
ਸੰਸਾਰ ਹੈਪੇਟਾਇਟਿਸ ਦਿਵਸ 'ਤੇ ਪੰਜਾਬ ਦੇ ਕਿਸੇ ਵੀ ਖੂੰਜੇ ਇਹ ਦਿਹਾੜਾ ਮਨਾਇਆ ਗਿਆ, ਪਤਾ ਨਹੀਂ ਕਿਉਂ ਕਿਸੇ ਅਖਬਾਰ ਜਾਂ ਚੈਨਲ ਤੋਂ ਇਸ ਬਾਰੇ ਕੋਈ ਸਮਾਗਮ ਦੀ ਖਬਰ ਨਹੀਂ ਆਈ। ਹੈਪੇਟਾਇਟਿਸ ਨੂੰ ਲੈ ਕੇ ਲੋਕਾਂ ਵਿਚ ਏਡਜ ਵਰਗੀ ਜਾਗਰੂਕਤਾ ਤਾਂ ਨਹੀਂ ਹੈ ਅਤੇ ਨਾ ਹੀ ਡਾਕਟਰ ਵਰਗ ਭਾਰਤ ਵਿਚ ਬਹੁਤਾ ਸੁਚੇਤ ਹੈ, ਪਰ ਇਹ ਬੀਮਾਰੀ ਬਹੁਤ ਖਤਰਨਾਕ ਹੈ, ਜਦੋਂ ਇਹ ਹੋ ਜਾਂਦੀ ਹੈ।
ਦੇਸ ਦੁਨੀਆਂ ਵਿਚ ਹੈਪੇਟਾਇਟਿਸ ਨੂੰ ਲੈ ਕੇ ਸੁਚੇਤਤਾ ਭਲੇ ਹੀ ਘੱਟ ਹੋਵੇ ਲੇਕਿਨ ਇਹ ਵੀ ਸੱਚ ਹੈ ਕਿ ਇਸ ਬੇਹੱਦ ਤੇਜੀ ਨਾਲ ਫੈਲਣ ਵਾਲੀ ਬੀਮਾਰੀਆਂ ਵਿੱਚੋਂ ਇਕ ਹੈ। ਇਸ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਜ ਦੁਨੀਆਂ ਵਿਚ ਹਰ 10 ਵਿੱਚੋਂ ਇਕ ਆਦਮੀ ਹੈਪੇਟਾਇਟਿਸ ਦਾ ਪਾਜੇਟਿਵ ਮਰੀਜ ਹੈ। ਆਮ ਤੌਰ 'ਤੇ ਸਮਾਜ ਪੀਲੀਏ ਦਾ ਰੋਗ ਕਹਿ ਨਿਸਚਿੰਤ ਹੋ ਜਾਂਦਾ ਹੈ। ਏਸੀਆ ਦੇ ਲੋਕ ਇਸ ਬੀਮਾਰੀ ਨਾਲ ਗ੍ਰਸਤ ਹੋਣ ਤੋਂ ਦਵਾਈ ਬਦਲੇ ਸਾਧ-ਸੰਤ ਤੋਂ ਗਲ ਵਿਚ ਧਾਗਾ ਪਵਾਉਣਾ ਬਿਹਤਰ ਸਮਝਦੇ ਹਨ ਅਤੇ ਇਹ ਵੀ ਭਰਮ ਹੈ ਕਿ ਇਹ ਬੀਮਾਰੀ ਆਪੇ ਸਵਾ ਮਹੀਨੇ ਵਿਚ ਠੀਕ ਹੋ ਜਾਂਦੀ ਹੈ। ਮੈਂ ਦੱਸਦਾ ਹਾਂ ਕਿ ਇਹ ਵਿਚਾਰਧਾਰਾ ਬਹੁਤ ਘਾਤਕ ਹੈ। ਲੋਕਾਂ ਵਿਚ ਇਸ ਨੂੰ ਲੈ ਕੇ ਜਾਗਰੂਕਤਾ ਫੈਲਾਉਣ ਲਈ ਡਬਲਿਊ.ਐਚ.ਓ. ਹਰ ਸਾਲ
ਹੈਪੇਟਾਇਟਿਸ ਦੀ ਖੋਜ ਕਰਨ ਵਾਲੇ ਪ੍ਰੋਫੈਸਰ ਬਰੂਚ ਬਲੂਮਬਰਗ ਦੇ ਜਨਮ ਵਾਲੇ ਦਿਨ ਯਾਨੀ 28 ਜੁਲਾਈ ਨੂੰ ਹੈਪੇਟਾਇਟਿਸ ਡੇਅ ਮਨਾਉਂਦਾ ਹੈ।
