|
ਨੰਗੀ ਧੁੱਪ 1 |
|
|
|
Friday, 11 January 2008 |
ਬਲਵੰਤ ਗਾਰਗੀ
ਜਦੋਂ ਮੈਂ ਜੀਨੀ ਨੂੰ ਸਿਆਟਲ ਵਿੱਚ ਮਿਲਿਆ, ਉਸ ਵੇਲੇ ਮੇਰੇ ਤਿੰਨ ਇਸ਼ਕ ਚੱਲ ਰਹੇ ਸਨ। ਤਿੰਨੇ ਕੁੜੀਆਂ ਪਿਆਰ ਵਿੱਚ ਡੁੱਬੀਆਂ ਹੋਈਆਂ ਸਨ। ਤਿੰਨੇ ਵਫ਼ਾਦਾਰ, ਤਿੰਨੇ ਵੇਗ?ਮੱਤੀਆਂ, ਤਿੰਨੇ ਕੌਲ?ਕਰਾਰ ਦੀਆਂ ਪੂਰੀਆਂ। ਮੈਂ ਪ੍ਰੇਸ਼ਾਨ ਸਾਂ ਕਿ ਕਿਸ ਨਾਲ ਵਿਆਹ ਕਰਾਂ? ਕਿਸ ਨੂੰ ਲਾਰਾ ਲਾਵਾਂ? ਕਿਸ ਨੂੰ ਧੋਖਾ ਦੇਵਾਂ?ਮੈਂ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਿੱਚ ਭਾਰਤੀ ਨਾਟਕ ਪੜ੍ਹਾ ਰਿਹਾ ਸਾਂ। ਸ਼ਾਮ ਨੂੰ ਮੈਂ ਇੱਕ ਵਿਸ਼ੇਸ਼ ਕਲਾਸ ਪੰਜਾਬੀ ਸਭਿਆਚਾਰ ਬਾਰੇ ਸ਼ੁਰੂ ਕੀਤੀ ਜੋ ਹਫ਼ਤੇ ਵਿੱਚ ਤਿੰਨ ਵਾਰ ਜੁੜਦੀ ਸੀ। ਦਰਅਸਲ ਇਹ ਕਲਾਸ ਉੱਨੀ ਸਾਲ ਦੀ ਕੁੜੀ ਮਾਰਸ਼ਾ ਨੇ ਖਾਸ ਤੌਰ ਤੇ ਮੈਨੂੰ ਆਖ ਕੇ ਲਗਵਾਈ ਸੀ। ਮਾਰਸ਼ਾ ਆਪਣੇ ਜਾਬਰ ਬਾਪ ਤੋਂ ਤੰਗ ਸੀ ਤੇ ਸ਼ਾਮ ਮੇਰੇ ਨਾਲ ਬਿਤਾਉਣਾ ਚਾਹੁੰਦੀ ਸੀ।
|
|
|
ਨੰਗੀ ਧੁੱਪ 2 |
|
|
|
Friday, 11 January 2008 |
|
ਜੀਨੀ ਸੁਘੜ ਸੀ ਅਤੇ ਕਫ਼ਾਇਤ ਕਰਨ ਵਾਲੀ। ਉਹ ਮਹਿੰਗੇ ਕੱਪੜੇ ਖਰੀਦਣ ਜਾਂ ਮਹਿੰਗੇ ਰੈਸਟਰਾਂ ਵਿੱਚ ਖਾਣਾ ਖਾਣ ਤੋਂ ਸੰਕੋਚ ਕਰਦੀ। ਉਸ ਨੇ ਉਹਨਾਂ ਖਾਣਿਆਂ ਦੇ ਨਾਂ ਨੋਟ ਕਰ ਲਏ ਤੇ ਉਹਨਾਂ ਨੂੰ ਬਣਾਉਣ ਦੀ ਜਾਚ ਸਿਖ ਲਈ ਜੋ ਮੈਨੂੰ ਪਸੰਦ ਸਨ। ਚੀਨੀ ਖਾਣਿਆਂ ਵਿਚੋਂ ਮੈਨੂੰ ਖੱਟੇ?ਮਿੱਠੇ ਕੇਕੜੇ ਬਹੁਤ ਪਸੰਦ ਸਨ। ਉਸ ਨੇ ਇਹ ਵੀ ਨੋਟ ਕਰ ਲਿਆ। ਮੈਂ ਦੋ ਸਾਲਾ ਵਿੱਚ ਸਿਰਫ਼ ਤਿੰਨ ਸੌ ਡਾਲਰ ਬਚਾ ਸਕਿਆ ਸੀ। ਹੁਣ ਜੀਨੀ ਵੀ ਮਿਹਨਤ ਕਰਨ ਲਗੀ। ਉਸ ਨੇ ਇੱਕ ਹਸਪਤਾਲ ਵਿੱਚ ਮੁਰਦਿਆਂ ਦੀਆਂ ਲਿਸਟਾਂ ਤਿਆਰ ਕਰਨ ਦਾ ਕੰਮ ਲੈ ਲਿਆ ਕਿਉਂਕਿ ਇਸ ਨਾ?ਖ਼ੁਸ਼ਗਵਾਰ ਕੰਮ ਦਾ ਰੇਟ ਚੋਖਾ ਸੀ। ਅਮਰੀਕਾ ਵਿੱਚ ਜੇ ਤੁਸੀਂ ਕਿਸੇ ਥੀਏਟਰ ਵਿੱਚ ਟਾਈਪਿੰਗ ਦਾ ਕੰਮ ਕਰੋ ਤਾਂ ਮਿਹਨਤਾਨਾ ਦੋ ਡਾਲਰ ਫ਼ੀ ਘੰਟਾ, ਜੇ ਕਿਸੇ ਵਪਾਰ?ਘਰ ਜਾਂ ਬੈਂਕ ਵਿੱਚ ਟਾਈਪ ਕਰਨ ਦਾ ਚਾਰ ਡਾਲਰ ਫ਼ੀ ਘੰਟਾ ਸੀ।
|
|
|
ਨੰਗੀ ਧੁੱਪ 3 |
|
|
|
Friday, 11 January 2008 |
