੂੰ ਬਚਾਉਣਾ ਅਤੇ ਪ੍ਰਦੂਸ਼ਣ ਰਹਿਤ ਰੱਖਣਾ ਅਤਿਅੰਤ ਜ਼ਰੂਰੀ ਹੈ, ਕਿਉਂਕਿ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਇਲਾਜ ਮਹਿੰਗੇ ਹੀ ਨਹੀਂ, ਨਾ-ਮੁਮਕਿਨ ਵੀ  ਹਨ। ਸਾਡੇ ਕੋਲ ਪਾਣੀ ਦੀ ਕਿੰਨੀ ਮਾਤਰਾ ਉਪਲਬਧ ਹੈ, ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਪਾਣੀ ਕਿੰਨਾ ਸਵੱਛ ਜਾਂ ਪ੍ਰਦੂਸ਼ਿਤ ਹੈ।
ਪਾਣੀ ਦੇ ਕੰਮ:- ਪਾਣੀ ਸਾਡੇ ਸਰੀਰ ਵਿੱਚ ਸਭ ਤੋਂ ਜ਼ਿਆਦਾ ਭਾਗਾਂ ਵਿੱਚ ਪਾਇਆ ਜਾਂਦਾ ਹੈ ਜਾਂ ਇਹ ਵੀ ਹੈ ਕਿ ਪਾਣੀ ਦੇ ਬਿਨਾਂ ਸਾਡੀ ਮੌਤ ਸੁਭਾਵਿਕ ਹੀ ਹੈ। ਆਪਣੇ ਸਰੀਰ ਵਿੱਚ ਪਾਣੀ ਦੇ  ਹੇਠ ਲਿਖੇ ਕੰਮ ਹਨ:
ਪਾਣੀ ਸਾਡੇ ਸਰੀਰ ਵਿੱਚ ਸਰੀਰ ਦਾ ਤਾਪਮਾਨ ਠੀਕ ਰੱਖਦਾ ਹੈ। ਸਰੀਰ ਵਿੱਚੋਂ ਫਾਲਤੂ ਗੰਦਗੀ ਬਾਹਰ ਕੱਢਦਾ ਹੈ। 22% ਹੱਡੀਆਂ ਵਿੱਚ ਪਾਣੀ ਦੀ ਮੌਜੂਦਗੀ, ਦਿਮਾਗ ਦਾ 75% ਭਾਗ ਪਾਣੀ ਹੈ, ਪੌਸ਼ਟਿਕ ਤੱਤਾਂ ਅਤੇ ਆਕਸੀਜਨ ਨੂੰ ਸੈੱਲਾਂ ਤੱਕ ਪਹੁੰਚਾਉਣਾ, ਸਾਹ ਦੇ ਨਾਲ ਨਮੀ ਪ੍ਰਦਾਨ ਕਰਨਾ, ਸਰੀਰ ਦੇ ਅੰਗਾਂ ਦੀ ਸੁਰੱਖਿਆ, ਪੌਸ਼ਟਿਕ ਤੱਤਾਂ ਨੂੰ ਸਰੀਰ ਵਿੱਚ ਮਿਲਾਉਣਾ, 75% ਮਸਲ ਦਾ ਹਿੱਸਾ ਪਾਣੀ ਹੈ, ਪਾਣੀ ਤੱਤਾਂ ਨੂੰ ਆਪਸ ਵਿੱਚ ਮਿਲਾਉਂਦਾ ਹੈ। ਇਸ ਤੋਂ ਇਲਾਵਾ ਪਾਣੀ ਸਰੀਰ ਵਿੱਚ ਅਨੇਕਾਂ ਤਰ੍ਹਾਂ ਦੇ ਕੰਮ ਕਰਦਾ ਹੈ।
ਪਾਣੀ ਪੀਣ ਦਾ ਤਰੀਕਾ:-ਅੱਧ ਤੋਂ ਜ਼ਿਆਦਾ ਲੋਕ ਇਹ ਜਾਣਦੇ ਹਨ ਕਿ ਉਨ੍ਹਾਂ ਨੂੰ ਦਿਨ ਵਿੱਚ 8 ਤੋਂ 10 ਗਲਾਸ ਤੱਕ ਪਾਣੀ ਪੀਣਾ ਚਾਹੀਦਾ ਹੈ ਪ੍ਰੰਤੂ ਫਿਰ ਵੀ ਉਹ ਪਾਣੀ ਪੀਣ ਦੇ ਤਰੀਕੇ ਦੀ ਅਣਦੇਖੀ ਕਰ ਦਿੰਦੇ ਹਨ। ਪਾਣੀ ਪੀਣ ਦਾ ਇੱਕ ਢੰਗ ਇਹ ਵੀ ਹੈ ਕਿ ਇੱਕ ਗਲਾਸ ਵਿੱਚ ਪਾਣੀ ਪਾ ਕੇ ਪਾਣੀ ਆਪਣੇ ਮੂੰਹ ਵਿੱਚ ਭਰ ਕੇ ਥੋੜ੍ਹੀ-ਥੋੜ੍ਹੀ ਮਾਤਰਾ ਨਾਲ ਅੰਦਰ ਲੰਘਾਇਆ ਜਾਵੇ। ਪਾਣੀ ਸਿਰਫ ਪਿਆਸ ਲੱਗਣ 'ਤੇ ਹੀ ਨਹੀਂ ਪੀਣਾ ਚਾਹੀਦਾ।
ਸਵੇਰੇ 6 ਤੋਂ 7 ਵਜੇ ਤੱਕ:- ਦੋ ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਜਦੋਂ ਤੱਕ ਸਵੇਰ ਨਾਸ਼ਤਾ ਨਾ ਕੀਤਾ ਹੋਵੇ ਤੇ ਪਾਣੀ ਸਰੀਰ ਦੇ ਸਾਰੇ ਸੈੱਲਾਂ ਤੱਕ ਪਹੁੰਚ ਸਕੇ। ਕੋਸ਼ਿਸ਼ ਕੀਤੀ ਜਾਵੇ ਕਿ ਪਾਣੀ ਪੀਣ ਤੋਂ ਅੱਧੇ ਘੰਟੇ ਬਆਦ ਨਾਸ਼ਤਾ ਕੀਤਾ ਜਾਵੇ। ਇਸ ਨਾਲ ਅੰਦਰੂਨੀ ਅੰਗਾਂ ਵਿਚ ਵਿਕਾਸ ਤੇ ਮਜ਼ਬੂਤੀ ਆਉਂਦੀ ਹੈ।
