tital_-_copy.jpg


Golden Temple Amritsar, India

Advertisement
ਮੁੱਖ ਪੰਨਾ arrow ਘਰ ਅਰਦਾਸ ਕਰੇ
ਘਰ ਅਰਦਾਸ ਕਰੇ PRINT ਈ ਮੇਲ
Thursday, 21 February 2008

ਡਾ ਗੁਰਬਖਸ਼ ਸਿੰਘ ਭੰਡਾਲ ਦੀ, ਘਰ ਦੇ ਸਰੋਕਾਰਾਂ ਨਾਲ ਲਬਰੇਜ਼ ਨਿਬੰਧ ਪੁਸਤਕ 'ਘਰ ਅਰਦਾਸ ਕਰੇ' 
ਡਾ. ਦਲੀਪ ਕੌਰ ਟਿਵਾਨਾ ਦਾ ਕਹਿਣਾ ਹੈ,
'ਮੈਂਨੂੰ ਲੱਗਦਾ ਹੈ ਕਿ 'ਘਰ ਅਰਦਾਸ ਕਰੇ' ਦੀ ਥਾਂ ਜੇ ਮੈਂ ਇਹ ਆਖਾਂ ਕਿ ਇੱਕ ਸੁਹਿਰਦ ਕਵੀ ਮਨ ਵਾਲਾ ਭੰਡਾਲ ਰੱਬ ਅੱਗੇ ਬਹੁਤ ਖੂਬਸੂਰਤ ਸ਼ਬਦਾਂ ਵਿੱਚ ਨਾਦ ਚਿੱਤਰਾਂ ਰਾਹੀਂ ਅਰਜ਼ ਕਰਦਾ ਹੈ ਕਿ ਘਰ ਕਿਹੋ ਜਿਹਾ ਹੋਵੇ, ਜ਼ਿੰਦਗੀ ਕਿਹੋ ਜਿਹੀ ਹੋਵੇ, ਤੇ ਰਿਸ਼ਤੇ ਨਾਤੇ ਕਿਹੋ ਜਿਹੇ ਹੋਣ, ਤਾਂ ਇਹ ਜ਼ਿਆਦਾ ਠੀਕ ਹੋਵੇਗਾ। ਮੈਂ ਕਈ ਵਾਰ ਇਹ ਆਖਦੀ ਹੁੰਦੀ ਹਾਂ ਕਿ ਲੇਖਕ ਕਈ ਵਾਰ ਰੱਬ ਤੋਂ ਵੀ ਵੱਡਾ ਹੋ ਕੇ ਆਖਣ ਲੱਗ ਜਾਂਦਾ ਹੈ ਕਿ ਮੈਂ ਦੁਨੀਆਂ ਸਿਰਜਾਂ ਤਾਂ ਕਿਹੋ ਜਿਹੀ ਹੋਵੇ? ਅਜੇਹੀ ਹੀ ਗੱਲ ਭੰਡਾਲ ਨੇ ਕੀਤੀ ਹੈ। ਸੰਸਾਰ ਦੇ ਕੋਹਜ ਤੋਂ ਉਤਾਂਹ ਉਠ ਕੇ ਸੁਹਜ ਦੀ ਸਿਰਜਣਾ ਦੀ ਗੱਲ ਕਰਨੀ, ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਤੇਰੇ ਕੋਲ ਇੱਕ ਸਮਰੱਥਾਵਾਨ ਬੋਲੀ ਹੈ, ਆਦਰਸ਼ਾਂ ਦੀ ਸਤਰੰਗੀ ਪੀਂਘ ਹੈ। ਇਸ ਨੂੰ ਕਦੇ ਗੁਆਚਣ ਨਾ ਦੇਣਾ'।

   ਘਰ ਅਰਦਾਸ ਕਰੇ


      ਡਾ. ਗੁਰਬਖ਼ਸ਼ ਸਿੰਘ ਭੰਡਾਲ