ਪ੍ਰਿਥਵੀ ਰਾਜ ਕਪੂਰ ਨੇ ਸਾਨੂੰ ਜੁਹੂ ਵਾਲੀ ਕੋਠੀ ਵਿੱਚ ਲੰਚ ਲਈ ਬੁਲਾਇਆ। ਉਸ ਨੂੰ ਪਤਾਸੀ ਕਿ ਜੀਨੀ ਨੂੰ ਮੱਛੀ ਬੇਹੱਦ ਪਸੰਦ ਹੈ, ਇਸ ਲਈ ਉਸ ਨੇ ਪਾਂਫਰੇ ਮੱਛੀ ਦਾ ਪ੍ਰਬੰਧ ਕੀਤਾ। ਅਸੀਂ ਨਾਰੀਅਲ ਦੇ ਦਰੱਖਤਾਂ ਹੇਠ ਬੈਠੇ ਸਾਂ। ਲੰਚ ਚਾਰ ਵਜੇ ਤੱਕ ਚਲਦਾ ਰਿਹਾ ਤੇ ਪ੍ਰਿਥਵੀ ਰਾਜ ਆਪਣੇ ਪਹਿਲੇ ਦਿਨਾਂ ਦੀ ਜਦੋ?ਜਹਿਦ ਦੀਆਂ ਕਹਾਣੀਆਂ ਸੁਣਾਉਂਦਾ ਰਿਹਾ। ਉਸ ਨੇ ਆਪਣੀਆਂ ਫ਼ਿਲਮਾਂ ਬਾਰੇ ਗੱਲਾਂ ਕੀਤੀਆਂ, ਆਪਣੇ ਤਿੰਨਾਂ ਪੁੱਤਾਂ ਬਾਰੇ ਜੋ ਇੱਕ ਇੱਕ ਕਰਕੇ ਫ਼ਿਲਮ ਸਟਾਰ ਬਣ ਗਏ ਸਨ, ਤੇ ਰਾਜ ਕਪੂਰ ਬਾਰੇ ਜੋ ਫ਼ਿਲਮੀ ਦੁਨੀਆਂ ਦਾ ਬਾਦਸ਼ਾਹ ਸੀ! ਕਿਸ ਤਰ੍ਹਾਂ ਪ੍ਰਿਥਵੀ ਰਾਜ ਨੇ ਉਸ ਨੂੰ ਥੀਏਟਰ ਵਿੱਚ ਟ੍ਰੇਨਿੰਗ ਦਿੱਤੀ, ਕਈ ਵਾਰ ਉਸ ਦੇ ਕੰਨ ਖਿਚੇ, ਤੇ
|
|
|
ਨੰਗੀ ਧੁੱਪ 4 |
|
|
|
Friday, 11 January 2008 |
ਇੱਕ ਦਿਨ ਬਾਰਿਸ਼ ਹੋ ਰਹੀ ਸੀ। ਕਾਫ਼ੀ ਹਾਊਸ ਦਾ ਤੰਬੂ ਕਿਤੋਂ ਕਿਤੋਂ ਚੋ ਰਿਹਾ ਸੀ। ਤਾਰਾ ਸਿੰਘ ਇਕੱਲਾ ਬੈਠਾ ਕੌਫ਼ੀ ਦਾ ਪਿਆਲਾ ਪੀਂਦਾ ਹੋਇਆ ਆਪਣੀ ਨੋਟ:ਬੁੱਕ ਵਿੱਚ ਕੁਝ ਲਿਖ ਰਿਹਾ ਸੀ। ਮੈਨੂੰ ਦੇਖ ਉਸ ਨੇ ਨੋਟ:ਬੁੱਕ ਇੱਕ ਪਾਸੇ ਰੱਖ ਦਿੱਤੀ ਤੇ ਮੇਰੇ ਲਈ ਕੌਫ਼ੀ ਦੇ ਪਿਆਲੇ ਦਾ ਆਰਡਰ ਦਿੱਤਾ।''ਕੀ ਲਿਖ ਰਿਹਾ ਏਂ?'' ਮੈਂ ਪੁੱਛਿਆ।''ਝੂਠ ਰਚ ਰਿਹਾ ਹਾਂ.....ਤੁਹਾਨੂੰ ਪਤਾ ਹੈ। ਇਹ ਕਵਿਤਾ ਸਾਲੀ ਝੂਠ ਹੀ ਤਾਂ ਹੈ....ਮੈਂ ਲੋਕਾਂ ਨੂੰ ਉਹ ਚੀਜ਼ ਵਿਖਾ ਰਿਹਾ ਹਾਂ ਜੋ ਦਰਅਸਲ ਹੈ ਨਹੀਂ, ਜੋ ਉਹ ਆਪਣੀ ਸਾਧਾਰਣ ਦ੍ਰਿਸ਼ਟੀ ਨਾਲ ਨਹੀਂ ਦੇਖ ਸਕਦੇ। ਮਸਲਨ ਮੇਰਾ ਆਸਮਾਨ ਹਰੀ ਮਖ਼ਮਲ ਹੈ ਜਿਸ ਉੱਤੇ ਚੌਲਾਂ ਦੇ ਦਾਣੇ ਖਿੰਡੇ ਪਏ ਨੇ। ਮੇਰੇ ਪਿੰਡ ਦੀ ਕੰਧ ਮਾਰਖੁੰਢੀ ਮੱਝ ਵਾਂਗ ਝਾਕਦੀ ਹੈ।
|
|
|
ਨੰਗੀ ਧੁੱਪ 5 |
|
|
|
Friday, 11 January 2008 |
|
ਅਸੀਂ ਹਮੇਸ਼ਾ ਸਤੀਸ਼ ਦੀਆਂ ਗੱਲਾਂ ਦਾ ਆਨੰਦ ਮਾਣਦੇ। ਉਹ ਅਕਸਰ ਸੈਕਸ ਬਾਰੇ, ਆਰਟ ਬਾਰੇ ਤੇ ਸਿਆਸੀ ਤੇ ਸਮਾਜਿਕ ਸਾਜ਼ਿਸ਼ਾਂ ਦੀਆਂ ਕਹਾਣੀਆਂ ਸੁਣਾਉਂਦਾ। ਇਹਨਾਂ ਵਿੱਚ ਲੋਹੜੇ ਦਾ ਮਖ਼ੌਲ, ਠੱਠਾ ਤੇ ਸੂਝ ਹੁੰਦੀ। ਉਹ ਜੋਸ਼ ਵਿੱਚ ਭੜਕ ਕੇ ਬੋਲਦਾ ਜਿਸ ਨਾਲ ਉਸ ਦਾ ਚਿਹਰਾ ਆਦਿ ਮਨੁੱਖ ਦਾ ਰੂਪ ਧਾਰ ਲੈਂਦਾ ਤੇ ਉਸ ਦਾ ਮੂੰਹ ਇੱਕ ਦਹਿਕਦੀ ਗੁਫਾ ਵਾਂਗ ਲਗਦਾ।ਉਹ ਬੋਲਿਆ, ''ਆਰਟ ਦੀ ਦੁਨੀਆਂ ਵਿੱਚ ਸਾਜ਼ਿਸ਼ ਹੈ। ਇੱਕ ਘੋਰ ਛੜਯੰਤਰ। ਆਰਟਿਸਟ ਨੂੰ ਤਾਂ ਊਦਬਲਾਉ ਵਾਂਗ ਚਲਾਕ ਹੋਣਾ ਚਾਹੀਦਾ ਹੈ ਜੋ ਪਾਣੀ ਤੇ ਖੁਸ਼ਕੀ ਵਿੱਚ ਬਰਾਬਰ ਰਹਿ ਸਕੇ।''