ਕੀ ਹੈ ਹੈਪੇਟਾਇਟਿਸ: ਹੈਪੇਟਾਇਟਿਸ ਬੈਕਟੀਰੀਆ ਤੋਂ ਫੈਲਣ ਵਾਲੀ ਇੰਫੈਕਸਨ ਹੈ ਜੋ ਸਿੱਧੇ ਤੌਰ 'ਤੇ ਜਿਗਰ 'ਤੇ ਹਮਲਾ ਕਰਦੀ ਹੈ। ਆਮ ਤੌਰ 'ਤੇ ਇਹ ਪੰਜ ਟਾਈਪ ਦਾ ਹੁੰਦਾ ਹੈ ਜਿਨ੍ਹਾਂ ਨੂੰ 'ਏ', 'ਬੀ', 'ਸੀ', 'ਡੀ' ਅਤੇ 'ਈ' ਕਿਹਾ ਜਾਂਦਾ ਹੈ। ਫਿਲਹਾਲ ਦੁਨੀਆਂ ਵਿਚ ਸਭ ਤੋਂ ਜਿਿਆਦਾ ਲੋਕ ਹੈਪੇਟਾਇਟਿਸ-ਬੀ ਅਤੇ ਹੈਪੇਟਾਇਟਿਸ-ਸੀ ਦੇ ਸਿਿਕਾਰ ਹਨ।
ਡਬਲਿਊ.ਐਚ.ਓ. ਦੀ ਇਕ ਰਿਪੋਰਟ ਦੇ ਮੁਤਾਬਕ ਪੂਰੀ ਦੁਨੀਆਂ ਵਿਚ ਕਰੀਬ ਦੋ ਅਰਬ ਲੋਕ ਹੈਪੇਟਾਇਟਿਸ-ਬੀ ਦੇ ਸਿਿਕਾਰ ਹਨ ਜਦੋਂਕਿ ਇਨ੍ਹਾਂ ਵਿੱਚੋਂ 36 ਕਰੋੜ ਲੋਕਾਂ ਵਿਚ ਇਹ ਬੀਮਾਰੀ ਖਤਰਨਾਕ ਪੱਧਰ 'ਤੇ ਹੈ ਜਦੋਂ ਕਿ ਹਰ ਸਾਲ ਲਗਪਗ ਛੇ ਲੱਖ ਲੋਕ ਹੈਪੇਟਾਇਟਿਸ-ਬੀ ਦੀ ਵਜ੍ਹਾ ਨਾਲ ਰੱਬ ਨੂੰ ਪਿਆਰੇ ਹੋ ਜਾਂਦੇ ਹਨ।
ਜੇਕਰ ਹੈਪੇਟਾਇਟਿਸ-ਸੀ ਦੀਆਂ ਗੱਲਾਂ ਕਰੀਏ ਤਾਂ ਦੁਨੀਆਂ ਭਰ ਵਿਚ 13-17 ਕਰੋੜ ਲੋਕ ਇਸ ਤੋਂ ਗ੍ਰਸਤ ਹਨ। ਇਹੀ ਨਹੀਂ ਹਰ ਸਾਲ ਕਰੀਬ 30-40 ਲੱਖ ਲੋਕ ਇਸ ਦੀ ਚਪੇਟ ਵਿਚ ਆ ਜਾਂਦੇ ਹਨ ਅਤੇ ਕਰੀਬ 3.5 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ।
ਹਾਲਾਂਕਿ ਹੈਪੇਟਾਇਟਿਸ-ਬੀ ਅਤੇ ਐਚ.ਆਈ.ਵੀ. ਦੇ ਬੈਕਟੀਰੀਆ ਦੇ ਫੈਲਣ ਦਾ ਪੈਟਰਨ ਇਕੋ ਜਿਹਾ ਹੀ ਹੈ, ਪਰ ਹੈਪੇਟਾਇਟਿਸ-ਬੀ ਬੀਮਾਰੀ ਐਚ.ਆਈ.ਵੀ. ਦੇ ਮੁਕਾਬਲੇ 50 ਗੁਣਾ ਜਿਿਆਦਾ ਖਤਰਨਾਕ ਹੈ। ਅਜਿਹਾ ਇਸ ਲਈ ਕਿਉਂਕਿ ਹੈਪੇਟਾਇਟਿਸ-ਬੀ ਦਾ ਬੈਕਟੀਰੀਆ ਸਾਡੇ ਸਰੀਰ ਦੇ ਬਾਹਰ ਵੀ ਘੱਟ ਤੋਂ ਘੱਟ ਸੱਤ ਦਿਨ ਤਕ ਜਿਊਂਦਾ ਰਹਿ ਕੇ ਕਿਸੇ ਤੰਦਰੁਸਤ ਬੰਦੇ ਨੂੰ ਬੀਮਾਰ ਕਰ ਸਕਦਾ ਹੈ।
