Friday, 02 November 2012 10:13
Print PDF

ਜਦੋਂ ਬੱਚਾ ਮਾਂ ਦੀ ਗੋਦ 'ਚ ਆਉਂਦਾ ਹੈ ਤਾਂ ਮਾਂ ਦੀ ਜ਼ਿੰਦਗੀ ਉਸ ਪਲ 'ਚ ਸਿਮਟ ਜਾਂਦੀ ਹੈ ਪਰ ਇਹ ਸੁੱਖ ਉਨ੍ਹਾਂ ਔਰਤਾਂ ਲਈ ਸ਼ਾਇਦ ਹੋਰ ਵੀ ਜ਼ਿਆਦਾ ਅਨਮੋਲ ਹੁੰਦਾ ਹੋਵੇਗਾ, ਜਿਨ੍ਹਾਂ ਨੇ ਕਈ ਮੁਸ਼ਕਿਲਾਂ ਤੋਂ ਬਾਅਦ ਇਸ ਪਲ ਨੂੰ ਹਾਸਲ ਕੀਤਾ ਹੁੰਦਾ ਹੈ। ਅਸਲ 'ਚ ਜੇਕਰ ਔਰਤ ਕੁਦਰਤੀ ਤਰੀਕੇ ਨਾਲ ਮਾਂ ਨਹੀਂ ਬਣ ਪਾਉਂਦੀ ਤਾਂ ਉਹ ਵਿਗਿਆਨ ਦੀਆਂ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੀ ਹੈ ਪਰ ਇਸ ਤੋਂ ਪਹਿਲਾਂ ਵਿਆਹੁਤਾ ਜੋੜੇ ਦੇ ਦਿਮਾਗ 'ਚ ਕਈ ਤਰ੍ਹਾਂ ਦੇ ਸਵਾਲ ਹੁੰਦੇ ਹਨ ਜਿਵੇਂ ਤਕਨੀਕ ਕੀ ਹੈ? ਕਿੰਨੀ ਸੁਰੱਖਿਅਤ ਹੈ? ਕੀ ਸਾਨੂੰ ਇਸ ਨਾਲ ਨਾਰਮਲ ਬੱਚਾ ਹੋਵੇਗਾ ਵੀ ਜਾਂ ਨਹੀਂ? ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਸਵਾਲ ਲੈ ਕੇ ਜਦੋਂ ਉਹ ਮਾਹਿਰ ਕੋਲ ਪਹੁੰਚਦੇ ਹਨ ਤਾਂ ਉਨ੍ਹਾਂ ਦੀ ਮਾਨਸਿਕ ਸਥਿਤੀ ਨੂੰ ਬਿਆਨ ਕਰਨਾ ਕਾਫੀ ਮੁਸ਼ਕਿਲ ਹੈ।
ਪ੍ਰਸਿੱਧ ਔਰਤਾਂ ਦੀ ਰੋਗ ਮਾਹਿਰ ਡਾ. ਸੋਨੀਆ ਮਲਿਕ ਦਾ ਕਹਿਣਾ ਹੈ, ''ਔਲਾਦ ਨਾ ਹੋਣ ਕਾਰਨ ਵਿਆਹੁਤਾ ਜੋੜੇ ਇਕ ਤਾਂ ਪ੍ਰੇਸ਼ਾਨ ਹੁੰਦੇ ਹਨ ਅਤੇ ਨਾਲ ਹੀ ਸਮਾਜਿਕ ਦਬਾਅ 'ਚੋਂ ਵੀ ਲੰਘ ਰਹੇ ਹੁੰਦੇ ਹਨ, ਇਸ ਲਈ ਕਿਸੇ ਵੀ ਤਕਨੀਕ ਨੂੰ ਦੱਸਣ ਤੋਂ ਪਹਿਲਾਂ ਉਨ੍ਹਾਂ ਦੇ ਖਦਸ਼ਿਆਂ ਅਤੇ

