ਇਨਸਾਨ ਬਣਨ ਲਈ ਮੇਰੀ ਜਦੋਜਹਿਦ

Thursday, 16 May 2013 07:09
Print PDF

ਸਿਲਕ ਅਤੇ ਰੇਗਮਾਰ। ਕਿਹੋ ਜਿਹਾ ਸੁਮੇਲ! ਹੁਣ ਸਾਨੂੰ ਤੁਹਾਡੇ ਉਸ ਮਸਲੇ ਬਾਰੇ ਸਲਾਹ ਕਰਨੀ ਚਾਹੀਦੀ ਹੈ ਜਿਸ ਵਿੱਚ ਤੁਹਾਨੂੰ ਨਰਮ ਨਾਲ ਖਰ੍ਹਵਾ ਵੀ ਸਹਿਣਾ ਪੈਣਾ ਹੈ। ਇਹ ਕੋਈ ਤਕਲੀਫ਼ਦੇਹ ਤਜਵੀਜ਼ ਨਹੀਂ ਸਾਬਿਤ ਹੋਏਗੀ, ਜਿੰਨਾ ਚਿਰ ਤੁਸੀਂ ਇਨ੍ਹਾਂ ਦੋਹਾਂ ਵਿੱਚ ਫ਼ਰਕ ਕਰ ਸਕੋ ਅਤੇ ਆਪਣੀਆਂ ਆਸਾਂ ਨੂੰ ਉਨ੍ਹਾਂ ਦੇ ਹਿਸਾਬ ਨਾਲ ਢਾਲ ਸਕੋ। ਕੁੱਝ ਚੀਜ਼ਾਂ ਤੁਹਾਨੂੰ ਬੇਚੈਨ ਕਰਦੀਆਂ ਹਨ ਅਤੇ ਦੂਸਰੀਆਂ ਖ਼ੁਸ਼ੀ ਦਿੰਦੀਆਂ ਹਨ। ਉਨ੍ਹਾਂ ਸਾਰੇ ਮਸਲਿਆਂ ਨੂੰ ਨੇੜਿਓਂ ਹੋ ਕੇ ਘੋਖੋ। ਹਰ ਇੱਕ ਦੇ ਆਪਣੇ ਫ਼ਾਇਦੇ ਅਤੇ ਹਰ ਇੱਕ ਦੀਆਂ ਆਪਣੀਆਂ ਛੁਪੀਆਂ ਹੋਈਆਂ ਖ਼ੂਬੀਆਂ ਹਨ। ਉਨ੍ਹਾਂ ਨੂੰ ਪਛਾਣ ਕੇ ਲਭਣ ਦੀ ਹਿੰਮਤ ਦਿਖਾਓ, ਅਤੇ ਉਹ ਵੀ ਇੱਕਦਮ ਹਮਵਾਰ ਤੇ ਮੁਲਾਇਮ ਹੋ

