Thursday, 12 July 2012 07:06
Print PDF

ਪੇਚੀਦੀਗੀਆਂ ਘੱਟੇ ਵਾਂਗ ਹੁੰਦੀਆਂ ਹਨ। ਅਸੀਂ ਸਤਾਹ ਨੂੰ ਸਾਫ਼ ਕਰਦੇ ਹਾਂ, ਫ਼ਰਸ਼ 'ਤੇ ਝਾੜੂ ਫ਼ੇਰਦੇ ਹਾਂ ਅਤੇ ਆਪਣੇ ਜੀਵਨਾਂ ਨੂੰ ਬੜੀ ਮਿਹਨਤ ਨਾਲ ਬੇਦਾਗ਼ ਬਣਾਉਣ ਦੀ ਚੇਸ਼ਟਾ ਕਰਦੇ ਹਾਂ। ਫ਼ਿਰ, ਕੁੱਝ ਹੀ ਪਲ ਬਾਅਦ, ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਨੂੰ ਇਹ ਸਭ ਕੁੱਝ ਮੁੜ ਤੋਂ ਸ਼ੁਰੂ ਕਰਨਾ ਪੈਣਾ ਹੈ! ਜਿਵੇਂ ਸਾਨੂੰ ਆਪਣੇ ਘਰ ਨਿਯਮਿਤ ਰੂਪ ਨਾਲ ਸਾਫ਼ ਕਰਨੇ ਪੈਂਦੇ ਹਨ, ਸਾਡੀਆਂ ਜ਼ਿੰਦਗੀਆਂ ਨੂੰ ਵੀ ਅਕਸਰ ਉਲਝਨ ਅਤੇ ਵਿਵਾਦ ਦੇ ਨਵੇਂ ਨਵੇਂ ਸ੍ਰੋਤਾਂ ਤੋਂ ਆਜ਼ਾਦ ਕਰਨ ਦੀ ਲੋੜ ਪੈਂਦੀ ਰਹਿੰਦੀ ਹੈ। ਅਸੀਂ ਅਜਿਹੇ ਤਜਰਬਿਆਂ ਨੂੰ, ਜਾਣਬੁੱਝ ਕੇ ਆਪਣੇ ਸੰਸਾਰ ਵਿੱਚ ਆਉਣ ਦਾ ਨਿਯੋਤਾ ਨਹੀਂ ਦਿੰਦੇ। ਉਹ ਚੁੱਪਚੁਪੀਤੇ ਹੀ ਘੁੱਸ ਆਉਂਦੇ ਹਨ ਅਤੇ ਆਪਣੇ ਆਪ ਨੂੰ ਉਸ ਵੇਲੇ ਸਥਾਪਿਤ ਕਰ ਲੈਂਦੇ ਹਨ ਜਦੋਂ ਅਸੀਂ ਉਨ੍ਹਾਂ ਵੱਲ ਦੇਖ ਨਹੀਂ ਰਹੇ ਹੁੰਦੇ। ਇਸ ਵੇਲੇ ਤੁਹਾਡੇ ਕੋਲ ਅਜਿਹੇ ਕਿਸੇ ਖਿਲਾਰੇ ਨੂੰ ਸਾਂਭਣ ਦਾ ਮੌਕਾ ਹੈ ਜਿਹੜਾ ਕਾਫ਼ੀ ਲੰਬੇ ਅਰਸੇ ਤੋਂ

 ਖਿੱਲਰਦਾ ਹੀ ਜਾ ਰਿਹਾ ਹੈ।

ਅਸੀਂ ਸਾਰੇ ਚਾਹੁੰਦੇ ਹਾਂ ਕਿ ਸਾਡੇ ਕੋਲ ਕੋਈ ਅਜਿਹਾ ਸਾਥੀ ਹੋਵੇ ਜਿਸ 'ਤੇ ਅਸੀਂ ਭਰੋਸਾ ਕਰ ਸਕੀਏ, ਕੋਈ ਅਜਿਹਾ ਆਪਣਾ ਜਿਹੜਾ ਹਮੇਸ਼ਾਂ ਸਾਡਾ ਸਾਥ ਦੇਵੇ। ਅਸੀਂ ਬਦਲੇ ਵਿੱਚ ਉਸੇ ਪੱਧਰ ਦੀ ਹਮਾਇਤ ਦੇਣਾ ਪਸੰਦ ਕਰਦੇ ਹਾਂ। ਇਹ ਇੱਕ ਨਿਆਂਪੂਰਨ ਵੱਟਾ-ਸੱਟਾ ਲੱਗਦਾ ਹੈ। ਕੁੱਝ ਲੈਣਾ, ਕੁੱਝ ਦੇਣਾ। ਜਦੋਂ ਤੱਕ ਅਜਿਹੇ ਲੈਣ-ਦੇਣ ਦੀ ਪ੍ਰਕਿਰਿਆ ਦਾ ਅਨੁਪਾਤ ਬਰਾਬਰ ਦਾ ਹੋਵੇ ਉਦੋਂ ਤੱਕ ਤਾਂ ਸਭ ਕੁੱਝ ਠੀਕ ਠਾਕ ਲੱਗਦਾ ਹੈ। ਪਰ ਉਦੋਂ ਨਹੀਂ ਜਦੋਂ ਤੁਹਾਨੂੰ ਇਹ ਲੱਗਣਾ ਸ਼ੁਰੂ ਹੋ ਜਾਵੇ ਕਿ ਕੋਈ ਵੀ ਤੁਹਾਡੇ ਸੰਗ ਨਹੀਂ - ਜਾਂ ਜਿਹੜਾ ਵਿਅਕਤੀ ਵੀ ਤੁਹਾਡੇ ਨਾਲ ਹੈ, ਉਹ ਕੇਵਲ ਲੈਣ ਦਾ ਹੀ ਕੰਮ ਕਰੀ ਜਾ ਰਿਹਾ ਹੈ ਅਤੇ ਦੇਣ ਦਾ ਤਾਂ ਉਸ ਨੂੰ ਚਿੱਤ-ਚੇਤੇ ਵੀ ਨਹੀਂ। ਪਰ, ਛੇਤੀ ਹੀ ਇਹ ਤਵਾਜ਼ਨ ਅਨੁਕੂਲ ਅਨੁਪਾਤ ਵਿੱਚ ਠੀਕ ਹੋ ਜਾਵੇਗਾ।

ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਸਿੱਧੀ ਤੇ ਸਰਲ ਬਣਾਉਣ ਦੀ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰੀਏ, ਅਸੀਂ ਗ਼ੈਰਮੁਨਾਸਿਬ ਇੱਛਾਵਾਂ ਅਤੇ ਅਕੱਥ ਚਾਹਤਾਂ ਦੀ ਮਾਰ ਤੋਂ ਆਪਣੇ ਆਪ ਨੂੰ ਬਚਾ ਨਹੀਂ ਸਕਦੇ। ਅਸੀਂ ਅਜਿਹੀਆਂ ਚੀਜ਼ਾਂ ਕਰਨੀਆਂ ਚਾਹੁੰਦੇ ਹਾਂ ਜਿਹੜੀਆਂ ਕਰਨਾ, ਸਾਨੂੰ ਪਤਾ ਹੁੰਦੈ, ਬੇਵਕੂਫ਼ੀ ਹੋਵੇਗੀ। ਅਸੀਂ ਅਜਿਹੀਆਂ ਸਥਿਤੀਆਂ ਵਿੱਚ ਉਲਝ ਜਾਂਦੇ ਹਾਂ ਜਿਨ੍ਹਾਂ ਤੋਂ ਸਾਨੂੰ ਬੱਚ ਕੇ ਰਹਿਣਾ ਚਾਹੀਦਾ ਹੈ। ਫ਼ਿਰ ਅਸੀਂ ਹੈਰਾਨ ਹੁੰਦੇ ਹਾਂ ਕਿ ਅਸੀਂ ਅਜਿਹਾ ਕਿਉਂ ਹੋਣ ਦਿੱਤਾ ਜਾਂ ਅਸੀਂ ਆਪਣੀਆਂ ਗ਼ੈਰਵਾਜਬ ਚੋਣਾਂ ਦਾ ਖ਼ਮਿਆਜ਼ਾ ਕਿਵੇਂ ਭੁੱਗਤਾਂਗੇ। ਭਵਿੱਖ ਦੀਆਂ ਘਟਨਾਵਾਂ ਤੁਹਾਨੂੰ ਇਹ ਸਮਝਾਉਣ ਵਿੱਚ ਸਹਾਈ ਹੋਣਗੀਆਂ ਕਿ ਕੋਈ ਮੁਸ਼ਕਿਲ ਕਿਵੇਂ ਪੈਦਾ ਹੋਈ। ਇਹ ਤੁਹਾਨੂੰ ਇਸ ਦੇ ਸਰਲ ਹੱਲ ਵੀ ਸੁਝਾਉਣਗੀਆਂ।