 ਮਾਨਸਿਕ ਤਣਾਅ ਨੂੰ ਘੱਟ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਉਨ੍ਹਾਂ ਦਾ ਰਵੱਈਆ ਹਾਂ-ਪੱਖੀ ਬਣਦਾ ਹੈ। ਇਸ ਨਾਲ ਹੀ ਡਾਕਟਰ ਅਤੇ ਮਾਂ ਬਣਨ ਦੀ ਚਾਹਵਾਨ ਔਰਤ ਦਾ ਰਿਸ਼ਤਾ ਮਜ਼ਬੂਤ ਹੁੰਦਾ ਹੈ।''
ਆਈ. ਵੀ. ਐੱਫ. ਪ੍ਰਕਿਰਿਆ ਨੂੰ ਅਪਣਾਉਣ ਤੋਂ ਪਹਿਲਾਂ ਵਿਆਹੁਤਾ ਜੋੜੇ ਮਾਨਸਿਕ ਪ੍ਰੇਸ਼ਾਨੀ 'ਚੋਂ ਲੰਘਦੇ ਹਨ ਕਿਉਂਕਿ ਉਹ ਇਸ ਦੇ ਨਤੀਜਿਆਂ ਨੂੰ ਲੈ ਕੇ ਕਾਫੀ ਚਿੰਤਤ ਹੁੰਦੇ ਹਨ। ਪਿਛਲੇ ਸਾਲ ਹੀ ਹੀਲ ਫਾਊਂਡੇਸ਼ਨ ਵਲੋਂ ਦਿੱਲੀ ਅਤੇ ਮੁੰਬਈ 'ਚ ਕਰਾਏ ਗਏ ਸਰਵੇ 'ਚ ਦੇਖਿਆ ਗਿਆ ਸੀ ਕਿ ਦਿੱਲੀ 'ਚ ਆਈ. ਵੀ. ਐੱਫ. ਸੈਂਟਰ 'ਚ ਪਹਿਲੀ ਵਾਰ ਆਉਣ ਵਾਲੇ 73 ਫੀਸਦੀ ਜੋੜੇ ਤਣਾਅ, ਘਬਰਾਹਟ ਅਤੇ ਡਿਪ੍ਰੈਸ਼ਨ 'ਚ ਸਨ, ਉਥੇ ਮੁੰਬਈ 'ਚ ਇਹ ਅੰਕੜਾ 82 ਫੀਸਦੀ ਸੀ। ਇਸੇ ਸਰਵੇ 'ਚ ਇਹ ਵੀ ਖੁਲਾਸਾ ਹੋਇਆ ਹੈ ਕਿ ਦਿੱਲੀ 'ਚ 66 ਫੀਸਦੀ ਜੋੜੇ ਅਤੇ ਮੁੰਬਈ 'ਚ 61 ਫੀਸਦੀ ਨੂੰ ਫਰਟਿਲਿਟੀ ਸੈਂਟਰ ਵਲੋਂ ਤਣਾਅ ਅਤੇ ਮਾਨਸਿਕ ਪ੍ਰੇਸ਼ਾਨੀ ਘੱਟ ਕਰਨ ਦੀ ਕਾਊਂਸਲਿੰਗ ਕਾਫੀ ਨਹੀਂ ਸੀ। ਅਜਿਹੇ 'ਚ ਫਰਟਿਲਿਟੀ ਸੈਂਟਰ ਵਲੋਂ ਮਾਨਸਿਕ ਸਲਾਹ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਆਈ. ਵੀ. ਐੱਫ. 'ਚ ਤਣਾਅ ਮੈਨੇਜਮੈਂਟ ਅਹਿਮ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਇਹ ਗਰਭ ਧਾਰਨ ਦੀਆਂ ਸੰਭਾਵਨਾਵਾਂ ਨੂੰ ਵਧੇਰੇ ਬਿਹਤਰ ਬਣਾਉਂਦੀ ਹੈ। ਆਈ. ਵੀ. ਐੱਫ. ਮਾਹਿਰ ਡਾ. ਸੋਨੀਆ ਮਲਿਕ ਕਹਿੰਦੀ ਹੈ, ''ਆਈ. ਵੀ. ਐੱਫ. ਮੁਸ਼ਕਿਲ ਪ੍ਰਕਿਰਿਆ ਜ਼ਰੂਰ ਹੈ ਅਤੇ ਵਿਆਹੁਤਾ ਜੋੜੇ ਕਈ ਖਦਸ਼ਿਆਂ ਨਾਲ ਡਾਕਟਰ ਤੋਂ ਸਲਾਹ ਲੈਣ ਆਉਂਦੇ ਹਨ। ਅਜਿਹੇ 'ਚ ਡਾਕਟਰ ਨੂੰ ਵਿਆਹੁਤਾ ਜੋੜੇ ਦੇ ਭਾਵਨਾਤਮਕ ਤਣਾਅ ਨੂੰ ਘੱਟ ਕਰਨਾ ਬਹੁਤ ਜ਼ਰੂਰੀ ਹੈ।'' ਆਈ. ਵੀ. ਐੱਫ. ਮੂਲ ਤੌਰ 'ਤੇ  ਇਕ ਸਹਾਇਕ ਪ੍ਰਜਨਨ ਤਕਨੀਕ ਹੈ, ਇਸ ਅਧੀਨ ਪ੍ਰਯੋਗਸ਼ਾਲਾ 'ਚ ਮਰਦ ਦੇ ਸ਼ੁਕਰਾਣੂ ਅਤੇ ਔਰਤ ਦਾ ਨਿਸ਼ੇਚਿਤ ਆਂਡਾ ਇਕੱਠੇ ਕੀਤੇ ਜਾਂਦੇ ਹਨ। ਫਿਰ ਭਰੂਣ ਬਣਨ ਤੋਂ ਬਾਅਦ ਇਸ ਨੂੰ ਔਰਤ ਦੀ ਬੱਚੇਦਾਨੀ 'ਚ ਭੇਜਿਆ ਜਾਂਦਾ ਹੈ। ਇਸ ਪ੍ਰਣਾਲੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਅੰਡਾ ਸ਼ੁਕਰਾਣੂ ਅਤੇ ਬੱਚੇਦਾਨੀ ਦਾ ਨਿਰੀਖਣ ਕਰਦਾ ਹੈ। ਇਸ ਤਕਨੀਕ ਦੀ ਸਫਲਤਾ ਦੀ ਦਰ ਕਾਫੀ ਚੰਗੀ ਹੈ। ਇਹ ਤਕਨੀਕ ਉਨ੍ਹਾਂ ਵਿਆਹੁਤਾ ਜੋੜਿਆਂ ਲਈ ਵਰਦਾਨ ਤੋਂ ਘੱਟ ਨਹੀਂ ਹੈ ਜਿਨ੍ਹਾਂ 'ਚ ਮਰਦਾਂ ਦਾ ਸਪਰਮ ਕਾਊਂਟ ਘੱਟ ਹੁੰਦਾ ਹੈ ਜਾਂ ਫਿਰ ਔਰਤਾਂ ਨੂੰ ਬਾਂਝਪਨ ਦੀ ਸਮੱਸਿਆ ਹੁੰਦੀ ਹੈ ਪਰ ਸਮਾਂ ਰਹਿੰਦਿਆਂ ਡਾਕਟਰ ਤੋਂ ਸਲਾਹ ਲੈਣਾ ਅਤੇ ਡਾਕਟਰ ਦਾ ਵੀ ਜੋੜੇ ਦੇ ਤਣਾਅ ਨੂੰ ਘੱਟ ਕਰਨਾ ਸਭ ਤੋਂ ਜ਼ਰੂਰੀ ਹੈ ਕਿਉਂਕਿ ਜੋੜੇ ਦੀ ਜ਼ਿੰਦਗੀ ਦੇ ਇਹ ਸਭ ਤੋਂ ਅਹਿਮ ਪਲ ਹੁੰਦੇ ਹਨ ਅਤੇ ਜੇਕਰ ਤਣਾਅ ਘੱਟ ਹੋਵੇ ਤਾਂ ਜੋੜੇ ਇਸ ਅਨੁਭਵ ਨੂੰ ਜ਼ਿੰਦਗੀ ਭਰ ਸੰਜੋਅ ਕੇ ਜ਼ਰੂਰ ਰੱਖਣਾ ਚਾਹੁਣਗੇ।

Comments (0)

Write comment

smaller | bigger

busy
You are here:   Homeਮੁੱਖ ਖਬਰਾਂਤੁਹਾਡੀ ਸਿਹਤਗਰਭਧਾਰਨ ਤੋਂ ਪਹਿਲਾਂ ਰਹੋ ਤਣਾਅ ਤੋਂ ਦੂਰ

Currency Converter

Amount:
From:
To:


Gurbani Radio


Gurbani - Sri Harmandir Sahib