|
|
|
ਨੰਗੀ ਧੁੱਪ 6 |
|
|
|
Friday, 11 January 2008 |
|
ਬਲਵੰਤ ਗਾਰਗੀ
ਅਸੀਂ ਚੰਡੀਗੜ੍ਹ ਚਲੇ ਗਏ ਤੇ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਇੱਕ ਬੰਗਲੇ ਵਿੱਚ ਰਹਿਣ ਲਗੇ ਜੋ ਓਪਨ ਏਅਰ ਥੀਏਟਰ ਦੇ ਪਿਛਵਾੜੇ ਸੀ। ਇਹ ਓਪਨ ਏਅਰ ਥੀਏਟਰ ਮੋਟੇ ਪੱਥਰਾਂ ਦਾ ਬਣਿਆ ਇੱਕ ਨਿੱਕਾ ਜਿਹਾ ਕਿਲ੍ਹਾ ਸੀ ਭੂਤੀਆ ਮਹਿਲ ਜੋ ਸਾਰਾ ਸਾਲ ਸੁੰਨਾ ਪਿਆ ਰਹਿੰਦਾ। ਬਸ ਜਦੋਂ ਕੋਈ ਵੱਡਾ ਆਦਮੀ ਮਰ ਜਾਂਦਾ ਤਾਂ ਇਸ ਥੀਏਟਰ ਵਿੱਚ ਮਾਤਮੀ ਸਮਾਰੋਹ ਹੁੰਦਾ ਕਿਉਂ ਜੁ ਇਸ ਦੀਆਂ ਪੱਥਰ ਦੀਆਂ ਵਡੀਆਂ ਪੌੜੀਆਂ ਤੇ ਵਿਸ਼ਾਲ ਘੇਰੇ ਵਿੱਚ ਦੋ ਹਜ਼ਾਰ ਆਦਮੀ ਜੁੜ ਬੈਠਦੇ ਸਨ। ਇਸ ਥੀਏਟਰ ਵਿੱਚ ਕੋਈ ਨਾਟਕ ਘੱਟ ਹੀ ਹੋਇਆ ਸੀ। ਇਸ ਦੇ ਦੋਵੇਂ ਵਿੰਗਜ਼ ਬੰਦ ਸਨ। ਅੰਦਰ ਚਿਮਗਾਦੜਾਂ ਤੇ ਕਬੂਤਰਾਂ ਦੀ ਬੂ ਸੀ, ਤੇ ਖੌਫ਼ਨਾਕ ਚੁੱਪ। ਮੈਂ ਇਸ ਦੀ ਬੰਦ ਪੱਥਰੀਲੀ ਕੰਧ ਦੇ ਇੱਕ ਪਾਸੇ ਮੋਟੀ ਲੱਕੜ ਦਾ ਨਿੱਕਾ ਮਹਿਰਾਬੀ ਬੂਹਾ ਲਗਵਾ ਦਿੱਤਾ ਜੋ ਕਿਸੇ ਗੁਫਾ ਦੇ ਮੂੰਹ ਵਾਂਗ ਜਾਪਦਾ ਸੀ।
|
|
|
ਨੰਗੀ ਧੁੱਪ 7 |
|
|
|
Friday, 11 January 2008 |
|
ਬਲਵੰਤ ਗਾਰਗੀ
ਇੱਕ ਦਿਨ ਉਹ ਰੋ ਕੇ ਆਖਣ ਲਗੀ, ਤੈਨੂੰ ਪਤੈ ਮੈਂ ਇੰਟਲੈਕਚੁਅਲ ਨਹੀਂ। ਮੈਂ ਤੇਰੇ ਦੋਸਤਾਂ ਵਾਂਗ ਨਹੀਂ। ਉਹਨਾਂ ਦੀ ਸੰਗਤ ਵਿੱਚ ਮੇਰਾ ਜੀਅ ਘਬਰਾਉਂਦਾ ਹੈ। ਉਹ ਹਰ ਵੇਲੇ ਪਾਲਿਟਿਕਸ ਤੇ ਆਰਟ ਤੇ ਤੁਹਾਡੇ ਰਾਜਸੀ ਲੀਡਰਾਂ ਦੀਆਂ ਗੱਲਾਂ ਕਰਦੇ ਹਨ ਲੰਮੇ ਲੰਮੇ ਅਜੀਬ ਅਜੀਬ ਨਾਂ ਹਨ ਉਹਨਾਂ ਦੇ। ਮੈਂ ਇਥੇ ਹਾਂ ਸਿਰਫ਼ ਤੇਰੇ ਕਰਕੇ....ਤੂੰ ਆਪਣੀ ਸਿਹਤ ਦਾ ਖਿਆਲ ਨਹੀਂ ਕਰਦਾ। ਤਿੰਨ ਸਾਲਾ ਵਿੱਚ ਹੀ ਤੇਰਾ ਸ਼ਰੀਰ ਭਾਰਾ ਹੋ ਗਿਆ ਹੈ। ਤੇਰੇ ਵਾਲ ਵੀ ਮੱਥੇ ਤੋਂ ਉੱਪਰ ਤੱਕ ਚਲੇ ਗਏ ਹਨ। ਤੈਨੂੰ ਖਾਣੇ ਦੀ ਹੋਸ਼ ਨਹੀਂ। ਤੂੰ ਸਬਜ਼ੀਆਂ ਨਹੀਂ ਖਾਂਦਾ...ਸੰਗਤਰੇ ਦਾ ਰਸ, ਭਾਫ਼ ਵਿੱਚ ਬਣੀ ਨਰਮ ਖੁਰਾਕ। ਤੂੰ ਆਲੂ ਤੇ ਗੋਭੀ ਵਾਲੇ ਪਰਾਂਠੇ ਖਾ ਕੇ ਸਿਹਤ ਖਰਾਬ ਕਰ ਲਈ। ਘਿਉ ਤੇ ਮਿਰਚਾਂ ਤੇ ਦਾਲ ਤੇ ਆਲੂ। ਮੇਰੇ ਪਿਆਰੇ, ਤੈਨੂੰ ਬਹੁਤ ਦੇਰ ਤੱਕ ਜ਼ਿੰਦਾ ਬੱਚਿਆਂ ਲਈ ਜ਼ਿਆਦਾ ਉਮਰ ਭੋਗਣੀ ਚਾਹੀਦੀ ਹੈ। ਤੈਨੂੰ ਬਹੁਤ ਦੇਰ ਤੱਕ ਜ਼ਿੰਦਾ ਰਹਿਣਾ ਚਾਹੀਦਾ ਹੈ। ਮੈਂ ਤੇਰੇ ਬਗੈਰ ਕੀ ਕਰਾਂਗੀ?
