Thursday, 28 June 2012 05:19
Print PDF

ਕੀ ਤੁਸੀਂ ਬਲੀਦਾਨ ਕਰ ਕਰ ਕੇ ਹਾਲੇ ਤਕ ਥੱਕੇ ਨਹੀਂ? ਕੀ ਤੁਹਾਨੂੰ ਅਜਿਹਾ ਨਹੀਂ ਲੱਗਦਾ ਕਿ ਜੀਵਨ ਲੈਣ-ਦੇਣ ਦੀ ਇੱਕ ਮਹਾਨ ਖੇਡ ਹੈ, ਪਰ ਕਿਸੇ ਨਾ ਕਿਸੇ ਕਾਰਨ ਇਸ ਵਿੱਚ ਤੁਹਾਨੂੰ ਲੈਣ ਨਾਲੋਂ ਕਿਤੇ ਵੱਧ ਦੇਣਾ ਪੈ ਰਿਹਾ ਹੈ? ਤੇ ਸਭ ਤੋਂ ਵੱਧ ਲੈ ਕੌਣ ਰਿਹਾ ਹੈ? ਉਹ ਇੰਨਾ ਕੁੱਝ ਲੈ ਕੇ ਵੀ ਕਿਵੇਂ ਸੁਰਖ਼ਰੂ ਹੋ ਰਿਹਾ (ਰਹੀ) ਹੈ? ਕੀ ਇਹ ਤਾਕਤ ਦਾ ਤਵਾਜ਼ਨ ਬਦਲਣ ਦਾ ਵੇਲਾ ਨਹੀਂ? ਲਗਭਗ ਹੈ! ਉਹ ਵੇਲਾ ਆ ਰਿਹੈ, ਪਰ ਹਾਲੇ ਨਹੀਂ। ਮੈਨੂੰ ਪਤੈ ਕਿ ਤੁਹਾਡੀ ਤਬੀਅਤ ਦੇ ਬੰਦੇ ਨੂੰ ਧੀਰਜ ਰੱਖਣ ਦੀ ਸਲਾਹ ਦੇਣਾ ਕਿੰਨਾ ਮੁਸ਼ਕਿਲ ਹੈ। ਪਰ ਫ਼ਿਰ ਵੀ ਕੋਸ਼ਿਸ਼ ਕਰੋ। ਇਹ ਧੀਰਜ ਤੁਹਾਨੂੰ ਬਹੁਤਾ ਚਿਰ ਨਹੀਂ ਰੱਖਣਾ ਪਵੇਗਾ।

ਪੈਸਾ ਪਿਆਰ ਨਹੀਂ ਖ਼ਰੀਦ ਸਕਦਾ। ਇਸ ਸੰਸਾਰ ਦੇ ਅਰਬਾਂਪਤੀ ਵੀ ਕਿਸੇ ਦੀਆਂ ਭਾਵਨਾਵਾਂ ਨਹੀਂ ਖ਼ਰੀਦ ਸਕਦੇ। ਕੁੱਝ ਤਜਰਬੇ ਤੇ ਭਾਵਨਾਵਾਂ ਅਮੁੱਲ ਹੁੰਦੀਆਂ ਹਨ। ਉਨ੍ਹਾਂ ਦੀ ਕੀਮਤ ਨਹੀਂ ਲਗਾਈ ਜਾ ਸਕਦੀ। ਤੇ ਸ਼ਾਨਦਾਰ ਸੱਚਾਈ ਇਹ ਹੈ ਕਿ ਅਜਿਹੀਆਂ ਭਾਵਨਾਵਾਂ ਹਰ

ਇੱਕ ਲਈ ਮੁਫ਼ਤ ਵਿੱਚ ਉਪਲਬਧ ਹੁੰਦੀਆਂ ਹਨ। ਤੁਹਾਡੀ ਅਮੀਰੀ ਜਾਂ ਗ਼ਰੀਬੀ ਨਾਲ ਇਸ ਦਾ ਕੋਈ ਸਰੋਕਾਰ ਨਹੀਂ ਹੁੰਦਾ। ਬੇਸ਼ੱਕ ਪਿਆਰ ਪੈਸੇ ਨਾਲ ਨਹੀਂ ਖ਼ਰੀਦਿਆ ਜਾ ਸਕਦਾ, ਪਰ ਇਹ 'ਕਮਾਇਆ' ਜ਼ਰੂਰ ਜਾ ਸਕਦਾ ਹੈ। ਇਸ ਵੇਲੇ ਕਿਸੇ ਸੰਭਾਵੀ ਰਿਸ਼ਤੇ 'ਤੇ ਮਿਹਨਤ ਕਰਨਾ ਸਾਰਥਕ ਸਾਬਿਤ ਹੋ ਸਕਦਾ ਹੈ। ਤੁਹਾਨੂੰ ਇਸ ਮਿਹਨਤ ਦਾ ਫ਼ੱਲ ਵੀ ਮਿਲ ਸਕਦਾ ਹੈ!

