
???????? ?? ??? ??????? ??: 'Needs must when the Devil drives,' ??? ?? ?????? ??? ?? ?? ???? ????? ?????? ??? ??? ??? ?????? ??????? ?? ??? ??????? ????-?????? ?? ???? ???? ?? ????? ??? ?? ??????? ???? ?? ??? ??????? ???? ?? ????? ???? ???????? ?? ??? ??? ????? ????? ????? ?? ??? ??? ???? ??? ?? ?????? ?? ????? ??? ????? ??? ??? ??? ???? ?? ????? ??: '??? ??????? ?? ???? ???' ??? ????? ??? ?? ???? ??? ????? ???? ???? ??? ?????? ?? '?????' ???? ???? ????????? ???? ?? ???? ???? ????? ??????? ???? ?????? ?????? ??? ??? ???? ??? ??? ???? ?? ??? ????? ?? ??? ?????? ?? ??
ਕਰਨ ਦਾ ਇੱਕ ਮੌਕਾ ਹੈ ਜੋ ਤੁਸੀਂ ਇੱਕ ਲੰਬੇ ਅਰਸੇ ਤੋਂ ਕਰਨਾ ਚਾਹ ਰਹੇ ਸੀ।
ਕਲਪਨਾ ਕਰੋ ਕਿ ਤੁਸੀਂ ਕਿਸੇ ਟੁੱਟੇ ਹੋਏ ਉਪਕਰਣ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਤੁਹਾਨੂੰ ਫ਼ੌਰਨ ਇੱਕ ਹਥੌੜੀ ਦੀ ਲੋੜ ਹੈ, ਪਰ ਤੁਹਾਡੇ ਕੋਲ ਕੇਵਲ ਇੱਕ ਪੇਚਕੱਸ ਹੀ ਹੈ। ਕਿਉਂਕਿ ਤੁਸੀਂ ਲੋੜੀਂਦਾ ਔਜ਼ਾਰ ਖ਼ਰੀਦਣ ਦੀ ਹੈਸੀਅਤ ਨਹੀਂ ਰੱਖਦੇ, ਤੁਸੀਂ ਕਿਸੇ ਅਜਿਹੇ ਵਿਅਕਤੀ ਦੀ ਭਾਲ ਵਿੱਚ ਨਿਕਲ ਪਏ ਹੋ ਜਿਹੜਾ ਤੁਹਾਡਾ ਪੇਚਕੱਸ ਆਪਣੀ ਹਥੌੜੀ ਨਾਲ ਵਟਾਉਣ ਲਈ ਰਾਜ਼ੀ ਹੋਵੇ। ਇਹ ਮਿਸ਼ਨ ਆਸਾਨ ਨਹੀਂ ਹੋਣ ਵਾਲਾ। ਇਸ ਵਿੱਚ ਚੋਖਾ ਵਕਤ ਤੇ ਖ਼ਾਸੀ ਕੋਸ਼ਿਸ਼ ਲੱਗਣ ਵਾਲੀ ਹੈ। ਜਦੋਂ ਤੱਕ ਤੁਸੀਂ ਆਪਣਾ 'ਅਦਲਾ-ਬਦਲੀ' ਦਾ ਮਿਸ਼ਨ ਮੁਕੰਮਲ ਕਰ ਕੇ ਵਾਪਿਸ ਪਰਤ ਕੇ ਤਾਜ਼ੀਆਂ ਨਜ਼ਰਾਂ ਨਾਲ ਉਸ ਉਪਰਕਣ ਨੂੰ ਦੇਖਦੇ ਹੋ ਤਾਂ ਤੁਹਾਨੂੰ ਅਹਿਸਾਸ ਹੁੰਦਾ ਹੈ ਕਿ ਤੁਹਾਨੂੰ ਤਾਂ ਇਸ ਕਾਰਜ ਲਈ ਹਥੌੜੀ ਦੀ ਲੋੜ ਹੀ ਨਹੀਂ ਸੀ। ਤੁਹਾਨੂੰ ਕੇਵਲ ਆਪਣਾ ਪੇਚਕੱਸ ਇੱਕ ਵੱਖਰੇ ਢੰਗ ਨਾਲ ਇਸਤੇਮਾਲ ਕਰਨ ਦੀ ਲੋੜ ਸੀ।
ਜਦੋਂ ਕੋਈ ਸ਼ੈਅ ਸਾਨੂੰ ਉਦਾਸ ਕਰਦੀ ਹੈ ਤਾਂ ਸਾਨੂੰ ਉਸ ਚੀਜ਼ ਦੀ ਹੋਂਦ ਬਾਰੇ ਖ਼ੁਸ਼ ਹੋਣਾ ਚਾਹੀਦਾ ਹੈ। ਉਦਾਸੀਆਂ ਦੇ ਸ੍ਰੋਤ ਅਕਸਰ ਸਾਥੋਂ ਸਿਆਣੀਆਂ ਚੋਣਾਂ ਕਰਵਾ ਲੈਂਦੇ ਹਨ ਜਿਹੜੀਆਂ ਸਾਡੇ ਲਈ ਕੇਵਲ ਤੇ ਕੇਵਲ ਵਧੇਰੇ ਤਾਕਤ ਅਤੇ ਖ਼ੁਸ਼ੀਆਂ ਖੇੜੇ ਹੀ ਲਿਆ ਸਕਦੀਆਂ ਹਨ। ਹਾਂ ਜੇ ਅਸੀਂ ਉਨ੍ਹਾਂ ਨੂੰ ਰੋਸਿਆਂ ਦੇ ਸ੍ਰੋਤਾਂ ਵਿੱਚ ਤਬਦੀਲ ਕਰ ਲਈਏ ਤਾਂ ਗੱਲ ਹੋਰ ਹੈ। ਜਦੋਂ ਅਸੀਂ ਹਾਲਾਤ ਬਾਰੇ ਆਪਣੇ ਮਨਾਂ ਵਿੱਚ ਕੜਵਾਹਟ ਭਰ ਲੈਂਦੇ ਹਾਂ ਤਾਂ ਅਸੀਂ ਗ਼ਲਤੀਆਂ ਕਰ ਬੈਠਦੇ ਹਾਂ। ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਉਨ੍ਹਾਂ ਸਾਰੇ ਲੋਕਾਂ ਅਤੇ ਸਥਿਤੀਆਂ ਪ੍ਰਤੀ ਪਰਉਪਕਾਰੀ ਖ਼ਿਆਲ ਤੇ ਭਾਵਨਾਵਾਂ ਰੱਖੋ ਜਿਹੜੀਆਂ ਤੁਹਾਡੀ ਨਿਰਾਸ਼ਾ ਜਾਂ ਬੇਚੈਨੀ ਦਾ ਸਬੱਬ ਹਨ। ਜਿੰਨਾ ਜ਼ਿਆਦਾ ਤੁਸੀਂ ਇਹ ਕਰ ਸਕੋਗੇ, ਤੁਸੀਂ ਉੰਨੀ ਹੀ ਜ਼ਿਆਦਾ ਖ਼ੁਸ਼ੀ ਮਹਿਸੂਸ ਕਰੋਗੇ।
ਜ਼ਰਾ ਉਸ ਮਿਹਨਤ ਬਾਰੇ ਸੋਚੋ ਜਿਹੜੀ ਇੱਕ ਫੁੱਲ ਨੂੰ ਪੈਦਾ ਕਰਨ ਪਿੱਛੇ ਲੱਗਦੀ ਹੈ। ਗੋਡੀ ਕਰਨਾ, ਬੀਜ ਬੀਜਣਾ ਅਤੇ ਫ਼ਿਰ ਪੌਦੇ ਦੇ ਪੁੰਗਰਨ ਦੇ ਇੰਤਜ਼ਾਰ ਦਾ ਉਹ ਸਾਰਾ ਸਿਲਸਿਲਾ। ਉਸ ਜਾਦੂਈ ਪਲ ਦੇ ਬਹੁੜਨ ਵਿੱਚ ਕਈ ਹਫ਼ਤੇ, ਕਈ ਮਹੀਨੇ ਤੇ ਇੱਥੋਂ ਤੱਕ ਕਿ ਕਈ ਸਾਲ ਵੀ ਲੱਗ ਸਕਦੇ ਹਨ। ਤੇ ਇੰਨੇ ਯਤਨਾਂ ਤੋਂ ਬਾਅਦ ਹਾਸਿਲ ਹੋਣ ਵਾਲਾ ਇਹ ਫੁੱਲ ਕਿੰਨਾ ਕੁ ਚਿਰ ਖਿੜਿਆ ਰਹਿੰਦਾ ਹੈ? ਕੀ ਇੰਨੀ ਮਿਹਨਤ ਕਰਨ ਦਾ ਸੱਚਮੁੱਚ ਕੋਈ ਫ਼ਾਇਦਾ ਹੈ? ਬਿਲਕੁਲ ਹੈ, ਖ਼ਾਸਕਰ, ਜੇ ਉਸ ਫੁੱਲ ਵਿੱਚ ਹਰ ਸਾਲ ਮੁੜ ਮਹਿਕਣ ਦੀ ਕਾਬਲੀਅਤ ਹੋਵੇ? ਤੁਸੀਂ ਸੋਚ ਰਹੇ ਹੋ ਕਿ ਤੁਸੀਂ ਕੋਈ ਸਿਆਣਾ ਨਿਵੇਸ਼ ਕੀਤਾ ਹੈ ਜਾਂ ਨਹੀਂ। ਤੁਹਾਡੀ ਮਿਹਨਤ ਨੂੰ ਲੱਗਣ ਵਾਲੇ ਫੱਲ (ਜਾਂ ਫੁੱਲ) ਹੀ ਇਸ ਦਾ ਸਾਕਾਰਾਤਮਕ ਸਬੂਤ ਹਨ ਕਿ ਤੁਸੀਂ ਵਿਅਰਥ ਹੀ ਤਰੱਦਦ ਨਹੀਂ ਕੀਤਾ।
ਜੇਕਰ ਇੱਕ ਦਿਨ ਵਿੱਚ ਬਥੇਰੇ ਘੰਟੇ ਨਹੀਂ ਤਾਂ ਸ਼ਾਇਦ ਇੱਕ ਸਾਲ ਵਿੱਚ ਵੀ ਕਾਫ਼ੀ ਦਿਨ ਨਹੀਂ ਹੋਣੇ ਅਤੇ ਇਸੇ ਤਰਕ ਨਾਲ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੇ ਜੀਵਨਾਂ ਵਿੱਚ ਬਹੁਤੇ ਸਾਲ ਵੀ ਨਹੀਂ ਹੋਣੇ। ਪਰ ਜੇਕਰ ਇਸ ਧਰਤੀ ਉੱਪਰ ਸਾਡਾ ਵਕਤ ਸੱਚਮੁੱਚ ਹੀ ਇੰਨਾ ਥੋੜ੍ਹਾ ਹੈ ਤਾਂ ਫ਼ਿਰ ਇਹ ਵੀ ਇੱਕ ਕਾਰਨ ਹੋਣਾ ਚਾਹੀਦਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਆਨੰਦ ਮਾਣਨਾ ਸ਼ੁਰੂ ਕਰ ਦਿਓ। ਆਸਮਾਨ ਤੁਹਾਨੂੰ ਬੇਨਤੀ ਕਰ ਰਿਹਾ ਹੈ ਕਿ ਤੁਸੀਂ ਇਹ ਵਿਚਾਰੋ ਕਿ ਇਸ ਦਬਾਅ ਦਾ ਕੀ ਕਾਰਨ ਹੈ। ਆਪਣੇ ਆਪ ਨੂੰ ਕੋਈ ਸ਼ਾਨਦਾਰ ਤੋਹਫ਼ਾ ਦਿਓ - ਇੱਕ ਅਜਿਹਾ ਤੋਹਫ਼ਾ ਜਿਹੜਾ ਨਾ ਤਾਂ ਬਹੁਤਾ ਮਹਿੰਗਾ ਹੋਵੇ ਤੇ ਨਾ ਹੀ ਬਹੁਤਾ ਵਿਲਾਸਮਈ। ਆਪਣੇ ਆਪ ਨੂੰ ਉਹ ਦਿਓ ਜਿਸ ਦੇ ਤੁਸੀਂ ਆਪਣੇ ਆਪ ਨੂੰ ਹੱਕਦਾਰ ਸਮਝਦੇ ਹੋ ਅਤੇ ਉਹ ਜੋ ਸਾਰਾ ਫ਼ਰਕ ਪਾਏਗੀ - ਇੱਕ ਬ੍ਰੇਕ!