      Pnone no 647 409 0291
     E-mail This e-mail address is being protected from spam bots, you need JavaScript enabled to view it  
ਬਾਹਰਲੇ ਗੇਟ ਨੂੰ ਲੱਗਿਆ ਹੋਇਆ ਤਾਲਾ। ਗੇਟ 'ਤੇ ਜੰਮੀ ਹੋਈ ਉਦਾਸੀ ਦੀ ਡੂੰਘੀ ਪਰਤ। ਕਿਸੇ ਦੇ ਕਦਮਾਂ ਨੂੰ ਉਡੀਕਦਿਆਂ, ਨੈਣਾਂ 'ਚ ਛਾਇਆ ਹੋਇਆ ਸਦੀਆਂ ਜੇਡਾ ਉਨੀਂਦਰਾ। ਗੇਟ ਦੀ ਵਿਥਿਆ, ਇਕ ਕਰੁਣਾਮਈ ਸੱਚ। ਆਪਣਿਆਂ ਦੀ ਉਡੀਕ 'ਚ ਖਾਰੇ ਪਾਣੀਆਂ 'ਚ ਖੁਰੇ ਹੋਏ ਦੀਦੇ। ਗੇਟ ਹੇਠ ਦੀ ਖਿਸਕਾਈਆਂ ਹੋਈਆਂ ਅਖ਼ਬਾਰਾਂ ਆਦਿ ਦੀਆਂ ਛਿੱਦੀਆਂ ਹੋਈਆਂ ਕਾਤਰਾਂ, ਆਪਣੀ ਕਹਾਣੀ ਆਪ ਬਿਆਨਦੀਆਂ। ਜਾਨਵਰਾਂ ਦੀਆਂ ਵਿੱਠਾਂ, ਵੀਰਾਨਗੀ ਦੀ ਮੂੰਹ ਬੋਲਦੀ ਤਸਵੀਰ। ਗੇਟ ਦੇ ਉੱਪਰ ਦੀ ਝਾਤੀ ਮਾਰਿਆਂ ਲੱਗਦਾ, ਘਰ ਨਿਖੱਸਮੀ ਜੂਨ ਹੰਢਾਵੇ। ਕਦੇ ਚਹਿਕਦਾ ਬਗੀਚਾ, ਉਦਾਸ ਪਲਾਂ ਨੂੰ ਜਿਊਣ ਲਈ ਲਾਚਾਰ। ਸੋਚਦਾ ਏ,'ਕਿੱਥੇ ਤੁਰ ਗਏ ਬੂਟਿਆਂ ਨਾਲ ਬੂਟੇ ਬਣੇ ਲੰਮੀ ਉਮਰ ਦੀ ਦੁਆ ਕਰਨ ਵਾਲੇ, ਕਿੱਥੇ ਰਹਿ ਗਈ ਰੀਝਾਂ ਦੀ ਪਟਾਰੀ, ਕਿਸ ਨੇ ਪਤਾ ਨਹੀਂ ਕਿੱਥੇ ਚੋਗ ਖਿਲਾਰੀ ਕਿ ਜ਼ਿੰਦਗੀ ਆਪਣੇ ਅਰਥਾਂ ਤੋਂ ਹਾਰੀ।' ਗ਼ਮ 'ਚ ਡੁੱਬਿਆ ਘਰ, ਘਰ ਵਾਲਿਆਂ ਨੂੰ ਉਡੀਕਦਾ ਉਮਰੋਂ ਪਹਿਲਾਂ ਈ ਬੁੱਢ ਵਰੇਸ ਦੇ ਹਾਲ ਪਾਲਦਾ ਹੋਇਆ। ਘਰ ਦੀਆਂ ਸਿਸਕਦੀਆਂ ਕੰਧਾਂ 'ਤੇ ਉਖੜਿਆ ਪਲੱਸਤਰ, ਉਨ੍ਹਾਂ ਹੱਥਾਂ ਦੀ ਉਡੀਕ 'ਚ ਅੱਖਾਂ ਭਰਦਾ, ਜੋ ਉਸ ਦੀ ਆਉਧ ਨੂੰ ਚਿਰੰਜੀਵਤਾ ਬਖ਼ਸ਼ੇ। ਘਰ ਵਾਲਿਆਂ ਤੋਂ ਬਗੈਰ, ਘਰ ਆਪਣੀ ਹੋਂਦ ਨੂੰ ਕਿਵੇਂ ਚਿੱਤਵ ਸਕਦਾ ਏ। ਵੀਰਾਨਗੀ ਤੇ ਬੇਗਾਨਗੀ 'ਚ ਡੁੱਬਿਆ ਘਰ, ਦਸਤਕ ਦੇਣ ਵਾਲੇ ਦੇ ਗਲ ਲਗ ਰੋਣ ਲੱਗ ਪਿਆ।
ਇਕੱਲੀਆਂ ਕੰਧਾਂ ਘਰ ਨੂੰ ਤਾਮੀਰ ਨਹੀਂ ਕਰਦੀਆਂ। ਬੂਹੇ-ਬਾਰੀਆਂ, ਰੋਸ਼ਨਦਾਨ ਆਦਿ ਰਲ ਕੇ ਕਮਰੇ ਨੂੰ ਸਿਰਜਦੇ ਨੇ ਅਤੇ ਜਿਊਣ ਜੋਗੇ ਹੀ ਕਮਰਿਆਂ ਨੂੰ ਘਰ ਦਾ ਰੁਤਬਾ ਦਿੰਦੇ ਨੇ।
ਘਰ ਬਣਾਉਣਾ ਹੈ ਤਾਂ ਕਦੇ ਬਿਜੜੇ ਵੰਨੀਂ ਦੇਖਿਉ। ਪਰ ਭੁੱਲ ਕੇ ਕਦੇ ਕਾਂ ਦੀ ਰੀਸ ਨਾ ਕਰਿਉ ਜਿਹੜਾ ਆਪਣਾ ਆਲ੍ਹਣਾ ਬਣਾਉਣ ਲਈ ਹੋਰਨਾਂ ਦੇ ਆਲ੍ਹਣੇ ਢਾਹੁੰਦਾ ਏ ਅਤੇ ਨਾ ਹੀ ਕੋਇਲ ਦੀ ਰੀਸ ਨਾ ਕਰਿਉ ਜੋ ਆਪਣੇ ਆਂਡੇ ਕਾਂ ਦੇ ਆਲ੍ਹਣੇ 'ਚ ਰੱਖ ਬੱਚੇ ਪੈਦਾ ਕਰਦੀ ਹੈ।
ਘਰ ਦੋ ਅੱਖ਼ਰਾਂ ਦਾ ਜੋੜ ਨਹੀਂ। ਇਹ ਦੋ ਜਿਸਮ, ਇਕ ਜਾਨ ਦਾ ਸੰਕਲਪ ਏ, ਮਨੁੱਖੀ ਹੋਂਦ ਦੀ ਨੀਂਹ ਏ, ਪਰਿਵਾਰਕ ਸ਼ੁਰੂਆਤ ਦਾ ਸ਼ੁਭ ਸ਼ਗਨ ਏ, ਇਕ ਦੂਜੇ ਦੇ ਸਾਹੀਂ ਜਿਊਣ ਦੀ ਅਗਨ ਏ, ਜੀਵਨ ਦੇ ਸੁਚਾਰੂ ਮੁੱਲਾਂ ਨੂੰ ਅਪਣਾਉਣ ਦੀ ਲਗਨ ਏ ਅਤੇ ਆਪਣੀ ਹਸਤੀ ਨੂੰ ਮਿਟਾ ਕੇ, ਦੂਸਰੇ 'ਚੋਂ ਹੀ ਆਪਾ ਭਾਲਣ ਦਾ ਧਰਮ ਏ।
ਘਰ ਸਮਾਜ ਦੀ ਉਹ ਇਕਾਈ ਏ ਜਿਸ ਦੇ ਬਗ਼ੈਰ ਸਮਾਜ ਸਿਰਜਣਾ ਕਿਵੇਂ ਕਿਆਸੋਗੇ, ਆਉਣ ਵਾਲੀਆਂ ਪੀੜ੍ਹੀਆਂ ਨੂੰ ਕੀ ਦਿਲਾਸਾ ਦਿਓਗੇ ਅਤੇ ਭਵਿੱਖ ਦੀਆਂ ਮਾਸੂਮ ਮੁਸਕੜੀਆਂ ਦੀ ਤਲੀ 'ਤੇ ਕੀ ਧਰੋਗੇ?
