tital_-_copy.jpg


Golden Temple Amritsar, India

Advertisement
ਮੁੱਖ ਪੰਨਾ
ਪਾਕਿਸਤਾਨੀਆਂ ਦਾ ਪਿਆਰ ਦੇਖ ਕੇ ਹੈਰਾਨ ਹਾਂ : ਮੀਰਾ ਕੁਮਾਰ PRINT ਈ ਮੇਲ
Sunday, 26 February 2012

ਲਾਹੌਰ, 26 ਫਰਵਰੀ - ਲੋਕ ਸਭਾ ਸਪੀਕਰ ਮੀਰਾ ਕੁਮਾਰ ਨੇ ਲਾਹੌਰ ਨੂੰ ਧਰਤੀ ਦੇ ਸਵਰਗ ਦਾ ਰੁਤਬਾ ਦਿੰਦਿਆਂ ਕਿਹਾ ਕਿ ਉਹ ਪਾਕਿਸਤਾਨੀ ਲੋਕਾਂ ਦਾ ਭਾਰਤੀਆਂ ਲਈ ਪਿਆਰ ਦੇਖ ਕੇ ਹੈਰਾਨ ਹਨ। ਅੱਜ ਦੁਪਹਿਰ ਭਾਰਤ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇੱਥੋਂ ਉਨ੍ਹਾਂ ਨੂੰ ਬਹੁਤ ਸਨੇਹ ਮਿਲਿਆ ਅਤੇ ਪਾਕਿਸਤਾਨੀਆਂ ਤੋਂ ਮਿਲੇ ਪਿਆਰ ਨੂੰ ਉਹ ਕਦੇ ਭੁਲਾ ਨਹੀਂ ਸਕਣਗੇ। ਉਨ੍ਹਾਂ ਨੂੰ  ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਨ੍ਹਾਂ ਦਾ ਪੰਜ ਦਿਨਾਂ ਪਾਕਿਸਤਾਨ ਦੌਰਾ ਬਹੁਤ ਛੇਤੀ ਖ਼ਤਮ ਹੋ ਗਿਆ। ਇਸ ਮੌਕੇ ਉਨ੍ਹਾਂ ਪਾਕਿਸਤਾਨ ਨੂੰ ਤਰੱਕੀ ਲਈ ਸ਼ੁੱਭ ਕਾਮਨਾਵਾਂ ਭੇਟ ਕਰਦਿਆਂ ਲਾਹੌਰ ਵਾਸੀਆਂ ਵੱਲੋਂ ਮਿਲੇ ਸਨੇਹ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਭਾਰਤ ਵੱਲੋਂ ਕਿਸੇ ਲੋਕ ਸਭਾ ਸਪੀਕਰ

ਦਾ ਇਹ ਪਹਿਲਾ ਪਾਕਿਸਤਾਨ ਦੌਰਾ ਸੀ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸ੍ਰੀਮਤੀ ਕੁਮਾਰ ਅਤੇ ਉਨ੍ਹਾਂ ਨਾਲ ਆਏ ਸੰਸਦੀ ਡੈਲੀਗੇਸ਼ਨ ਦੇ ਸਨਮਾਨ ਵਿੱਚ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕੀਤਾ। ਲਾਹੌਰ ਦੇ ਦੋ ਦਿਨਾ ਦੌਰੇ ਦੌਰਾਨ ਸ੍ਰੀਮਤੀ ਮੀਰਾ ਨੇ ਸ਼ਹਿਰ ਦੇ ਬਾਨੀ ਸੰਤ ਹਜ਼ਰਤ ਅਲੀ ਹਜਵੇਰੀ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਇਤਿਹਾਸਕ ਦਾਤਾ ਦਰਬਾਰ ਗੁਫ਼ਾ ਦੀ ਯਾਤਰਾ ਕੀਤੀ। ਉਹ ਮੀਨਾਰ-ਏ-ਪਾਕਿਸਤਾਨ, ਮਹਾਰਾਜਾ ਰਣਜੀਤ ਸਿੰਘ ਦੀ ਸਮਾਧੀ ਅਤੇ ਗੁਰਦੁਆਰਾ ਡੇਰਾ ਸਾਹਿਬ ਵੀ ਗਏ। ਇਸ ਦੌਰਾਨ ਉਨ੍ਹਾਂ ਪੰਜਾਬ ਦੇ ਰਾਜਪਾਲ ਲਤੀਫ ਖੋਸਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਮਹਿਮੂਦ ਇਕਬਾਲ ਸਮੇਤ ਹੋਰ ਕਈ ਆਗੂਆਂ ਨਾਲ ਮੁਲਾਕਾਤ ਕੀਤੀ।         
ਵਿਚਾਰ (1)Add Comment
nama Rashifall
ਵੱਲੋਂ preety, January 11, 2013
S.S.a je mama haftia rashifall dia karo thank you

ਵਿਚਾਰ ਦੇਵੋ

busy
 

Ajitweekly News Channel

AjitWeekly Pictures Gallery

ਹੋਰ ਖ਼ਬਰਾਂ

 

Advertisement

AdvertisementAdvertisement

Problem viewing Site ?

Click here 

ABC RADIO

ਈ-ਅਖ਼ਬਾਰ

Ranjit Weekly (Hindi)

The Contact

Live Cricket Score

send_news.png

ਖੋਜ

Advertisement

Space For Ads

Subscribe

Name:
Email:


Who's Online

We have 1 guest online

 

Hits Counter

-

Power of Khalsa

MEHRA MEDIA :: Patiala Web Designer-Web Designers Patiala
© ਸਭ ਹੱਕ ਰਾਖਵੇਂ ਹਨ ੨੦੦੮  Punjabi News paper : Ajit weekly Programming and Design :: Mehra Media