ਕਿਸੇ ਅਜਿਹੇ ਵਿਅਕਤੀ ਨੂੰ ਬਚਾਉਣਾ ਬੇਹੱਦ ਮੁਸ਼ਕਿਲ ਹੈ ਜਿਹੜਾ ਬਚਾਇਆ ਨਾ ਜਾਣਾ ਚਾਹੁੰਦਾ ਹੋਵੇ। ਤੁਸੀਂ ਜਿੰਨੇ ਮਰਜ਼ੀ ਵੱਡੇ ਹੀਰੋ ਬਣਨ ਦੀ ਕੋਸ਼ਿਸ਼ ਕਰੋ, ਜਿੰਨੇ ਮਰਜ਼ੀ ਸ਼ਾਲੀਨ ਜਾਂ ਜਿੰਨਾ ਚਾਹੋ, ਉੰਨੇ ਵੱਡੇ ਸਵੈ-ਬਲੀਦਾਨੀ। ਤਸੀਂ ਜਿੰਨੇ ਚਾਹੋ ਪਹਾੜ ਚੜ੍ਹ ਸਕਦੇ ਹੋ ਅਤੇ ਜਿੰਨੇ ਚਾਹੋ, ਉੰਨੇ ਪਾਣੀਆਂ ਦੇ ਤਾਰੂ ਬਣ ਸਕਦੇ ਹੋ। ਪਰ ਇਸ ਸਭ ਦਾ ਕੀ ਫ਼ਾਇਦਾ ਜੇ ਦੂਜਾ ਬੰਦਾ ਆਪਣੀ ਮਦਦ ਲਈ ਡੱਕਾ ਵੀ ਭੰਨਣ ਨੂੰ ਤਿਆਰ ਨਾ ਹੋਵੇ? ਇਸ ਵੇਲੇ ਤੁਹਾਡਾ ਸਹੀ ਸਵਾਲ ਇਹ ਨਹੀਂ ਹੋਵੇਗਾ, 'ਮੈਂ ਕੀ ਚਾਹੁੰਦਾ ਹਾਂ?' ਪਰ, 'ਮੇਰੇ ਸਾਥੀ ਦੇ ਮੰਨ ਵਿੱਚ ਕਿਹੜਾ ਏਜੰਡਾ ਹੈ?' ਤੁਸੀਂ ਜਿਹੜੀਆਂ ਵੀ ਯੋਜਨਾਵਾਂ ਬਣਾਓ ਜਾਂ ਉੱਮੀਦਾਂ ਪਾਲੋ, ਉਹ ਤੁਹਾਡੇ ਸਾਥੀ ਦੇ ਨਜ਼ਰੀਏ ਦੇ ਵਾਸਤਵਿਕ ਮੂਲਾਂਕਣ 'ਤੇ ਅਧਾਰਿਤ ਹੋਣੀਆਂ ਚਾਹੀਦੀਆਂ ਹਨ।

ਤੁਹਾਨੂੰ ਕੋਈ ਸ਼ੈਅ ਹੇਠਾਂ ਰੱਖਣੀ ਪੈਣੀ ਹੈ। ਤੁਹਾਨੂੰ ਕੋਈ ਚੀਜ਼ ਛੱਡਣੀ ਪੈਣੀ ਹੈ। ਇਸ ਵੇਲੇ ਇਸ ਤਰ੍ਹਾਂ ਹੈ ਜਿਵੇਂ ਤੁਸੀਂ ਇੱਕ ਭੀੜੇ ਜਿਹੇ ਦੁਆਰ ਰਾਹੀਂ ਇੱਕੋ ਵੇਲੇ ਕਈ ਸਾਰੇ ਬੈਗ ਅਤੇ ਬਹੁਤ ਸਾਰੇ ਡੱਬੇ ਚੁੱਕ ਕੇ ਲੰਘਣ ਦਾ ਯਤਨ ਕਰ ਰਹੇ ਹੋਵੋ। ਅੱਗੇ ਵਧਣ ਦੀ ਗੰਜਾਇਸ਼ ਹੈ, ਪਰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਨਾਲ ਲੈ ਕੇ ਨਹੀਂ ਜਿਹੜੀਆਂ ਤੁਸੀਂ ਆਪਣੇ ਹੱਥਾਂ ਵਿੱਚ ਜਾਂ ਪਿੱਠ 'ਤੇ - ਜਾਂ ਸ਼ਾਇਦ ਇਹ ਕਹਿਣਾ ਵਧੇਰੇ ਵਾਜਬ ਹੋਵੇਗਾ, ਆਪਣੇ ਦਿਮਾਗ ਵਿੱਚ ਚੁੱਕੀ ਫ਼ਿਰਦੇ ਹੋ। ਤੁਸੀਂ ਇਸ ਵੇਲੇ ਕਿਸੇ ਉੱਮੀਦ, ਕਿਸੇ ਯਾਦ ਦੇ ਭਾਰ ਹੇਠਾਂ ਦੱਬੇ ਹੋਏ ਹੋ। ਤੁਹਾਨੂੰ ਲੱਗਦੈ ਕਿ ਇਨ੍ਹਾਂ ਬਿਨਾ ਤੁਸੀਂ ਗੁਆਚ ਜਾਓਗੇ। ਪਰ ਅਸਲ ਵਿੱਚ, ਜਿਸ ਪਲ ਤੁਸੀਂ ਅਟੱਲ ਨੂੰ ਕਬੂਲ ਲਓਗੇ, ਤੁਸੀਂ ਗੁਆਚੋਗੇ ਨਹੀਂ, ਤੁਸੀਂ ਆਪਣੇ ਘਰੇ ਪਹੁੰਚ ਜਾਓਗੇ!

Comments (0)

Write comment

smaller | bigger

busy
You are here:   Homeਲੜੀਵਾਰਇਨਸਾਨ ਬਣਨ ਲਈ ਮੇਰੀ ਜਦੋਜਹਿਦਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 685

Currency Converter

Amount:
From:
To:


Gurbani Radio


Gurbani - Sri Harmandir Sahib