ਹਰ ਕੋਈ ਆਪਣੇ ਸੁਪਨਿਆਂ ਦਾ ਘਰ ਬਣਾਉਣਾ ਲੋਚਦਾ ਏ। ਕੋਈ ਮਹਿਲਨੁਮਾ ਘਰ  ਨੂੰ ਤੁਸੱਵਰ ਕਰਦਾ ਏ। ਕੋਈ ਕੁੱਲੀ 'ਚੋਂ ਹੀ ਸਕੂਨ ਤਲਾਸ਼ੀ ਦਾ ਮੁੱਢ ਸਿਰਜਦਾ ਏ ਅਤੇ ਕੁੱਲੀ 'ਚੋਂ ਹੀ ਛੱਜੂ ਦੇ ਚੁਬਾਰੇ ਵਾਂਗ ਬਲਖ਼ ਤੇ ਬੁਖ਼ਾਰੇ ਦਾ ਆਨੰਦ ਮਾਣਦਾ ਏ। ਕਿਸੇ ਲਈ ਬੁਨਿਆਦੀ ਸੁੱਖ-ਸੁਵਿਧਾਵਾਂ ਦੀ ਬਹੁਤਾਤ, ਸੁਖਾਵੇਂ ਘਰ ਲਈ ਅਤੀ ਜ਼ਰੂਰੀ ਏ ਅਤੇ ਕਈ ਆਪਣੇ ਪਰਿਵਾਰਕ ਜੀਆਂ ਦੇ ਆਪਸੀ ਮੋਹ-ਮੁਹੱਬਤ 'ਚੋਂ ਹੀ ਘਰ ਦੇ ਸੁੱਚੇ ਅਰਥਾਂ ਦੀ ਜਗਿਆਸਾ ਸੰਪੂਰਨ ਕਰਦੇ ਨੇ। ਇਹ ਤਾਂ ਮਨੁੱਖੀ ਸੋਚ, ਉਸਦੇ ਨਜ਼ਰੀਏ ਤੇ ਉਸ ਦੀਆਂ ਜੀਵਨ ਉਚੇਚਾਂ ਨੇ ਨਿਰਧਾਰਤ ਕਰਨਾ ਹੈ ਕਿ ਘਰ ਕਿਹੋ ਜਿਹਾ ਹੋਵੇ।
ਤੀਲੇ ਇਕੱਠੇ ਕਰਕੇ ਲਿਆਉਦੇ ਪਰਿੰਦੇ ਦੇ ਮਨ 'ਚ ਵੱਸਿਆ ਹੁੰਦਾ ਏ ਨਿੱਕਾ ਜਿਹਾ ਸੁਪਨ-ਸੰਸਾਰ, ਆਪਣੇ ਸਾਥੀ ਨਾਲ ਦੁੱਖ-ਸੁੱਖ 'ਚ ਨਿਭਦਾ ਸਾਹਾਂ ਦਾ ਇਕਰਾਰ, ਬੋਟਾਂ ਦੀ ਗੁੱਟਕਣੀ 'ਚੋਂ ਡਲਕਦਾ ਨਿਰਛੱਲ ਪਿਆਰ ਅਤੇ ਇਕ-ਦੂਜੇ ਦੇ ਸਾਹਾਂ 'ਚ ਮਹਿਕਾਂ ਰਚਾਉਣ ਦਾ ਇਸਰਾਰ। ਕਦੇ ਤੁਸੀਂ ਪੰਛੀ ਦੇ ਆਲ੍ਹਣੇ ਦੇ ਨੇੜੇ ਜਾ ਕੇ ਆਲ੍ਹਣੇ ਨੂੰ ਛੇੜ ਕੇ ਦੇਖਿਓ, ਰੋਂਦੇ ਤੇ ਕੁਰਲਾਂਦੇ ਪੰਛੀ ਦੀ ਹੂਕ ਅੰਬਰ ਚੀਰਦੀ ਏ ਅਤੇ ਕਈ ਵਾਰ ਉਹ ਹਮਲਾਵਰ ਨੂੰ ਚੁੰਝਾਂ ਨਾਲ ਜ਼ਖ਼ਮੀਂ ਵੀ ਕਰ ਦਿੰਦੇ ਨੇ।
