Thursday, 14 June 2012 06:06
Print PDF

'ਜੀਵਨ ਨੇ ਤੁਹਾਨੂੰ ਸਿਖਾਇਆ ਹੈ ਕਿ ਪਿਆਰ ਕੇਵਲ ਇੱਕ ਦੂਸਰੇ ਦੀਆਂ ਅੱਖਾਂ ਵਿੱਚ ਤੱਕਣਾ ਹੀ ਨਹੀਂ ਸਗੋਂ ਇੱਕੋ ਦਿਸ਼ਾ ਵਿੱਚ ਇਕੱਠਿਆਂ ਦੇਖਣਾ ਇਸ ਦੀ ਖ਼ਾਸੀਅਤ ਹੈ।' ਇਹ ਸ਼ਬਦ ਸਨ ੍ਰਫ਼ਾਂਸੀਸੀ ਕਵੀ ਤੇ ਨਾਵਲਕਾਰ ਆਂਤੋਆਨ ਦ ਸੈਂਤਐਗਜ਼ਪੇਰੀ ਦੇ ਜੋ ਕਿ ਆਪਣੇ ਨਾਵਲ 'ਦਾ ਲਿਟਲ ਪ੍ਰਿੰਸ' ਲਈ ਮਸ਼ਹੂਰ ਹੈ। ਮੈਂ ਤੁਹਾਨੂੰ ਉਸ ਦੇ ਇਹ ਸ਼ਬਦ ਇਸ ਲਈ ਚੇਤੇ ਕਰਵਾ ਰਿਹਾ ਹਾਂ ਕਿਉਂਕਿ ਇਸ ਵੇਲੇ ਤੁਹਾਡੇ ਕੋਲ ਇੱਕ ਟੀਮ ਦਾ ਅਹਿਮ ਹਿੱਸਾ ਬਣ ਕੇ ਕਾਰਜਸ਼ੀਲ ਹੋਣ ਦੀ ਸੰਭਾਵਨਾ ਹੈ। ਕਿਸੇ ਖ਼ਾਸ ਵਿਅਕਤੀ ਨਾਲ ਤੁਹਾਡੀ ਸਾਂਝ ਕੇਵਲ ਇੱਕ ਇਸ਼ਕੀਆ ਸਬੰਧ ਤੋਂ ਕਿਤੇ ਵੱਧ ਹੈ। ਇਹ ਦੋਸਤੀ, ਵਿਸ਼ਵਾਸ ਅਤੇ ਆਪਸੀ ਸਮਝ 'ਤੇ ਅਧਾਰਿਤ ਹੈ। ਅਤੇ ਇਹ ਜਾਦੂਈ ਸਫ਼ਲਤਾ ਹਾਸਿਲ ਕਰਨ ਦੇ ਬਹੁਤ ਕਰੀਬ ਵੀ ਹੈ।

'ਜਦੋਂ ਪ੍ਰੇਮ ਵਿੱਚ ਉਨਮਾਦ ਸ਼ਾਮਿਲ ਨਾ ਹੋਵੇ ਤਾਂ ਉਹ ਪਿਆਰ ਹੀ ਨਹੀਂ ਰਹਿੰਦਾ।' ਇਹ ਟੂਕ ਮੈਂ ਤੁਹਾਡੇ ਲਈ 17ਵੀਂ ਸਦੀ ਦੇ ਸਪੇਨੀ ਨਾਟਕਕਾਰ ਪੈਡਰੋ ਕਾਲਡ੍ਰੋਨ ਦ ਲਾ ਬਾਰਚਾ ਦੇ ਸਹਿਯੋਗ ਨਾਲ ਪੇਸ਼ ਕਰ ਰਿਹਾ ਹਾਂ। ਇਸ਼ਕੀਆ ਲੋਕ ਅਕਸਰ ਆਪਣੀਆਂ ਸਭ ਤੋਂ ਤਾਕਤਵਰ ਭਾਵਨਾਵਾਂ ਨੂੰ ਜਾਇਜ਼ ਠਹਿਰਾਉਣ ਲਈ ਇਸੇ ਦਾ ਹਵਾਲਾ ਦਿੰਦੇ ਹਨ। ਪਰ ਅਜਿਹੀ ਖ਼ਾਸ ਸਨਕ ਸਾਡੇ ਅੰਦਰ ਕਲਾ ਜਾਂ ਸੰਗੀਤ ਪ੍ਰਤੀ ਸਾਡੀ ਵਚਨਬਧਤਾ