 
Thursday, 09 May 2013 04:47
Print PDF

ਤੁਹਾਨੂੰ ਪਤੈ ਹੀ ਹੈ ਕਿ ਕਈ ਵਾਰ ਜਦੋਂ ਅਸੀਂ ਕਿਸੇ ਵਿਅਕਤੀ ਨਾਲ ਗੱਲ ਨਹੀਂ ਕਰਨਾ ਚਾਹੁੰਦੇ ਤਾਂ ਉਸ ਨੂੰ ਸੜਕ 'ਤੇ ਆਉਂਦਾ ਵੇਖ ਕਿਵੇਂ ਅਸੀਂ ਆਪਣਾ ਰਸਤਾ ਬਦਲ ਲੈਂਦੇ ਹਾਂ। ਅਸੀਂ ਇਹ ਵੀ ਨਹੀਂ ਸੋਚਦੇ ਕਿ ਇਸ ਤਰ੍ਹਾਂ ਆਪਣਾ ਰਸਤਾ ਬਦਲਣ ਨਾਲ ਕਿਤੇ ਅਸੀਂ ਗ਼ਲਤ ਰਸਤੇ 'ਤੇ ਹੀ ਨਾ ਪੈ ਜਾਈਏ। ਇਸ ਤਰ੍ਹਾਂ ਰਸਤਾ ਬਦਲਣ ਨਾਲ ਅਸੀਂ ਕਿਸੇ ਅਜਿਹੇ ਵਿਅਕਤੀ ਨੂੰ ਮਿਲਣੋਂ ਵੀ ਖੁੰਝ ਸਕਦੇ ਹਾਂ ਜਿਸ ਨੂੰ ਅਸੀਂ ਸੱਚਮੁੱਚ ਮਿਲਣਾ ਚਾਹੁੰਦੇ ਹੋਈਏ। ਜੇਕਰ ਅਜਿਹੀਆਂ ਅਚਣਚੇਤੀ ਤਬਦੀਲੀਆਂ ਬਿਹਤਰੀ ਲਿਆਉਣ ਦੀ ਇੱਛਾ ਤੋਂ ਪ੍ਰੇਰਿਤ ਹੋਣ ਤਾਂ ਉਨ੍ਹਾਂ ਦੇ ਸੁਖਾਵੇਂ ਨਤੀਜੇ ਨਿਕਲ ਸਕਦੇ ਹਨ। ਪਰ ਜਦੋਂ ਇਨ੍ਹਾਂ ਦਾ ਕਾਰਨ ਤੁਹਾਡੇ ਮਨ ਵਿੱਚ ਛੁਪਿਆ ਕਿਸੇ ਕਿਸਮ ਦਾ ਕੋਈ ਭੈਅ ਹੋਵੇ ਤਾਂ ਫ਼ਿਰ ਨਤੀਜਾ ਪਰੇਸ਼ਾਨੀ ਅਤੇ ਰੋਸ ਵਿੱਚ ਨਿਕਲਦਾ ਹੈ। ਕਿਸੇ ਵੀ ਚੀਜ਼ ਜਾਂ ਵਿਅਕਤੀ ਤੋਂ ਦੋੜੋ ਨਾ, ਸਗੋਂ ਡੱਟ

 
Thursday, 02 May 2013 08:03
Print PDF

ਕਲਪਨਾ ਕਰੋ ਕਿ ਖ਼ੁਸ਼ੀਆਂ ਦਾ ਵੀ ਇੱਕ ਅਜਿਹਾ ਅੰਤਰਰਾਸ਼ਟਰੀ ਸੱਟਾ ਬਜ਼ਾਰ ਹੁੰਦਾ ਜਿੱਥੇ ਅਰਥਸ਼ਾਸਤਰ ਦੇ 'ਮੰਗ ਤੇ ਪੂਰਤੀ' ਦੇ ਸਿਧਾਂਤ ਅਨੁਸਾਰ ਉਨ੍ਹਾਂ ਦੀ ਬੋਲੀ ਲਗਾਈ ਜਾਂਦੀ। ਸੋਚੋ ਕੀ ਹੁੰਦਾ ਜੇ ਆਨੰਦ ਤੇ ਤ੍ਰਿਪਤੀ ਦਾ ਮੁੱਲ ਵੀ ਇਸੇ ਸਿਧਾਂਤ ਅਨੁਸਾਰ ਘਟਦਾ-ਵਧਦਾ? ਜਾਂ ਫ਼ਿਰ ਜੇ ਸੂਝ-ਅਕਲਮੰਦੀ-ਸਿਆਣਪ ਦੀ ਵਿਸ਼ਵਵਿਆਪੀ ਕਮੀ ਹੋਣ ਕਾਰਨ ਸੰਤੁਸ਼ਟੀ ਦੇ ਭਾਅ ਵਿੱਚ ਅਚਾਨਕ ਭਾਰੀ ਵਾਧਾ ਹੋ ਜਾਂਦਾ? ਪਰ ਜੇ ਅਸੀਂ ਸਾਰੇ ਆਪਣੀਆਂ ਜ਼ਿੰਦਗੀਆਂ ਵਿੱਚ ਮਨਚਾਹੀ ਪ੍ਰਸੰਨਤਾ ਹਾਸਿਲ ਕਰ ਸਕਦੇ ਤਾਂ ਫ਼ਿਰ ਅਸੀਂ ਕਦੇ ਵੀ ਆਪਣੀ 'ਕਰੰਸੀ' ਦੀ ਕੀਮਤ ਨਾ ਘਟਾਉਂਦੇ ਜਾਂ ਭਾਵਨਾਤਮਕ ਮਹਿੰਗਾਈ ਨਾ ਪੈਦਾ ਕਰਦੇ। ਤੁਹਾਡੇ ਦਿਲ ਦੇ ਬੈਂਕ ਅੰਦਰ ਹਮਦਰਦੀ ਦਾ ਕਦੇ ਨਾ ਮੁੱਕਣ ਵਾਲਾ ਭੰਡਾਰ ਜਮ੍ਹਾਂ ਪਿਆ ਹੈ। ਇਸ ਨੂੰ ਉੱਥੋਂ ਕਢਵਾਓ ਅਤੇ ਵੰਡੋ... ਪੂਰੀ ਫ਼ਰਾਖ਼ ਦਿਲੀ ਨਾਲ ਵੰਡੋ!