ਇਸ ਨੂੰ ਪੜ੍ਹਨ ਤੋਂ ਪਹਿਲਾਂ, ਕੀ ਤੁਸੀਂ ਕਿਰਪਾ ਕਰ ਕੇ ਮੇਰੀਆਂ ਜੁੱਤੀਆਂ ਸਾਫ਼ ਕਰ ਸਕਦੇ ਹੋ? ਉਫ਼, ਮੈਂ ਸਿੰਕ ਵਿੱਚ ਕੁੱਝ ਭਾਂਡੇ ਵੀ ਤੁਹਾਡੇ ਧੋਣ ਲਈ ਛੱਡ ਦਿੱਤੇ ਸਨ। ਤੁਹਾਨੂੰ ਮੇਰਾ ਇਹ ਕੰਮ ਕਰਨ ਵਿੱਚ ਤਾਂ ਕੋਈ ਦਿੱਕਤ ਨਹੀਂ ਨਾ? ਉਹ, ਮੈਂ ਤਾਂ ਤੁਹਾਡੇ ਨਾਲ ਮਜ਼ਾਕ ਕਰ ਰਿਹਾਂ। ਪਰ ਮੈਨੂੰ ਡਰ ਹੈ ਕਿ ਤੁਹਾਡੇ ਸੰਸਾਰ ਵਿੱਚ ਕੋਈ ਤੁਹਾਡਾ ਇਸੇ ਤਰ੍ਹਾਂ ਹੀ ਫ਼ਾਇਦਾ ਉਠਾਉਣ ਦੀ ਕੋਸ਼ਿਸ਼ ਵਿੱਚ ਹੈ। ਤੁਹਾਨੂੰ ਦਿਆਲੂ ਹੋਣ ਦੀ ਆਪਣੀ ਕੁਦਰਤੀ ਆਦਤ ਤਿਆਗਣੀ ਪੈਣੀ ਹੈ, ਅਤੇ ਭਾਵਨਾਤਮਕ ਤੌਰ 'ਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦਾ ਆਪਣਾ ਦੈਵੀ ਫ਼ਰਜ਼ ਨਿਭਾਣਾ ਪੈਣਾ ਹੈ। ਇਸ ਲਈ ਤੁਹਾਨੂੰ ਸਿਰਫ਼ ਉਹ ਕਰਨ ਦੀ ਲੋੜ ਹੈ ਜੋ ਕਰਨ ਲਈ ਤੁਸੀਂ ਪ੍ਰੇਰਿਤ ਮਹਿਸੂਸ ਕਰਦੇ ਹੋ, ਨਾ ਕਿ ਉਹ ਜੋ ਕਰਨਾ ਤੁਹਾਨੂੰ ਮਜਬੂਰੀ ਲੱਗਦੀ ਹੈ। ਇਸ ਤੋਂ ਬਾਅਦ ਸਭ ਕੁੱਝ ਠੀਕ ਹੋ ਜਾਵੇਗਾ।

