|
ਸੈਕਸ, ਸਕਾਚ ਅਤੇ ਸਕਾਲਰਸ਼ਿਪ 3 |
|
|
|
Tuesday, 18 December 2007 |
|
ਖ਼ੁਸ਼ਵੰਤ ਸਿੰਘ
ਮੇਰੇ ਬੇਫਿਕਰੀ ਦੇ ਦਿਨ ਮੇਰੀ ਵੱਖਰੇ ਵੱਖਰੇ ਕਾਲਜਾਂ ਵਿੱਚ ਕੀਤੀ ਗਈ ਅੱਠ ਸਾਲਾ ਪੜ੍ਹਾਈ ਨਾਲ ਹੀ ਸ਼ੁਰੂ ਅਤੇ ਖਤਮ ਹੋਏ। ਸਭ ਤੋਂ ਪਹਿਲਾਂ ਮੈਂ ਦਿੱਲੀ ਦੇ ਸੇਂਟ ਸਟੀਫਨ ਕਾਲਜ ਵਿੱਚ ਦਾਖ਼ਲਾ ਲਿਆ। ਇਸ ਨੂੰ ਕੈਂਬਰਿਜ ਮਿਸ਼ਨ ਦੁਆਰਾ ਚਲਾਇਆ ਜਾਂਦਾ ਸੀ ਅਤੇ ਉੱਤਰੀ ਭਾਰਤ ਦੀਆਂ ਸਭ ਤੋਂ ਵਧੀਆ ਸੰਸਥਾਵਾਂ ਵਿਚੋਂ ਗਿਣਿਆ ਜਾਂਦਾ ਸੀ। ਹੁਣ ਤੱਕ ਮੇਰੇ ਪਿਤਾ ਦੀ ਠੇਕੇਦਾਰੀ ਖ਼ੂਬ ਚੱਲ ਚੁੱਕੀ ਸੀ ਅਤੇ ਅਸੀਂ ਇੱਕ ਬਹੁਤ ਵੱਡੇ ਦੋ ਮੰਜ਼ਿਲੇ ਘਰ ਵਿੱਚ ਰਹਿ ਰਹੇ ਸਾਂ ਜਿਸਦੇ ਨਾਲ ਇੱਕ ਤਿੰਨ ਏਕੜ ਦਾ ਖੁੱਲ੍ਹਾ ਮੈਦਾਨ ਸੀ ਜਿਸ ਵਿੱਚ ਫਲ ਅਤੇ ਸਬਜ਼ੀਆਂ ਦਾ ਬਾਗ ਹੋਣ ਦੇ ਨਾਲ ਨਾਲ ਇੱਕ ਟੈਨਿਸ ਕੋਰਟ ਵੀ ਸੀ। ਮੇਰੇ ਪਿਤਾ ਕੋਲ ਦੋ ਕਾਰਾਂ ਅਤੇ ਨੌਕਰਾਂ ਦੀ ਢਾਣੀ ਸੀ।
|
|
|
ਸੈਕਸ, ਸਕਾਚ ਅਤੇ ਸਕਾਲਰਸ਼ਿਪ 4 |
|
|
|
Tuesday, 18 December 2007 |
|
ਖ਼ੁਸ਼ਵੰਤ ਸਿੰਘ
ਜਦ ਮੈਂ ਸਰਕਾਰੀ ਕਾਲਜ ਲਾਹੌਰ ਵਿੱਚ ਸੀ ਤਾਂ ਮਾਡਰਨ ਸਕੂਲ ਦੀ ਇੱਕ ਅਧਿਆਪਕਾ ਨਾਲ ਮੇਰੀ ਚਿੱਠੀ ਚੁਪੱਠੀ ਚੱਲ ਰਹੀ ਸੀ। ਉਹ ਮੈਥੋਂ ਕੁਝ ਹੀ ਸਾਲ ਵੱਡੀ ਸੀ। ਸਾਡੀਆਂ ਚਿੱਠੀਆਂ ਹੌਲੀਹੌਲੀ ਵਧੇਰੇ ਇਸ਼ਕੀਆ ਹੁੰਦੀਆਂ ਜਾ ਰਹੀਆਂ ਸਨ ਅਤੇ ਇੱਕ ਵਾਰ ਜਦ ਮੈਂ ਦਿੱਲੀ ਵਿੱਚ ਸੀ ਤਾਂ ਮੈਂ ਉਸ ਦੇ ਕਮਰੇ ਵਿੱਚ ਉਸ ਨੂੰ ਮਿਲਣ ਗਿਆ ਅਤੇ ਚੰਦ ਦੀ ਚਾਂਦਨੀ ਵਿੱਚ ਉਸ ਨੂੰ ਗਰਮਜੋਸ਼ੀ ਨਾਲ ਚੁੰਮਿਆ। ਉਸ ਨੇ ਕੁਝ ਝਿੜਕਿਆ ਪ੍ਰੰਤੂ ਉਸ ਤੋਂ ਬਾਅਦ ਉਸਦੀਆਂ ਚਿੱਠੀਆਂ ਹੋਰ ਵੀ ਪਿਆਰ ਭਰੀਆਂ ਹੋ ਗਈਆਂ। ਹੁਣ ਉਹ ਅਧਿਆਪਕ ਸਿਖਲਾਈ ਦਾ ਕੋਈ ਉਚੇਰਾ ਕੋਰਸ ਕਰਨ ਲਈ ਲੰਡਨ ਆਈ ਹੋਈ ਸੀ। ਮੇਰਾ ਲੰਡਨ ਵਿੱਚ ਖੋ ਜਾਣ ਦਾ ਡਰ ਇਸ ਜਾਣਕਾਰੀ ਨੇ ਘਟਾ ਦਿੱਤਾ ਕਿ
