Thursday, 27 September 2012 10:43
Print PDF

ਗਾਜਰ ਹਰ ਉਮਰ ਵਰਗ ਦੇ ਲੋਕਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਦੀ ਵਰਤੋਂ ਅਸੀਂ ਸਲਾਦ, ਅਚਾਰ, ਮੁਰੱਬੇ, ਹਲਵੇ ਆਦਿ ਦੇ ਰੂਪ 'ਚ ਕਰਦੇ ਹਾਂ ਪਰ ਗਾਜਰ ਨੂੰ ਕੱਚਾ ਜਾਂ ਇਸ ਦਾ ਜੂਸ ਕੱਢ ਕੇ ਪੀਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਗਾਜਰ ਅੰਦਰ ਬਹੁਤ ਗੁਣ ਲੁਕੇ ਹਨ। ਆਓ ਜਾਣਦੇ ਹਾਂ ਇਸ ਦੇ              ਗੁਣਾਂ ਬਾਰੇ :
× ਗਾਜਰ ਖਣਿਜ ਲਵਣ ਤੇ ਵਿਟਾਮਿਨਾਂ ਦਾ ਖਜ਼ਾਨਾ ਹੈ। ਇਸ ਵਿਚ ਆਇਰਨ, ਫਾਸਫੋਰਸ, ਕੈਲਸ਼ੀਅਮ ਆਦਿ ਖਣਿਜ ਲਵਣ ਭਰਪੂਰ ਮਾਤਰਾ ਵਿਚ ਹੁੰਦੇ ਹਨ।
ਗਾਜਰ ਵਿਚ 10-11 ਫੀਸਦੀ ਸਟਾਰਚ ਹੁੰਦੀ ਹੈ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ।
× ਇਸ ਵਿਚ ਆਇਰਨ ਹੁੰਦਾ ਹੈ ਜੋ ਖੂਨ ਬਣਾਉਂਦਾ ਹੈ। ਜਿਨ੍ਹਾਂ ਵਿਅਕਤੀਆਂ ਨੂੰ ਖੂਨ ਦੀ ਕਮੀ ਦੀ

 ਸ਼ਿਕਾਇਤ ਹੋਵੇ, ਉਨ੍ਹਾਂ ਲਈ ਗਾਜਰ ਬਹੁਤ ਫਾਇਦੇਮੰਦ ਹੁੰਦੀ ਹੈ।
ਗਾਜਰ ਵਿਚ ਗੰਧਕ ਹੁੰਦਾ ਹੈ ਜੋ ਖੂਨ ਸਾਫ ਕਰਦਾ ਹੈ। ਜੋ ਵਿਅਕਤੀ ਚਮੜੀ ਦੀ ਬੀਮਾਰੀ ਦੇ ਸ਼ਿਕਾਰ ਹਨ, ਉਹ ਇਸ ਦੀ ਰੋਜ਼ਾਨਾ ਵਰਤੋਂ ਕਰਨ। ਚਮੜੀ ਦੀਆਂ ਬੀਮਾਰੀਆਂ ਜਿਵੇਂ ਖੁਜਲੀ, ਫੋੜੇ-ਫਿੰਸੀਆਂ ਆਦਿ ਤੋਂ ਛੁਟਕਾਰਾ              ਮਿਲਦਾ ਹੈ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਤੁਹਾਡੀ ਸਿਹਤਬਹੁਤ ਫਾਇਦੇਮੰਦ ਹੈ ਗਾਜਰ

Currency Converter

Amount:
From:
To:


Gurbani Radio


Gurbani - Sri Harmandir Sahib