tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਜੱਟਾਂ ਦਾ ਇਤਿਹਾਸ
ਜੱਟਾਂ ਦਾ ਇਤਿਹਾਸ
ਜੱਟਾਂ ਦਾ ਇਤਿਹਾਸ 1 PRINT ਈ ਮੇਲ
Friday, 11 January 2008
ਹੁਸ਼ਿਆਰ ਸਿੰਘ ਦੁਲੇਹ
9. ਚੱਚਨਾਮਾ ਤੇ ਤਾਰੀਖੇ ਸਿੰਧ ਅਨੁਸਾਰ ਸਿੰਧ ਦਾ ਪਹਿਲਾ ਬਾਦਸ਼ਾਹ ਦਿਵਾ ਜੀ15 ਸੀ। ਇਹ ਰਾਏ ਜੱਟ ਸੀ। ਰਾਏ ਜੱਟ ਸਿੰਧ ਵਿੱਚ ਇਰਾਨ ਤੋਂ ਆਏ ਸਨ। ਰਾਏ ਖਾਨਦਾਨ16 ਨੇ ਸਿੰਧ ਉੱਤੇ 137 ਸਾਲ ਰਾਜ ਕੀਤਾ ਸੀ। ਇਸ ਖਾਨਦਾਨ ਦੀ ਇੱਕ ਵਿਧਵਾ ਰਾਣੀ ਨਾਲ ਹੇਰ ਫੇਰ ਤੇ ਘਟੀਆ ਸਾਜ਼ਿਸ਼ ਕਰਕੇ ਚੱਚ ਬ੍ਰਾਹਮਣਾਂ ਨੇ ਜੱਟਾਂ ਤੋਂ ਰਾਜ ਖੋਹ ਲਿਆ ਸੀ। ਚੱਚ ਬ੍ਰਾਹਮਣ ਜੱਟਾਂ ਨਾਲ ਬਹੁਤ ਹੀ ਘਟੀਆ ਵਰਤਾਉ ਕਰਦੇ ਸਨ। ਜੱਟਾਂ ਨੂੰ ਦੁਸ਼ਮਣ ਸਮਝ ਕੇ ਉਨ੍ਹਾਂ ਤੇ ਬਹੁਤ ਪਾਬੰਦੀਆਂ ਲਾ ਦਿੱਤੀਆਂ ਸਨ। ਬਹੁਤੇ ਜੱਟ ਹਿੰਦੂ ਧਰਮ ਛੱਡ ਕੇ ਬੋਧੀ ਬਣ ਗਏ ਸਨ। ਜੱਟ ਬ੍ਰਾਹਮਣਵਾਦ ਦੇ ਵਿਰੁੱਧ ਸਨ। ਚੱਚ ਬ੍ਰਾਹਮਣਾਂ ਨੇ 650 ਈਸਵੀ ਵਿੱਚ ਜੱਟਾਂ ਤੋਂ ਧੋਖੇ ਨਾਲ ਨੌਜੁਆਨ ਰਾਣੀ ਤੋਂ ਆਪਣਾ ਬੁੱਢਾ ਪਤੀ ਮਰਵਾ ਕੇ ਰਾਜ ਪ੍ਰਾਪਤ ਕੀਤਾ ਸੀ। ਬ੍ਰਾਹਮਣ ਰਾਜੇ ਦਾ ਭੇਤੀ ਤੇ ਵਜ਼ੀਰ ਸੀ।
 
ਜੱਟਾਂ ਦਾ ਇਤਿਹਾਸ 2 PRINT ਈ ਮੇਲ
Friday, 11 January 2008

ਹੁਸ਼ਿਆਰ ਸਿੰਘ ਦੁਲੇਹ
ਦੁਲ ਦੀ ਬੰਸ ਵੀ ਕਾਫ਼ੀ ਵਧੀ ਹੈ। ਦੁਲ ਦੇ ਚਾਰ ਪੁੱਤਰ ਰਤਨਪਾਲ, ਲਖਨਪਾਲ, ਬਿਨੇਪਾਲ ਤੇ ਸਹਿਸਪਾਲ ਸਨ। ਰਤਨਪਾਲ ਦੀ ਬੰਸ ਅਬਲੂ, ਦਾਨ ਸਿੰਘ ਵਾਲਾ, ਕੋਟਲੀ, ਕਿਲ੍ਹੀ, ਮਹਿਮਾਸਰਜਾ ਤੇ ਕੁੰਡਲ ਆਦਿ ਪਿੰਡਾਂ ਵਿੱਚ ਵਸਦੀ ਹੈ। ਲਖਨਪਾਲ ਦੀ ਬੰਸ ਨੂੰ ਦਿਉਣ ਕੇ ਕਿਹਾ ਜਾਂਦਾ ਹੈ। ਸਹਿਸਪਾਲ ਦੀ ਸੰਤਾਨ ਨਾਗੇਦੀ ਸਰਾਂ 'ਤੇ ਫਿਡੇ ਆਦਿ ਵਿੱਚ ਆਬਾਦ ਹੈ। ਬਿਨੇਪਾਲ ਦੀ ਸੰਤਾਨ ਮੱਤਾ, ਦੋਦਾ, ਕੌਣੀ, ਭਾਗਸਰ ਤੇ ਬਠਿੰਡੇ ਝੁੱਟੀ ਪੱਤੀ ਵਿੱਚ ਆਬਾਦ ਹੈ। ਬਿਨੇਪਾਲ ਦੀ ਬੰਸ ਵਿਚੋਂ ਸੰਘਰ ਬਹੁਤ ਪ੍ਰਸਿੱਧ ਹੋਇਆ। ਉਸਦੇ ਭਲਣ ਸਮੇਤ 14 ਪੁੱਤਰ ਸਨ।
ਸੰਘਰ ਬਾਬਰ ਦੇ ਸਮੇਂ 1526 ਈਸਵੀ ਵਿੱਚ ਹੋਇਆ। ਬਾਬਰ ਦੀ ਬਹੁਤ ਸਹਾਇਤਾ ਕੀਤੀ। ਸੰਘਰ ਦੀ ਮੌਤ ਵੀ ਇਸ ਲੜਾਈ 'ਚ ਹੋਈ। ਅਕਬਰ ਬਰਾੜਾਂ ਦਾ ਬਹੁਤ ਅਹਿਸਾਨਮੰਦ ਸੀ। ਉਸਨੇ ਭਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ।

 
ਜੱਟਾਂ ਦਾ ਇਤਿਹਾਸ 3 PRINT ਈ ਮੇਲ
Friday, 11 January 2008
ਹੁਸ਼ਿਆਰ ਸਿੰਘ ਦੁਲੇਹ
ਹੁਣ ਸੰਧੂਆਂ ਦੇ ਪਰੋਹਤ ਮਿਰਾਸੀ ਹੁੰਦੇ ਹਨ। ਪੂਰਾ ਚੜ੍ਹਾਵਾ ਮਿਰਾਸੀ ਨੂੰ ਹੀ ਦਿੱਤਾ ਜਾਂਦਾ ਹੈ। ਕਈ ਮਿਰਾਸੀਆਂ ਨੂੰ ਸੰਧੂਆਂ ਦੀਆਂ ਮੂੰਹੀਆਂ ਜ਼ੁਬਾਨੀ ਯਾਦ ਹਨ। ਕਈ ਸੰਧੂ ਇਨ੍ਹਾਂ ਤੋਂ ਆਪਣੇ ਕੁਰਸੀਨਾਮੇ ਲਿਖਕੇ ਵਹੀ ਵਿੱਚ ਦਰਜ ਕਰ ਲੈਂਦੇ ਹਨ। ਸਾਰੇ ਸੰਧੂ ਹੀ ਮੰਨਦੇ ਹਨ ਕਿ ਬਾਬਾ ਕਾਲਾ ਮੈਹਿਰ ਕਾਣੀ ਨੀਂਦ ਸੌਂਦਾ ਸੀ। ਕਈ ਸੰਧੂ ਹੁਣ ਵੀ ਨੀਂਦ ਵਿੱਚ ਆਪਣੀਆਂ ਅੱਖਾਂ ਅੱਧੀਆਂ ਖੁੱਲ੍ਹੀਆਂ ਰੱਖਦੇ ਹਨ। ਸਾਰੇ ਸੰਧੂ ਹੁਣ ਵੀ ਬਾਬੇ ਕਾਲੇ ਮੈਹਿਰ ਨੂੰ ਪੀਰ ਵਾਂਗ ਪੂਜਦੇ ਹਨ ਅਤੇ ਬਹੁਤ ਹੀ ਸਤਿਕਾਰ ਕਰਦੇ ਹਨ। ਸੰਧੂ ਜਾਟ ਹਿੱਸਾਰ, ਰੋਹਤਕ ਤੇ ਮੇਰਠ ਵਿੱਚ ਵਸਦੇ ਹਨ। ਇਹ ਹਿੰਦੂ ਹਨ। ਇੱਕ ਹੋਰ ਰਵਾਇਤ ਅਨੁਸਾਰ ਕਾਲਾ ਮੈਹਿਰ ਸਿਰਹਾਲੀ ਦੇ ਪਾਸ ਦਿੱਲੀ ਸਰਕਾਰ ਦੀ ਫ਼ੌਜ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਜਿਥੇ ਉਸ ਦਾ ਸਿਰ ਡਿੱਗਿਆ, ਉਸ ਥਾਂ ਉਸ ਦੀ ਯਾਦਗਾਰ ਦੇ ਤੌਰ ਤੇ ਮੱਠ (ਮੜੀ) ਬਣਾਇਆ ਗਿਆ ਹੈ। ਮਾਝੇ ਦੇ ਸੰਧੂ ਏਥੇ ਹੀ ਸਿਰਹਾਲੀ ਵਿੱਚ ਆਪਣੇ ਇਸ ਜਠੇਰੇ ਦੀ ਪੂਜਾ ਕਰਦੇ ਹਨ
 