ਵਿੱਚੋਂ ਵੀ ਉਪਜ ਸਕਦੀ ਹੈ ਜਾਂ ਕਿਸੇ ਖ਼ੂਬਸੂਰਤ ਸ਼ੈਅ ਦੀ ਕਦਰਦਾਨੀ ਵਿੱਚੋਂ ਪੈਦਾ ਹੋ ਸਕਦੀ ਹੈ। ਇਸ ਵੇਲੇ ਤੁਹਾਡੇ 'ਤੇ ਡਾਢੀ ਸਿਰਜਣਾਤਮਕਤਾ ਦੀ ਬਖ਼ਸ਼ਿਸ਼ ਹੋ ਰਹੀ ਹੈ। ਇਹ ਸਭ ਤੁਹਾਨੂੰ ਕੋਮਲ, ਸੰਵੇਦਨਸ਼ੀਲ ਅਤੇ ਹਲਕਾ ਜਿਹਾ ਕਮਲਾ ਬਣਾ ਰਿਹਾ ਹੈ। ਪਰ ਕੋਈ ਗੱਲ ਨਹੀਂ। ਇਹ ਤੁਹਾਨੂੰ ਸੰਪੂਰਨਤਾ ਦੇਣ ਵਾਲਾ ਹੈ।

ਹਰ ਰੋਜ਼ ਸਾਨੂੰ ਰੋਟੀ ਖਾਣੀ ਪੈਂਦੀ ਹੈ। ਹਰ ਰਾਤ, ਸਾਨੂੰ ਸੌਣਾ ਪੈਂਦਾ ਹੈ। ਸਾਡੀਆਂ ਸੰਸਾਰਕ ਜ਼ਿੰਦਗੀਆਂ ਅਜਿਹੀਆਂ ਪ੍ਰਕਿਰਿਆਵਾਂ ਨਾਲ ਭੱਰੀਆਂ ਪਈਆਂ ਹਨ ਜਿਹੜੀਆਂ ਸਾਨੂੰ ਦੋਹਰਾਣੀਆਂ ਪੈਂਦੀਆਂ ਹਨ ਅਤੇ ਤਜਰਬੇ ਜਿਹੜੇ ਸਾਨੂੰ ਬਾਰ-ਬਾਰ ਹਾਸਿਲ ਕਰਨੇ ਪੈਂਦੇ ਹਨ। ਸਾਡੇ ਭਾਵਨਾਤਮਕ ਜੀਵਨਾਂ ਵਿੱਚ ਵੀ, ਸਾਨੂੰ ਦੋਹਰਾ ਅਤੇ ਨਵੀਨੀਕਰਨ ਦੀ ਲੋੜ ਪੈਂਦੀ ਰਹਿੰਦੀ ਹੈ। ਅਸੀਂ ਕੇਵਲ ਜਜ਼ਬਾਤ, ਬੇਸ਼ੱਕ ਉਹ ਕਿੰਨੇ ਵੀ ਡੂੰਘੇ ਕਿਉਂ ਨਾ ਹੋਣ, ਦੀਆਂ ਯਾਦਾਂ 'ਤੇ ਹੀ ਜਿਊਂਦੇ ਨਹੀਂ ਰਹਿ ਸਕਦੇ। ਸੋ, ਲਓ ਤੁਸੀਂ ਮੁੜ ਉਸੇ ਪਰਿਸਥਿਤੀ ਵਿੱਚ ਪਹੁੰਚ ਗਏ ਹੋ ਜਿਸ ਰਾਹੀਂ ਤੁਸੀਂ ਪਹਿਲਾਂ ਵੀ ਗੁਜ਼ਰ ਚੁੱਕੇ ਹੋ। ਕੀ ਤੁਸੀਂ ਕੇਵਲ ਉਹੀ ਕਰੀ ਜਾ ਰਹੇ ਹੋ ਜੋ ਤੁਸੀਂ ਪਹਿਲਾਂ ਵੀ ਕਰਦੇ ਰਹੇ ਹੋ? ਨਹੀਂ। ਜੋ ਵਾਪਰ ਰਿਹਾ ਹੈ ਉਹ ਉਸ ਵਰਗਾ ਤਾਂ ਜ਼ਰੂਰ ਹੈ ਪਰ ਕੁੱਝ ਹੱਦ ਤੱਕ ਵੱਖਰਾ ਵੀ ਹੈ। ਜੇ ਤੁਸੀਂ ਇਸ ਵਿੱਚ ਥੋੜ੍ਹੀ ਬਹੁਤ ਤਬਦੀਲੀ ਲਿਆਉਣਾ ਚਾਹੁੰਦੇ ਹੋ ਤਾਂ ਲਿਆ ਸਕਦੇ ਹੋ।