ਇੰਜ ਫੈਲਦਾ ਹੈ ਇਹ ਰੋਗ: ਹਰ ਕਿਸੇ ਬੈਕਟੀਰੀਆ ਦੇ ਫੈਲਣ ਦਾ ਤਰੀਕਾ ਤਕਰੀਬਨ ਇਕੋ ਜਿਹਾ ਹੁੰਦਾ ਹੈ। ਪਰ ਅਜਿਹਾ ਕਦੇ ਵੀ ਜਰੂਰੀ ਨਹੀਂ ਹੈ ਕਿ ਇਕ ਦੇ ਫੈਲਣ ਦਾ ਤਰੀਕਾ ਦੂਜੇ ਦੇ ਮਾਮਲੇ ਵਿਚ ਵੀ ਓਨਾ ਹੀ ਕਾਰਗਰ ਹੋਵੇ। ਹੈਪੇਟਾਇਟਿਸ-ਏ ਅਤੇ 'ਈ' ਦੂਸਿਿਤ ਭੋਜਨ ਅਤੇ ਪਾਣੀ ਦੇ ਇਸਤੇਮਾਲ ਤੋਂ ਫੈਲਦਾ ਹੈ, ਜਦੋਂ ਕਿ ਹੈਪੇਟਾਇਟਿਸ-ਬੀ, 'ਸੀ' ਅਤੇ 'ਡੀ' ਇਨ੍ਹਾਂ ਨਾਲ ਦੂਸਿਿਤ ਮਰੀਜਾਂ ਦੇ ਸਰੀਰ ਵਿੱਚੋਂ ਨਿਕਲੇ ਖੂਨ ਅਤੇ ਰੇਜਰ, ਮੈਡੀਕਲ ਅਤੇ ਸਰਜੀਕਲ ਸਮੱਗਰੀ ਆਦਿ ਦੇ ਸੰਪਰਕ ਵਿਚ ਆਉਣ ਤੋਂ ਅਤੇ ਸੈਕਸੂਅਲ ਰਿਲੇਸਨ ਅਤੇ ਮਾਂ ਤੋਂ ਬੱਚੇ ਵਿਚ (ਖਾਸਕਰ ਹੈਪੇਟਾਇਟਿਸ-ਬੀ) ਫੈਲਦੇ ਹਨ।
ਇਹ ਹਨ ਲੱਛਣ: ਹੈਪੇਟਾਇਟਿਸ ਬੀਮਾਰੀ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਦਾ ਸੰਕਰਮਣ ਹੋਣ ਦੇ ਬਾਵਜੂਦ ਇਸ ਦੇ ਕੋਈ ਲੱਛਣ ਨਜਰ ਨਹੀਂ ਆਉਂਦੇ। ਹਾਲਾਂਕਿ ਪੀਲੀਆ (ਸਰੀਰ ਅਤੇ ਅੱਖਾਂ ਵਿਚ ਪਿਲੱਤਣ), ਪਿਸਾਬ ਦਾ ਰੰਗ ਪੀਲਾ ਹੋਣਾ, ਥਕਾਵਟ, ਭੁੱਖ ਨਾ ਲੱਗਣਾ, ਜੀਅ ਕੱਚਾ ਹੋਣਾ, ਉਲਟੀ ਅਤੇ ਢਿੱਡ ਦਰਦ ਅਤੇ ਬਹੁਤੀ ਵਾਰੀ ਬੀਮਾਰੀ ਦੇ ਵਧਣ 'ਤੇ ਕਿਸੇ ਇਕ ਖਾਣ ਦੀ ਵਸਤੂ ਨੂੰ ਵੇਖਣ, ਖਾਣ ਜਾਂ ਨਾਮ ਹੀ ਸੁਣਨ 'ਤੇ ਜੀਅ ਕੱਚਾ ਹੋਣਾ ਤੇ ਉਲਟੀ ਹੋਣਾ ਆਦਿਕ ਹੈਪੇਟਾਇਟਿਸ ਦਾ ਲੱਛਣ ਮੰਨਿਆ ਜਾਂਦਾ ਹੈ।
ਇਵੇਂ ਬਚੋ ਹੈਪੇਟਾਇਟਿਸ 'ਏ' ਅਤੇ 'ਈ' ਤੋਂ
* ਟੱਟੀ ਪਿਸਾਬ ਕਰਨ ਤੋਂ ਬਾਅਦ ਹੱਥ ਚੰਗੀ ਤਰ੍ਹਾਂ ਧੋਵੋ।
* ਆਪਣੇ ਖਾਣ-ਪੀਣ ਦਾ ਧਿਆਨ ਰੱਖੋ ਅਤੇ ਤਾਜਾ ਬਣਿਆ ਖਾਣਾ ਹੀ ਖਾਵੋ।
* ਸਾਫ ਪਾਣੀ ਪੀਓ।