ਜੱਟਾਂ ਦਾ ਇਤਿਹਾਸ 4 PRINT ਈ ਮੇਲ
Friday, 11 January 2008
ਹੁਸ਼ਿਆਰ ਸਿੰਘ ਦੁਲੇਹ
ਗਿੱਲ : ਇਹ ਰਘੂਬੰਸੀ ਵਰਯਾਹ ਰਾਜਪੂਤਾਂ ਦੀ ਸ਼ਾਖ ਹਨ। ਜੱਟਾਂ ਤੇ ਰਾਜਪੂਤਾਂ ਦੇ ਕਈ ਗੋਤ ਰਘੂਬੰਸੀ ਹਨ। ਬਹੁਤੇ ਗਿੱਲ ਜੱਟ ਮਾਲਵੇ ਤੇ ਮਾਝੇ ਵਿੱਚ ਹੀ ਆਬਾਦ ਸਨ। ਦਰਿਆ ਸਤਲੁਜ ਅਤੇ ਬਿਆਸ ਦੇ ਨਾਲ?ਨਾਲ ਫਿਰ ਪਹਾੜ ਦੇ ਨਾਲ?ਨਾਲ ਦੂਰ ਸਿਆਲਕੋਟ ਤੱਕ ਗਿੱਲ ਗੋਤ ਦੇ ਲੋਕ ਵਸਦੇ ਸਨ। ਇਹ ਆਪਣਾ ਪਿੱਛਾ ਗੜ੍ਹ ਮਠੀਲਾ ਦੇ ਰਾਜਾ ਪ੍ਰਿਥਵੀਪਤ ਨਾਲ ਜੋੜਦੇ ਹਨ। ਇਹ ਦੱਖਣ ਤੋਂ ਰਾਜਸਥਾਨ ਰਾਹੀਂ ਹੀ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ ਹਨ। ਗਿੱਲ ਜੱਟ ਸਿੱਖ ਕਾਫ਼ੀ ਹਨ। ਵਰਯਾਹ ਰਾਜਪੂਤ ਰਾਜਾ ਵਿਨੇਪਾਲ ਨੇ ਰਾਜਸਥਾਨ ਤੋਂ ਆ ਕੇ 655 ਈਸਵੀ ਵਿੱਚ ਸਤਲੁਜ ਕੰਢੇ ਬਠਿੰਡੇ ਦਾ ਕਿਲ੍ਹਾ ਉਸਾਰਿਆ ਸੀ ਤੇ ਇਸ ਨੂੰ ਆਪਣੀ ਰਾਜਧਾਨੀ ਬਣਾਕੇ ਪਿਸ਼ੌਰ ਤੱਕ ਦੇ ਇਲਾਕੇ ਆਪਣੇ ਕਬਜ਼ੇ ਵਿੱਚ ਕਰ ਲਏ। ਇਸ ਬੰਸ ਦਾ 1010 ਈਸਵੀ ਤੱਕ ਪੰਜਾਬ ਤੇ ਅਧਿਕਾਰ ਰਿਹਾ। ਗਿੱਲ ਹਿੰਦੂ ਘੱਟ ਹਨ। ਵਿਕਰਮਾਦਿੱਤ ਦੀ 26ਵੀਂ ਪੀੜੀ ਤੇ ਵਰਯਾਹ ਹੋਇਆ।
 
ਜੱਟਾਂ ਦਾ ਇਤਿਹਾਸ 5 PRINT ਈ ਮੇਲ
Friday, 11 January 2008
ਹੁਸ਼ਿਆਰ ਸਿੰਘ ਦੁਲੇਹ
ਗੋਰਾਏ : ਇਹ ਚੰਦਰਬੰਸ ਸਰੋਆ ਰਾਜਪੂਤਾਂ ਵਿਚੋਂ ਹਨ। ਇਹ ਪਸ਼ੂ ਚਾਰਦੇ?ਚਾਰਦੇ ਸਿਰਸਾ ਤੋਂ ਗੁਜਰਾਂਵਾਲਾ ਤੱਕ ਚਲੇ ਗਏ। ਸਿਆਲਕੋਟ ਗੁਰਦਾਸਪੁਰ ਤੇ ਗੁਰਜਾਂਵਾਲਾ ਖੇਤਰਾਂ ਵਿੱਚ ਇਨ੍ਹਾਂ ਦੇ ਕਾਫ਼ੀ ਪਿੰਡ ਸਨ। ਗੁਜਰਾਂਵਾਲਾ ਵਿੱਚ ਤਾਂ ਇਨ੍ਹਾਂ ਦੇ 30 ਪਿੰਡ ਸਨ। ਇਹ ਚੰਗੇ ਕਾਸ਼ਤਕਾਰ ਮੰਨੇ ਜਾਂਦੇ ਹਨ। ਇਹ ਢਿੱਲੋਂ ਜੱਟਾਂ ਨੂੰ ਆਪਣੇ ਭਾਈਚਾਰੇ ਵਿਚੋਂ ਮੰਨਦੇ ਹਨ ਕਿਉਂਕਿ ਢਿੱਲੋਂ ਵੀ ਸਰੋਹੀ ਰਾਜਪੂਤਾਂ ਵਿਚੋਂ ਹਨ। ਇੱਕ ਹੋਰ ਰਵਾਇਤ ਅਨੁਸਾਰ ਇਹ ਚੰਦਰਬੰਸੀ ਰਾਜਪੂਤ ਗੋਰਾਇਆ ਦੀ ਬੰਸ ਵਿਚੋਂ ਹਨ। ਗੋਰਾਇਆ ਦੀ ਬੰਸ ਵਿਚੋਂ ਮੱਲ ਲਖੀਥਲ ਤੋਂ ਉੱਠ ਕੇ ਆਪਣੇ ਕਬੀਲੇ ਸਮੇਤ ਪੰਜਾਬ ਵਿੱਚ ਵਸਿਆ। ਸਿਆਲਕੋਟ ਵਿੱਚ ਇਹ ਪੀਰ ਮੁੰਡਾ ਦੀ ਮਾਨਤਾ ਸਮੇਤ ਪੰਜਾਬ ਵਿੱਚ ਵਸਿਆ। ਸਿਆਲਕੋਟ ਵਿੱਚ ਇਹ ਪੀਰ ਮੁੰਡਾ ਦੀ ਮਾਨਤਾ ਕਰਦੇ ਸਨ। ਇਸ ਕਾਰਨ ਸਿਆਲਕੋਟ ਦੇ ਇਲਾਕੇ ਵਿੱਚ ਗੋਰਾਇਆ ਜੱਟ ਹਿੰਦੂ ਵੀ ਸਨ ਤੇ ਮੁਸਲਮਾਨ ਵੀ ਸਨ।
 
ਜੱਟਾਂ ਦਾ ਇਤਿਹਾਸ 6 PRINT ਈ ਮੇਲ
Friday, 11 January 2008

ਹੁਸ਼ਿਆਰ ਸਿੰਘ ਦੁਲੇਹ
ਚੀਮਾ : ਇਹ ਜੱਟਾਂ ਦੇ ਵੱਡੇ ਗੋਤਾਂ ਵਿਚੋਂ ਹੈ। ਚੀਮਾ ਜੱਟ ਚੌਹਾਨ ਰਾਜਪੂਤਾਂ ਵਿਚੋਂ ਹਨ। ਸ਼ਹਾਬਦੀਨ ਗੌਰੀ ਨੇ ਜਦ ਪ੍ਰਿਥਵੀ ਰਾਜ ਚੌਹਾਨ ਨੂੰ ਹਰਾਕੇ 1193 ਈਸਵੀ ਵਿੱਚ ਉਸਦੇ ਇਲਾਕੇ ਤੇ ਕਬਜ਼ਾ ਕਰ ਲਿਆ ਤਾਂ ਪ੍ਰਿਥਵੀ ਰਾਜ ਚੌਹਾਨ ਦੀ ਬੰਸ ਦੇ ਚੌਹਾਨ ਪਹਿਲਾਂ ਬਠਿੰਡੇ ਤੋਂ ਕਾਂਗੜ ਤੇ ਫਿਰ ਹੌਲੀ ਹੌਲੀ ਫਿਰੋਜ਼ਪੁਰ, ਲੁਧਿਆਣਾ ਤੇ ਅੰਮ੍ਰਿਤਸਰ ਦੇ ਇਲਾਕੇ ਵਿੱਚ ਪਹੁੰਚੇ। ਚੀਮੇ ਗੋਤ ਦਾ ਮੋਢੀ ਪ੍ਰਿਥਵੀ ਰਾਜ ਚੌਹਾਨ ਦਾ ਪੋਤਾ ਚੀਮਾ ਸੀ। ਚੀਮੇ ਪਹਿਲਾਂ ਬਠਿੰਡੇ ਤੋਂ ਕਾਂਗੜ ਵੱਲ ਆਏ ਕੰਗਾਂ ਨੂੰ ਹਰਾਕੇ ਏਥੇ ਆਬਾਦ ਹੋ ਗਏ। ਫਿਰ ਕੁਝ ਸਮੇਂ ਮਗਰੋਂ ਆਪਣੇ ਹੀ ਭਾਣਜੇ ਧਾਲੀਵਾਲ ਨਾਲ ਅਣਬਣ ਹੋ ਗਈ, ਉਸ ਦੀ ਮਾਂ ਵਿਧਵਾ ਹੋ ਗਈ ਸੀ, ਚੀਮੇ ਉਸ ਨੂੰ ਤੰਗ ਕਰਕੇ ਪਿੰਡੋਂ ਕੱਢਣਾ ਚਾਹੁੰਦੇ ਸਨ। ਉਸ ਨੇ ਆਪਣੀ ਦੁੱਖ ਭਰੀ ਕਹਾਣੀ ਆਪਣੇ ਪਤੀ ਦੇ ਪਿਛਲੇ ਪਿੰਡ ਝੁਨੀਰ ਜਾਕੇ ਦੱਸੀ। ਝੁਨੀਰ ਦੇ ਧਾਲੀਵਾਲਾਂ ਨੇ ਚੀਮਿਆਂ ਤੇ ਭਾਰੀ ਹਮਲਾ ਕਰਕੇ ਉਨ੍ਹਾਂ ਨੂੰ ਉਥੋਂ ਉਜਾੜ ਦਿੱਤਾ ਅਤੇ ਉਸ ਪਿੰਡ ਤੇ ਆਪਣਾ ਕਬਜ਼ਾ ਕਰ ਲਿਆ।