|
|
|
ਨੰਗੀ ਧੁੱਪ 8 |
|
|
|
Friday, 11 January 2008 |
|
ਬਲਵੰਤ ਗਾਰਗੀ
ਨਵਾਂ ਵਾਈਸ ਚਾਂਸਲਰ ਡਾਕਟਰ ਆਰ. ਸੀ. ਪਾਲ ਸੀ। ਉਹ ਜੁਆਨੀ ਵਿੱਚ ਪਹਿਲਵਾਨ ਰਿਹਾ ਸੀ, ਕਸਰਤ ਕਰਦਾ ਤੇ ਗੁਗਧਰ ਫੇਰਦਾ। ਨਿੱਕੀਆਂ ਨਿੱਕੀਆਂ ਤਰਾਸ਼ੀਆਂ ਮੁੱਛਾਂ ਤੇ ਉੱਚਾ ਲੰਮਾ ਕੱਦ। ਸ਼ਕਲ ਤੋਂ ਫ਼ੌਜੀ ਬਲੋਚ ਲਗਦਾ ਸੀ, ਪਰ ਉਹ ਅਸਲ ਵਿੱਚ ਨਰਮ ਸੁਭਾਅ ਹੀ ਗਿਣਿਆ ਜਾਂਦਾ ਸੀ। ਉਹ ਪੰਜਾਬ ਯੂਨੀਵਰਸਿਟੀ ਦੇ ਕੈਮਿਸਟਰੀ ਡੀਪਾਰਟਮੈਂਟ ਵਿੱਚ ਭਰਤੀ ਹੋਇਆ ਤੇ ਹੌਲੀ ਹੌਲੀ ਤਰੱਕੀ ਕਰਦਾ ਪ੍ਰੋਫੈਸਰ ਬਣ ਗਿਆ ਤੇ ਵਾਈਸ ਚਾਂਸਲਰ। ਜਦੋਂ ਬੱਚਾ ਸੀ ਤਾਂ ਉਸ ਦੀ ਮਾਂ ਨੇ ਉਸ ਨੂੰ ਸੁਖਾਂ ਮੰਨ ਮੰਨ ਪਾਲਿਆ। ਪਿੰਡ ਦੇ ਟੋਬ੍ਹੇ ਵਿੱਚ ਆਟੇ ਦੀਆਂ ਸਵਾ ਲੱਖ ਗੋਲੀਆਂ ਮੱਛੀਆਂ ਨੂੰ ਪਾਈਆਂ ਤੇ ਹਰ ਗੋਲੀ ਸੁਟਣ ਵੇਲੇ ਉਹ ਰਾਮ ਦਾ ਨਾਂ ਜਪਦੀ ਤਾਂ ਕਿ ਉਸ ਦੇ ਪੁੱਤਰ ਦੇ ਹੱਥੋਂ ਕਿਸੇ ਦਾ ਬੁਰਾ ਨਾ ਹੋਵੇ।
|
|
|
ਨੰਗੀ ਧੁੱਪ 9 |
|
|
|
Friday, 11 January 2008 |
|
ਬਲਵੰਤ ਗਾਰਗੀ
ਜੀਨੀ ਸਵੇਰੇ ਮਿਊਜ਼ਕ ਦੇ ਰਿਆਜ਼ ਲਈ ਘਰੋਂ ਚਲੀ ਜਾਂਦੀ ਤੇ ਸ਼ਾਮ ਨੂੰ ਮੁੜਦੀ। ਮੈਂ ਰਾਜੀ ਦਾ ਇੰਤਜ਼ਾਰ ਕਰਦਾ ਤੇ ਮੇਰੇ ਅੰਦਰ ਇੱਕ ਵਹਿਸ਼ੀ ਪਿਆਰ ਦਾ ਜਜ਼ਬਾ ਮੱਚਦਾ। ਕੋਠੀ ਦਾ ਫਾਟਕ ਜੀਨੀ ਹਮੇਸ਼ਾ ਬੰਦ ਕਰਕੇ ਜਾਂਦੀ ਤਾਂ ਜੁ ਕੋਈ ਕੁੱਤਾ ਜਾਂ ਮੰਗਤਾ ਅੰਦਰ ਨਾ ਵੜ ਆਵੇ। ਲੋਹੇ ਦਾ ਫਾਟਕ ਹਮੇਸ਼ਾ ਇੱਕ ਘਸਰਦੀ ਟਣਕਾਰ ਨਾਲ ਬੰਦ ਹੁੰਦਾ। ਮੇਰੇ ਕੰਨ ਇਸ ਟਣਕਾਰ ਤੋਂ ਆਸ਼ਨਾ ਹੋ ਚੁੱਕੇ ਸਨ।ਇੱਕ ਦਿਨ ਮੈਂ ਰਾਜੀ ਨਾਲ ਆਪਣੇ ਨਿੱਕੇ ਕਮਰੇ ਵਿੱਚ ਸਾਂ ਜਦੋਂ ਮੈਂ ਇਹ ਘਸਰਦੀ ਟਣਕਾਰ ਸੁਣੀ। ਮੈਂ ਕਾਹਲੀ ਨਾਲ ਕੱਪੜੇ ਪਾਏ ਤੇ ਬਾਹਰ ਆਇਆ। ਇਹ ਜੀਨੀ ਸੀ। ਉਹ ਆਪਣੀ ਬੰਸਰੀ ਭੁੱਲ ਗਈ ਸੀ ਤੇ ਇਸ ਨੂੰ ਲੈਣ ਆਈ ਸੀ।
|
|
|
ਨੰਗੀ ਧੁੱਪ 10 |
|
|
|
Friday, 11 January 2008 |
|
ਬਲਵੰਤ ਗਾਰਗੀ
ਮੈਂ ਯੂਨੀਵਰਸਿਟੀ ਦੀਆਂ ਕਾਨਫਰੰਸਾਂ ਵਿੱਚ ਘੱਟ ਹੀ ਸ਼ਾਮਿਲ ਹੁੰਦਾ ਸਾਂ। ਕਿਸੇ ਸੈਮੀਨਾਰ ਵਿੱਚ ਵੀ ਘੱਟ ਹੀ ਜਾਂਦਾ। ਇਥੇ ਰਟੇ ਰਟਾਏ ਭਾਸ਼ਣ, ਚਿਥੇ ਚਗਲੇ ਫਿਕਰੇ ਤੇ ਬਾਸੀ ਖਿਆਲਾਂ ਦਾ ਪ੍ਰਗਟਾਵਾ ਹੁੰਦਾ। ਮੈਂ ਇਹਨਾਂ ਤੋਂ ਥੱਕ ਗਿਆ ਸਾਂ। ਮੈਂ ਇਹ ਵਕਤ ਕਾਹਵਾ ਪੀਣ, ਕਿਸੇ ਦੋਸਤ ਨੂੰ ਮਿਲਣ ਜਾਂ ਬੱਚਿਆਂ ਨਾਲ ਖੇਡਣ ਵਿੱਚ ਗੁਜ਼ਾਰਦਾ। ਜਾਂ ਥੀਏਟਰ ਵਿੱਚ ਮੁੰਡਿਆਂ ਦੀ ਰੀਹਰਸਲ ਕਰਨ ਵਿੱਚ। ਇੱਕ ਵਾਰ ਮੈਂ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਗਿਆ। ਹਰ ਪ੍ਰੋਫੈਸਰ ਨੂੰ ਕਾਲਾ ਗਾਊਨ ਪਾ ਕੇ ਇੱਕ ਕਤਾਰ ਵਿੱਚ ਤੁਰਨਾ ਪੈਂਦਾ। ਮੈਂ ਵੀ ਕਾਲੇ ਕਾਵਾਂ ਵਿੱਚ ਸ਼ਾਮਿਲ ਹੋ ਕੇ ਕਤਾਰ ਵਿੱਚ ਤੁਰਿਆ ਤੇ ਸਟੇਜ ਉੱਤੇ ਇੱਕ ਪਾਸੇ ਬੈਠ ਗਿਆ। ਕਨਵੋਕੇਸ਼ਨ ਦੀ ਬੇਜਾਨ ਰਸਮ ਤੱਕਣ।
|
|
|
ਨੰਗੀ ਧੁੱਪ 11 |
|
|
|
Friday, 11 January 2008 |
|
ਬਲਵੰਤ ਗਾਰਗੀ