ਜਦੋਂ ਅਸੀਂ ਘਰ ਦੇ ਰੂ-ਬਰੂ ਹੁੰਦੇ ਹਾਂ ਤਾਂ ਘਰ ਦੀ ਹਰ ਚੀਜ਼ ਨਾਲ ਜੁੜੇ ਅਹਿਸਾਸ ਸਾਡੇ 'ਤੇ ਭਾਰੂ ਹੋ ਜਾਂਦੇ ਨੇ। ਕਿੰਨੇ ਵੱਖੋ-ਵੱਖਰੇ ਧੰਦਿਆਂ ਦੇ ਲੋਕਾਂ ਨਾਲ ਪੈਂਦਾ ਏ ਵਾਹ, ਹਰ ਇੱਕ 'ਚ ਉਪਜਾਉਣਾ ਪੈਂਦਾ ਏ ਕੰਮ ਕਰਨ ਲਈ ਉਤਸ਼ਾਹ ਅਤੇ ਉਨ੍ਹਾਂ ਦੇ ਮਨਾਂ 'ਚ ਘਰ ਉਸਾਰਨ ਦਾ ਚਾਅ। ਇੱਕ ਲੰਮਾ ਪੈਂਡਾ ਹੈ, ਘਰ ਦੀ ਮੰਜ਼ਿਲ 'ਤੇ ਪਹੁੰਚਣ ਦਾ।
ਘਰ ਸਭ ਨੂੰ ਪਿਆਰੇ ਹੁੰਦੇ ਨੇ। ਤਾਹੀਉਂ ਤਾਂ ਪੰਛੀ ਦਿਨ ਢਲਦਿਆਂ ਹੀ ਘਰਾਂ ਨੂੰ ਪਰਤਦੇ ਨੇ, ਆਦਮੀ ਦੁਨਿਆਵੀ ਝਮੇਲਿਆਂ ਦਾ ਉਕਤਾਇਆ, ਸਕੂਨ ਦੀ ਤਾਲਾਸ਼ 'ਚ ਘਰ ਵੱਲ ਨੂੰ ਦੌੜਦਾ ਏ, ਪ੍ਰਦੇਸੀ ਆਪਣੇ ਵਤਨ ਦੀ ਮਿੱਟੀ ਨੂੰ ਸਹਿਕਦਾ, ਘਰ ਨੂੰ ਸਿਜਦਾ ਕਰਨ, ਵਤਨਾਂ ਵੰਨੀ ਉਡਾਣ ਭਰਦਾ ਏ।
ਸਾਰੀ ਉਮਰ ਲੱਗੇ ਰਹੋ, ਘਰ ਕਦੀ ਸੰਪੂਰਨ ਨਹੀਂ ਹੁੰਦਾ। ਤੁਸੀਂ ਜਿੰਨੇ ਮਰਜ਼ੀ ਪੈਸੇ ਖ਼ਰਚ ਸਕਦੇ ਹੋ, ਜਿੰਨੇ ਮਰਜ਼ੀ ਵੱਡੇ ਕਮਰੇ ਅਤੇ ਕਮਰੇ ਵਿਚਲੀਆਂ ਸਹੂਲਤਾਂ ਵਿਸਥਾਰ ਸਕਦੇ ਹੋ। ਇਹ ਤਾਂ ਤੁਹਾਡੀ ਸਮਰੱਥਾ, ਤੁਹਾਡੀ ਪਹੁੰਚ ਤੇ ਤੁਹਾਡੀ ਮਾਨਸਿਕ ਸੰਤੁਸ਼ਟੀ 'ਤੇ ਹੀ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਦਾ ਘਰ ਬਣਾਉਂਦੇ ਹੋ। ਜੇ ਘਰ ਦੇ ਅਰਥ ਹੋਣ,'ਮਹਿਲ ਵਰਗੇ ਘਰ ਦੇ ਗੇਟ 'ਤੇ ਦਰਬਾਨ, ਵੱਡਾ ਸਾਰਾ ਲਾਅਨ, ਲਾਅਨ 'ਤੇ ਪਏ ਮੇਜ਼ ਉੱਤੇ  ਕੁੱਤਿਆਂ ਦੇ ਬਿਸਕੁਟ ਤੋਂ ਲੈ ਕੇ ਖਾਣ-ਪੀਣ ਦਾ ਸਾਰਾ ਸਾਮਾਨ। ਪਰ, ਖਖਰੀਆਂ ਹੋ ਕੇ ਬੈਠਾ ਪਰਿਵਾਰ, ਮਨਾਂ 'ਚ ਤਿੜਕੇ ਸੁਪਨਿਆਂ ਦਾ ਸੰਸਾਰ, ਰੋਂਦੇ ਬੋਲਾਂ ਦੀ ਗੁਫ਼ਤਾਰ ਤੇ ਮਸਨੂਈ ਮੁਸਕਾਨ ਦੀ ਮਰਨ-ਮਿੱਟੀ ਢੋਂਦੇ ਸੰਸਕਾਰ ਅਤੇ ਆਪਣੇ ਘਰ 'ਚ ਗ਼ੈਰ-ਹਾਜ਼ਰ ਮਨੁੱਖ ਦਾ ਤ੍ਰਿਸਕਾਰ।' ਤਾਂ ਘਰ, ਘਰ ਕਹਾਉਣ ਦਾ ਹੱਕ ਵੀ ਗੁਆ ਬੈਠਦਾ ਏ।
ਘਰ, ਘਰਦਿਆਂ ਦੇ ਸਾਹੀਂ ਜਿਊਂਦਾ ਏ, ਉਨ੍ਹਾਂ ਦੇ ਹਾਸੇ 'ਚ ਸ਼ਾਮਿਲ ਹੁੰਦਾ ਏ, ਉਨ੍ਹਾਂ ਨਾਲ ਰਲ਼ ਕੇ ਕਿੱਕਲੀ ਪਾਉਂਦਾ ਏ, ਖ਼ੁਸ਼ੀਆਂ-ਖੇੜਿਆਂ ਦਾ ਤਿਉਹਾਰ ਬਣਦਾ ਏ। ਸਾਡੇ ਗ਼ਮਾਂ 'ਚ ਸ਼ਰੀਕ ਹੋ, ਸਾਡੀ ਦੁੱਖਦੀ ਅੱਖ ਦਾ ਪਾਣੀ ਵੀ ਚੂਸਦਾ ਏ ਤੇ ਮੁੱਖੜੇ ਤੋਂ ਰੁੱਸ ਗਈ ਸੰਦਲੀ ਭਾਅ ਮੋੜ ਕੇ ਲਿਆਉਂਦਾ ਏ। ਸਾਡੇ ਥੱਕੇ ਹੋਏ ਕਦਮਾਂ 'ਚ ਨਵਾਂ ਜੋਸ਼ ਭਰਦਾ ਏ, ਸਾਡੀ ਆਮਦ 'ਤੇ ਤਲੀਆਂ ਉੱਤੇ ਦੀਪ ਧਰਦਾ ਏ, ਪੀੜ ਹਰਦਾ ਏ ਅਤੇ ਜ਼ਖ਼ਮੀਂ ਹਾਸਿਆਂ 'ਤੇ ਮੋਹ ਦੀ ਮਿੱਠੀ ਮਿੱਠੀ ਟਕੋਰ ਕਰਦਾ ਏ। ਘਰ ਸਾਨੂੰ ਗਲ਼ ਨਾਲ ਲਾਉਂਦਾ, ਹਿੱਚਕੀਆਂ ਦੀ ਹੂਕ ਪੁਣ ਲੈਂਦਾ ਏ ਅਤੇ ਰੁਆਸੇ ਚਿਹਰੇ 'ਤੇ ਚਾਵਾਂ ਦੀ ਸਰਘੀ ਖੁਣ ਦੇਂਦਾ ਏ। ਸਾਡੀਆਂ ਲੋੜਾਂ ਤੇ ਥੁੜ੍ਹਾਂ ਦੀ ਪੂਰਤੀ ਦਾ ਜਿੰਮਾ ਆਪਣੇ ਸਿਰ ਲੈਂਦਾ, ਸਾਡੀਆਂ ਸੰਭਾਵਨਾਵਾਂ ਨੂੰ ਵੀ ਸੰਪੂਰਨਤਾ ਦਾ ਜਾਗ ਲਾਉਂਦਾ ਏ।
ਘਰ ਉਹ ਮੁਕੱਦਸ ਜਗ੍ਹਾ ਏ, ਜਿਥੇ ਸਾਡੀਆਂ ਰੀਝਾਂ ਪ੍ਰਵਾਨ ਚੜ੍ਹੀਆਂ, ਸੁਪਨਿਆਂ ਨੂੰ ਸੂਹਾ ਰੰਗਣ ਚੜ੍ਹਿਆ, ਸਫ਼ਲਤਾਵਾਂ ਦਾ ਪੱਲੂ ਘੁੱਟ ਕੇ ਫੜਿਆ ਅਤੇ ਹਰ ਤਰ੍ਹਾਂ ਦੀਆਂ ਵਿਸੰਗਤੀਆਂ ਸੰਗ, ਸਾਡਾ ਆਪਾ ਲੜਿਆ।
ਘਰ ਜਦੋਂ ਘਰ ਦੇ ਸਮੁੱਚੇ ਅਰਥਾਂ 'ਚ ਸਾਡੀ ਜ਼ਿੰਦਗੀ ਦਾ ਹਿੱਸਾ ਬਣਦਾ ਏ ਤਾਂ ਉਹ ਸਾਡੀ ਝੋਲੀ 'ਚ ਹਰ ਤਰ੍ਹਾਂ ਦੀਆਂ ਨਿਆਮਤਾਂ ਪਾਉਂਦਾ, ਸਾਡੀ ਸਰਬ-ਸੁੱਖੀ ਖੁਸ਼ਹਾਲੀ ਦਾ ਸ਼ੁਭਚਿੰਤਕ ਬਣ ਜਾਂਦਾ ਏ।
ਹੱਸਦੇ ਖੇਡਦੇ, ਰੁੱਸਦੇ, ਮੰਨਦੇ, ਵਸਦੇ ਜੀਆਂ ਤੋਂ ਬਗ਼ੈਰ, ਘਰ ਨੂੰ ਘਰ ਦੇ ਅਰਥ ਕਿਵੇਂ ਦੇਵੋਗੇ ਅਤੇ ਕੰਧਾਂ ਦੇ

 
 

Advertisement

AdvertisementAdvertisement
MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media