 
ਜੱਟਾਂ ਦਾ ਇਤਿਹਾਸ 7 PRINT ਈ ਮੇਲ
Friday, 11 January 2008

ਹੁਸ਼ਿਆਰ ਸਿੰਘ ਦੁਲੇਹ
ਜੱਟਾਣੇ : ਇਸ ਗੋਤ ਦਾ ਮੋਢੀ ਜੱਟਾਣਾ ਸੀ। ਇਹ ਲੋਕ ਆਪਣੇ ਆਪ ਨੂੰ ਯਾਦਵ ਬੰਸੀ ਸ੍ਰੀ ਕ੍ਰਿਸ਼ਨ ਦੇ ਖ਼ਾਨਦਾਨ ਵਿਚੋਂ ਦੱਸਦੇ ਹਨ। ਭੱਟੀ ਰਾਜਪੂਤ ਵੀ ਸ੍ਰੀ ਕ੍ਰਿਸ਼ਨ ਦੀ ਬੰਸ ਵਿਚੋਂ ਹਨ। ਰਾਉ ਭੱਟੀ ਤੀਜੀ ਸਦੀ ਵਿੱਚ ਹੋਇਆ ਹੈ। ਉਸ ਨੇ ਬਠਿੰਡੇ ਦਾ ਕੱਚਾ ਕਿਲ੍ਹਾ ਬਣਾਇਆ ਸੀ। ਲੱਖੀ ਜੰਗਲ ਤੇ ਭੱਟਨੇਰ ਦੇ ਇਲਾਕਿਆਂ 'ਚ ਕਬਜ਼ਾ ਕਰ ਲਿਆ। ਭੱਟੀ ਰਾਉ ਦੀ ਬੰਸ ਵਿਚੋਂ ਵਿਜੇ ਰਾਉ, ਦੇਵ ਰਾਜ, ਜੈਸਲ, ਹੇਮ ਤੇ ਜੂੰਦਰ ਰਾਉ ਪ੍ਰਸਿੱਧ ਹੋਏ ਹਨ।

ਜਿਸ ਸਮੇਂ ਗੱਜ਼ਨੀ ਦੇ ਤਖ਼ਤ ਉੱਤੇ ਮਹਿਮੂਦ ਗੱਜ਼ਨਵੀ ਅਤੇ ਲਾਹੌਰ ਦੇ ਤਖ਼ਤ ਉੱਤੇ ਜੈਪਾਲ ਦਾ ਰਾਜ ਸੀ। ਉਸ ਸਮੇਂ ਸਤਲੁਜ ਦੇ ਦੱਖਣ ਵੱਲ ਬਿਜੇ ਰਾਏ ਭੱਟੀ ਬਠਿੰਡੇ ਤੇ ਭੱਟਨੇਰ ਦੇ ਖੇਤਰਾਂ ਤੇ ਰਾਜ ਕਰ ਰਿਹਾ ਸੀ। ਜੈਪਾਲ ਨੇ ਮਹਿਮੂਦ ਦੀ ਈਨ ਮੰਨ ਲਈ ਸੀ ਪਰ ਬਿਜੇ ਰਾਏ ਮਹਿਮੂਦ ਤੋਂ ਆਕੀ ਸੀ।

 
ਜੱਟਾਂ ਦਾ ਇਤਿਹਾਸ 8 PRINT ਈ ਮੇਲ
Friday, 11 January 2008

ਹੁਸ਼ਿਆਰ ਸਿੰਘ ਦੁਲੇਹ
ਸਮਰਾ : ਇਹ ਰਾਜੇ ਸਲਵਾਨ ਦੀ ਬੰਸ ਵਿਚੋਂ ਹਨ। ਇਸ ਗੋਤ ਦਾ ਮੋਢੀ ਸਿਨਾਮ ਰਾਏ ਰਾਜੇ ਸਲਵਾਨ ਦਾ ਪੁੱਤਰ ਸੀ। ਸਿਨਾਮ ਰਾਏ ਨੂੰ ਸਮਰਾਉ ਵੀ ਕਿਹਾ ਜਾਂਦਾ ਸੀ। ਇਹ ਕਿਸੇ ਸਮੇਂ ਸਿੰਧ ਘਾਟੀ ਦੇ ਹੇਠਲੇ ਖੇਤਰ ਵਿੱਚ ਆਬਾਦ ਸਨ। ਫਰਿਸ਼ਤੇ ਨੇ ਵੀ ਆਪਣੀ ਲਿਖਤ ਵਿੱਚ ਲਿਖਿਆ ਹੈ ਕਿ ਸਿੰਧ ਵਿੱਚ ਸਮਰੇ ਜੱਟਾਂ ਦਾ ਇੱਕ ਬਹੁਤ ਵੱਡਾ ਰਾਜ ਸੀ। ਇਨ੍ਹਾਂ ਨੇ 750 ਈਸਵੀ ਵਿੱਚ ਅਰਬ ਧਾੜਵੀਆਂ ਨੂੰ ਭਾਰੀ ਹਾਰ ਦਿੱਤੀ ਸੀ। ਸਮਰਾ ਜਾਤ ਦੇ ਲੋਕਾਂ ਨੇ ਅਰਬਾਂ ਨਾਲ ਕਈ ਲੜਾਈਆਂ ਲੜੀਆਂ ਸਨ।

 

 
ਜੱਟਾਂ ਦਾ ਇਤਿਹਾਸ 10 PRINT ਈ ਮੇਲ
Friday, 11 January 2008

ਹੁਸ਼ਿਆਰ ਸਿੰਘ ਦੁਲੇਹ
ਜੱਗਦੇਉ ਦੀ ਬੰਸ ਦੇ ਭਾਈਚਾਰੇ ਦੇ ਬਹੁਤੇ ਲੋਕ ਜਰਗ ਦੇ ਇਰਦ?ਗਿਰਦ ਮਾਲਵੇ ਵਿੱਚ ਹੀ ਆਬਾਦ ਹੋਏ ਹਨ। ਪੰਡਿਤ ਕਿਸ਼ੋਰ ਚੰਦ ਤੇ ਛੱਜੂ ਸਿੰਘ ਨੇ ਰਾਜੇ ਜੱਗਦੇਉ ਬਾਰੇ ਪੰਜਾਬੀ ਵਿੱਚ ਕਿੱਸੇ ਵੀ ਲਿਖੇ ਹਨ। ਇਹ ਆਮ ਮਿਲਦੇ ਹਨ। ਇੱਕ ਅੰਗਰੇਜ਼ ਵਿਦਵਾਨ ਆਰ. ਸੀ. ਟੈਂਪਲ ਨੇ ਆਪਣੀ ਕਿਤਾਬ 'ਦੀ ਲੀਜੈਂਡਜ਼ ਆਫ਼ ਦੀ ਪੰਜਾਬ' ਵਿੱਚ ਸਫ਼ਾ?182 ਉੱਤੇ ਰਾਜੇ ਜੱਗਦੇਉ ਬਾਰੇ ਇੱਕ ਪੁਰਾਣਿਕ ਲੋਕ ਕਥਾ ਲਿਖੀ ਹੈ। ਦਲੇਉ ਜੱਟ ਇਸ ਰਾਜੇ ਦੀ ਬੰਸ ਵਿਚੋਂ ਹੀ ਹਨ। ਪ੍ਰਸਿੱਧ ਅੰਗਰੇਜ਼ ਵਿਦਵਾਨ ਐੱਚ. ਏ. ਰੋਜ਼ ਨੇ, ਆਪਣੀ ਕਿਤਾਬ 'ਏ ਗਲੌਸਰੀ ਆਫ਼ ਦੀ ਟ੍ਰਾਈਬਜ਼ ਐਂਡ ਕਾਸਟਸ ਔਫ ਦੀ ਪੰਜਾਬ' ਭਾਗ ਦੂਜਾ ਦੇ ਸਫ਼ਾ?221 ਉੱਤੇ ਲਿਖਿਆ ਹੈ, ''ਦਲਿਉ, ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਸ ਦਾ ਮੁੱਢ ਲੁਧਿਆਣਾ ਜ਼ਿਲ੍ਹਾ ਹੈ। ਕਹਿੰਦੇ ਹਨ ਕਿ ਜੱਗਦੇਉ ਦੇ ਪੰਜ ਪੁੱਤਰ ਸਨ; ਦਲੇਉ, ਦੇਵਲ, ਔਲਖ, ਬਿਲਿੰਗ ਤੇ ਪਾਮਰ। ਰਾਜਾ ਜੈ ਪੰਗਾਲ ਨੇ ਭੱਟਨੀ ਨਾਲ ਬਚਨ ਕੀਤਾ ਸੀ

 
ਜੱਟਾਂ ਦਾ ਇਤਿਹਾਸ 11 PRINT ਈ ਮੇਲ
Friday, 11 January 2008

ਹੁਸ਼ਿਆਰ ਸਿੰਘ ਦੁਲੇਹ
ਰਾਜੇ ਜੱਗਦੇਉ ਦੇ ਸਮੇਂ 1160 ਈਸਵੀਂ ਤੱਕ ਪੰਜਾਬ ਵਿੱਚ ਪਰਮਾਰਾਂ ਦਾ ਬੋਲ?ਬਾਲਾ ਸੀ। ਰਾਜੇ ਜੱਗਦੇਉ ਪਰਮਾਰ ਦੀ ਮੌਤ ਮਗਰੋਂ ਜੱਗਦੇਉ ਬੰਸੀ ਦੇਉਲ, ਦੇਉਲ, ਔਲਖ, ਸੇਖੋਂ, ਕੱਕੜ ਤੇ ਗੁਰਮ ਆਦਿ 21 ਗੋਤੀ ਰਾਜਪੂਤ ਘਰਾਣੇ ਮੁਸਲਮਾਨ ਰਾਜਿਆਂ ਦਾ ਟਾਕਰਾ ਕਰਦੇ?ਕਰਦੇ ਆਖ਼ਿਰ ਹਾਰ ਗਏ। ਉਹ ਭੂਮੀਏ ਬਣਕੇ ਵੱਸਣ ਲੱਗੇ। 1225 ਈਸਵੀਂ ਦੇ ਲਗਭਗ ਖ਼ਾਨਦਾਨ ਗੁਲਾਮਾਂ ਦੇ ਬਾਦਸ਼ਾਹ ਸ਼ਮਸਦੀਨ ਇਲਤਮਸ਼ ਦੇ ਸਮੇਂ ਉਹ ਬੁਰੀ ਤਰ੍ਹਾਂ ਹਾਰ ਕੇ ਮਲਵਈ ਜੱਟਾਂ ਵਿੱਚ ਵੀ ਰਲਮਿਲ ਗਏ।