|
|
|
ਸੈਕਸ, ਸਕਾਚ ਅਤੇ ਸਕਾਲਰਸ਼ਿਪ 5 |
|
|
|
Tuesday, 18 December 2007 |
|
ਖ਼ੁਸ਼ਵੰਤ ਸਿੰਘ
ਅਕਤੂਬਰ 1939 ਵਿੱਚ ਮੇਰੀ ਸ਼ਾਦੀ ਹੋ ਗਈ। ਇਹ ਇੱਕ ਸ਼ਾਨਦਾਰ ਸਮਾਰੋਹ ਸੀ। ਮੇਰੀ ਪਤਨੀ ਦਾ ਪਿਤਾ ਹੁਣ ਤੱਕ ਚੀਫ਼ ਇੰਜੀਨੀਅਰ ਬਣ ਚੁੱਕਾ ਸੀ ਅਤੇ ਇਸ ਉੱਚੇ ਅਹੁਦੇ ਤੇ ਪਹੁੰਚਣ ਵਾਲਾ ਉਹ ਪਹਿਲਾ ਭਾਰਤੀ ਸੀ। ਮੇਰੇ ਪਿਤਾ ਨੂੰ ਦਿੱਲੀ ਵਿੱਚ ਅਸਲੀ ਮਿਲਖ (ਜਾਇਦਾਦ) ਦਾ ਸਭ ਤੋਂ ਵੱਡਾ ਮਾਲਕ ਸਮਝਿਆ ਜਾਂਦਾ ਸੀ। ਅਸੀਂ ਸੰਗਮਰਮਰ ਅਤੇ ਪੱਥਰ ਦੇ ਬਣੇ ਇੱਕ ਵੱਡੇ ਭਵਨ ਵਿੱਚ ਰਹਿ ਰਹੇ ਸੀ ਜਿਸ ਵਿੱਚ ਇੱਕ ਦਰਜਨ ਬੈੱਡਰੂਮ ਸਨ, ਸਾਗਵਾਨ ਦੀ ਸਜਾਵਟ ਵਾਲੀ ਲਾਇਬਰੇਰੀ ਸੀ ਅਤੇ ਝਾੜਫੂਸ ਵਾਲੇ ਡਾਇਨਿੰਗ ਰੂਮ ਅਤੇ ਬੈਠਕਾਂ ਸਨ। ਮੇਰੇ ਪਿਤਾ ਜੀ ਦੀ ਸਿਆਸਤਦਾਨਾਂ ਨਾਲ ਵੀ ਚੰਗੀ ਬਣਦੀ ਸੀ। ਸਾਡੇ ਵਿਆਹ ਦੇ ਸੁਆਗਤੀ ਸਮਾਰੋਹ ਸਮੇਂ
|
|
|
ਸੈਕਸ, ਸਕਾਚ ਅਤੇ ਸਕਾਲਰਸ਼ਿਪ 6 |
|
|
|
Tuesday, 18 December 2007 |
|
ਸੈਕਸ, ਸਕਾਚ ਅਤੇ ਸਕਾਲਰਸ਼ਿਪ ਮੈਂ ਹਾਈਗੇਟ ਵਿੱਚ ਇੱਕ ਬੇਸਮੈਂਟ ਘਰ ਕਿਰਾਏ ਤੇ ਲਿਆ ਅਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਮੈਂ ਇਸ ਸਿੱਟੇ ਤੇ ਪਹੁੰਚਿਆ ਸੀ ਕਿ ਲੇਖਣੀ ਦੇ ਜ਼ਬਰਦਸਤ ਮੁਕਾਬਲੇ ਵਾਲੀ ਦੁਨੀਆਂ ਵਿੱਚ ਜੀਵਤ ਰਹਿਣ ਲਈ ਮੈਨੂੰ ਕੋਈ ਖਾਸ ਵਿਸ਼ਾ ਚੁਣਨਾ ਚਾਹੀਦਾ ਹੈ। ਮੈਂ ਆਪਣੇ ਹੀ ਲੋਕ ਸਿੱਖਾਂ ਨੂੰ ਵਿਸ਼ੇ ਦੇ ਤੌਰ ਤੇ ਚੁਣ ਲਿਆ। ਮੈਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੁਆਰਾ ਰਚਿਤ ਸਵੇਰ ਦਾ ਪਾਠ ਜਪੁਜੀ ਦਾ ਅਨੁਵਾਦ ਕੀਤਾ। ਇਸ ਨੂੰ ਪ੍ਰੋ: ਪਰੋਬਸਥੇਨ ਨੇ ਛਾਪਿਆ। ਮੈਂ ਆਪਣੀ ਕੌਮ ਦਾ ਛੋਟਾ ਜਿਹਾ ਇਤਿਹਾਸ ਵੀ ਲਿਖਿਆ ਜਿਸ ਦਾ ਸਿਰਲੇਖ ਸੀ 'ਦਾ ਸਿਖਜ਼' ਜਿਸਨੂੰ ਮੈਸਰਜ਼ ਐਲਨ ਅਤੇ ਅਨਵਿਨ ਨੇ ਪ੍ਰਕਾਸ਼ਿਤ ਕੀਤਾ। ਇਹ ਇੱਕ ਇਤਿਹਾਸ ਪੁਸਤਕ ਦੇ ਤੌਰ ਤੇ ਕੋਈ ਵੱਡੀ ਪ੍ਰਾਪਤੀ ਨਹੀਂ ਸੀ ਪ੍ਰੰਤੂ ਇਸ ਪੇਸ਼ੀਨਗੋਈ ਨੇ ਕਿ ਸਦੀ ਦੇ ਅੰਤ ਤੱਕ ਸਿੱਖ ਲੋਕ ਹਿੰਦੂਆਂ ਵਿੱਚ ਹੀ ਮਿਲ ਜਾਣਗੇ,
|
|
|
ਸੈਕਸ, ਸਕਾਚ ਅਤੇ ਸਕਾਲਰਸ਼ਿਪ 7 |
|
|
|
Tuesday, 18 December 2007 |
|
ਸੈਕਸ, ਸਕਾਚ ਅਤੇ ਸਕਾਲਰਸ਼ਿਪ ਇਹ ਸਾਲ 1969 ਦੀ ਪੱਤਝੜ ਦਾ ਇੱਕ ਗਰਮ ਦਿਨ ਸੀਪਤੱਝੜ ਜਦਕਿ ਬੰਬਈ ਬਹੁਤ ਹੁੰਮਸਦਾਰ ਹੁੰਦੀ ਹੈ ਅਤੇ ਸਭ ਪਾਸਿਓਂ ਗਲੀ ਸੜੀ ਮੱਛੀ ਦੀ ਬਦਬੂ ਮਾਰ ਰਹੀ ਹੁੰਦੀ ਹੈਜਦ ਮੈਂ ਦਿੱਲੀਬੰਬਈ ਐਕਸਪ੍ਰੈਸ ਵਿਚੋਂ ਵਿਕਟੋਰੀਆ ਸਟੇਸ਼ਨ 'ਤੇ ਉਤਰਿਆ ਮੇਰੀਆਂ ਮਿੱਤਰ ਗੋਪੀ ਗੌਬਾ ਅਤੇ ਮੰਨਾ ਗੌਬਾ ਮੈਨੂੰ ਸਟੇਸ਼ਨ ਤੇ ਲੈਣ ਆਈਆਂ ਹੋਈਆਂ ਸਨ। ਮੇਰੇ ਪੁੱਤਰ ਰਾਹੁਲ ਅਤੇ ਉਹਨਾਂ ਤੋਂ ਇਲਾਵਾ ਮੈਂ ਸ਼ਹਿਰ ਵਿੱਚ ਕਿਸੇ ਨੂੰ ਨਹੀਂ ਜਾਣਦਾ ਸੀ। ਰਾਹੁਲ ਨੇ ਜਹਾਂਗੀਰਾ ਦੁਆਰਾ ਚਲਾਏ ਜਾਂਦੇ ਇੱਕ ਮਹਿਮਾਨੀ ਬੋਰਡਿੰਗ ਹਾਊਸ ਵਿੱਚਲਾ ਆਪਣਾ ਕਮਰਾ ਖਾਲੀ ਕਰ ਦਿੱਤਾ ਸੀ ਅਤੇ ਰੀਡਰਜ਼ ਡਾਇਜੈਸਟ ਦੇ ਸੰਪਾਦਕ ਦੀ ਜ਼ਿੰਮੇਵਾਰੀ ਸੰਭਾਲਣ ਲਈ, ਟਾਈਮਜ਼ ਆਫ਼ ਇੰਡੀਆ ਦੀ ਨੌਕਰੀ ਛੱਡ ਦਿੱਤੀ ਸੀ। ਉਹ ਆਪਣੇ ਪਿਤਾ ਨਾਲ ਇੱਕ ਹੀ ਛੱਤ ਹੇਠ ਕੰਮ ਨਹੀਂ ਕਰਨਾ ਚਾਹੁੰਦਾ ਸੀ।
|
|
|
ਸੈਕਸ, ਸਕਾਚ ਅਤੇ ਸਕਾਲਰਸ਼ਿਪ 8 |