ਮੇਰੇ ਇਰਦ ਗਿਰਦ ਜ਼ਿੰਦਗੀ ਦੇ ਰਿਸ਼ਤੇ ਪੁੱਠੇ ਤੇ ਸੌੜੇ ਸਨ। ਜਵਾਨ ਮੁੰਡੇ ਕੁੜੀਆਂ ਦੀ ਤਾਜ਼ਗੀ ਤੇ ਪੜ੍ਹਾਉਣ ਵਾਲੀਆਂ ਬਾਸੀ ਗੱਲਾਂ। ਮੈਨੂੰ ਕੁੜੀਆਂ ਦੇ ਹੋਸਟਲਾਂ ਤੇ ਉਹਨਾਂ ਦੀਆਂ ਉਸਤਾਨੀਆਂ ਦੀ ਗੁੱਝੀ ਸੈਕਸੀ ਜ਼ਿੰਦਗੀ ਦਾ ਵੀ ਪਤਾ ਸੀ। ਮੈਂ ਇਹੋ ਜਿਹੀਆਂ ਉਸਤਾਨੀਆਂ ਬਾਰੇ ਜਾਣਦਾ ਸਾਂ ਜੋ ਅੱਲ੍ਹੜ ਕੁੜੀਆਂ ਨੂੰ ਮਮਤਾ ਦੇ ਪਰਦੇ ਹੇਠ ਅਤ੍ਰਿਪਤ ਵਾਸਨਾ ਲਈ ਵਰਤਦੀਆਂ ਸਨ। ਕੁੜੀਆਂ ਇਸ ਰਿਸ਼ਤੇ ਦੀ ਅਸਲੀਅਤ ਤੋਂ ਪੂਰੀ ਤਰ੍ਹਾਂ ਜਾਣੂ ਨਹੀਂ ਸਨ ਹੁੰਦੀਆਂ। ਉਸਤਾਨੀ ਮਾਂ ਦੇ ਰੂਪ ਵਿੱਚ ਕੁੜੀ ਦੀ ਰੱਖਿਆ ਕਰਦੀ, ਉਸ ਨੂੰ ਪੁਚਕਾਰਦੀ, ਦੁਲਾਰਦੀ ਤੇ ਹੌਲੀ ਹੌਲੀ ਇਹ ਦੁਲਾਰ ਗਰਮ ਚੁੰਮਣ ਤੇ ਅੰਤ ਵਿੱਚ ਹਮ ਬਿਸਤਰੀ ਵਿੱਚ ਬਦਲ ਜਾਂਦਾ। ਇਹ ਰਿਸ਼ਤਾ ਇੱਕ ਪ੍ਰਕਾਰ ਸੁੱਚਾ ਸੀ, ਖ਼ੂਬਸੂਰਤ, ਬਗੈਰ ਕਿਸੇ ਖ਼ਤਰੇ ਦੇ, ਉਸਤਾਨੀ ਜਿੰਨੀ ਕਰੜੇ ਸੁਭਾਅ ਦੀ ਹੁੰਦੀ, ਉਤਨਾ ਹੀ ਉਸ ਵਿੱਚ ਮਮਤਾ ਆਕ੍ਰਸ਼ਨ ਵਧੇਰੇ ਜਾਗਦਾ।
|
|
|
ਨੰਗੀ ਧੁੱਪ 12 |
|
|
|
Friday, 11 January 2008 |
|
ਬਲਵੰਤ ਗਾਰਗੀ
ਚੰਡੀਗੜ੍ਹ ਵਿੱਚ ਇੱਕ ਫੈਸ਼ਨ ਪਰੇਡ ਦੀ ਪਾਰਟੀ ਬੰਬਈ ਤੋਂ ਆਈ। ਟੈਗੋਰ ਥੀਏਟਰ ਵਿੱਚ ਉਹਨਾਂ ਦੇ ਸ਼ੋਅ ਹੋਏ। ਇਸ ਦੀ ਡਾਇਰੈਕਟਰ ਨੇ ਰਾਜੀ ਨੂੰ ਕਿਸੇ ਪਾਰਟੀ ਵਿੱਚ ਦੇਖ ਲਿਆ ਤੇ ਉਸ ਨੂੰ ਫੈਸ਼ਨ ਪਰੇਡ ਵਿੱਚ ਸ਼ਾਮਿਲ ਹੋਣ ਲਈ ਪਰੇਰਿਆ। ਰਾਜੀ ਉਸ ਨੂੰ ਚੰਗੀ ਮਾਡਲ ਲਗੀ। ਰਾਜੀ ਨੇ ਤਨਖਾਹ ਤੇ ਹੋਰ ਸਹੂਲਤਾਂ ਬਾਰੇ ਪੁੱਛਿਆ ਤੇ ਬੰਬਈ ਜਾਣ ਬਾਰੇ ਸੋਚਣ ਲਗੀ। ਫੈਸ਼ਨ ਦੀ ਡਾਇਰੈਕਟਰ ਨੇ ਰਾਜੀ ਨੂੰ ਤਿੰਨ ਮਹੀਨੇ ਟ੍ਰੇਨਿੰਗ ਦੇਣ ਦਾ ਵਾਅਦਾ ਕੀਤਾ ਤੇ ਇਹ ਵੀ ਆਖਿਆ ਕਿ ਬੰਬਈ ਪਹੁੰਚ ਕੇ ਫ਼ਿਲਮਾਂ ਵਿੱਚ ਕੰਮ ਕਰਨਾ ਆਸਾਨ ਹੋਵੇਗਾ। ਮੈਂ ਰਾਜੀ ਨੂੰ ਇਸ ਫੈਸ਼ਨ ਡਾਇਰੈਕਟਰ ਬਾਰੇ ਦੱਸਿਆ ਕਿ ਉਹ ਇੱਕ ਸੇਠ ਦੀ ਦਾਸ਼ਤਾ ਸੀ। ਇਹ ਬਿਲਕੁਲ ਮੁਮਕਿਨ ਹੈ ਕਿ ਰਾਜੀ ਫ਼ਿਲਮ ਸਟੂਡਿਓ ਦੀ ਥਾਂ
|
|
|
ਨੰਗੀ ਧੁੱਪ 13 |
|
|
|
Friday, 11 January 2008 |
ਮੇਰੇ ਥੀਏਟਰ ਦੇ ਬਾਰੇ ਦੋ ਨੌਜਵਾਨ ਮੁੰਡੇ ਅਫ਼ਵਾਹਾਂ ਫੈਲਾ ਰਹੇ ਸਨ ਕਿ ਇਥੇ ਕੁੜੀਆਂ ਮੁੰਡੇ ਰਲ ਕੇ ਨੱਚਦੇ ਤੇ ਐਸ਼ ਕਰਦੇ ਹਨ। ਇਹ ਖ਼ਬਰ ਵੀ ਉਹਨਾਂ ਫੈਲਾਈ ਕਿ ਮੇਰਾ ਚਾਲ ਚਲਣ ਤੇ ਮੇਰੇ ਵਿਚਾਰ ਖੁੱਲ੍ਹੇ ਡੁੱਲ੍ਹੇ ਹਨ। ਮੈਂ ਨੌਜਵਾਨਾਂ ਨੂੰ ਕੁਰੱਪਟ ਕਰ ਰਿਹਾ ਹਾਂ। ਮੇਰੀ ਪੁੱਛ ਪੜਤਾਲ ਹੋਣੀ ਚਾਹੀਦੀ ਹੈ। ਉਹ ਦਿੱਲੀ ਤੋਂ ਖਾਸ ਤੌਰ ਉੱਤੇ ਇਸੇ ਕੰਮ ਲਈ ਨੀਯਤ ਕੀਤੇ ਗਏ ਸਨ ਕਿ ਪ੍ਰੋਫੈਸਰਾਂ ਤੇ ਥੀਏਟਰ ਵਿੱਚ ਕੰਮ ਕਰਨ ਵਾਲਿਆਂ ਦੇ ਚਾਲ ਚਲਣ ਬਾਰੇ ਰਿਪੋਰਟ ਕਰਨ। ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ? ਕਿਸੇ ਨੇ ਮੈਨੂੰ ਦੱਸਿਆ ਕਿ ਫੋਟੋਗ੍ਰਾਫਰ ਆਦਰਸ਼ ਇਹਨਾਂ ਨੌਜਵਾਨਾਂ ਦੇ ਜਥੇ ਦਾ ਵਾਈਸ ਪ੍ਰੈਜ਼ੀਡੈਂਟ ਸੀ। ਮੈਂ ਆਦਰਸ਼ ਨੂੰ ਮਿਲਣ ਗਿਆ। ਉਹ ਆਪਣੀ ਦੁਕਾਨ ਤੇ ਬੈਠਾ, ਆਪਣੀ ਨਿੱਕੀ ਜਿਹੀ ਖਿੱਲਰੀ ਦਾੜ੍ਹੀ ਨੂੰ ਪਲੋਸ ਰਿਹਾ ਸੀ ਤੇ ਕਿਸੇ ਖਿਆਲ ਵਿੱਚ ਡੁੱਬਿਆ ਹੋਇਆ ਸੀ। ਮੈਨੂੰ ਦੇਖ ਕੇ ਉਹ ਮੁਸਕਰਾਇਆ। ਉਸ ਦੀਆਂ ਅੱਖਾਂ ਵਿੱਚ ਇੱਕ ਚਮਕ ਆ ਗਈ ਤੇ ਉਸ ਨੇ ਪੁੱਛਿਆ, ''ਕਿਉਂ, ਕੀ ਕਸ਼ਟ ਐ?''