ਆਪਣੇ ਵਡੇਰਿਆਂ ਦੇ ਨਾਮ ਤੇ ਆਪਣੇ ਨਵੇਂ ਗੋਤ ਰੱਖ ਲਏ। ਕੁਝ ਪਛੜੀਆਂ 'ਤੇ ਦਲਿਤ ਜਾਤੀਆਂ ਵਿੱਚ ਸ਼ਾਮਿਲ ਹੋ ਗਏ ਸਨ। ਦਿਉਲ ਜੱਗਦੇਉ ਬੰਸੀ ਜੱਟਾਂ ਦਾ ਉੱਘਾ ਤੇ ਛੋਟਾ ਗੋਤ ਹੈ। ਦਿਉਲਾਂ ਦੀ ਗਰਦਨ ਛੋਟੀ ਤੇ ਅੱਖਾਂ ਮੋਟੀਆਂ ਹੁੰਦੀਆਂ ਹਨ। ਲੁਧਿਆਣੇ ਖੇਤਰ ਵਿੱਚ ਡਾਂਗੋ, ਖੱਡਰੂ ਤੇ ਸੁੱਖ ਦੌਲਤ ਆਦਿ ਦਿਉਲਾਂ ਦੇ ਪ੍ਰਸਿੱਧ ਪਿੰਡ ਹਨ।

 

 

 
ਜੱਟਾਂ ਦਾ ਇਤਿਹਾਸ 12 PRINT ਈ ਮੇਲ
Friday, 11 January 2008
ਹੁਸ਼ਿਆਰ ਸਿੰਘ ਦੁਲੇਹ
ਉਸਦਾ ਪਚ੍ਹਾਦਿਆਂ ਨਾਲ ਸਰਦੂਲਗੜ੍ਹ ਨੇੜੇ ਟਾਕਰਾ ਹੋਇਆ ਪਰ ਮੁਕਾਬਲੇ ਵਿੱਚ ਬਾਬੇ ਦੇ ਲਸ਼ਕਰ ਨੇ ਪਚ੍ਹਾਦਿਆਂ ਦੇ ਆਗੂ ਬਾਬਾ ਹੱਕੇ ਡਾਲੇ ਨੂੰ ਪਾਰ ਬੁਲਾਇਆ। ਜਿਸ ਦੀ ਮਜ਼ਾਰ ਸ਼ਹੀਦ ਵਜੋਂ ਘੱਗਰ ਨਦੀ ਦੇ ਕੰਢੇ ਬਣੀ ਹੋਈ ਹੈ ਤੇ ਅਜੇ ਵੀ ਉਥੇ ਮੇਲਾ ਲੱਗਦਾ ਹੈ। ਬਾਬਾ ਸਿੱਧ ਦੇ ਲਸ਼ਕਰ ਦਾ ਵੀ ਕਾਫ਼ੀ ਨੁਕਸਾਨ ਹੋਇਆ ਪਰ ਪਚ੍ਹਾਦਿਆਂ ਨੇ ਬਾਬੇ ਦਾ ਪਿੱਛਾ ਨਾ ਛੱਡਿਆ। ਅਖੀਰ ਉਹ ਲੜਦਾ?ਲੜਦਾ ਝੁਨੀਰ ਪਾਸ ਭੰਮਿਆਂ ਪਾਸ ਸ਼ਹੀਦ ਹੋ ਗਿਆ ਜਿਸ ਦਾ ਧੜ ਤਾਂ ਚੁੱਕਿਆ ਨਾ ਗਿਆ ਪਰ ਖਿਆਲੇ ਦੇ ਲੱਲੂ ਪੱਤੀ ਦਾ ਬਾਬਾ ਲੱਲੂ, ਜੋ ਖ਼ੁਦ ਵੀ ਧਾੜਵੀ ਸੀ, ਬਾਰੇ ਇੱਕ ਸਮਾਧ ਬਣਾ ਦਿੱਤੀ। ਅੱਗੇ ਜਾਕੇ ਧਾਲੀਵਾਲਾਂ ਨੇ ਆਪਣੇ ਬਹਾਦਰ ਬਜ਼ੁਰਗ ਬਾਬਾ ਸਿੱਧ ਭੋਇ ਦੀ ਯਾਦ ਵਿੱਚ ਹਰ ਸਾਲ ਇੱਕਾਦਸੀ ਵਾਲੇ ਦਿਨ ਮੇਲਾ ਲਾਉਣਾ ਆਰੰਭ ਦਿੱਤਾ। ਇਸ ਤਰ੍ਹਾਂ ਧਾਲੀਵਾਲ ਦੱਖਣ ਤੋਂ ਉੱਤਰ ਵੱਲ ਨੂੰ ਗਏ ਨਾ ਕਿ ਉੱਤਰ ਤੋਂ ਦੱਖਣ ਵੱਲ ਨੂੰ। ਬਾਬੇ ਦੇ ਲਸ਼ਕਰ ਵਿਚੋਂ ਬੱਚੇ ਖੁਚੇ ਧਾਲੀਵਾਲਾਂ ਨੇ ਪਹਿਲਾਂ ਮਾਨਸਾ ਦੇ ਪਿੰਡ ਭੰਮੇ ਕਲਾਂ,

 

 
ਜੱਟਾਂ ਦਾ ਇਤਿਹਾਸ 13 PRINT ਈ ਮੇਲ
Friday, 11 January 2008

ਹੁਸ਼ਿਆਰ ਸਿੰਘ ਦੁਲੇਹ
ਨਿੱਜਰ : ਇਹ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਇਹ ਮੱਧ ਏਸ਼ੀਆ ਤੋਂ ਆਇਆ ਜੱਟਾਂ ਦਾ ਬਹੁਤ ਹੀ ਪੁਰਾਣ ਕਬੀਲਾ ਹੈ। ਨਿੱਜਰ ਗੋਤ ਨਾਲ ਰਲਦੇ-ਮਿਲਦੇ ਗੋਤ ਦੇ ਲੋਕ ਮੱਧ ਏਸ਼ੀਆ ਵਿੱਚ ਹੁਣ ਵੀ ਹਨ। ਨਿੱਜਰ ਜੱਟ ਜਮਨਾ ਦੇ ਪੂਰਬ ਵੱਲੋਂ ਦੁਆਬੇ ਵਿੱਚ ਆਏ। ਇਹ ਵੀ ਭੱਟੀ ਰਾਜਪੂਤਾਂ ਵਿਚੋਂ ਹਨ। ਮੁਹੰਮਦ ਗੌਰੀ ਦੇ ਹਮਲੇ ਸਮੇਂ ਪੰਜਾਬ ਵਿੱਚ ਖੋਖਰ, ਭੁੱਟੇ, ਲੰਗਾਹ, ਵਿਰਕ, ਛੀਨੇ, ਸਮਰੇ, ਵੜੈਚ ਤੇ ਨਿੱਜਰ ਆਦਿ ਜੱਟ ਕਬੀਲੇ ਆਬਾਦ ਸਨ। ਉਸ ਸਮੇਂ ਪੰਜਾਬ ਤਕੜੇ ਤੇ ਲੜਾਕੇ ਕ੍ਰਿਸਾਨ ਕਬੀਲਿਆਂ ਦਾ ਘਰ ਸੀ।

 

 

 
ਜੱਟਾਂ ਦਾ ਇਤਿਹਾਸ 14 PRINT ਈ ਮੇਲ
Friday, 11 January 2008
ਹੁਸ਼ਿਆਰ ਸਿੰਘ ਦੁਲੇਹ
ਪੰਨੂੰ : ਇਸ ਗੋਤ ਦਾ ਮੋਢੀ ਪੰਨੂੰ ਸੀ। ਇਹ ਸੂਰਜ ਬੰਸ ਵਿਚੋਂ ਹਨ। ਇਹ ਮੱਧ ਏਸ਼ੀਆ ਤੋਂ ਆਇਆ ਹੋਇਆ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ। 800 ਪੂਰਬ ਈਸਵੀਂ ਜੱਟ ਭਾਈਚਾਰੇ ਦੇ ਲੋਕ ਕੈਸਪੀਅਨ ਸਾਗਰ ਤੋਂ ਲੈ ਕੇ ਸਿੰਧ ਅਤੇ ਮੁਲਤਾਨ ਤੱਕ ਫੈਲੇ ਹੋਏ ਸਨ। ਜੱਟਾਂ ਨੂੰ ਬਾਹਲੀਕਾ ਕਿਹਾ ਜਾਂਦਾ ਸੀ ਕਿਉਂਕਿ ਇਹ ਵਾਹੀ ਕਰਦੇ ਅਤੇ ਪਸ਼ੂ ਪਾਲਦੇ ਸਨ। ਹੁਣ ਵੀ ਜੱਟਾਂ ਦੇ ਕਈ ਗੋਤ ਮੱਧ ਏਸ਼ੀਆ, ਪੱਛਮੀ ਏਸ਼ੀਆ ਤੇ ਯੂਰਪ ਆਦਿ ਦੇਸ਼ਾਂ ਦੇ ਕਈ ਲੋਕਾਂ ਨਾਲ ਰਲਦੇ?ਮਿਲਦੇ ਹਨ। ਪੰਨੂੰ ਭਾਈਚਾਰੇ ਦੇ ਬਹੁਤੇ ਲੋਕ ਅੰਮ੍ਰਿਤਸਰ, ਗੁਰਦਾਸਪੁਰ, ਲੁਧਿਆਣਾ ਤੇ ਸਿਆਲਕੋਟ ਦੇ ਖੇਤਰਾਂ ਵਿੱਚ ਹੀ ਵਸਦੇ ਹਨ। ਅੰਮ੍ਰਿਤਸਰ ਦੀ ਤਹਿਸੀਲ ਤਰਨਤਾਰਨ ਵਿੱਚ ਪੰਨੂੰ ਗੋਤ ਦਾ ਬਹੁਤ ਹੀ ਉੱਘਾ ਪਿੰਡ ਮੁਗਲ ਚੱਕ ਪੰਨੂੰਆਂ ਹੈ।

 

