tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਸੰਪਾਦਕੀ ਲੇਖ
ਸੰਪਾਦਕੀ ਲੇਖ
ਇਨਸਾਫ਼ ਦਾ ਭਰਮ PRINT ਈ ਮੇਲ
Thursday, 23 February 2012

ਅੱਜ ਅਸੀਂ ਜਿੱਧਰ ਵੀ ਦੇਖਦੇ ਹਾਂ ਸਾਨੂੰ ਇਨਸਾਫ਼ ਦੀ ਮੰਗ ਕਰਦੇ ਪੋਸਟਰ ਦਿਖਾਈ ਦਿੰਦੇ ਹਨ। ਗੁੱਸਾਏ ਮਰਦ ਤੇ ਔਰਤਾਂ ਹੱਥਾਂ ਵਿੱਚ ਤਖ਼ਤੀਆਂ ਫੜੀ ਆਪਣੇ ਗੁੱਸੇ ਦਾ ਇਜ਼ਹਾਰ ਕਰ ਰਹੇ ਹਨ, ਫ਼ੇਸਬੁੱਕ ਰਾਹੀਂ ਸੁਨੇਹੇ ਘੱਲ ਰਹੇ ਹਨ, ਮੋਰਚੇ ਲਗਾ ਰਹੇ ਹਨ ਅਤੇ ਭੁੱਖ ਹੜਤਾਲਾਂ ਕਰ ਰਹੇ ਹਨ, ਤੇ ਇਹ ਸਭ ਕੁਝ ਇਨਸਾਫ਼ ਹਾਸਿਲ ਕਰਨ ਲਈ। ਮਿਥਿਹਾਸ ਵੀ ਇਨਸਾਫ਼ ਦੀ ਗੱਲ ਕਰਦੈ, ਪਰ ਕੁਝ ਵੱਖਰੇ ਅੰਦਾਜ਼ ਵਿੱਚ। ਚਾਹੇ ਤੁਸੀਂ ਯਹੂਦੀ ਹੋ, ਈਸਾਈ ਹੋ ਜਾਂ ਇਹ ਸੋਚਣ ਵਾਲੇ ਮੁਸਲਮਾਨ ਕਿ ਕਿਆਮਤ ਵਾਲੇ ਦਿਨ ਰੱਬ ਇਹ ਫ਼ੈਸਲਾ ਕਰੇਗਾ ਕਿ ਤੁਸੀਂ ਜੱਨਅਤ ਵਿੱਚ ਜਾਂਦੇ ਹੋ ਜਾਂ ਦੋਜ਼ਖ਼ ਵਿੱਚ। ਹਿੰਦੂ, ਬੋਧੀ, ਸਿੱਖ ਜਾਂ ਜੈਨ ਧਰਮ ਅਨੁਸਾਰ ਮਨੁੱਖ ਦੇ ਆਪਣੇ ਕਰਮ ਹੀ ਉਸ ਦੇ ਅੱਗੇ ਆਉਂਦੇ ਹਨ। ਚੰਗੀਆਂ ਚੀਜ਼ਾਂ ਤੁਹਾਨੂੰ ਤਾਂ ਹੀ ਮਿਲਦੀਆਂ ਹਨ ਜੇ ਤੁਸੀਂ ਆਪਣੇ ਪਿਛਲੇ ਜਨਮ ਵਿੱਚ ਕੁਝ ਚੰਗਾ ਕੀਤਾ ਹੋਵੇ। ਜੇ ਤੁਸੀਂ ਆਪਣੇ ਪਿਛਲੇ ਜਨਮ ਵਿੱਚ ਕੁਝ ਮਾੜਾ ਕੀਤਾ ਹੋਵੇਗਾ ਤਾਂ ਤੁਹਾਨੂੰ ਆਪਣੇ ਮੌਜੂਦਾ ਜਨਮ ਵਿੱਚ ਮਾੜੇ ਦਾ ਹੀ ਸਾਹਮਣਾ ਕਰਨਾ ਪਵੇਗਾ।
ਇਸੇ ਕਾਰਨ ਧਾਰਮਿਕ ਮਾਨਤਾਵਾਂ ਵਿੱਚ ਇਨਸਾਫ਼ ਦੀ ਗੱਲ ਕਰਨ ਲਈ ਅਕਸਰ ਮਿਥਿਹਾਸ ਦਾ ਸਹਾਰਾ ਲਿਆ ਜਾਂਦਾ ਹੈ। ਉਹ ਕਹਿੰਦੇ ਹਨ ਕਿ ਹਸ਼ਰ ਵਾਲੇ ਦਿਨ ਅਸੀਂ ਉਹੀ ਕੱਟਾਂਗੇ ਜੋ ਅਸੀਂ ਬੀਜਿਆ ਹੋਵੇਗਾ। ਪਰ ਅੱਜ ਅਸੀਂ ਆਧੁਨਿਕ ਬਣ ਚੁੱਕੇ ਹਾਂ, ਧਰਮ ਨਿਰਪੱਖ। ਅਸੀਂ ਰੱਬ, ਆਤਮਾ ਤੇ ਕਰਮ ਦੇ ਸਿਧਾਂਤ ਨੂੰ ਨਕਾਰ ਦਿੱਤਾ ਹੈ। ਅੱਜ ਅਸੀਂ ਸੋਚਦੇ ਹਾਂ ਕਿ ਇਹ ਸਭ ਅੰਧਵਿਸ਼ਵਾਸੀਆਂ ਤੇ ਅਗਿਆਨੀਆਂ ਦੀਆਂ ਬਣਾਈਆਂ ਹੋਈਆਂ ਗੱਲਾਂ ਹਨ। ਸਾਡਾ ਵਿਸ਼ਵਾਸ ਹੈ ਕਿ ਤਰਕਸ਼ੀਲ ਗੱਲਬਾਤ ਅਤੇ ਲੋਕਤੰਤਰ ਰਾਹੀਂ ਅਸੀਂ ਹਰ ਮਸਲੇ ਦਾ ਹੱਲ ਲਭ ਸਕਦੇ ਹਾਂ।
ਸੋ ਹੁਣ ਇਨਸਾਫ਼ ਦਾ ਜ਼ਿੰਮਾ ਰੱਬਾਂ ਜਾਂ ਦੂਸਰੀਆਂ ਬਾਹਰੀ ਸ਼ਕਤੀਆਂ ਦੇ ਸਿਰ ਨਹੀਂ ਸਗੋਂ ਸਾਡੇ ਮਨੁੱਖਾਂ ਦੇ ਸਿਰ ਹੈ। ਅਸੀਂ ਲੰਬੀ ਚੌੜੀ ਨਿਆਂਪ੍ਰਣਾਲੀ ਸਥਾਪਿਤ ਕਰ ਲਈ ਹੈ ਤਾਂ ਕਿ ਇਸੇ ਜਨਮ ਵਿੱਚ ਹੀ ਇਨਸਾਫ਼ ਸੁਨਿਸ਼ਚਿਤ ਕੀਤਾ ਜਾ ਸਕੇ। ਅਤੇ ਅਸੀਂ ਇਸ ਵਿੱਚ ਬੁਰੀ ਤਰ੍ਹਾਂ ਅਸਫ਼ਲ ਰਹੇ ਹਾਂ। ਹਜ਼ਾਰਾਂ ਲੋਕ ਉਨ੍ਹਾਂ ਜੁਰਮਾਂ ਲਈ ਸਲਾਖਾਂ ਪਿਛੇ ਬੰਦ ਹਨ ਜਿਹੜੇ ਉਨ੍ਹਾਂ ਨੇ ਕੀਤੇ ਹੀ ਨਹੀਂ। ਸੈਂਕੜੇ ਲੋਕ ਮਾਸੂਮੀਅਤ ਦਾ ਮਖੌਟਾ ਪਾਈ ਆਜ਼ਾਦ ਬਾਹਰ ਘੁੰਮ ਰਹੇ ਹਨ। ਇਨਸਾਫ਼ ਉਸ ਤਨਖ਼ਾਹ ਵਾਂਗ ਹੈ ਜਿਸ ਤੋਂ ਅਸੀਂ ਕਦੇ ਵੀ ਸੰਤੁਸ਼ਟ ਨਹੀਂ ਹੁੰਦੇ।
ਅਸੀਂ ਅੱਜ ਜਿਸ ਇਨਸਾਫ਼ ਦੀ ਗੱਲ ਕਰਦੇ ਹਾਂ ਉਸ ਦੀਆਂ ਜੜ੍ਹਾਂ ਦਰਅਸਲ 15ਵੀਂ ਸਦੀ ਦੇ ਯੌਰਪ ਵਿੱਚ ਆਈ ਉਸ ਵਿਗਿਆਨਕ ਕ੍ਰਾਂਤੀ ਵਿੱਚ ਸਨ ਜਿਸ ਨੇ ਸਮੁੱਚੇ ਯੌਰਪ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਲੋਕ ਇਸ ਗੱਲ ਨੂੰ ਅਕਸਰ ਭੁੱਲ ਜਾਂਦੇ ਹਨ ਕਿ ਇਨਸਾਫ਼ ਦੇ ਸਿਧਾਂਤ 'ਤੇ ਯੂਨਾਨੀ ਸਭਿਆਚਾਰ ਦਾ ਬਹੁਤ ਪ੍ਰਭਾਵ ਰਿਹਾ ਹੈ। ਤਾਂ ਹੀ ਤਾਂ ਜਾਗਰਤੀ ਦੀ ਗੱਲ ਤੁਰੀ, ਪੁਰਾਤਨ ਯੂਨਾਨੀ ਗਿਆਨ ਦੀ ਗੱਲ ਛਿੜੀ। ਗ੍ਰੀਸ (ਯੁਨਾਨ) ਦਾ ਮਿਥਿਹਾਸ ਕੁਝ ਅਨੂਠਾ ਹੀ ਰਿਹਾ ਹੈ। ਉੱਥੇ ਰੱਬ ਕਦੇ ਵੀ ਨਿਆਂਕਾਰੀ ਜਾਂ ਇਨਸਾਫ਼ਪਸੰਦ ਨਹੀਂ ਰਹੇ। ਉਹ ਕੁੱਲ 12 ਓਲੰਪੀਅਨ (ਰੱਬ) ਸਨ ਜਿਨ੍ਹਾਂ ਨੇ ਰੱਬਾਂ ਦੇ ਭੇੜ ਵਿੱਚ ਟਾਇਟੈਨਾਂ ਨੂੰ ਹਰਾਇਆ। ਉਨ੍ਹਾਂ ਨੂੰ ਹਮੇਸ਼ਾਂ ਇਹ ਸ਼ੱਕ ਰਿਹਾ ਕਿ ਮਨੁੱਖ ਕਦੇ ਵੀ ਉਨ੍ਹਾਂ ਦਾ ਤਖ਼ਤਾ ਪਲਟ ਦੇਣਗੇ। ਇਸ ਤੋਂ ਬਾਅਦ ਰੱਬਾਂ ਨੇ ਇਨਸਾਨਾਂ ਨੂੰ ਆਪਣੇ ਕਾਬੂ ਵਿੱਚ ਰੱਖਣ ਲਈ ਮਨੁੱਖਾਂ ਦੀਆਂ ਕਿਸਮਤਾਂ ਬਣਾਈਆਂ, ਉਨ੍ਹਾਂ ਨੂੰ ਸੰਘਰਸ਼ ਕਰਨ 'ਤੇ ਮਜਬੂਰ ਕੀਤਾ ਤੇ ਉਨ੍ਹਾਂ ਨੂੰ ਹਮੇਸ਼ਾਂ ਊਣਾ ਰੱਖਿਆ।