|
|
|
ਨੰਗੀ ਧੁੱਪ 14 |
|
|
|
Friday, 11 January 2008 |
ਜੱਨਤ ਦਾ ਤੀਸਰਾ ਜਨਮ ਦਿਨ ਸੀ। ਅਸੀਂ ਨਿੱਕੇ ਕੇਕ ਵਿੱਚ ਤਿੰਨ ਮੋਮਬੱਤੀਆਂ ਗੱਡ ਕੇ ਉਹਨਾਂ ਨੂੰ ਰੌਸ਼ਨ ਕੀਤਾ। ਮਨੂੂੰ ਤੇ ਜੱਨਤ ਖ਼ੁਸ਼ੀ ਨਾਲ ਕੇਕ ਦੁਆਲੇ ਜੁੜੇ ਹੋਏ ਸਨ। ਜੱਨਤ ਨੇ ਗੱਲ੍ਹਾਂ ਫੁਲਾ ਕੇ ਅੱਖਾਂ ਮੀਚੀਆਂ ਤੇ ਲੰਮੀ ਫੂਕ ਮਾਰੀ ਤੇ ਅਸੀਂ ਸਾਰਿਆਂ ਨੇ 'ਹੈਪੀ ਬਰਥ ਡੇ ਟੂ ਯੂ' ਗਾ ਕੇ ਤਾੜੀਆਂ ਵਜਾਈਆਂ। ਜੱਨਤ ਨੇ ਪਿਆਜ਼ੀ ਫਰਾਕ ਪਹਿਨਿਆ ਹੋਇਆ ਸੀ ਜਿਸ ਉੱਤੇ ਕਢਾਈ ਕੀਤੀ ਹੋਈ ਸੀ। ਜੀਨੀ ਬੋਲੀ, ''ਇਹ ਮੇਰਾ ਫਰਾਕ ਏ...ਤੇਤੀ ਸਾਲ ਪਹਿਲਾਂ ਮੈਂ ਇਸ ਨੂੰ ਪਾਇਆ ਸੀ, ਜਦੋਂ ਮੈਂ ਤਿੰਨ ਸਾਲ ਦੀ ਸਾਂ। ਮੈਂ ਇਸ ਨੂੰ ਸਾਂਭ ਕੇ ਰੱਖਿਆ ਦੇਖ, ਜੱਨਤ ਨੂੰ ਬਿਲਕੁਲ ਫਿੱਟ ਆ ਗਿਆ।'' ਜੀਨੀ ਚੀਜ਼ਾਂ ਸਾਂਭ ਕੇ ਰੱਖਦੀ ਸੀ। ਉਸ ਨੇ ਸੈਂਡਲ ਪਾਏ ਹੋਏ ਸਨ ਜੋ ਬਾਰਾਂ ਸਾਲ ਪਹਿਲਾਂ ਉਸ ਨੇ ਸਿਆਟਲ ਵਿੱਚ ਖਰੀਦੇ ਸਨ ਜੋ ਹੁਣ ਵੀ ਨਵੇਂ ਲੱਗਦੇ ਸਨ।
|
|
|
ਨੰਗੀ ਧੁੱਪ 15 |
|
|
|
Friday, 11 January 2008 |
ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ। ਬਿਜਲੀ ਘੜੀ ਮੁੜੀ ਆਸਮਾਨ ਉੱਤੇ ਚਾਬਕ ਮਾਰਦੀ ਤੇ ਬੱਦਲ ਗਰਜ ਉਠਦੇ। ਸਫੈਦੇ ਦੇ ਦਰੱਖਤਾਂ ਦੀਆਂ ਉੱਚੀਆਂ ਉੱਚੀਆਂ ਛਤਰੀਆਂ ਝੂਮ ਰਹੀਆਂ ਸਨ। ਫਾਟਕ ਦੇ ਬਾਹਰ ਸੜਕ ਉੱਤੇ ਪਾਣੀ ਦਾ ਦਰਿਆ ਵਗ ਰਿਹਾ ਸੀ। ਅੰਬਾਂ ਦੇ ਦਰੱਖਤ, ਫੁੱਲਾਂ ਵਾਲੇ ਪੌਦੇ ਤੇ ਝਾੜੀਆਂ ਕੁਦਰਤ ਦੇ ਤੂਫ਼ਾਨ ਵਿੱਚ ਨਹਾ ਰਹੀਆਂ ਸਨ। ਮੈਂ ਇੱਕ ਮੋਟਰਕਾਰ ਦੀ ਛੱਪ ਛੱਪ ਸੁਣੀ ਤੇ ਫੇਰ ਇਸ ਦੇ ਰੁਕਣ ਤੇ ਦਰਵਾਜ਼ਾ ਬੰਦ ਹੋਣ ਦਾ ਖੜਾਕ। ਇਸ ਵਿਚੋਂ ਹੁਸੈਨ ਬਾਹਰ ਨਿਕਲਿਆ ਤੇ ਭਿੱਜਦਾ ਹੋਇਆ ਅੰਦਰ ਆਇਆ। ਹੁਸੈਨ ਨੇ ਸਾਡੀ ਸ਼ਾਦੀ ਦੇ ਪਹਿਲੇ ਸਾਲ ਹੀ ਜਦੋਂ ਅਸੀਂ ਦਿੱਲੀ ਆਏ ਤਾਂ ਅੱਧੇ ਘੰਟੇ ਵਿੱਚ ਜੀਨੀ ਦੀ ਇੱਕ ਪੇਟਿੰਗ ਬਣਾਈ ਸੀ। ਅਸੀਂ ਉਸ ਨੂੰ ਉਸ ਦੇ ਸਟੂਡੀਓ ਵਿੱਚ ਮਿਲਣ ਗਏ ਸਾਂ। ਜੀਨੀ ਕਾਲੀ ਸ਼ਾਲ ਦੀ ਬੁਕਲ ਮਾਰੀ, ਕੁਰਸੀ ਉੱਤੇ ਬੈਠੀ ਸੀ, ਦੋਵੇਂ ਹੱਥ ਗੋਡਿਆਂ ਉੱਤੇ ਰਖੀ। ਹੁਸੈਨ ਨੇ ਫਰਸ਼ ਉੱਤੇ ਕੈਨਵਸ ਵਿਛਾ ਲਈ ਤੇ ਗੋਡਿਆਂ ਭਾਰ ਹੋ ਕੇ ਪੇਂਟ ਕਰਨ ਲਗਾ।
|
|
|
ਨੰਗੀ ਧੁੱਪ 16 |
|
|
|
Friday, 11 January 2008 |