 
ਜੱਟਾਂ ਦਾ ਇਤਿਹਾਸ 15 PRINT ਈ ਮੇਲ
Friday, 11 January 2008
ਹੁਸ਼ਿਆਰ ਸਿੰਘ ਦੁਲੇਹ
ਬੱਲ : ਇਹ ਜੱਟਾਂ ਦਾ ਇੱਕ ਪ੍ਰਾਚੀਨ ਤੇ ਸ਼ਕਤੀਸ਼ਾਲੀ ਕਬੀਲਾ ਸੀ। ਬੱਲ ਜੱਟ ਪ੍ਰਹਲਾਦ ਭਗਤ ਦੇ ਪੋਤੇ ਬੱਲ ਦੀ ਬੰਸ ਵਿਚੋਂ ਹਨ। ਕਰਨਲ ਟਾਡ ਨੇ ਇਸ ਬੰਸ ਨੂੰ ਵੀ 36 ਰਾਜ ਬੰਸਾਂ ਵਿੱਚ ਗਿਣਿਆ ਹੈ। ਗੁਪਤ ਰਾਜ ਦੇ ਅੰਤਲੇ ਦਿਨਾਂ ਵਿੱਚ 527 ਈਸਵੀਂ ਵਿੱਚ ਸੈਨਾਪਤੀ ਭਟਾਰਕ ਨੇ ਕੱਛ ਕਾਠੀਆਵਾੜ ਖੇਤਰ ਵਿੱਚ ਬਲਬੀਪੁਰ ਰਾਜ ਕਾਇਮ ਕੀਤਾ। ਸਿੰਧ ਦੇ ਅਰਬ ਸੈਨਾਪਤੀ ਅਬਰੂ ਬਿਨ ਜਮਾਲ ਨੇ 757 ਈਸਵੀਂ ਵਿੱਚ ਗੁਜਰਾਤ ਕਾਠੀਆਵਾੜ ਦੇ ਚੜ੍ਹਾਈ ਕਰਕੇ ਬੱਲ ਬੰਸ ਦੇ ਬਲਭੀ ਰਾਜ ਨੂੰ ਖਤਮ ਕਰ ਦਿੱਤਾ। ਇਸ ਬੰਸ ਦੇ ਕਈ ਰਾਜੇ ਹੋਏ ਬੱਲ ਜੱਟ ਬੱਲਭੀ ਖੇਤਰ ਛੱਡ ਕੇ ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਹਰਿਆਣੇ ਤੇ ਪੰਜਾਬ ਵੱਲ ਆ ਗਏ। ਜਿਹੜੇ ਬੱਲ ਜੱਟ ਮੁਸਲਮਾਨ ਬਣ ਗਏ, ਉਨ੍ਹਾਂ ਨੂੰ ਬਲੋਚ ਕਿਹਾ ਜਾਂਦਾ ਹੈ। ਬੱਲ ਗੋਤ ਦੇ ਹਿੰਦੂ ਜਾਟ ਅੰਬਾਲਾ, ਕਰਨਾਲ, ਹਿੱਸਾਰ ਵਿੱਚ ਵੀ ਕਾਫ਼ੀ ਆਬਾਦ ਸਨ।

 

 
ਜੱਟਾਂ ਦਾ ਇਤਿਹਾਸ 16 PRINT ਈ ਮੇਲ
Friday, 11 January 2008
ਹੁਸ਼ਿਆਰ ਸਿੰਘ ਦੁਲੇਹ
ਬਾੱਠ : ਇਹ ਬਾਖ਼ਤਰ ਵਾਲੇ ਸ਼ੱਕਾਂ ਦੀ ਬੰਸ ਵਿਚੋਂ ਹਨ। ਇਹ ਪੰਜਾਬ ਵਿੱਚ 175 ਪੂਰਬ ਈਸਵੀ ਦੇ ਲਗਭਗ ਆਏ। ਇਸ ਬੰਸ ਦਾ ਪ੍ਰਸਿੱਧ ਦੇਵਮਿੱਤਰ ਹੋਇਆ ਹੈ। ਉਸ ਦੀ ਰਾਜਧਾਨੀ ਲਵਪੁਰ ਸੀ। ਉਸ ਦਾ ਰਾਜ ਬਿਆਸਾ ਪ੍ਰਚਲਿਤ ਹੋ ਗਿਆ। ਪਹਿਲਾਂ ਪਹਿਲ ਇਸ ਕਬੀਲੇ ਦਾ ਨਾਮਬੱਟ ਸੀ ਫਿਰ ਹੌਲੀ ਹੌਲੀ ਬਾੱਠ ਪ੍ਰਚਲਿਤ ਹੋ ਗਿਆ। ਇਸ ਕਬੀਲੇ ਦੇ ਰਾਜ ਨਾਲ ਸੰਬੰਧਿਤ ਕੁਝ ਪੁਰਾਣੇ ਸਿੱਕੇ ਵੀ ਮਿਲੇ ਹਨ। ਬਾੱਠ ਚੰਦਰ ਬੰਸੀ ਹਨ। ਇਸ ਬੰਸ ਦੇ ਵਡੇਰੇ ਸੈਨਪਾਲ ਨੇ ਆਪਣੀ ਬਰਾਦਰੀ ਨੂੰ ਛੱਡਕੇ ਜੱਟ ਜਾਤੀ ਨਾਲ ਵਿਆਹ ਕਰਾ ਲਿਆ ਸੀ। ਇਹ ਆਪਣੀਆਂ 20 ਮੂੰਹੀਆਂ ਵਿੱਚ ਵੀ ਰਿਸ਼ਤੇਦਾਰੀਆਂ ਕਰ ਲੈਂਦੇ ਸਨ। ਬਾੱਠ ਗੋਤ ਦੇ ਜੱਟ ਪਹਿਲਾਂ ਲਾਹੌਰ ਦੇ ਹੁਡਿਆਰਾ ਖੇਤਰ ਵਿੱਚ ਆਬਾਦ ਹੋਏ ਫਿਰ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਵੀ ਪਹੁੰਚ ਗਏ। ਮਿੰਟਗੁੰਮਰੀ ਖੇਤਰ ਦੇ ਕੁਝ ਬਾੱਠ ਮੁਸਲਮਾਨ ਬਣ ਗਏ ਸਨ।

 

 
ਜੱਟਾਂ ਦਾ ਇਤਿਹਾਸ 17 PRINT ਈ ਮੇਲ
Friday, 11 January 2008
ਹੁਸ਼ਿਆਰ ਸਿੰਘ ਦੁਲੇਹ
ਭੁੱਲਰ : ਆਰੀਏ ਅੱਜ ਤੋਂ ਚਾਰ ਹਜ਼ਾਰ ਸਾਲ ਪਹਿਲਾਂ ਮੱਧ ਏਸ਼ੀਆ ਦੇ ਖੇਤਰਾਂ ਤੋਂ ਉੱਠਕੇ ਬੀਸ ਦੇ ਲਗਭਗ ਦੇਸਾਂ ਵਿੱਚ ਘੁੰਮ ਫਿਰ ਕੇ ਇਰਾਨ ਅਤੇ ਅਫ਼ਗਾਨਿਸਤਾਨ ਰਾਹੀਂ ਭਾਰਤ ਵਿੱਚ ਪਹੁੰਚੇ ਸਨ। ਸ਼ੁਰੂ ਵਿੱਚ ਇਹ ਸਿੰਧ, ਗੁਜਰਾਤ ਤੇ ਪੰਜਾਬ ਵਿੱਚ ਆਬਾਦਾ ਹੋਏ ਫਿਰ ਮੱਥਰਾ, ਹਰਿਆਣਾ ਤੇ ਰਾਜਸਥਾਨ ਵਿੱਚ ਵੀ ਪਹੁੰਚ ਗਏ ਸਨ। ਮੱਧ ਏਸ਼ੀਆ ਤੋਂ ਆਉਣ ਵਾਲੀਆਂ ਜੱਟ ਜਾਤੀਆਂ ਨੇ ਸ਼ਿਵ ਨੂੰ ਭੁੱਲਰ ਉਪਜਾਤੀ ਦੇ ਲੋਕ ਵੀ ਆਪਣੇ ਆਪ ਨੂੰ ਭੋਲਾ ਨਾਥ ਸ਼ਿਵਜੀ ਮਹਾਰਾਜ ਦੀ ਬੰਸ ਵਿਚੋਂ ਦੱਸਦੇ ਹਨ। ਸ਼ਿਵ ਵਰਣ ਆਸ਼ਰਮ ਧਰਮ ਨੂੰ ਨਹੀਂ ਮੰਨਦਾ। ਜੱਟ ਸਮਾਜ ਵੀ ਜਾਤ ਪਾਤ ਨੂੰ ਨਹੀਂ ਮੰਨਦਾ ਸੀ। ਭੁੱਲਰ ਪੰਜਾਬ ਦਾ ਬਹੁਤ ਹੀ ਪੁਰਾਣਾ ਤੇ ਸ਼ਿਵਗੋਤਰੀ ਜੱਟ ਕਬੀਲਾ ਹੈ। ਪੰਜਾਬ ਦੇ 12 ਜੱਟ ਕਬੀਲੇ ਸ਼ਿਵ ਗੋਤਰੀ ਹਨ। ਪੰਜਾਬ ਦੇ ਬਹੁਤੇ ਜੱਟ ਕਬੀਲੇ ਕਸ਼ਬ ਗੋਤਰੀ ਹਨ। ਸ਼ਿਵਜੀ ਵੀ ਜੱਟ ਸੀ। ਇੱਕ ਹੋਰ ਰਵਾਇਤ ਹੈ ਕਿ ਇਹ ਖੱਤਰੀ ਬੰਸ ਵਿਚੋਂ ਹਨ ਅਤੇ ਰਾਜਪੂਤਾਣੇ ਦੇ ਵਿਚੋਂ ਪੰਜਾਬ ਵਿੱਚ ਆਏ ਹਨ।

 