'ਆਹ, ਰੱਬ ਭਲਾ ਕਰੇ! ਪਿਆਰ ਦਾ ਇਲਾਜ ਜੜ੍ਹੀਆਂ-ਬੂਟੀਆਂ ਨਾਲ ਨਹੀਂ ਕੀਤਾ ਜਾ ਸਕਦਾ।' ਇਹ ਸਤਰਾਂ ਲਿਖਣ ਵਾਲਾ ਵਿਅਕਤੀ ਇੱਕ ਕਵੀ ਸੀ ਜਿਸ ਦਾ ਨਾਮ ਓਵਿਡ ਸੀ। ਉਹ ਅੱਜ ਤੋਂ 2000 ਸਾਲ ਪਹਿਲਾਂ ਦੇ ਰੋਮ ਦਾ ਵਸਨੀਕ ਸੀ। ਉਸ ਦੇ ਇਹ ਲਫ਼ਜ਼ ਅੱਜ ਵੀ ਉੰਨੇ ਹੀ ਸੱਚੇ ਹਨ ਜਿੰਨੇ ਉਸ ਵੇਲੇ ਸਨ। ਨਾ ਹੀ ਪਿਆਰ ਜੜ੍ਹੀਆਂ-ਬੂਟੀਆਂ ਨਾਲ 'ਪੈਦਾ' ਕੀਤਾ ਜਾ ਸਕਦਾ ਹੈ, ਬੇਸ਼ੱਕ ਸਾਡੇ ਅੱਜ ਦੇ ਨੌਜਵਾਨ ਜਿੰਨੀਆਂ ਮਰਜ਼ੀ ਮੂਡ ਬਦਲਣ ਵਾਲੀਆਂ ਦਵਾਈਆਂ ਲਈ ਫ਼ਿਰਨ। ਅਸਲੀ ਪਿਆਰ ਇੱਕ ਅਜਿਹੀ ਭਾਵਨਾ ਹੈ ਜਿਹੜੀ ਸਿੱਧੀ ਦਿਲ ਦੀਆਂ ਗਹਿਰਾਈਆਂ ਵਿੱਚੋਂ ਉਪਜਦੀ ਹੈ (ਤੇ ਮੁੜ ਉਸੇ ਵਿੱਚ ਵਾਪਿਸ ਜਜ਼ਬ ਹੋ ਜਾਂਦੀ ਹੈ)। ਤੁਹਾਡੇ ਜੀਵਨ ਵਿਚਲੀਆਂ ਹਾਲੀਆਂ ਘਟਨਾਵਾਂ ਨੇ ਤੁਹਾਨੂੰ ਆਪਣੇ ਦਿਲ ਵਿੱਚ ਮੌਜੂਦ ਇਸੇ ਪਿਆਰ ਦੀ ਭਾਵਨਾ ਦੀ ਹੋਂਦ ਪ੍ਰਤੀ ਸੁਚੇਤ ਕੀਤਾ ਹੈ। ਤੁਸੀਂ ਅਣਮਣੇ ਜਿਹੇ ਮਨ ਨਾਲ ਇਹ ਇੱਛਾ ਕਰਦੇ ਹੋ ਕਿ ਇਸ ਦਾ ਕੋਈ ਮੁਦਾਵਾ ਹੋ ਜਾਵੇ। ਫ਼ਿਰ ਵੀ ਛੇਤੀ ਹੀ, ਤੁਸੀਂ ਆਪਣੀ ਇਸੇ ਭਾਵਨਾ ਦੇ ਆਪਣੇ ਦਿਲ ਵਿੱਚ ਮੌਜੂਦ ਹੋਣ ਕਾਰਨ ਖ਼ੁਸ਼ ਹੋਵੋਗੇ।

ਰੌਸ਼ਨੀ ਜਿੰਨੀ ਚਮਕੀਲੀ ਹੋਵੇ, ਪਰਛਾਵਾਂ ਉੰਨਾ ਹੀ ਗੂੜ੍ਹਾ ਹੁੰਦਾ ਹੈ। ਆਸ ਜਿੰਨੀ ਉੱਚੀ ਹੋਵੇ, ਭੈਅ ਉੰਨਾ ਹੀ ਡੂੰਘਾ ਹੁੰਦਾ ਹੈ। ਉਤਸਾਹ ਜਿੰਨਾ ਪ੍ਰਬਲ ਹੋਵੇ, ਨਿਰਾਸ਼ਾ ਦਾ ਖ਼ਤਰਾ ਉੰਨਾ ਜ਼ਿਆਦਾ ਹੁੰਦਾ ਹੈ। ਇਸ ਵੇਲੇ ਤੁਹਾਡਾ ਜੀਵਨ ਅਜਿਹੀਆਂ ਹੀ ਗਹਿਰੀਆਂ ਭਿੰਨਤਾਵਾਂ ਨਾਲ ਭਰਿਆ ਪਿਆ ਹੈ। ਜਿੰਨਾ ਚਿਰ ਤੁਸੀਂ ਸਹੀ ਦਿਸ਼ਾ ਵਿੱਚ ਦੇਖਦੇ ਰਹੋਗੇ ਸਭ ਕੁੱਝ ਠੀਕ ਹੋਵੇਗਾ। ਪਰ ਜਦੋਂ ਤੁਸੀਂ ਮੁੜ ਕੇ ਦੇਖੋਗੇ ਤਾਂ ਤੁਸੀਂ ਆਪਣੇ ਆਪ ਨੂੰ ਹੀ ਸਵਾਲ ਕਰੋਗੇ ਕਿ ਆਖ਼ਿਰ ਤੁਸੀਂ ਸਹੀ ਦਿਸ਼ਾ ਵਿੱਚ ਦੇਖ ਵੀ ਰਹੇ ਸੀ ਜਾਂ ਨਹੀਂ? ਸ਼ਾਇਦ ਤੁਹਾਨੂੰ ਆਪਣੇ ਜੀਵਨ ਦੇ ਨਾਕਾਰਾਤਮਕ ਪਹਿਲੂਆਂ ਵੱਲ ਵਧੇਰੇ ਧਿਆਨ ਦੇਣ ਦੀ ਲੋੜ ਹੈ। ਦਰਅਸਲ, ਅਜਿਹਾ ਨਹੀਂ। ਤੁਹਾਨੂੰ ਆਪਣਾ ਸਾਰਾ ਧਿਆਨ ਸਾਕਾਰਾਤਮਕ ਚੀਜ਼ਾਂ 'ਤੇ ਕੇਂਦ੍ਰਿਤ ਕਰਨ ਦੀ ਲੋੜ ਹੈ!

Comments (0)

Write comment

smaller | bigger

busy
You are here:   Homeਲੜੀਵਾਰਇਨਸਾਨ ਬਣਨ ਲਈ ਮੇਰੀ ਜਦੋਜਹਿਦਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 681

Currency Converter

Amount:
From:
To:


Gurbani Radio


Gurbani - Sri Harmandir Sahib