Thursday, 20 September 2012 09:47
Print PDF

ਖੂਬਸੂਰਤ ਤੇ ਗੁਲਾਬੀ ਬੁੱਲ੍ਹਾਂ ਦੀ ਚਾਹਤ ਕਿਸ ਨੂੰ ਨਹੀਂ ਹੁੰਦੀ ਪਰ ਅਜਿਹੇ ਬੁੱਲ੍ਹਾਂ ਲਈ ਇਨ੍ਹਾਂ ਦੀ ਸਹੀ ਢੰਗ ਨਾਲ ਦੇਖਭਾਲ ਬਹੁਤ ਜ਼ਰੂਰੀ ਹੈ। ਇਸ ਦੇ ਲਈ ਹੇਠ ਲਿਖੀਆਂ ਗੱਲਾਂ ਦਾ ਧਿਆਨ ਰੱਖੋ :
× ਬੁੱਲ੍ਹਾਂ ਨੂੰ ਚੱਟੋ ਨਾ। ਚੱਟਣ ਨਾਲ ਇਹ ਸੁੱਕੇ ਤੇ ਖੁਰਦਰੇ ਹੋ ਸਕਦੇ ਹਨ।
× ਮੂੰਹ ਰਾਹੀਂ ਸਾਹ ਲੈਣ ਦੀ ਬਜਾਇ ਨੱਕ ਰਾਹੀਂ ਸਾਹ ਲਵੋ। ਮੂੰਹ ਰਾਹੀਂ ਸਾਹ ਲੈਣ ਨਾਲ ਵੀ ਬੁੱਲ੍ਹ ਸੁੱਕ ਜਾਂਦੇ ਹਨ।
× ਸ਼ਰਾਬ ਤੇ ਸਿਗਰਟਨੋਸ਼ੀ ਤੋਂ ਪ੍ਰਹੇਜ਼ ਕਰੋ। ਜ਼ਿਆਦਾ ਸਿਗਰਟ ਪੀਣ ਨਾਲ ਬੁੱਲ੍ਹ ਕਾਲੇ ਪੈ ਸਕਦੇ ਹਨ ਅਤੇ ਬੁੱਲ੍ਹਾਂ ਦੇ ਆਸੇ-ਪਾਸੇ ਦੀ ਚਮੜੀ 'ਤੇ ਝੁਰੜੀਆਂ ਵੀ ਪੈ ਸਕਦੀਆਂ ਹਨ।
× ਧੁੱਪ ਵਿਚ ਘਰੋਂ ਬਾਹਰ ਨਿਕਲਣ ਵੇਲੇ ਲਿਪ ਬਾਮ ਲਗਾਉਣੀ ਨਾ ਭੁੱਲੋ।


× ਪੈਟ੍ਰੋਲੀਅਮ ਜੈਲੀ, ਪਰਾਫਿਨ ਤੇ ਐਲੋਵਿਰਾ ਵਾਲੀ ਲਿਪ ਬਾਮ ਦੀ ਵਰਤੋਂ ਕਰੋ।
× ਜੇ ਤੁਹਾਡੇ ਬੁੱਲ੍ਹ ਸੰਵੇਦਨਸ਼ੀਲ ਹਨ ਤਾਂ ਮੇਂਥਾਲ, ਕਪੂਰ ਆਦਿ ਵਾਲੀ ਲਿਪ ਬਾਮ ਨਾ ਲਗਾਓ। ਲਿਪ ਮੇਕਅੱਪ ਕਰਨ ਵੇਲੇ ਵੀ ਸਾਵਧਾਨੀ ਰੱਖੋ। ਵਾਰ-ਵਾਰ ਕਾਸਮੈਟਿਕ ਬ੍ਰਾਂਡ ਬਦਲਣ ਤੋਂ ਪ੍ਰਹੇਜ਼ ਕਰੋ।
× ਜੇ ਕੋਈ ਉਤਪਾਦ ਲਗਾਉਣ ਨਾਲ ਤੁਹਾਡੇ ਬੁੱਲ੍ਹਾਂ 'ਚ ਖਾਰਸ਼, ਜਲਨ ਜਾਂ ਬੁੱਲ੍ਹ ਫਟਣ ਵਰਗੀ ਸਮੱਸਿਆ ਹੁੰਦੀ ਹੈ ਤਾਂ ਉਸ ਉਤਪਾਦ ਦੀ ਵਰਤੋਂ ਬਿਲਕੁਲ ਨਾ ਕਰੋ। ਜੇ ਬੁੱਲ੍ਹਾਂ  ਦੀ ਰੰਗਤ ਕਾਲੀ ਪੈਣ ਲੱਗੇ ਤਾਂ ਬਿਨਾਂ ਦੇਰ ਕੀਤਿਆਂ ਤੁਰੰਤ ਡਾਕਟਰ ਨੂੰ ਮਿਲੋ।
× ਜੇ ਤੁਹਾਡੇ ਬੁੱਲ੍ਹ ਪਤਲੇ ਹਨ ਤਾਂ ਇਨ੍ਹਾਂ ਨੂੰ ਫੁੱਲਰ ਦਿੱਖ ਦੇਣ ਲਈ ਹਲਕੇ ਸ਼ੇਡ ਦਾ ਲਿਪ ਕਲਰ ਤੇ ਗਲਾਸ ਲਗਾਓ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਤੁਹਾਡੀ ਸਿਹਤਖੂਬਸੂਰਤ ਬੁੱਲ੍ਹਾਂ ਲਈ

Currency Converter

Amount:
From:
To:


Gurbani Radio


Gurbani - Sri Harmandir Sahib