ਉਨ੍ਹਾਂ ਨੇ ਟ੍ਰੌਜਨ ਯੁੱਧਾਂ ਜਿਹੇ ਯੁੱਧ ਛੇੜੇ ਤਾਂ ਕਿ ਇਨਸਾਨ ਆਪਸ ਵਿੱਚ ਹੀ ਉਲਝੇ ਰਹਿਣ 'ਤੇ ਰੱਬਾਂ ਵੱਲ ਆਪਣਾ ਧਿਆਨ ਨਾ ਕਰਨ। ਜੇਸਨ ਤੇ ਹਰਕੂਲੀਜ਼ ਵਰਗੇ ਮਰਦ ਰੱਬਾਂ ਦੇ ਬਹਿਕਾਵੇ ਵਿੱਚ ਨਹੀਂ ਫਸੇ ਤੇ ਨਾਇਕ ਬਣ ਕੇ ਉਭਰੇ। ਇਨ੍ਹਾਂ ਨਾਇਕਾਂ ਦੀਆਂ ਕਹਾਣੀਆਂ ਤੋਂ ਹੀ ਪ੍ਰਭਾਵਿਤ ਹੋ ਕੇ ਹੌਲੀਵੁੱਡ ਤੇ ਬੌਲੀਵੁੱਡ ਦੀਆਂ ਬਲੌਕਬਸਟਰ ਫ਼ਿਲਮਾਂ ਦੀਆਂ ਕਹਾਣੀਆਂ ਬਣੀਆਂ ਜਿਨ੍ਹਾਂ ਵਿੱਚ ਹੀਰੋ ਹਰ ਤਰ੍ਹਾਂ ਦੀ ਹਕੂਮਤੀ ਬੇਇਨਸਾਫ਼ੀ ਖ਼ਿਲਾਫ਼ ਆਵਾਜ਼ ਬੁਲੰਦ ਕਰਦਾ ਹੈ ਤੇ ਅੰਤ ਵਿੱਚ ਜੇਤੂ ਹੋ ਕੇ ਨਿਕਲਦਾ ਹੈ।
ਅਜੋਕੇ ਤਰਕਸ਼ੀਲ ਲੋਕ ਇਹ ਨਹੀਂ ਸਮਝ ਰਹੇ ਕਿ ਉਹ ਅੱਜ ਵੀ ਯੂਨਾਨੀ ਮਿਥਿਹਾਸਕ ਢਾਂਚੇ ਵਿੱਚ ਹੀ ਫਸੇ ਹੋਏ ਹਨ। ਉਹ ਆਪਣੇ ਆਪ ਵਿੱਚ ਅਜਿਹੇ ਨਾਇਕ ਬਣੇ ਬੈਠੇ ਹਨ ਜੋ ਕਿ ਰੱਬਾਂ ਖ਼ਿਲਾਫ਼ ਯੁੱਧ ਵਿੱਚ ਮੁਤਬਤਲਾ ਹਨ - ਉਨ੍ਹਾਂ ਅਧਿਕਾਰੀਆਂ ਖ਼ਿਲਾਫ਼ ਜੰਗਜੂ ਹਨ ਜੋ ਸੱਤਾ ਵਿੱਚ ਬਣੇ ਰਹਿਣ ਲਈ ਆਮ ਲੋਕਾਂ ਨੂੰ ਇਨਸਾਫ਼ ਦੇਣ ਤੋਂ ਇਨਕਾਰੀ ਹੁੰਦੇ ਹਨ। ਉਹ ਚੀਖਦੇ-ਚਿਲਾਉਂਦੇ ਹਨ, ਕ੍ਰਾਂਤੀ ਦੀਆਂ ਗੱਲਾਂ ਕਰਦੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਵੀ ਅਹਿਸਾਸ ਨਹੀਂ ਰਹਿੰਦਾ ਕਿ ਹਰ ਕ੍ਰਾਂਤੀ ਨਵੇਂ ਰੱਬ ਪੈਦਾ ਕਰਦੀ ਹੈ। ਯੂਨਾਨੀ ਮਿਥਿਹਾਸ ਇੱਕ ਆਮ ਵਿਅਕਤੀ ਨੂੰ ਬੇਇਨਸਾਫ਼ੀ ਖ਼ਿਲਾਫ਼ ਲੜਨ ਵਾਲਾ ਨਾਇਕ ਬਣਾ ਕੇ ਪੇਸ਼ ਕਰਦਾ ਹੈ। ਸਾਨੂੰ ਕੋਈ ਇਹ ਨਹੀਂ ਦੱਸਦਾ ਕਿ ਇਤਿਹਾਸ ਵਿੱਚ ਕਦੇ ਵੀ ਕਿਸੇ ਨੂੰ ਇਨਸਾਫ਼ ਨਹੀਂ ਮਿਲਿਆ। ਸਾਰੇ ਦਾ ਸਾਰਾ ਮਨੁੱਖੀ ਇਤਿਹਾਸ ਕੇਵਲ 'ਕਿਆਮਤ ਦੇ ਇੱਕ ਦਿਨ' ਦੇ ਸੰਕਲਪ 'ਤੇ ਆਧਾਰਿਤ ਹੈ ਜਿਸ ਦਿਨ ਸਾਨੂੰ ਸਾਰਿਆਂ ਨੂੰ ਆਪੋ ਆਪਣੇ ਕਰਮਾਂ ਅਨੁਸਾਰ ਆਪਣਾ ਹਿੱਸਾ ਮਿਲੇਗਾ।
ਕੇ.ਪੀ.ਐਸ. ਗਿੱਲ ਹੁਣ ਛੱਤਿਸਗੜ੍ਹ ਵਿੱਚ ਨਹੀਂ
ਅੱਜ ਤੋਂ ਲਗਭਗ ਇੱਕ ਸਾਲ ਪਹਿਲਾਂ ਛੱਤਿਸਗੜ੍ਹ ਦੀ ਸਰਕਾਰ ਨੇ ਗੱਜਵੱਜ ਕੇ ਐਲਾਨ ਕੀਤਾ ਸੀ ਕਿ ਰਾਜ ਵਿੱਚ ਨਿਤਦਿਨ ਵੱਧ ਰਹੀ ਨਕਸਲੀ ਹਿੰਸਾ ਨੂੰ ਨਕੇਲ ਪਾਉਣ ਲਈ ਉਨ੍ਹਾਂ ਮਸ਼ਹੂਰ ਪੁਲਿਸ ਅਫ਼ਸਰ ਕੇ.ਪੀ.ਐਸ. ਗਿੱਲ ਦੀਆਂ ਸੇਵਾਵਾਂ ਹਾਸਿਲ ਕਰਨ ਦਾ ਫ਼ੈਸਲਾ ਕੀਤਾ ਹੈ। ਉਥੇ ਦੀ ਸਰਕਾਰ ਨੇ ਗਿੱਲ ਨੂੰ ਰਾਜ ਦਾ ਸਲਾਹਕਾਰ ਨਿਯੁਕਤ ਕਰ ਦਿੱਤਾ।
ਪਰ ਹੁਣ ਛੱਤਿਸਗੜ੍ਹ ਸਰਕਾਰ ਨੇ ਇਸ ਵਿਵਾਦਗ੍ਰਸਤ ਪੁਲਿਸੀਏ ਤੋਂ ਕਿਨਾਰਾ ਕਰ ਲਿਆ ਹੈ। ਪਰ ਇਸ ਗੱਲ ਨੂੰ ਗੁਪਤ ਰੱਖਿਆ ਜਾ ਰਿਹਾ ਹੈ ਕਿਉਂਕਿ ਰਾਜ ਸਰਕਾਰ ਕੇ.ਪੀ.ਐਸ. ਗਿੱਲ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ ਕੀਤੀਆਂ ਗਈਆਂ ਜ਼ਿਆਦਤੀਆਂ ਕਾਰਨ ਸ਼ਰਮਿੰਦਗੀ ਮਹਿਸੂਸ ਕਰ ਰਹੀ ਹੈ। ਬੇਸ਼ੱਕ ਗਿੱਲ ਪੰਜਾਬ ਵਿੱਚ ਖਾਲਿਸਤਾਨੀ ਖਾੜਕੂਆਂ ਨੂੰ ਨੱਥ ਪਾਉਣ ਵਿੱਚ ਸਫ਼ਲ ਰਿਹਾ ਹੋਵੇ, ਪਰ ਛੱਤਿਸਗੜ੍ਹ ਵਿੱਚ ਨਕਸਲੀ ਅਤਿਵਾਦ ਨੂੰ ਠੱਲ੍ਹ ਪਾਉਣ ਵਿੱਚ ਉਸ ਨੂੰ ਕੋਈ ਕਾਮਯਾਬੀ ਨਹੀਂ ਮਿਲੀ।