'ਚਲੋ, ਮੈਂ ਹੁਣ ਤੁਹਾਡਾ ਹੋਰ ਬਹੁਤਾ ਸਮਾਂ ਨਹੀਂ ਲੈਂਦਾ...' ਲੋਕ ਅਕਸਰ ਕਿਸੇ ਫ਼ੋਨ ਕੌਲ ਦੀ ਸਮਾਪਤੀ ਵੱਲ ਇਹੋ ਕਹਿੰਦੇ ਸੁਣੀਂਦੇ ਹਨ। ਦਰਅਸਲ, ਉਨ੍ਹਾਂ ਦੇ ਕਹਿਣ ਦਾ ਮਤਲਬ ਹੁੰਦਾ ਹੈ, 'ਮੈਂ ਆਸ ਕਰਦਾ ਹਾਂ ਕਿ ਤੁਸੀਂ ਮੇਰਾ ਹੋਰ ਵਕਤ ਨਹੀਂ ਲਓਗੇ।' ਪਰ ਅਜਿਹਾ ਕਹਿਣਾ ਨਿਮਰ ਜਾਂ ਸ਼ਾਲੀਨ ਨਹੀਂ ਸਮਝਿਆ ਜਾਂਦਾ। ਉਫ਼! ਪਰ ਤੁਹਾਡੇ ਲਈ ਸ਼ਿਸ਼ਟਾਚਾਰ ਕਿੰਨਾ

 
Thursday, 25 April 2013 10:08
Print PDF

ਕਈ ਲੋਕ ਕੇਵਲ ਇਸ ਲਈ ਨਾਸਤਿਕ ਹੁੰਦੇ ਹਨ ਕਿਉਂਕਿ ਉਹ ਕਿਸੇ ਅਜਿਹੇ ਪਰਮਾਤਮਾ ਦਾ ਖ਼ਿਆਲ ਨਹੀਂ ਕਰ ਪਾਉਂਦੇ ਜਿਹੜਾ ਉਨ੍ਹਾਂ ਨੂੰ ਹਰ ਮੁਸ਼ਕਿਲ ਤੋਂ ਬਚਾ ਸਕਦਾ ਹੋਵੇ। ਉਨ੍ਹਾਂ ਨੂੰ ਅਜਿਹੇ ਕਿਸੇ ਰੱਬ ਦੀ ਹੋਂਦ ਇੱਕ ਕਹਾਣੀ ਮਾਤਰ ਜਾਪਦੀ ਹੈ, ਆਪਣੀ ਸਿਆਣਪ ਲਈ ਇੱਕ ਚੁਣੌਤੀ। ਕਈ ਹੋਰ ਇਸ ਵਜ੍ਹਾ ਤੋਂ ਰੱਬ ਦੀ ਹੋਂਦ ਨੂੰ ਨਕਾਰਦੇ ਹਨ ਕਿਉਂਕਿ ਉਨ੍ਹਾਂ ਅਨੁਸਾਰ ਉਨ੍ਹਾਂ ਦੀ ਕੋਈ ਦੁਆ ਕਦੇ ਸੁਣੀ ਹੀ ਨਹੀਂ ਗਈ। ਉਹ ਆਪਣੇ ਗੁਆਚੇ ਹੋਏ ਵਿਸ਼ਵਾਸ ਨੂੰ ਤਰਕ ਦਾ ਨਾਮ ਦਿੰਦੇ ਹਨ। ਠੀਕ ਹੈ ਕਿ ਕਈ ਵਾਰ ਸਾਡੇ ਵਿੱਚੋਂ ਬਹੁਤੇ ਧਾਰਮਿਕ ਲੋਕ ਵੀ ਸਭ ਕੁੱਝ ਰੱਬ ਆਸਰੇ ਨਹੀਂ ਛੱਡ ਸਕਦੇ। ਛੇਤੀ ਹੀ ਤੁਹਾਨੂੰ ਰੱਬ ਦੀ ਉਹ ਪਰਿਭਾਸ਼ਾ ਮਿਲੇਗੀ ਜਿਸ ਦਾ ਕੋਈ ਸੰਸਾਰਕ ਉੱਤਰ ਸੰਭਵ ਨਹੀਂ ਹੋਵੇਗਾ!

ਕੀ ਤੁਸੀਂ ਕਿਸੇ ਅਜਿਹੇ ਬੰਦੇ ਨੂੰ ਜਾਣਦੇ ਹੋ ਜਿਹੜਾ ਇੱਕ ਸੁੱਕੇ ਘਾਹ ਦੇ ਢੇਰ ਵਿੱਚੋਂ ਸੂਈ ਲੱਭਣ

 
Thursday, 18 April 2013 09:25
Print PDF

'ਦੂਜੇ ਲੋਕਾਂ' 'ਤੇ ਪਾਬੰਦੀ ਲਗਾ ਦਿੱਤੀ ਜਾਣੀ ਚਾਹੀਦੀ ਹੈ। ਜ਼ਰਾ ਦੇਖੋ ਤਾਂ ਸਹੀ ਉਹ ਕਿੰਨੇ ਪੰਗੇ ਖੜ੍ਹੇ ਕਰਦੇ ਹਨ ਅਤੇ ਕਿੰਨਾ ਖਿਲਾਰਾ ਪਾਉਂਦੇ ਹਨ। ਦੇਖੋ ਉਹ ਕਿੰਝ ਦਾ ਵਿਹਾਰ ਕਰਦੇ ਹਨ। ਦੇਖੋ ਉਹ ਕੀ ਸਮਝਣ ਤੋਂ ਅਸਮਰਥ ਹਨ। ਉਹ ਆਉਂਦੇ ਕਿੱਥੋਂ ਹਨ? ਉਨ੍ਹਾਂ ਦੇ ਹੋਣ ਦਾ ਫ਼ਾਇਦਾ ਕੀ ਹੈ? ਜ਼ਰਾ ਸੋਚੋ ਤਾਂ ਸਹੀ ਕਿ ਉਨ੍ਹਾਂ ਦੇ ਨਾ ਹੋਣ ਨਾਲ ਸੰਸਾਰ ਨੂੰ ਕਿੰਨਾ ਫ਼ਾਇਦਾ ਹੋਣਾ ਸੀ। ਦਰਅਸਲ, ਉਨ੍ਹਾਂ ਬਿਨਾਂ ਇਹ ਸੰਸਾਰ ਇੱਕ ਤਨਹਾ ਸਥਾਨ ਹੋਣਾ ਸੀ। ਨਿੰਦਣ ਲਈ ਜਾਂ ਸਾਡੀ ਨਿਰਾਸ਼ਾ ਦਾ ਪਾਤਰ ਬਣਨ ਲਈ ਕੋਈ ਵੀ ਵਿਅਕਤੀ ਨਹੀਂ ਸੀ ਹੋਣਾ। ਮੰਦਾ ਸਮਝੋ ਜਾਂ ਚੰਗਾ, ਦੂਜੇ ਲੋਕ, ਦੂਸਰੇ ਵਿਚਾਰਾਂ ਜਾਂ ਵਿਹਾਰਾਂ ਨਾਲ ਸਾਡੇ ਦਰਮਿਆਨ ਹੀ ਵਿਚਰਦੇ ਹਨ। ਕਈ ਕਾਰਨਾਂ ਕਾਰਨ, ਛੇਤੀ ਹੀ ਤੁਸੀਂ ਸਮਝ ਜਾਓਗੇ ਕਿ ਇਹ ਇੱਕ ਖ਼ੂਬਸੂਰਤ ਅਮਲ ਤੇ ਸ਼ਾਨਦਾਰ ਵਰਤਾਰਾ ਹੈ।

 

Page 1 of 12

<< Start < Prev 1 2 3 4 5 6 7 8 9 10 Next > End >>
You are here:   Homeਲੜੀਵਾਰਇਨਸਾਨ ਬਣਨ ਲਈ ਮੇਰੀ ਜਦੋਜਹਿਦ

Currency Converter

Amount:
From:
To:


Gurbani Radio


Gurbani - Sri Harmandir Sahib