* ਜੇਕਰ ਤੁਹਾਨੂੰ ਖਤਰਾ ਮਹਿਸੂਸ ਹੋਵੇ ਤਾਂ ਹੈਪੇਟਾਇਟਿਸ-'ਏ' ਦਾ ਟੀਕਾ ਲਗਵਾਓ। ਹਾਲਾਂਕਿ ਹੈਪੇਟਾਇਟਿਸ-'ਈ' ਲਈ ਕੋਈ ਖਾਸ ਕਾਰਗਰ ਇੰਜੇਕਸਨ ਨਹੀਂ ਹੈ।
ਇਵੇਂ ਹੈਪੇਟਾਇਟਿਸ 'ਬੀ', 'ਸੀ' ਅਤੇ 'ਡੀ' ਤੋਂ ਬਚਿਆ ਜਾਵੇ
* ਸੇਫ ਸੈਕਸੂਅਲ ਰਿਲੇਸਨ ਬਣਾਓ।
* ਕਿਸੇ ਦੂਸਰੇ ਦੀ ਸੂਈ, ਰੇਜਰ, ਟੁੱਥ ਬਰੱਸ ਆਦਿ ਸਾਂਝਾ ਨਾ ਕਰੋ ਜਿਨ੍ਹਾਂ ਵਿਚ ਇੰਫੈਕਸਨ ਵਾਲਾ ਬਲੱਡ ਹੋ ਸਕਦਾ ਹੈ।
* ਹੈਪੇਟਾਇਟਿਸ-'ਬੀ' ਅਤੇ 'ਸੀ' ਦੂਸਿਿਤ ਖਾਣਾ, ਪਾਣੀ ਜਾਂ ਇੰਫੈਕਸਨ ਮਰੀਜ ਨੂੰ ਜੱਫੀ ਪਾ ਕੇ ਮਿਲਣ ਤੋਂ, ਚੁੰਮਣ ਅਤੇ ਨਾਲ ਖਾਣ-ਪੀਣ ਤੋਂ ਨਹੀਂ ਫੈਲਦਾ।
* ਜੇਕਰ ਤੁਹਾਨੂੰ ਖਤਰਾ ਮਹਿਸੂਸ ਹੋ ਰਿਹਾ ਹੈ ਤਾਂ ਹੈਪੇਟਾਇਟਿਸ-ਬੀ ਸੀਰੀਜ ਦਾ ਇੰਜੈਕਸਨ ਲਗਵਾਓ। ਲੇਕਿਨ ਹੈਪੇਟਾਇਟਿਸ-'ਸੀ' ਲਈ ਕੋਈ ਟੀਕਾ ਨਹੀਂ ਹੈ।
* ਕੋਈ ਵੀ ਟੀਕਾ ਲਗਾਉਣ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਉਸ ਲਈ ਨਵੀਂ ਸੂਈ ਤੇ ਸਰਿੰਜ ਦਾ ਇਸਤੇਮਾਲ ਹੋਵੇ।
* ਹੈਪੇਟਾਇਟਿਸ-ਡੀ ਬੈਕਟੀਰੀਆ ਹੈਪੇਟਾਇਟਿਸ-ਬੀ ਦੇ ਬੈਕਟੀਰੀਆ ਦੇ ਗੈਰ-ਮੌਜੂਦਗੀ ਵਿਚ ਇੰਫੈਕਸਨ ਨਹੀਂ ਫੈਲ ਸਕਦਾ। ਇਸ ਲਈ ਇਸ ਤੋਂ ਬਚਣ ਲਈ ਹੈਪੇਟਾਇਟਿਸ-ਬੀ ਲਈ ਸੁਝਾਏ ਗਏ ਤਰੀਕੇ ਅਪਣਾਓ।
ਬੀਮਾਰੀ ਕੋਈ ਵੀ ਹੋਵੇ, ਹੁੰਦੀ ਤਾਂ ਖਤਰਨਾਕ ਹੀ ਹੈ। ਦਵਾਈਆਂ ਜਾਂ ਹਸਪਤਾਲ ਤੋਂ ਬਚਣ ਲਈ ਬੀਮਾਰੀ ਤੋਂ ਬਚਾਵ ਜਾਂ ਪਰਹੇਜ ਹੀ ਬਿਹਤਰ ਰਹਿੰਦਾ ਹੈ। ਧਾਗੇ-ਤਵੀਤਾਂ ਤੋਂ ਰੋਗ ਦਾ ਨਿਦਾਨ ਨਹੀਂ ਹੁੰਦਾ। ਦਿਨ-ਦਿਹਾੜੇ ਮਨਾਉਣ ਦਾ ਤਾਂ ਹੀ ਲਾਭ ਹੈ ਜੇ ਸਮਾਜ ਵਿਚ ਉਸ ਦੀ ਜਾਗਰੂਕਤਾ ਪੈਦਾ ਕੀਤੀ ਜਾਵੇ।