 
ਜੱਟਾਂ ਦਾ ਇਤਿਹਾਸ 18 PRINT ਈ ਮੇਲ
Friday, 11 January 2008

ਹੁਸ਼ਿਆਰ ਸਿੰਘ ਦੁਲੇਹ
ਭਿੰਡਰ : ਇਸ ਗੋਤ ਦਾ ਮੋਢੀ ਭਿੰਡਰ ਹੀ ਸੀ। ਇਹ ਤੰਵਰਬੰਸੀ ਹਨ ਇਹ ਮੱਧ ਏਸ਼ੀਆ ਤੋਂ ਆਇਆ ਜੱਟਾਂ ਦਾ ਬਹੁਤ ਹੀ ਪੁਰਾਣਾ ਕਬੀਲਾ ਹੈ। ਇਨ੍ਹਾਂ ਦਾ ਮੁਖੀਆ ਰਾਏ ਤਾਨਾਰ ਪੰਜਾਬ ਵਿੱਚ ਆ ਕੇ ਆਬਾਦ ਹੋਇਆ। ਇਹ ਬਹੁਤੇ ਸਿਆਲਕੋਟ ਵਿੱਚ ਸਨ। ਕੁਝ ਭਿੰਡਰ ਸਿਆਲਕੋਟ ਤੋਂ ਗੁਰਦਾਸਪੁਰ ਦੇ ਇਲਾਕੇ ਵਿੱਚ ਆਏ ਸਨ। ਤਲਵੰਡੀ ਭਿੰਡਰ ਪਿੰਡ ਗੁਰਦਾਸਪੁਰ ਵਿੱਚ ਭਿੰਡਰ ਗੋਤ ਦਾ ਬਹੁਤ ਹੀ ਪੁਰਾਣਾ ਤੇ ਪ੍ਰਸਿੱਧ ਪਿੰਡ ਹੈ। ਗੁਰਦਾਸਪੁਰ ਦੇ ਬਟਾਲਾ ਖੇਤਰ ਵਿੱਚ ਭਿੰਡਰ ਜੱਟ ਕਾਫ਼ੀ ਵੱਸਦੇ ਹਨ। ਅੰਮ੍ਰਿਤਸਰ ਵਿੱਚ ਵੀ ਭਿੰਡਰ ਕਲਾਂ ਇਨ੍ਹਾਂ ਦਾ ਇੱਕ ਬਹੁਤ ਹੀ ਉੱਘਾ ਪਿੰਡ ਹੈ। ਮਾਝੇ ਵਿੱਚ ਵੀ ਭਿੰਡਰ ਗੋਤ ਦੇ ਜੱਟ ਕਾਫ਼ੀ ਵੱਸਦੇ ਹਨ। ਇਨ੍ਹਾਂ ਦਾ ਪਿਛੋਕੜ ਵੀ ਰਾਜਪੂਤ ਹੈ। ਸਾਂਦਲਬਾਰ ਵਿੱਚ ਮਾੜੀ ਭਿੰਡਰਾਂ ਪਿੰਡ ਭਿੰਡਰ ਬਰਾਦਰੀ ਦਾ ਹੀ ਸੀ। ਪਾਕਿਸਤਾਨ ਬਣਨ ਨਾਲ ਇਨ੍ਹਾਂ ਲੋਕਾਂ ਨੂੰ ਉਜੜਨਾ ਪਿਆ ਸੀ। ਪਾਕਿਸਤਾਨ ਤੋਂ ਆਕੇ ਬਹੁਤੇ ਭਿੰਡਰ ਹਰਿਆਣੇ ਦੇ ਮਲਕਪੁਰ, ਕਰਨਾਲ, ਖੇਤਰ ਵਿਚ ਆਬਾਦ ਹੋ ਗਏ ਸਨ।

 

 
ਜੱਟਾਂ ਦਾ ਇਤਿਹਾਸ 20 PRINT ਈ ਮੇਲ
Friday, 11 January 2008
ਹੁਸ਼ਿਆਰ ਸਿੰਘ ਦੁਲੇਹ
ਮਲ੍ਹੀ : ਆਰੀਆ ਜਾਤੀ ਦੇ ਲੋਕ ਈਸਾ ਤੋਂ ਦੋ ਹਜ਼ਾਰ ਸਾਲ ਪੂਰਬ ਮੱਧ ਏਸ਼ੀਆ ਤੋਂ ਚਲਕੇ ਸਿੰਧ ਅਤੇ ਮੁਲਤਾਨ ਦੇ ਖੇਤਰਾਂ ਵਿੱਚ ਆਬਾਦ ਹੋਏ। ਕਿਸੇ ਸਮੇਂ ਕੈਸਪੀਅਨ ਸਾਗਰ ਦੇ ਖੇਤਰ ਤੋਂ ਲੈ ਕੇ ਮੁਲਤਾਨ ਦੇ ਖੇਤਰ ਤੱਕ ਤਕੜੇ ਅਤੇ ਖਾੜਕੂ ਜੱਟ ਕਬੀਲੇ ਦੂਰ-ਦੂਰ ਤੱਕ ਫੈਲੇ ਹੋਏ ਸਨ। ਮਲ੍ਹੀ ਭਾਈਚਾਰੇ ਦੇ ਲੋਕ ਈਸਾ ਤੋਂ 1500 ਸਾਲ ਪੂਰਬ ਪੰਜਾਬ ਦੇ ਮੁਲਤਾਨ ਖੇਤਰ ਵਿੱਚ ਭਾਰੀ ਗਿਣਤੀ ਵਿੱਚ ਵੱਸਦੇ ਹਨ। ਹੌਲੀ૶ਹੌਲੀ ਮਲ੍ਹੀ ਕਬੀਲੇ ਦੇ ਲੋਕ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਚਲੇ ਗਏ। ਹੋਰ ਜਾਤੀਆਂ ਦੇ ਮੁਕਾਬਲੇ ਵਿੱਚ ਅਧਿਕ ਹੋਣ ਕਾਰਨ ਪੰਜਾਬ ਦੇ ਇੱਕ ਵੱਡੇ ਇਲਾਕੇ ਦਾ ਨਾਮ ਮਾਲਵਾ ਪੈ ਗਿਆ। ਵਾਸੂਦੇਵ ਸ਼ਰਨ ਅਗਰਵਾਲ ਵਰਗੇ ਇਤਿਹਾਸਕਾਰ ਵੀ ਲਿਖਦੇ ਹਨ ਕਿ ਮਾਲਵਾ ਗਣ ਦੇ ਲੋਕਾਂ ਨੂੰ ਮਲ੍ਹੀ ਜਾਂ ਮਾਲੂ ਵੀ ਕਿਹਾ ਜਾਂਦਾ ਹੈ। ਯੂਨਾਨੀ ਇਤਿਹਾਸਕਾਰ ਇਨ੍ਹਾਂ ਨੂੰ ਮਲੋਈ ਕਹਿੰਦੇ ਹਨ।

 

 
ਜੱਟਾਂ ਦਾ ਇਤਿਹਾਸ 21 PRINT ਈ ਮੇਲ
Friday, 11 January 2008
ਹੁਸ਼ਿਆਰ ਸਿੰਘ ਦੁਲੇਹ
ਸਿੱਧੂ + ਬਰਾੜ : ਸਿੱਧੂ ਭੱਟੀ ਰਾਜਪੂਤਾਂ ਵਿਚੋਂ ਹਨ। ਇਹ ਯਾਦਵ ਬੰਸੀ ਹਨ। ਪੁਰਾਣੇ ਸਮੇਂ ਵਿੱਚ ਭੱਟੀ ਰਾਜਪੂਤਾਂ ਦਾ ਰਾਜ ਮਥਰਾ ਤੋਂ ਲੈ ਕੇ ਗੱਜ਼ਨੀ ਤੱਕ ਸੀ। ਕਾਫ਼ੀ ਸਮੇਂ ਮਗਰੋਂ ਬਖਾਰੇ ਦੇ ਬਾਦਸ਼ਾਹ ਨੇ ਗੱਜ਼ਨੀ ਅਤੇ ਲਾਹੌਰ ਦੇ ਇਲਾਕੇ ਭੱਟੀਆਂ ਤੋਂ ਜਿੱਤ ਲਏ। ਭੱਟੀ, ਭੱਟਨੇਰ ਦੇ ਇਲਾਕੇ ਵਿੱਚ ਆਬਾਦ ਹੋ ਗਏ। ਇੱਕ ਭੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਵਸਾਇਆ। ਉਸ ਦੀ ਬੰਸ ਵਿੱਚ ਜੈਸਲ ਇੱਕ ਪਰਤਾਪੀ ਰਾਜਾ ਹੋਇਆ। ਉਸ ਨੇ ਜੈਸਲਮੇਰ ਸ਼ਹਿਰ ਵਸਾ ਲਿਆ। ਉਸ ਦਾ ਬੇਟਾ ਹੇਮ ਰਾਉ ਆਪਣੇ ਭਰਾਵਾਂ ਨਾਲ ਨਾਰਾਜ਼ ਹੋ ਕੇ ਹਿਸਾਰ ਦੇ ਇਲਾਕੇ ਵਿੱਚ 1180 ਈ. 'ਚ ਆ ਗਿਆ।

 

 
ਜੱਟਾਂ ਦਾ ਇਤਿਹਾਸ 22 PRINT ਈ ਮੇਲ
Friday, 11 January 2008

ਹੁਸ਼ਿਆਰ ਸਿੰਘ ਦੁਲੇਹ
ਰੰਧਾਵਾ : ਇਸ ਬੰਸ ਦਾ ਮੋਢੀ ਰੰਧਾਵਾ ਸੀ। ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਸਿੱਧੂਆਂ ਬਰਾੜਾਂ ਤੇ ਸਾਰਨਾ ਵਾਂਗ ਰੰਧਾਵੇ ਵੀ ਜੂੰਧਰ ਦੀ ਬੰਸ ਵਿਚੋਂ ਹਨ ਪਰ ਇਹ ਇਨ੍ਹਾਂ ਦੋਵਾਂ ਗੋਤਾਂ ਨਾਲ ਰਿਸ਼ਤੇਦਾਰੀਆਂ ਵੀ ਕਰ ਲੈਂਦੇ ਹਨ। ਇਹ ਬਾਰ੍ਹਵੀਂ ਸਦੀ ਵਿੱਚ ਹੀ ਰਾਜਸਥਾਨ ਦੇ ਬੀਕਾਨੇਰ ਖੇਤਰ ਤੋਂ ਉੱਠਕੇ ਸਭ ਤੋਂ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਕੇ ਆਬਾਦ ਹੋਏ। ਮਾਨ ਜੱਟਾਂ ਨਾਲ ਰਿਸ਼ਤੇਦਾਰੀ ਪਾਕੇ ਜੱਟ ਭਾਈਚਾਰੇ ਵਿੱਚ ਰਲਮਿਲ ਗਏ। ਚਹਿਲ ਇਨ੍ਹਾਂ ਨਾਲ ਈਰਖਾ ਕਰਨ ਲੱਗ ਪਏ। ਉਨ੍ਹਾਂ ਨੇ ਰੰਧਾਵਿਆਂ ਨੂੰ ਇੱਕ ਬਰਾਤ ਸਮੇਂ ਘੇਰ ਕੇ ਅੱਗ ਲਾ ਦਿੱਤੀ। ਰੰਧਾਵਿਆਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ। ਇਸ ਕਾਰਨ ਬਹੁਤੇ ਰੰਧਾਵੇ ਮਾਲਵਾ ਛੱਡ ਕੇ ਮਾਝੇ ਵੱਲ ਚਲੇ ਗਏ। ਅੰਮ੍ਰਿਤਸਰ ਖੇਤਰ ਵਿੱਚ ਕੱਥੂ ਨੰਗਲ ਤੇ ਰਾਮਦਾਸ ਵੀ ਰੰਧਾਵੇ ਭਾਈਚਾਰੇ ਦੇ ਉੱਘੇ ਪਿੰਡ ਹਨ।