|
|
|
Tuesday, 18 December 2007 |
|
ਹੁਣ ਮੈਂ 77 ਸਾਲ ਦਾ ਹੋ ਗਿਆ ਹਾਂ ਅਤੇ ਆਪਣੇ ਜੀਵਨ ਦੀ ਸ਼ਾਮ ਵਿੱਚ ਪਹੁੰਚਿਆ ਹੋਇਆ ਹਾਂ। ਜਦ ਮੈਂ ਆਪਣੇ ਅਤੀਤ ਵੱਲ ਦੇਖਦਾ ਹਾਂ ਤਾਂ ਮੈਨੂੰ ਕੇਵਲ ਇੱਕ ਅਫ਼ਸੋਸ ਇਹ ਹੁੰਦਾ ਹੈ ਕਿ ਮੈਂ ਆਪਣਾ ਬਹੁਤ ਸਾਰਾ ਸਮਾਂ ਕਾਨੂੰਨ ਦੀ ਪੜ੍ਹਾਈ ਅਤੇ ਅਭਿਆਸ ਵਿੱਚ ਅਤੇ ਵਿਅਰਥ ਸਮਾਜਿਕ ਮਿਲਣੀਆਂ ਵਿੱਚ ਬਰਬਾਦ ਕੀਤਾ। ਮੈਂ ਹੋਰ ਬਹੁਤ ਕੁਝ ਲਿਖ ਸਕਦਾ ਸੀ ਅਤੇ ਸ਼ਾਇਦ ਕੁਝ ਅਜਿਹੀਆਂ ਪੁਸਤਕਾਂ ਵੀ ਰਚ ਸਕਦਾ ਜਿਹੜੀਆਂ ਅੱਜ ਤੋਂ ਪੰਜਾਹ ਸਾਲ ਬਾਅਦ ਵੀ ਪੜ੍ਹੀਆਂ ਜਾਂਦੀਆਂ। ਮੈਂ ਇਹ ਝੂਠੀ ਨਿਰਮਾਣਤਾ ਵਸ ਨਹੀਂ ਕਹਿ ਰਿਹਾ ਕਿ ਮੈਨੂੰ ਸੱਚਮੁੱਚ ਹੀ ਨਹੀਂ ਪਤਾ ਕਿ ਕਿਤਨੀਆਂ ਕਿਤਾਬਾਂ ਲਿਖੀਆਂ। ਸਾਲ 1989 ਵਿੱਚ ਮੈਂ ਆਪਣੀ ਦੋ ਜਿਲਦੀ ਪੁਸਤਕ 'ਹਿਸਟਰੀ ਆਫ਼ ਦਾ ਸਿੱਖਸ' ਵਿੱਚ ਸੁਧਾਈ ਕਰਨ ਲਈ ਵਾਸ਼ਿੰਗਟਨ ਦੇ ਵਿਲਸਨ ਸੈਂਟਰ ਵਿੱਚ ਕੰਮ ਕਰ ਰਿਹਾ ਸੀ। ਚਲਦਾ
|
|
|
ਸੈਕਸ, ਸਕਾਚ ਅਤੇ ਸਕਾਲਰਸ਼ਿਪ 9 |
|
|
|
Tuesday, 18 December 2007 |
|
ਸਾੜ੍ਹੀ ਇੱਕ ਬਹੁਤ ਹੀ ਸਜਾਵਟੀ ਅਤੇ ਕਾਰਜਾਤਮਕ ਪਹਿਰਾਵਾ ਹੈ। ਜੇਕਰ ਇਹ ਠੀਕ ਤਰ੍ਹਾਂ ਪਹਿਨੀ ਹੋਈ ਹੋਵੇ ਤਾਂ ਇਹ ਔਰਤ ਦੀਆਂ ਗੁਲਾਈਆ ਨੂੰ ਉਭਾਰ ਪ੍ਰਦਾਨ ਕਰਦੀ ਹੈ ਅਤੇ ਨਿਤੰਭਾਂ ਨੂੰ ਵਿਸ਼ੇਸ਼ ਗੁਲਾਈ ਵੀ ਦਿੰਦੀ ਹੈ। ਸਹੀ ਅਕਾਰ ਦਾ ਬਲਾਊਜ਼ ਛਾਤੀਆਂ ਨੂੰ ਉੱਚਾ ਰੱਖਦਾ ਹੈ ਅਤੇ ਪੇਟ ਨੂੰ ਧੁੰਨੀ ਤੋਂ ਹੇਠ ਤੱਕ ਪ੍ਰਦਰਸ਼ਿਤ ਕਰਦਾ ਹੈ। ਔਰਤ ਦਾ ਹੋਰ ਕੋਈ ਵੀ ਪਹਿਰਾਵਾ ਅਜਿਹਾ ਨਹੀਂ ਜਿਹੜਾ ਉਸ ਦੀਆਂ ਕਮੀਆਂ ਨੂੰ ਇਤਨੀ ਚੰਗੀ ਤਰ੍ਹਾਂ ਛੁਪਾ ਸਕੇ ਅਤੇ ਵਿਖਾਉਣ ਵਾਲੀਆਂ ਚੀਜ਼ਾਂ ਨੂੰ ਇਤਨੀ ਚੰਗੀ ਤਰ੍ਹਾਂ ਦਿਖਾ ਸਕੇ। ਇੱਕ ਮੋਟੀ ਔਰਤ ਸਾੜ੍ਹੀ ਵਿੱਚ ਘੱਟ ਮੋਟੀ ਜਾਪਦੀ ਹੈ ਅਤੇ ਇੱਕ ਪਤਲੀ ਔਰਤ ਸਾੜ੍ਹੀ ਵਿੱਚ ਵਧੇਰੇ ਭਰੀ ਭਰੀ ਜਾਪਦੀ ਹੈ। ਨਾਲ ਹੀ ਸਾੜ੍ਹੀ ਬਹੁਤ ਕਾਰਜਾਤਮਕ ਵੀ ਹੈ। ਜੇਕਰ ਉਸ ਨੇ ਟੱਟੀ ਜਾਂ ਪਿਸ਼ਾਬ ਕਰਨਾ ਹੋਵੇ ਤਾਂ
|
|
|
ਸੈਕਸ, ਸਕਾਚ ਅਤੇ ਸਕਾਲਰਸ਼ਿਪ 10 |
|
|
|
Tuesday, 18 December 2007 |
|
ਭਾਰਤੀ ਜੀਵਨ ਵਿੱਚ ਗਰੀਬੀਇਹ ਇੱਕ ਗਰਮੀ ਦੀ ਹੁੰਮਸ ਭਰੀ ਦੁਪਹਿਰ ਸੀ। ਮੈਂ ਕਲਕੱਤੇ ਵਿੱਚ ਇੱਕ ਅੰਗਰੇਜ਼ ਔਰਤ ਨੂੰ ਜਿਸਨੂੰ ਮੈਂ ਆਪਣੇ ਇੰਗਲੈਂਡ ਵਿਚਲੇ ਕਾਲਜ ਦਿਨਾਂ ਤੋਂ ਜਾਣਦਾ ਸੀ, ਲੰਚ ਤੇ ਬੁਲਾਇਆ ਹੋਇਆ ਸੀ। ਉਹ ਪਹਿਲਾਂ ਕਦੀ ਵੀ ਕਲਕੱਤੇ ਨਹੀਂ ਆਈ ਸੀ ਪ੍ਰੰਤੂ ਉਸਨੇ ਲੁਈਸ ਮਾਲੇ ਦੀ ਕਲਕੱਤੇ ਬਾਰੇ ਡਾਕੂਮੈਂਟਰੀ ਫ਼ਿਲਮ ਦੇਖੀ ਸੀ ਅਤੇ ਮਦਰ ਟੈਰੇਸਾ ਦੇ ਗਰੀਬਾਂ ਲਈ ਕੰਮ ਬਾਰੇ ਪੜ੍ਹਿਆ ਸੀ। ਉਸਨੇ ਅਫਰੀਕਾ ਅਤੇ ਏਸ਼ੀਆ ਦੀ ਦੂਰ ਦੂਰ ਤੱਕ ਯਾਤਰਾ ਕੀਤੀ ਸੀ। ਲਿਬਨਾਨ ਦੇ ਤੇ ਸੀਰੀਆ ਵਿੱਚ ਅਰਬਾਂ ਦੇ ਰਫਿਊਜੀ ਕੈਂਪ ਵੇਖੇ ਸਨ ਅਤੇ ਮਿਲੀਸ਼ੀਆ ਦੇ ਗਰੀਬ ਕਿਸ਼ਤੀ ਚਾਲਕਾਂ ਨੂੰ ਮਿਲੀ ਸੀ। ''ਮੈਂ ਸਮਾਜ ਵਿਗਿਆਨੀਆਂ ਦੁਆਰਾ ਚਰਚਿਤ ਸਾਰੇ ਝਟਕਿਆਂ ਨੂੰ ਹੰਢਾਇਆ ਹੈ'', ਉਸ ਨੇ ਵਿਸ਼ਵਾਸ ਪੂਰਵਕ ਮੁਸਕਰਾਂਦੇ ਹੋਏ ਕਿਹਾ,
|
|
|
ਸੈਕਸ, ਸਕਾਚ ਅਤੇ ਸਕਾਲਰਸ਼ਿਪ 11 |
|
|
|
Tuesday, 18 December 2007 |
|