ਤੁਸੀਂ ਹੁਣ ਕਿਸੇ ਚੀਜ਼ ਜਾਂ ਵਿਅਕਤੀ ਦੀਆਂ ਹਰਕਤਾਂ ਲਈ ਜ਼ਿੰਮੇਵਾਰ ਨਹੀਂ। ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਸਕਦੇ ਹੋ ਤਾਂ ਕਿ ਉਹ ਆਪਣੇ ਫ਼ੈਸਲੇ ਲੈਣ ਅਤੇ ਆਪਣੀਆਂ ਗ਼ਲਤੀਆਂ ਕਰਨ। ਜੇਕਰ ਉਨ੍ਹਾਂ ਨੂੰ ਆਪਣੀਆਂ ਕਾਰਵਾਈਆਂ ਦਾ ਖ਼ਮਿਆਜ਼ਾ ਹੀ ਨਾ ਭੁਗਤਣਾ ਪਿਆ ਤਾਂ ਉਹ ਆਪਣੀਆਂ ਗ਼ਲਤੀਆਂ ਤੋਂ ਸਿੱਖਣਗੇ ਕਿਵੇਂ? ਤੇ ਤੁਸੀਂ ਵੀ ਕਦੋਂ ਇਹ ਸਿੱਖੋਗੇ ਕਿ ਤੁਹਾਨੂੰ ਕਿੱਥੇ ਬੱਸ ਕਰ ਦੇਣੀ ਚਾਹੀਦੀ ਹੈ? ਇਸ ਵੇਲੇ ਤਬਦੀਲੀ ਦੀ ਇੱਕ ਮਹਾਨ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ। ਇਸ ਕਾਰਨ ਕਮਜ਼ੋਰ ਜਾਂ ਅਸੁਰੱਖਿਅਤ ਮਹਿਸੂਸ ਨਾ ਕਰੋ। ਤੁਹਾਨੂੰ ਇਸ ਵੇਲੇ ਇੱਕ ਅਜਿਹੀ ਆਜ਼ਾਦੀ ਮਿਲਣ ਵਾਲੀ ਹੈ ਜਿਸ ਦੇ ਤੁਸੀਂ ਚਿਰਾਂ ਤੋਂ ਮੁੰਤਜ਼ਿਰ ਅਤੇ ਹੱਕਦਾਰ ਸੋ!

ਕਿਸੇ ਚੀਜ਼ ਨੂੰ ਰੋਕਣਾ ਪਵੇਗਾ ਤਾਂ ਕਿ ਕੋਈ ਹੋਰ ਚੀਜ਼ ਸ਼ੁਰੂ ਹੋ ਸਕੇ। ਪਰ ਤੁਸੀਂ ਇਸ ਬਾਰੇ ਨਿਸ਼ਚਿਤ ਨਹੀਂ ਕਿ ਤੁਸੀਂ ਅਜਿਹੀ ਕਿਸੇ ਤਬਦੀਲੀ ਲਈ ਤਿਆਰ ਵੀ ਹੋ ਕਿ ਨਹੀਂ। ਇਹ ਤਾਂ ਇੰਝ ਹੈ ਜਿਵੇਂ ਤੁਸੀਂ ਵਕਤ ਨੂੰ ਮੋੜਾ ਪਾਉਣ ਜਾਂ ਘੜੀ ਦੀਆਂ ਸੂਈਆਂ ਨੂੰ ਚੱਲਣੋਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹੋਵੋ। ਕੀ ਤੁਸੀਂ ਸੱਚਮੁੱਚ ਅਜਿਹੀ ਬੁਨਿਆਦੀ ਸ਼ਕਤੀ ਨਾਲ ਆਢਾ ਲੈਣ ਦੇ ਰੋਂਅ ਵਿੱਚ ਹੋ? ਪਰ ਜੇ ਤੁਸੀਂ ਇਸ ਅਰੁੱਕ ਭਾਵਨਾਤਮਕ ਤਬਦੀਲੀ ਸਨਮੁੱਖ ਹੱਥਿਆਰ ਸੁੱਟ ਦਿੱਤੇ ਤਾਂ ਕੀ ਹੋਵੇਗਾ? ਫ਼ਿਰ ਤੁਹਾਡੇ ਰੁਤਬੇ ਜਾਂ ਤੁਹਾਡੀ ਮਰਿਆਦਾ ਦਾ ਕੀ ਬਣੇਗਾ? ਅਜਿਹੀਆਂ ਸੋਚਾਂ ਨੂੰ ਆਪਣਾ ਭੈਅ ਨਾ ਬਣਨ ਦਿਓ। ਇਸ ਵੇਲੇ ਜੋ ਵਾਪਰ ਰਿਹਾ ਹੈ, ਉਹੀ ਸਹੀ ਹੈ।

Comments (0)

Write comment

smaller | bigger

busy
You are here:   Homeਲੜੀਵਾਰਇਨਸਾਨ ਬਣਨ ਲਈ ਮੇਰੀ ਜਦੋਜਹਿਦਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 683

Currency Converter

Amount:
From:
To:


Gurbani Radio


Gurbani - Sri Harmandir Sahib