ਇੱਕ ਸਵੇਰ ਮੈਂ ਚਾਹ ਪੀ ਰਿਹਾ ਸੀ ਕਿ ਇੱਕ ਦੋਸਤ ਅਚਾਨਕ ਮਿਲਣ ਆ ਗਿਆ। ਨੌਕਰ ਮੇਰੇ ਲਈ ਟੋਸਟ ਤੇ ਤਲਿਆ ਹੋਇਆ ਅੰਡਾ ਲੈ ਕੇ ਆਇਆ ਤੇ ਮੈਂ ਟੋਸਟ ਅੰਡਾ ਆਪਣੇ ਮਿੱਤਰ ਨੂੰ ਪੇਸ਼ ਕਰ ਦਿੱਤਾ ਤੇ ਨੌਕਰ ਨੂੰ ਇੱਕ ਹੋਰ ਟੋਸਟ ਅੰਡਾ ਲਿਆਉਣ ਲਈ ਆਖਿਆ। ਅਸੀਂ ਦੋਵੇਂ ਸ਼ਿਵ ਕੁਮਾਰ ਬਟਾਲਵੀ ਬਾਰੇ ਇੱਕ ਗੋਸ਼ਟੀ ਕਰਨ ਬਾਰੇ ਗੱਲ ਕਰ ਰਹੇ ਸਾਂ ਕਿ ਮਨੂੰ ਦੌੜਦਾ ਹੋਇਆ ਅੰਦਰ ਆਇਆ। ''ਪਾਪਾ ਕੋਈ ਅੰਡਾ ਸ਼ੰਡਾ ਨਹੀਂ। ਮੰਮੀ ਆਖਦੀ ਐ ਇਹ ਘਰ ਐ ਕਿ ਹੋਟਲ?'' ਮੈਂ ਬਾਰਾਂ ਦਰਜਨ ਅੰਡਿਆਂ ਦੀ ਇੱਕ ਟੋਕਰੀ ਲੈ ਕੇ ਆਇਆ ਸੀ ਜੋ ਮੇਰੇ ਇੱਕ ਦੋਸਤ ਨੇ ਆਪਣੇ ਪੋਲਟਰੀ ਫਾਰਮ ਵਿਚੋਂ ਮੈਨੂੰ ਖਾਸ ਤੋਹਫ਼ੇ ਦੇ ਤੌਰ ਤੇ ਦਿੱਤੇ ਸਨ। ਪੁੱਛਿਆ ਕਿ ਇਹੋ ਜਿਹਾ ਸੁਨੇਹਾ ਮਨੂੰ ਦੇ ਹੱਥ ਭੇਜਣ ਦੀ ਕੀ ਲੋੜ ਸੀ। ਫਰਿੱਜ ਤਾਂ ਅੰਡਿਆਂ ਨਾਲ ਭਰਿਆ ਪਿਆ ਸੀ। ਉਹ ਬਿਫਰ ਕੇ ਬੋਲੀ,
|
|
|
ਨੰਗੀ ਧੁੱਪ 17 |
|
|
|
Friday, 11 January 2008 |
|
ਮੈਂ ਘਰ ਮੁੜਿਆ ਤਾਂ ਬੈੱਡਰੂਮ ਵਿੱਚ ਗਿਆ। ਉਥੇ ਇੱਕ ਅਜਨਬੀ ਬੈਠਾ ਸੀ। ਜੀਨੀ ਬੋਲੀ, ''ਇਹਨਾਂ ਨੂੰ ਮਿਲ ਮਿਸਟਰ ਐਕਸ, ਇਹ ਮੇਰੇ ਮਿਊਜ਼ਿਕ ਦੇ ਗੁਰੂ ਹਨ। ਬਹੁਤ ਵਧੀਆ ਕੰਪੋਜ਼ਰ..ਸੰਗੀਤਕਾਰ..ਪੱਛਮੀ ਸੰਗੀਤ ਦੇ ਮਾਹਿਰ।'' ਇਹ ਅਜਨਬੀ ਮੁਸਕਰਾਇਆ। ਉਸ ਦੀ ਮੁਸਕਰਾਹਟ ਸਾਬਣ ਵਾਂਗ ਸੀ, ਚਿਕਨੀ ਤੇ ਤਿਲਕਵੀਂ। ਉਸ ਨੇ ਬੜੇ ਜੋਸ਼ ਨਾਲ ਮੇਰੇ ਨਾਲ ਘੁੱਟ ਕੇ ਹੱਥ ਮਿਲਾਇਆ ਤੇ ਬੋਲਿਆ, ''ਮੈਂ ਬੜਾ ਖ਼ੁਸ਼ ਹੋਵਾਂਗਾ, ਜੇ ਤੁਸੀਂ ਮੇਰੇ ਵੱਲ ਦੋਸਤੀ ਦਾ ਹੱਥ ਵਧਾਉ।'' ਮੈਂ ਉਸ ਦੀ ਚਿਪਚਿਪੀ ਦੋਸਤੀ ਨੂੰ ਪਸੰਦ ਨਾ ਕੀਤਾ। ਉਸ ਦੇ ਹੱਥ ਦੀ ਅਜੀਬ ਚਿਕਨਾਹਟ ਮੇਰੇ ਹੱਥ ਨੂੰ ਲੱਗ ਗਈ ਸੀ ਤੇ ਮੈਂ ਆਪਣੇ ਹੱਥ ਨੂੰ ਧੋਣਾ ਚਾਹੁੰਦਾ ਸਾਂ। ਇਸ ਆਦਮੀ ਦੀਆਂ ਅੱਖਾਂ ਵਿੱਚ ਇੱਕ ਅਜੀਬ ਫੈਲੀ ਹੋਈ ਚਮਕ ਸੀ, ਜਿਵੇਂ ਕੱਚ ਦੇ ਬੰਟੇ ਹੋਣ। ਉਸ ਦੇ ਚਿਹਰੇ ਦੇ ਨਕਸ਼ਾਂ ਵਿੱਚ ਫੁਰਤੀਲੀ ਹਰਕਤ ਦੇ ਗਰਮੀ ਸੀ,
|
|
|
ਨੰਗੀ ਧੁੱਪ 18 |
|
|
|
Friday, 11 January 2008 |
|
ਜਦੋਂ ਮੈਂ ਦਿੱਲੀ ਫ਼ਿਲਮ ਫ਼ੈਸਟੀਵਲ ਲਈ ਜਾਣ ਲਗਾ ਤਾਂ ਮੈਂ ਜੀਨੀ ਨੂੰ ਨਾਲ ਚੱਲਣ ਲਈ ਆਖਿਆ। ਇਹ ਵੀ ਆਖਿਆ ਕਿ ਦਿੱਲੀ ਵਿੱਚ ਦੋਸਤਾਂ ਨਾਲ ਕ੍ਰਿਸਮਿਸ ਤੇ ਨਵਾਂ ਸਾਲ ਮਨਾਵਾਂਗੇ। ਜੀਨੀ ਨੇ ਚੱਲਣ ਤੋਂ ਇਨਕਾਰ ਕਰ ਦਿੱਤਾ ਤੇ ਆਖਣ ਲਗੀ ਕਿ ਉਹ ਚੰਡੀਗੜ੍ਹ ਵਿੱਚ ਹੀ ਅਮਰੀਕਨ ਔਰਤਾਂ ਤੇ ਬੱਚਿਆਂ ਨਾਲ ਕ੍ਰਿਸਮਿਸ ਮਨਾਵੇਗੀ। ਮੈਂ ਥੋੜ੍ਹੀ ਦੇਰ ਲਈ ਸੋਚ ਵਿੱਚ ਪੈ ਗਿਆ ਤਾਂ ਫਿਰ ਉਸ ਨੂੰ ਆਖਿਆ, ''ਮੈਨੂੰ ਉਸ ਆਦਮੀ ਦਾ ਇਸ ਘਰ ਵਿੱਚ ਆਉਣਾ ਬਿਲਕੁਲ ਪਸੰਦ ਨਹੀਂ।'' ''ਉਹ ਇਥੇ ਕਦੋਂ ਆਉਂਦੈ? ਇਸ ਦੇ ਇਲਾਵਾ ਤੇਰੇ ਦੋਸਤ ਵੀ ਤਾਂ ਆਉਂਦੇ ਨੇ। ਐਕਟਰ, ਐਕਟਰੈੱਸਾਂ। ਮੈਂ ਉਹਨਾਂ ਨੂੰ ਕਦੇ ਰੋਕਿਆ? ਤੂੰ ਕਿਉਂ ਰੋਕਦੈਂ ਜੇ ਮੈਨੂੰ ਕੋਈ ਮਿਲਣ ਆਵੇ।'' ''ਪਰ ਉਹ ਆਦਮੀ ਇਥੇ ਨਹੀਂ ਆ ਸਕਦਾ। ਕਮਜ਼ਕਮ ਜਦ ਤੀਕ ਅਸੀਂ ਦੋਵੇਂ ਇਕੱਠੇ ਹਾਂ। ਜੇ ਅਸੀਂ ਵੱਖ ਵੱਖ ਹੁੰਦੇ ਤਾਂ ਹੋਰ ਗੱਲ ਸੀ।''