ਲੋਕਾਂ ਬਾਰੇ, ਸ਼ਰਾਰਤ ਨਾਲ''ਮੈਂ ਨਾਂ ਭੁਲੱਕੜਾਂ ਦਾ ਮਜ਼ਾਕ ਉਡਾਏ ਬਿਨਾਂ ਅਤੇ ਝੂਠਿਆਂ ਨੂੰ ਝੂਠੇ ਕਹੇ ਬਿਨਾਂ ਨਹੀਂ ਰਹਿ ਸਕਦਾ। ਮੈਂ ਅਭਿਮਾਨੀਆਂ ਨੂੰ ਗਾਲ੍ਹਾਂ ਕੱਢਣੀਆਂ ਪਸੰਦ ਕਰਦਾ ਹਾਂ ਕਿਉਂਕਿ ਬਹੁਤੇ ਨਾਂ ਭੁਲੱਕੜ, ਸਵੈ ਪ੍ਰਸ਼ੰਸਕ ਅਤੇ ਅਭਿਮਾਨੀ ਲੋਕ ਸਫ਼ਲਤਾ ਤੋਂ ਬਾਅਦ ਸਫ਼ਲਤਾ ਪ੍ਰਾਪਤ ਕਰਦੇ ਜਾਂਦੇ ਹਨ, ਮੰਤਰੀ ਅਤੇ ਗਵਰਨਰ ਬਣ ਜਾਂਦੇ ਹਨ ਅਤੇ ਅਜਿਹੇ ਇਨਾਮ ਪ੍ਰਾਪਤ ਕਰਦੇ ਹਨ ਜਿਨ੍ਹਾਂ ਦੇ ਉਹ ਕਾਬਿਲ ਨਹੀਂ ਹੁੰਦੇ। ਮੈਂ ਆਪਣੀ ਲੇਖਣੀ ਗਿਆਨੀ ਜ਼ੈਲ ਸਿੰਘ ਵਿੱਚ ਅਕਸਰ ਉਹਨਾਂ 'ਤੇ ਗੁੱਸਾ ਕੱਢਦਾ ਹਾਂ।''ਗਿਆਨੀ ਜ਼ੈਲ ਸਿੰਘਜਦ 25 ਜੁਲਾਈ 1980 ਨੂੰ ਪੇਸ਼ੀਨਗੋਈ ਕੀਤੀ ਗਈ ਕਿ ਆਪਣੀ ਪੜ੍ਹਾਈ ਦੀ ਘਾਟ ਅਤੇ ਅੰਗਰੇਜ਼ੀ ਬੋਲ ਸਕਣ ਦੀ ਅਸਮਰੱਥਤਾ ਦੇ ਬਾਵਜੂਦ ਗਿਆਨੀ ਜ਼ੈਲ ਸਿੰਘ ਦੇਸ਼ ਦਾ ਸਭ ਤੋਂ ਵੱਧ ਹਰਮਨ ਪਿਆਰਾ ਰਾਸ਼ਟਰਪਤੀ
|
|
|
ਸੈਕਸ, ਸਕਾਚ ਅਤੇ ਸਕਾਲਰਸ਼ਿਪ 12 |
|
|
|
Tuesday, 18 December 2007 |
|
ਕੇ. ਐੱਲ. ਦੋ ਨਾਵਾਂ ਦੇ ਪ੍ਰਤੀਕ ਹਨ : ਕਨ੍ਹਈਆ ਲਾਲ ਅਤੇ ਖਾਲਿਦ ਲਤੀਫ਼ ਇਹ ਦੋਨੋਂ ਨਾਮ ਇੱਕ ਹੀ ਵਿਅਕਤੀ ਦੇ ਸਨ। ਕਿਸੇ ਨੂੰ ਵੀ ਇਹ ਨਹੀਂ ਪਤਾ ਸੀ ਕਿ ਇਹਨਾਂ ਵਿਚੋਂ ਅਸਲ ਵਿੱਚ ਕਿਹੜਾ ਉਸ ਤੇ ਲਾਗੂ ਹੁੰਦਾ ਹੈ। ਹੁਣ ਕਿਸੇ ਨੂੰ ਕਦੀ ਵੀ ਇਹ ਜਾਣਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਪਿਛਲੇ ਹਫ਼ਤੇ ਜਦ ਉਸ ਦੀ ਮੌਤ ਹੋਈ ਤਾਂ ਉਹ ਦੋਨੋਂ ਹੀ ਆਪਣੇ ਨਾਲ ਲੈ ਗਿਆ। ਜੇਕਰ ਅੱਧੀ ਸਦੀ ਪਹਿਲਾਂ ਕੇ. ਐੱਲ. ਗੌਬਾ ਦਾ ਨਾਮ ਕਿਸੇ ਆਮ ਜਾਣਕਾਰੀ ਬਾਰੇ ਇਮਤਿਹਾਨ ਦੇ ਪ੍ਰਸ਼ਨ ਪੱਤਰ ਵਿੱਚ ਦਿੱਤਾ ਗਿਆ ਹੁੰਦਾ ਤਾਂ ਲਗਭਗ ਹਰ ਇੱਕ ਉਮੀਦਵਾਰ ਨੇ ਇਸਦਾ ਠੀਕ ਉਤਰ ਦੇਣਾ ਸੀ ਪੰਜਾਬ ਦੇ ਪਹਿਲੇ ਹਿੰਦੂ ਵਜ਼ੀਰ ਅਤੇ ਲੱਖਪਤੀ ਬੈਂਕਰ ਲਾਲਾ ਹਰਕਿਸ਼ਨ ਲਾਲ ਗੌਬਾ ਦਾ ਸਭ ਤੋਂ ਵੱਡਾ ਪੁੱਤਰ ; ਵਕੀਲ, ਲੇਖਕ, ਸਿਆਸਤਦਾਨ, ਅਜਿਹਾ ਵਿਅਕਤੀ