ਇਸ ਤੋਂ ਇਲਾਵਾ, ਬੀ.ਜੇ.ਪੀ. ਸਰਕਾਰ ਦੇ ਮੁੱਖ ਮੰਤਰੀ ਰਮਨ ਸਿੰਘ, ਕੇ.ਪੀ.ਐਸ. ਗਿੱਲ ਦੀਆਂ ਬੇਹੂਦਾ ਮੰਗਾਂ ਤੋਂ ਵੀ ਕਾਫ਼ੀ ਔਖੇ ਹਨ। ਛੱਤਿਸਗੜ੍ਹ ਸਰਕਾਰ ਦੇ ਖ਼ਾਸ ਸਕੱਤਰ ਹੋਣ ਦੇ ਨਾਤੇ ਗਿੱਲ ਨੂੰ ਕਾਫ਼ੀ ਛੋਟਾਂ ਦਿੱਤੀਆਂ ਗਈਆਂ ਜਿਨ੍ਹਾਂ ਤਹਿਤ ਉਸ ਨੂੰ ਰਾਏਪੁਰ ਵਿੱਚ ਇੱਕ ਵੱਡਾ ਆਲੀਸ਼ਾਨ ਬੰਗਲਾ ਦਿੱਤਾ ਗਿਆ ਜਿੱਥੇ ਗਿੱਲ ਆਪਣੇ ਬਾਹਰੋਂ ਆਏ ਮਹਿਮਾਨਾਂ ਨੂੰ ਐਸ਼ਾਂ ਕਰਾਉਂਦਾ ਸੀ। ਉਸ ਦੀ ਗ਼ੈਰਰਸਮੀ ਨਿਜੀ ਜੀਵਨਸ਼ੈਲੀ ਕਾਰਨ ਕਾਫ਼ੀ ਅਫ਼ਵਾਹਾਂ ਉਡੀਆਂ। ਜੇਕਰ ਗਿੱਲ ਨੂੰ ਅਤਿਵਾਦੀਆਂ ਖ਼ਿਲਾਫ਼ ਕੋਈ ਖ਼ਾਸ ਕਾਮਯਾਬੀ ਮਿਲੀ ਹੁੰਦੀ ਤਾਂ ਸ਼ਾਇਦ ਰਾਜ ਸਰਕਾਰ ਉਸ ਦੇ ਨਖ਼ਰੇ ਬਰਦਾਸ਼ਤ ਕਰ ਵੀ ਲੈਂਦੀ, ਪਰ ਪੀਪਲਜ਼ ਵਾਰ ਗਰੁੱਪ ਖ਼ਿਲਾਫ਼ ਗਿੱਲ ਦੀ ਮੁਕੰਮਲ ਅਸਫ਼ਲਤਾ ਨੇ ਸਰਕਾਰ ਦਾ ਉਸ ਪ੍ਰਤੀ ਮੋਹ ਉੱਕਾ ਹੀ ਖ਼ਤਮ ਕਰ ਦਿੱਤਾ ਹੈ। ਨਤੀਜਤਨ, ਉਸ ਦਾ ਇੱਕ ਸਾਲ ਦਾ ਕੌਂਟ੍ਰੈਕਟ ਅੱਗੇ ਵਧਾਇਆ ਨਹੀਂ ਗਿਆ। ਹੁਣ ਇਹ ਵਿਵਾਦਗ੍ਰਸਤ ਪੁਲਿਸੀਆ ਰਾਏਪੁਰ ਨੂੰ ਆਪਣਾ ਦੂਸਰਾ ਘਰ ਨਹੀਂ ਸੱਦ ਸਕੇਗਾ।

 

 
<< Start < Prev 1 2 3 4 5 6 7 8 9 10 Next > End >>

Results 1 - 11 of 192
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media