 

 
ਜੱਟਾਂ ਦਾ ਇਤਿਹਾਸ 23 PRINT ਈ ਮੇਲ
Friday, 11 January 2008
ਹੁਸ਼ਿਆਰ ਸਿੰਘ ਦੁਲੇਹ
ਵਿਰਕ : ਵਿਰਕ ਜੱਟਾਂ ਦਾ ਬਹੁਤ ਹੀ ਮਹੱਤਵਪੂਰਨ ਤੇ ਵੱਡਾ ਗੋਤ ਹੈ। ਇਹ ਸ਼ੱਕ ਬੰਸੀ ਜੱਟ ਸਨ। ਇਨ੍ਹਾਂ ਦੇ ਵਡੇਰੇ ਦਾ ਨਾਮ ਵਿਰਕ ਹੀ ਸੀ। ਵਿਰਕ ਜੱਟ ਬੜੇ ਖਾੜਕੂ ਤੇ ਦਲੇਰ ਹੁੰਦੇ ਹਨ। 'ਬੁਰੇ' ਵੀ ਵਿਰਕਾਂ ਦਾ ਸ਼ਾਖਾ ਗੋਤਰ ਹੈ। ਸਰ ਇੱਬਟਸਨ ਆਪਣੀ ਖੋਜ ਭਰਪੂਰ ਪੁਸਤਕ 'ਪੰਜਾਬ ਕਾਸਟਸ' ਵਿੱਚ ਵਿਰਕਾਂ ਨੂੰ ਮਿਨਹਾਸ ਰਾਜਪੂਤਾਂ ਨਾਲ ਜੋੜਦਾ ਹੈ। ਮਿਨਹਾਸ ਰਾਜਪੂਤ ਵੀ ਹੁੰਦੇ ਹਨ ਅਤੇ ਜੱਟ ਵੀ ਹੁੰਦੇ ਹਨ। ਵਿਰਕਾਂ ਅਨੁਸਾਰ ਉਨ੍ਹਾਂ ਦਾ ਵਡੇਰਾ ਜੰਮੂ ਨੂੰ ਛੱਡਕੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਘੁਚਲੀ ਵਿੱਚ ਆਕੇ ਵੱਸਿਆ ਸੀ। ਉਸ ਦਾ ਸੰਬੰਧ ਜੰਮੂ ਦੇ ਰਾਜਿਆਂ ਨਾਲ ਵੀ ਦੱਸਿਆ ਜਾਂਦਾ ਹੈ। ਵਿਰਕਾਂ ਦੇ ਵਡੇਰੇ ਨੇ ਮਾਝੇ ਦੇ ਗਿੱਲ ਜੱਟਾਂ ਨਾਲ ਰਿਸ਼ਤੇਦਾਰੀ ਪਾ ਲਈ। ਇਸ ਦੀ ਗਿੱਲ ਪਤਨੀ ਤੋਂ ਵਿਰਕ, ਵਰਣ ਤੇ ਦਰਿਗੜ ਹੋਏ ਸਨ। ਵਿਰਕ ਗੋਤ ਦੇ ਲੋਕ ਮਲਨਹੰਸ ਨੂੰ ਵਡੇਰਾ ਮੰਨਦੇ ਹਨ,

 

 
ਜੱਟਾਂ ਦਾ ਇਤਿਹਾਸ 24 PRINT ਈ ਮੇਲ
Friday, 11 January 2008
ਜੱਟਾਂ ਦਾ ਇਤਿਹਾਸ ਬੁੱਟਰ-ਇਹ ਜੱਗਦੇਉਬੰਸੀ ਪੱਵਾਰ ਰਾਜਪੂਤਾਂ ਵਿਚੋਂ ਹਨ। ਇਹ ਪੱਵਾਰਾਂ ਦਾ ਹੀ ਇੱਕ ਉਪਗੋਤ ਹੈ। ਇਹ ਬਹੁਤੇ ਸਤਲੁਜ ਦੇ ਉਪਰਲੇ ਖੇਤਰਾਂ ਵਿੱਚ ਹੀ ਹਨ। ਇਹ ਲੱਖੀ ਜੰਗਲ ਤੋਂ ਉੱਠ ਕੇ ਦੂਰ ਗੁਜਰਾਂਵਾਲਾ ਤੇ ਮਿੰਟਗੁਮਰੀ ਤੱਕ ਚਲੇ ਗਏ ਸਨ। ਸਾਂਦਲਬਾਰ ਵਿੱਚ ਵੀ ਬੁੱਟਰ ਭਾਈਚਾਰੇ ਦਾ ਇੱਕ ਪ੍ਰਸਿੱਧ ਪਿੰਡ ਬੁੱਟਰ ਹੈ। ਅਸਲ ਵਿੱਚ ਬੁੱਟਰਾਂ ਦਾ ਮੁੱਢ ਲੱਖੀ ਜੰਗਲ ਦਾ ਖੇਤਰ ਹੀ ਹੈ। ਘੱਗਰ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਨੂੰ ਲੱਖੀ ਜੰਗਲ ਕਹਿੰਦੇ ਸਨ। ਲੱਖੀ ਜੰਗਲ ਫਿਰੋਜ਼ਪੁਰ ਦੇ ਦਰਿਆ ਸਤਲੁਜ ਦੇ ਕਿਨਾਰੇ ਤੋਂ ਬਠਿੰਡੇ ਦੇ ਰੋਹੀ ਬੀਆਬਾਨ ਤੱਕ 80 ਕਿਲੋਮੀਟਰ ਲੰਬੇ ਤੇ 25 ਕਿਲੋਮੀਟਰ ਚੋੜੇ ਖੇਤਰ ਵਿੱਚ ਫੈਲਿਆ ਹੋਇਆ ਸੀ। ਉਸ ਸਮੇਂ ਇਸ ਜੰਗਲ ਵਿੱਚ ਇੱਕ ਲੱਖ ਦੇ ਲਗਪਗ ਰੁੱਖ ਸਨ। ਇਸ ਲਈ ਇਸ ਜੰਗਲ ਨੂੰ ਲੱਖੀ ਜੰਗਲ ਕਹਿੰਦੇ ਸਨ। ਇਸ ਵਿੱਚ ਮੁਕਤਸਰ, ਬਠਿੰਡਾ, ਮੋਗਾ, ਫਰੀਦਕੋਟ ਆਦਿ ਦੇ ਖੇਤਰ ਸ਼ਾਮਿਲ ਸਨ।

 

 
ਜੱਟਾਂ ਦਾ ਇਤਿਹਾਸ 25 PRINT ਈ ਮੇਲ
Friday, 11 January 2008
ਮੰਡੇਰ- ਇਸ ਬੰਸ ਦਾ ਵੱਡੇਰਾ ਮੰਡੇਰਾ ਸੀ। ਇਹ ਮੱਧ ਪ੍ਰਦੇਸ਼ ਦੇ ਮਾਂਡੂ ਖੇਤਰ ਵਿੱਚ ਆਬਾਦ ਸਨ। ਇਹ ਰਿੱਗਵੇਦ ਦੇ ਸਮੇਂ ਦਾ ਪੁਰਾਣਾ ਜੱਟ ਕਬੀਲਾ ਹੈ। ਇਹ ਧਾਰਾ ਨਗਰੀ ਰਾਜੇ ਜੱਗਦੇਉ ਪਰਮਾਰ ਨਾਲ ਰਾਜਸਤਾਨ ਦੇ ਰਸਤੇ 12ਵੀਂ ਸਦੀ ਦੇ ਆਰੰਭ ਵਿੱਚ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਏ। ਇਸ ਕਬੀਲੇ ਨੇ ਰਾਜੇ ਜੱਗਦੇਉ ਪੰਵਾਰ ਦੇ ਲਸ਼ਕਰ ਵਿੱਚ ਸ਼ਾਮਿਲ ਹੋ ਕੇ ਰਾਜਸਤਾਨ ਤੇ ਪੰਜਾਬ ਵਿੱਚ ਗੱਜਨਵੀਂ ਪਠਾਨਾਂ ਨਾਲ ਕਈ ਲੜਾਈਆਂ ਕੀਤੀਆਂ ਅਤੇ ਉਨ੍ਹਾਂ ਨੂੰ ਲਾਹੌਰ ਵੱਲ ਭੱਜਾ ਦਿੱਤਾ ਸੀ। ਪੁਰਾਣੇ ਸਮੇਂ ਵਿੱਚ ਵੀ ਪੰਜਾਬ ਦੇ ਮਾਲਵਾ ਖੇਤਰ ਤੋਂ ਜੱਟ ਕਬੀਲੇ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿੱਚ ਆਉਂਦੇ ਜਾਂਦੇ ਰਹਿੰਦੇ ਸਨ। ਰਾਜੇ ਜੱਗਦੇਉ ਨੇ ਜਰਗ ਨਵਾਂ ਪਿੰਡ ਵਸਾਇਆ ਅਤੇ ਮੰਡੇਰਾਂ ਨੂੰ ਵੀ ਏਥੇ ਹੀ ਆਬਾਦ ਕਰ ਲਿਆ। ਮੰਡੇਰ ਵੀ ਪਰਮਾਰ ਭਾਈਚਾਰੇ ਵਿਚੋਂ ਹਨ। ਲੁਧਿਆਣੇ ਜ਼ਿਲ੍ਹੇ ਵਿੱਚ ਮੰਡੇਰ ਗੋਤ ਦੇ ਜੱਟ ਕਾਫ਼ੀ ਹਨ। ਸੰਗਰੂਰ ਵਿੱਚ ਵੀ ਮੰਡੇਰ ਕਲਾਂ ਪਿੰਡ ਮੰਡੇਰ ਭਾਈਚਾਰੇ ਦਾ ਹੀ ਹੈ।