|
|
|
ਸੈਕਸ, ਸਕਾਚ ਅਤੇ ਸਕਾਲਰਸ਼ਿਪ 13 |
|
|
|
Tuesday, 18 December 2007 |
|
ਸੈਕਸ, ਸਕਾਚ ਅਤੇ ਸਕਾਲਰਸ਼ਿਪ ਮੈਨੂੰ ਆਪਣੇ ਸਾਥੀ ਐੱਮ. ਪੀਜ਼ ਨੂੰ ਸਮਝਣ ਵਿੱਚ ਬਹੁਤਾ ਸਮਾਂ ਨਹੀਂ ਲੱਗਿਆ। ਗੁਪਤਾ ਦੀ ਇੱਕ ਸਾਂਸਦ ਦੇ ਤੌਰ 'ਤੇ ਕਾਫ਼ੀ ਸ਼ੋਹਰਤ ਸੀ ਪ੍ਰੰਤੂ ਕਿਉਂਕਿ ਮੈਨੂੰ ਉਸ ਦੀ ਤਿੱਖੀ ਜ਼ੁਬਾਨ ਦਾ ਡੰਗ ਸਹਿਣਾ ਪਿਆ ਸੀ, ਮੈਂ ਉਸ ਨੂੰ ਕਦੀ ਵੀ ਪਸੰਦ ਨਹੀਂ ਕੀਤਾ ਅਤੇ ਨਾ ਹੀ ਕਦੀ ਉਸ ਨਾਲ ਬੋਲਿਆ। ਉਹ ਇੱਕ ਮਰੀਜ਼ ਸੀ ਅਤੇ ਜਲਦੀ ਹੀ ਮਰ ਗਿਆ। ਮੈਂ ਪੀਲੂ ਮੋਦੀ ਤੋਂ ਪ੍ਰਭਾਵਿਤ ਹੋਇਆ; ਉਹ ਇੱਕ ਚੰਗਾ ਬੁਲਾਰਾ ਅਤੇ ਹਾਜ਼ਰ ਜੁਆਬ ਵਿਅਕਤੀ ਸੀ। ਬਦਕਿਸਮਤੀ ਨਾਲ ਉਹ ਜੋਕਰਾਂ ਵਾਂਗ ਵਰਤਾਓ ਕਰਨ ਲਈ ਮਜਬੂਰ ਸੀ ਅਤੇ ਸਦਨ ਦੀ ਕਾਰਵਾਈ ਉੱਪਰ ਲਗਾਤਾਰ ਟਿੱਪਣੀ ਕਰਦਾ ਰਹਿੰਦਾ। ਉਹ ਲੋੜੋਂ ਵੱਧ ਵਫ਼ਾਦਾਰ ਅਤੇ ਬੜਬੋਲੇ ਜੇ. ਕੇ. ਜੈਨ ਨਾਲ ਕਈ ਵਾਰ ਝਗੜਿਆ। ਪੀਲੂ ਹਮੇਸ਼ਾ ਹੀ ਜੈਨ ਉੱਪਰ ਹਾਵੀ ਹੁੰਦਾ।
|
|
|
ਸੈਕਸ, ਸਕਾਚ ਅਤੇ ਸਕਾਲਰਸ਼ਿਪ 14 |
|
|
|
Tuesday, 18 December 2007 |
|
ਸ਼੍ਰੀਮਤੀ ਗਾਂਧੀ ਦਾ ਇਤਿਹਾਸ ਵਿੱਚ ਇੱਕ ਪੱਕਾ ਸਥਾਨ ਹੈ। ਵਿਸ਼ਵ ਦੇ ਇਤਿਹਾਸ ਵਿੱਚ ਕੋਈ ਵੀ ਜੀਵਿਤ ਜਾਂ ਮਰ ਚੁੱਕਾ ਅਜਿਹਾ ਮਰਦ ਜਾਂ ਔਰਤ ਨਹੀਂ ਜਿਸਨੇ ਲੰਬੇ ਸਮੇਂ ਲਈ ਇਤਨੀ ਵੱਡੀ ਗਿਣਤੀ ਵਿੱਚ ਲੋਕਾਂ ਦੀ ਤਕਦੀਰ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਰੱਖੀ ਹੋਵੇ ਜਿਤਨੀ ਦੇਰ ਇੰਦਰਾ ਗਾਂਧੀ ਨੇ ਰੱਖੀ। ਕਿਸੇ ਵੀ ਸਾਸ਼ਕ ਨੇ ਇਤਨੇ ਵਿਸ਼ਾਲ ਦੇਸ਼ ਜਿਸ ਵਿੱਚ ਅਨੇਕਾਂ ਨਸਲਾਂ, ਧਰਮ, ਭਾਸ਼ਾਵਾਂ ਅਤੇ ਜੀਵਨ ਸ਼ੈਲੀਆਂ ਵਾਲੇ ਇਤਨੀ ਭਾਰੀ ਗਿਣਤੀ ਵਿੱਚ ਸਲਤਨਤ ਵਿਰਸੇ ਵਿੱਚ ਨਹੀਂ ਮਿਲੀ ਅਤੇ ਨਾ ਹੀ ਕੁਝ ਦਰਬਾਰੀਆਂ ਨੇ ਉਸਨੂੰ ਰਾਜ ਸਿੰਘਾਸਨ ਤੇ ਬਿਰਾਜਮਾਨ ਕੀਤਾ। ਉਹ ਆਪਣੇ ਲੋਕਾਂ ਦੀ ਸੁਤੰਤਰ ਇੱਛਾ ਸਦਕਾ ਸੱਤਾ ਵਿੱਚ ਆਈ। ਉਸ ਦੇ ਸਿਰ 'ਤੇ ਕੰਡਿਆਂ ਦੇ ਤਾਜ ਤੋਂ ਇਲਾਵਾ ਹੋਰ ਕੋਈ ਤਾਜ ਨਹੀਂ ਸੀ ਜਿਹੜਾ ਕਿ ਸਾਸ਼ਕਾਂ ਨੂੰ ਅਕਸਰ ਪਹਿਨਣਾ ਪੈਂਦਾ ਹੈ।
|
|
|
ਸੈਕਸ, ਸਕਾਚ ਅਤੇ ਸਕਾਲਰਸ਼ਿਪ 15 |
|
|
|
Tuesday, 18 December 2007 |
|
ਖਾਲਿਸਤਾਨ ਸਿੱਖ ਭਾਰਤ ਦੀ ਆਬਾਦੀ ਦਾ ਦੋ ਪ੍ਰਤੀਸ਼ਤ ਤੋਂ ਵੀ ਘੱਟ ਹਿੱਸਾ ਹਨ। ਪ੍ਰੰਤੂ ਉਹ ਇੱਕ ਖੌਫ਼ਨਾਕ ਘੱਟ ਗਿਣਤੀ ਹਨ। ਮੁਸਲਿਮ ਅਤੇ ਇਸਾਈ ਘੱਟ ਗਿਣਤੀਆਂ ਦੇ ਉਲਟ ਜਿਹੜੀਆਂ ਕਿ ਦੇਸ਼ ਦੇ ਵੱਖ ਵੱਖ ਭਾਗਾਂ ਵਿੱਚ ਖਿੰਡੀਆਂ ਹੋਈਆਂ ਹਨ, ਸਿੱਖ ਘੱਟ ਗਿਣਤੀ ਦਾ ਲਗਭਗ 85 ਪ੍ਰਤੀਸ਼ਤ ਹਿੱਸਾ ਭਾਰਤ ਦੀ ਪਾਕਿਸਤਾਨ ਨਾਲ ਲਗਦੀ ਸੰਵੇਦਨਸ਼ੀਲ ਹੱਦ ਉੱਪਰ ਪੰਜਾਬ ਵਿੱਚ ਕੇਂਦਰਿਤ ਹੈ। ਉਹ ਭਾਰਤ ਦਾ ਸਭ ਤੋਂ ਵੱਧ ਖ਼ੁਸ਼ਹਾਲ ਖੇਤੀ ਕਰਤਾ ਫਿਰਕਾ ਹੈ। ਭਾਰਤ ਦੀਆਂ ਸੁਰੱਖਿਆ ਸੇਵਾਵਾਂ ਵਿੱਚ ਉਹਨਾਂ ਦੀ ਗਿਣਤੀ ਘੱਟੋ ਘੱਟ 10 ਪ੍ਰਤੀਸ਼ਤ ਹੈ ਅਤੇ ਸਿਵਲ ਸੇਵਾਵਾਂ ਵਿੱਚ ਉਹਨਾਂ ਦੀ ਪ੍ਰਤੀਨਿਧਤਾ ਉਹਨਾਂ ਦੀ ਗਿਣਤੀ ਦੇ ਮੁਕਾਬਲੇ ਬਹੁਤ ਵੱਧ ਹੈ। ਉਹ ਆਪਣੇ ਅਧਿਕਾਰਾਂ ਬਾਰੇ ਵਧੇਰੇ ਸੁਚੇਤ ਹਨ ਅਤੇ ਸੁਭਾਅ ਪੱਖੋਂ ਅਕਰਾਮਕ ਹਨ। ਤੁਹਾਡੀ ਉਤਰ ਪੱਛਮੀ ਹੱਦ 'ਤੇ ਮੁਸਲਮਾਨ ਧਾੜਵੀਆਂ ਤੋਂ ਰੱਖਿਆ ਕਰੇਗਾ।'' ''ਕਿਵੇਂ?'' ਹਿੰਦੂ ਨੇ ਪੁੱਛਿਆ।
''ਇੱਕ ਡਫ਼ਰ ਸਟੇਟ ਦੇ ਤੌਰ 'ਤੇ।''
ਚੱਲਦਾ
|
|