|
|
|
ਨੰਗੀ ਧੁੱਪ 19 |
|
|
|
Friday, 11 January 2008 |
|
ਇੱਕ ਸਵੇਰ ਰਾਜੀ ਬਹੁਤ ਜਲਦੀ ਆ ਗਈ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਉਹ ਬੋਲੀ, ''ਕੱਲ੍ਹ ਰਾਤ ਮੇਰੀ ਮਾਂ ਨੇ ਮੈਨੂੰ ਮਾਰਿਆ। ਉਸ ਨੇ ਪੁੱਛਿਆ ਮੈਂ ਇੰਨੀ ਚਿਰਕੇ ਕਿਉਂ ਆਈ ਸਾਂ। ਕਿਥੇ ਗਈ ਸਾਂ ਮੈਂ। ਉਸ ਨੇ ਮੈਨੂੰ ਗਾਲ੍ਹਾਂ ਕੱਢੀਆਂ ਤੇ ਵਾਲਾਂ ਤੋਂ ਫੜ ਕੇ ਘੜੀਸਿਆ ਤੇ ਮੈਨੂੰ ਜ਼ਮੀਨ ਤੇ ਪਟਕ ਦਿੱਤਾ ਤੇ ਠੁੱਡਾ ਮਾਰਿਆ। ਮੈਨੂੰ ਇਤਨਾ ਗੁੱਸਾ ਆਇਆ ਕਿ ਮੈਂ ਉਸ ਨੂੰ ਚਪੇੜ ਕੱਢ ਮਾਰੀ। ਮੇਰੇ ਭਰਾ ਦੌੜਦੇ ਹੋਏ ਆਏ। ਮੇਰੀ ਮਾਂ ਸਿਰ ਪਿੱਟਣ ਲਗੀ ਤੇ ਦੁਹੱਥੜ ਮਾਰ ਕੇ ਬੋਲੀ, ''ਨਿਕਲ ਜਾ ਮੇਰੇ ਘਰੋਂ ਰੰਡੀਏ!'' ਉਹ ਸਿਸਕੀਆਂ ਲੈਣ ਲਗੀ ਤਾਂ ਬੋਲੀ, ''ਮੈਂ ਹੁਣ ਉਸ ਘਰ ਨਹੀਂ ਰਹਿ ਸਕਦੀ। ਮੈਂ ਅੱਜ ਹੀ ਉਥੋਂ ਸੂਟਕੇਸ ਚੁੱਕ ਕੇ ਨਿਕਲ ਜਾਣਾ ਚਾਹੁੰਦੀ ਆਂ। ਪਰ ਮੈਨੂੰ ਇਹ ਨਹੀਂ ਪਤਾ ਲੱਗਦਾ ਕਿ ਮੈਂ ਕਿਥੇ ਜਾਵਾਂ..ਭਲਾ ਦੱਸ ਜੇ ਮੈਂ ਸੂਟਕੇਸ ਚੁੱਕ ਕੇ ਕੱਲ੍ਹ ਰਾਤ ਤੇਰੇ ਕੋਲ ਆ ਜਾਂਦੀ ਤਾਂ ਕੀ ਤੂੰ ਮੈਨੂੰ ਰੱਖ ਲੈਂਦਾ?''
|
|
|
ਨੰਗੀ ਧੁੱਪ 20 |
|
|
|
Friday, 11 January 2008 |
|
ਰਾਜੀ ਨੇ ਆਖਿਆ, ''ਚੰਡੀਗੜ੍ਹ ਵਿੱਚ ਮੇਰਾ ਸਾਹ ਘੁਟਦੈ। ਇਥੇ ਕੌਣ ਐ ਥੀਏਟਰ ਤੇ ਫ਼ਿਲਮ ਨੂੰ ਸਮਝਣ ਵਾਲਾ? ਕੌਣ ਐ ਜੋ ਐਕਟਿੰਗ ਦੀਆਂ ਬਰੀਕੀਆਂ ਸਮਝਦੈ। ਮੈਂ ਇਥੇ ਕੀ ਕਰ ਸਕਦੀ ਆਂ, ਕੁਝ ਵੀ ਨਹੀਂ। ਜੇ ਮੈਂ ਦਿੱਲੀ ਜਾ ਕੇ ਨੈਸ਼ਨਲ ਡਰਾਮਾ ਰੈਪਟਰੀ ਵਿੱਚ ਕੰਮ ਕਰਾਂ ਤੇ ਲਗਾਤਾਰ ਸਟੇਜ ਉੱਤੇ ਪਾਰਟ ਕਰਾਂ ਤਾਂ ਹੀ ਮੇਰੀ ਭੁੱਖ ਮਿਟ ਸਕਦੀ ਐ। ਕਾਸ਼..ਮੈਂ ਦਿੱਲੀ ਜਾ ਸਕਦੀ।'' ਉਸ ਨੇ ਮੇਰੇ ਨਾਲ ਦਿੱਲੀ ਜਾਣ ਬਾਰੇ ਕਈ ਵਾਰ ਗੱਲ ਕੀਤੀ ਸੀ। ਮੈਂ ਉਸ ਦੇ ਖ਼ੁਆਬਾਂ ਨੂੰ ਸਮਝਦਾ ਸਾਂ, ਉਸ ਦੀਆਂ ਰੀਝਾਂ ਨੂੰ। ਇੱਕ ਐਕਟਰੈੱਸ ਦੀ ਖ਼ਵਾਹਿਸ਼ ਨੂੰ ਜੋ ਆਪਣੀ ਕਲਾ ਦਾ ਪ੍ਰਦਰਸ਼ਨ ਦਿਖਾਉਣਾ ਚਾਹੁੰਦੀ ਹੈ। ਮੈਂ ਉਸ ਦੇ ਦਿੱਲੀ ਜਾਣ ਤੇ ਨੈਸ਼ਨਲ ਡਰਾਮਾ ਰੈਪਟਰੀ ਵਿੱਚ ਸ਼ਾਮਿਲ ਹੋਣ ਬਾਰੇ ਗੱਲਾਂ ਕਰਨ ਲੱਗ ਪਿਆ। ਯਕਦਮ ਉਸ ਨੇ ਪੁੱਛਿਆ, ''ਮੈਂ ਉਥੇ ਰਹਾਂਗੀ ਕਿਥੇ?'' ਮੈਂ ਆਖਿਆ,
|
|