 

 
ਜੱਟਾਂ ਦਾ ਇਤਿਹਾਸ 26 PRINT ਈ ਮੇਲ
Friday, 11 January 2008

ਮਲ੍ਹੀ- ਆਰੀਆ ਜਾਤੀ ਦੇ ਲੋਕ ਈਸਾ ਤੋਂ ਦੋ ਹਜ਼ਾਰ ਪੂਰਬ ਮੱਧ ਏਸ਼ੀਆ ਤੋਂ ਚਲਕੇ ਸਿੰਧ ਅਤੇ ਮੁਲਤਾਨ ਦੇ ਖੇਤਰਾਂ ਵਿੱਚ ਆਬਾਦ ਹੋਏ। ਕਿਸੇ ਸਮੇਂ ਕੈਸਪੀਅਨ ਸਾਗਰ ਦੇ ਖੇਤਰ ਤੋਂ ਲੈ ਮੁਲਤਾਨ ਦੇ ਖੇਤਰ ਤੱਕ ਤਕੜੇ ਅਤੇ ਖਾੜਕੂ ਜੱਟ ਕਬੀਲੇ ਦੂਰ-ਦੂਰ ਤੱਕ ਫੈਲੇ ਹੋਏ ਸਨ। ਮਲ੍ਹੀ ਭਾਈਚਾਰੇ ਦੇ ਲੋਕ ਈਸਾ ਤੋਂ 1500 ਸਾਲ ਪੂਰਬ ਪੰਜਾਬ ਦੇ ਮੁਲਤਾਨ ਖੇਤਰ ਵਿੱਚ ਭਾਰੀ ਗਿਣਤੀ ਵਿੱਚ ਵਸੱਦੇ ਸਨ। ਹੌਲੀ ਹੌਲੀ ਮਲ੍ਹ ਕਬੀਲੇ ਦੇ ਲੋਕ ਪੰਜਾਬ ਦੇ ਸਾਰੇ ਇਲਾਕਿਆਂ ਵਿੱਚ ਚਲੇ ਗਏ। ਹੋਰ ਜਾਤੀਆਂ ਦੇ ਮੁਕਾਬਲੇ ਵਿੱਚ ਅਧਿਕ ਹੋਣ ਕਾਰਨ ਪੰਜਾਬ ਦੇ ਇੱਕ ਵੱਡੇ ਇਲਾਕੇ ਦਾ ਨਾਮ ਮਾਲਵਾ ਪੈ ਗਿਆ। ਵਾਸੂਦੇਵ ਸ਼ਰਨ ਅਗਰਵਾਲ ਵਰਗੇ ਇਤਿਹਾਸਕਾਰ ਵੀ ਲਿਖਦੇ ਹਨ ਕਿ ਮਾਲਵਾ ਗਣ ਦੇ ਲੋਕਾਂ ਨੂੰ ਮਲ੍ਹੀ ਜਾਂ ਮਾਲੂ ਵੀ ਕਿਹਾ ਜਾਂਦਾ ਹੈ। ਯੂਨਾਨੀ ਇਤਿਹਾਸਕਾਰ ਇਨ੍ਹਾਂ ਨੂੰ ਮਲੋਈ ਕਹਿੰਦੇ ਹਨ।

 
ਜੱਟਾਂ ਦਾ ਇਤਿਹਾਸ 27 PRINT ਈ ਮੇਲ
Friday, 11 January 2008
ਰੰਧਾਵਾ- ਇਸ ਬੰਸ ਦਾ ਮੋਢੀ ਰੰਧਾਵਾ ਸੀ। ਇਹ ਭੱਟੀ ਰਾਜਪੂਤਾਂ ਵਿਚੋਂ ਹਨ। ਸਿੱਧੂਆਂ ਬਰਾੜਾਂ ਤੇ ਸਾਰਨਾ ਵਾਂਗ ਰੰਧਾਵੇ ਵੀ ਜੂੰਧਰ ਦੀ ਬੰਸ ਵਿਚੋਂ ਹਨ ਪਰ ਇਹ ਇਨ੍ਹਾਂ ਦੋਵਾਂ ਗੋਤਾਂ ਨਾਲ ਰਿਸ਼ਤੇਦਾਰੀਆਂ ਵੀ ਕਰ ਲੈਂਦੇ ਹਨ। ਇਹ ਬਾਰ੍ਹਵੀਂ ਸਦੀ ਵਿੱਚ ਹੀ ਰਾਜਸਤਾਨ ਦੇ ਬੀਕਾਨੇਰ ਖੇਤਰ ਤੋਂ ਉੱਠਕੇ ਸਭ ਤੋਂ ਪਹਿਲਾਂ ਪੰਜਾਬ ਦੇ ਮਾਲਵਾ ਖੇਤਰ ਵਿੱਚ ਆਕੇ ਆਬਾਦ ਹੋਏ। ਮਾਨ ਜੱਟਾਂ ਨਾਲ ਰਿਸਤੇਦਾਰੀ ਪਾਕੇ ਜੱਟ ਭਾਈਚਾਰੇ ਵਿੱਚ ਰਲਮਿਲ ਗਏ। ਚਹਿਲ ਇਨ੍ਹਾਂ ਨਾਲ ਈਰਖਾ ਕਰਨ ਲੱਗ ਪਏ। ਉਨ੍ਹਾਂ ਨੇ ਰੰਧਾਵਿਆਂ ਨੂੰ ਇੱਕ ਬਰਾਤ ਸਮੇਂ ਘੇਰ ਕੇ ਅੱਗ ਲਾ ਦਿੱਤੀ। ਰੰਧਾਵਿਆਂ ਦਾ ਬਹੁਤ ਜਾਨੀ ਤੇ ਮਾਲੀ ਨੁਕਸਾਨ ਹੋਇਆ। ਇਸ ਕਾਰਨ ਬਹੁਤੇ ਰੰਧਾਵੇ ਮਾਲਵਾ ਛੱਡ ਕੇ ਮਾਝੇ ਵੱਲ ਚਲੇ ਗਏ। ਅੰਮ੍ਰਿਤਸਰ ਖੇਤਰ ਵਿੱਚ ਕੱਥੂ ਨੰਗਲ ਤੇ ਰਾਮਦਾਸ ਵੀ ਰੰਧਾਵੇ ਭਾਈਚਾਰੇ ਦੇ ਉੱਘੇ ਪਿੰਡ ਹਨ।

 

 
ਜੱਟਾਂ ਦਾ ਇਤਿਹਾਸ 28 PRINT ਈ ਮੇਲ
Friday, 11 January 2008
ਚੱਠਾ- ਇਸ ਬੰਸ ਦੇ ਲੋਕ ਜੱਟ ਅਤੇ ਪਠਾਨ ਹੁੰਦੇ ਹਨ। ਇਹ ਆਪਣਾ ਸੰਬੰਧ ਚੌਹਾਨਾਂ ਨਾਲ ਜੋੜਦੇ ਹਨ। ਇਸ ਗੋਤ ਦਾ ਮੋਢੀ ਚੱਠਾ ਸੀ ਜੋ ਪ੍ਰਿਥਵੀ ਰਾਜ ਚੌਹਾਨ ਦਾ ਪੋਤਾ ਅਤੇ ਚੀਮੇ ਦਾ ਸੱਕਾ ਭਰਾ ਸੀ। ਚੱਠੇ ਦੀ ਦਸਵੀਂ ਪੀੜ੍ਹੀ ਵਿੱਚ ਧਾਰੋ ਪ੍ਰਸਿੱਧ ਹੋਇਆ। ਉਹ ਆਪਣੇ ਭਾਈਚਾਰੇ ਸਮੇਤ ਮੁਰਾਦਾਬਾਦ ਦੇ ਸੰਭਲ ਖੇਤਰ ਤੋਂ ਉਠਕੇ ਚਨਾਬ ਦਰਿਆ ਦੇ ਕੰਢੇ ਤੇ ਆ ਗਿਆ। ਗੁਜਰਾਂਵਾਲੇ ਦੇ ਜੱਟ ਕਬੀਲੇ ਨਾਲ ਸ਼ਾਦੀ ਕਰਕੇ ਜੱਟ ਭਾਈਚਾਰੇ ਵਿੱਚ ਰਲ ਗਿਆ। ਕਈ ਚੱਠੇ ਦਸਦੇ ਹਨ ਕਿ ਧਾਰੋ ਨੇ ਦੋ ਵਿਆਹ ਕੀਤੇ ਸਨ। ਧਾਰੋ ਦੇ ਗਿਆਰਾਂ ਪੁੱਤਰ ਹੋਏ। ਦੋ ਪੁੱਤਰ ਪੋਠੋਹਾਰ ਵਿੱਚ ਜਾ ਕੇ ਵਸੇ ਅਤੇ ਬਾਕੀ ਦੋ ਪੁੱਤਰਾਂ ਨੇ ਨੌਡਾਲਾ ਆਬਾਦ ਕੀਤਾ। ਇਨ੍ਹਾਂ ਦੀ ਔਲਾਦ ਗੁਜਰਾਂਵਾਲੇ ਦੇ ਇਲਾਕੇ ਵਿੱਚ ਚੱਠੇ ਜੱਟਾਂ ਦੇ 82 ਪਿੰਡਾਂ ਵਿੱਚ ਵਸਦੀ ਹੈ। ਇਹ ਪਹਿਲਾਂ ਮਾਲਵੇ ਵਿੱਚ ਆਏ। ਕੁਝ ਚੱਠਿਆਂ ਨੇ 1609 ਈਸਵੀ ਦੇ ਲਗਭਗ ਇਸਲਾਮ ਧਾਰਨ ਕਰ ਲਿਆ ਅਤੇ ਮੁਸਲਮਾਨ ਭਾਈਚਾਰੇ ਵਿੱਚ ਰਲ ਮਿਲ ਗਏ।

 

 
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media