
ਇੱਕ ਚੋਣ ਸਿੱਧੀ ਹੈ। ਤੁਸੀਂ ਲਾਲ ਚੁਣ ਸਕਦੇ ਹੋ ਜਾਂ ਹਰਾ। ਗ਼ੁਲਾਬੀ ਦੀ ਉੱਮੀਦ ਨਾ ਰੱਖਿਓ। ਨਾ ਹੀ ਪੀਲੇ ਦੀ ਜਾਂ ਨੀਲੇ ਦੀ। ਮੈਨੂੰ ਪਤੈ ਕਿ ਤੁਸੀਂ ਤੰਗ ਆ ਚੁੱਕੇ ਹੋ। ਇੰਝ ਨਹੀਂ ਲਗਦਾ ਕਿ ਤੁਹਾਡੇ ਕੋਲ ਕੋਈ ਚੋਣ ਰਹਿ ਗਈ ਹੈ। ਤੁਹਾਡਾ ਦਿਲ ਕਰਦੈ ਕਿ ਕੁੱਝ ਚੁਣਿਆ ਹੀ ਨਾ ਜਾਵੇ। ਤੁਸੀਂ ਸੋਚਦੇ ਹੋ: 'ਜੇਕਰ ਮੇਰੇ ਕੋਲ ਰੰਗਾਂ ਦੀ ਕੋਈ ਚੋਣ ਹੈ ਹੀ ਨਹੀਂ ਤਾਂ ਮੈਂ ਫ਼ਿਰ ਕਿਉਂ ਚੁਣਾਂ? ਮੈਂ ਉਹੀ ਚੁਣ ਲੈਂਦਾ ਹਾਂ ਜੋ ਮੈਨੂੰ ਜ਼ਿੰਦਗੀ ਦਿੰਦੀ ਹੈ।' ਇਹ ਦਰਅਸਲ, ਇੱਕ ਤਰ੍ਹਾਂ ਦੀ ਬੇਵਕੂਫ਼ੀ ਹੈ। ਲਾਲ ਤੇ ਹਰੇ ਵਿੱਚ ਬਹੁਤ ਫ਼ਰਕ ਹੁੰਦੈ। ਸਿਆਣਪ ਨਾਲ ਚੋਣ ਕਰੋ ਤੇ ਬਾਕੀ ਸਭ ਕੁੱਝ ਤੁਹਾਡੀ ਝੋਲੀ ਵਿੱਚ ਆਪਣੇ ਆਪ ਪੈ ਜਾਵੇਗ!
ਤੁਹਾਡੇ ਕਈ ਦੋਸਤ ਹਨ, ਦੁਨਿਆਵੀ ਤੌਰ 'ਤੇ, ਪਰ ਇਨ੍ਹਾਂ ਵਿੱਚੋਂ ਕੋਈ ਵੀ ਜ਼ਿੰਦਗੀ ਭਰ ਤੁਹਾਡਾ ਸਾਥ ਨਹੀਂ ਨਿਭਾਏਗਾ। ਕੋਈ ਜੀਵਨ ਸਾਥੀ ਨਹੀਂ। ਜਾਣ-ਪਹਿਚਾਣ ਇੱਕ ਚੰਗੀ ਚੀਜ਼ ਹੈ, ਪਰ ਉਨ੍ਹਾਂ ਨਾਲ ਸਬੰਧ ਸਥਾਪਿਤ ਕਰੋ ਜੋ ਤੁਹਾਡੇ ਦਿਲ ਦੇ ਕਰੀਬ ਹਨ। ਜੀਵਨ ਤੇ ਰਿਸ਼ਤਿਆਂ ਵਿੱਚ ਤਵਾਜ਼ਨ ਹੋਣਾ ਲਾਜ਼ਮੀ ਹੈ। ਇੱਕ ਭਾਵਨਾਤਮਕ ਰਿਸ਼ਤਾ ਛੇਤੀ ਤੁਹਾਨੂੰ ਬਲ ਬਖ਼ਸ਼ੇਗਾ। ਤੁਹਾਡੇ ਜੀਵਨ ਦੇ ਹਰ ਖੇਤਰ ਵਿੱਚ!