ਸਵੇਰੇ 9 ਤੋਂ 10 ਵਜੇ ਤੱਕ:- ਇਸ ਸਮੇਂ ਦੌਰਾਨ 1-2 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਨਾਲ ਪਾਣੀ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ। ਸਰੀਰ ਨੂੰ ਤਾਜ਼ਗੀ ਪ੍ਰਦਾਨ ਕਰਦਾ ਹੈ  ਤੇ ਨਹਾਉਂਦੇ ਸਮੇਂ ਪਾਣੀ ਜ਼ਰੂਰ ਪੀਤਾ ਜਾਵੇ।
12 ਤੋਂ 1 ਵਜੇ ਤੱਕ:- ਇਸ ਸਮੇਂ ਦੌਰਾਨ ਵੀ 1- 2 ਗਿਲਾਸ ਪਾਣੀ ਦੇ ਪੀਣ ਨਾਲ ਸਰੀਰ ਨੂੰ ਨਮੀ ਮਿਲਦੀ ਹੈ। ਸਰੀਰ ਵਿੱਚੋਂ ਤਣਾਅ ਘੱਟ ਹੁੰਦਾ ਹੈ।
1 ਤੋਂ 2 ਵਜੇ ਤੱਕ:-ਇਸ ਸਮੇਂ ਵੀ 1-2 ਗਿਲਾਸ  ਪਾਣੀ ਦੇ  ਪੀਣ ਨਾਲ ਸਰੀਰ ਦੀ ਪਾਚਨ ਕਿਰਿਆ ਠੀਕ ਰਹਿੰਦੀ ਹੈ।
4 ਤੋਂ 5 ਵਜੇ ਤੱਕ:- ਇਸ ਸਮੇਂ ਜੇਕਰ ਸਰੀਰ ਸੁਸਤੀ ਮਹਿਸੂਸ ਕਰ ਰਿਹਾ ਹੋਵੇ ਤੇ ਕੰਮ ਵਿੱਚ ਧਿਆਨ ਨਾ ਲੱਗੇ ਤਾਂ ਦੋ ਗਿਲਾਸ ਪਾਣੀ ਪੀਣ ਨਾਲ ਸਰੀਰ ਵਿੱਚ ਤਾਜ਼ਗੀ ਤੇ ਫੁਰਤੀ ਆਵੇਗੀ।
ਰਾਤ 9 ਤੋਂ 10 ਵਜੇ ਤੱਕ:-ਇਸ ਸਮੇਂ ਦੋ ਗਿਲਾਸ ਦੇ ਕਰੀਬ ਪਾਣੀ ਪੀਣ ਨਾਲ ਸਰੀਰ ਵਿੱਚ ਦਿਲ ਨੂੰ ਮਜ਼ਬੂਤੀ ਆਉਂਦੀ ਹੈ ਤੇ ਇਸ ਨਾਲ ਹਾਰਟ ਅਟੈਕ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ। ਗਰਮੀਆਂ ਵਿੱਚ ਅਤੇ ਸਰਦੀਆਂ ਵਿੱਚ ਜੇਕਰ ਪਾਣੀ ਨੂੰ ਉਕਤ ਸਹੀ ਤਰੀਕਿਆਂ ਨਾਲ ਪੀਤਾ ਜਾਵੇ ਤਾਂ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖ ਕੇ ਪੂਰੀ ਤਰ੍ਹਾਂ ਨਿਰੋਗ ਰੱਖਿਆ ਜਾ ਸਕਦਾ ਹੈ। ਨਮੂਨੀਆ ਤੋਂ ਬਾਅਦ ਬੱਚਿਆਂ ਦੀ ਮੌਤ ਦਰ ਦਾ ਦੂਜਾ ਵੱਡਾ ਕਾਰਨ ਡਾਇਰੀਆ ਹੈ। ਅੰਦਾਜ਼ਨ 1.9 ਅਰਬ ਡਾਇਰੀਆ ਕੇਸ ਪਾਣੀ ਦੀ ਸਵੱਛ ਵਿਉਂਤਬੰਦੀ ਦੁਆਰਾ ਟਾਲੇ ਜਾ ਸਕਦੇ ਹਨ।
ਪਾਣੀ ਨਾਲ ਸਰੀਰ ਨੂੰ ਅੰਦਰੋਂ ਅਤੇ ਬਾਹਰੋਂ ਤਾਜ਼ਗੀ ਪ੍ਰਦਾਨ ਕਰੋ।

 

Comments (0)

Write comment

smaller | bigger

busy
You are here:   Homeਮੁੱਖ ਖਬਰਾਂਤੁਹਾਡੀ ਸਿਹਤਪਿੱਠ ਦਰਦ ਨੂੰ ਹਲਕੇ ਤੌਰ 'ਤੇ ਨਾ ਲਓ

Currency Converter

Amount:
From:
To:


Gurbani Radio


Gurbani - Sri Harmandir Sahib