Thursday, 16 August 2012 06:53
Print PDF

ਨੌਜਵਾਨ ਪਾਠਕ ਸ਼ਾਇਦ ਇਸ ਵਿਚਾਰ ਨਾਲ ਸਹਿਮਤ ਨਾ ਹੋਣ, ਪਰ ਇੱਕ ਵੇਲਾ ਹੁੰਦਾ ਸੀ ਜਦੋਂ ਲੋਕ ਇੱਕ ਦੂਸਰੇ ਨਾਲ ਵਿਚਾਰ ਸਾਂਝੇ ਕਰਨਾ ਚਾਹੁੰਦੇ ਸਨ ਤਾਂ ਉਹ ਟੈਕਸਟ ਨਹੀਂ ਸਨ ਕਰਦੇ, ਈਮੇਲਾਂ ਨਹੀਂ ਸਨ ਭੇਜਦੇ, ਉਹ ਸਿਆਹੀ, ਕਾਗ਼ਜ਼, ਕਲਮ ਤੇ ਖ਼ਤਾਂ ਦਾ ਸਹਾਰਾ ਲੈਂਦੇ ਸਨ। ਇੱਕ ਸੁਨੇਹੇ ਨੂੰ ਪਹੁੰਚਾਉਣ ਵਿੱਚ ਕਈ ਕਈ ਦਿਨ ਲੱਗ ਜਾਂਦੇ ਸਨ। ਉਸ ਵੇਲੇ ਦੁਨੀਆਂ ਬਹੁਤ ਹੌਲੀ ਰਫ਼ਤਾਰ 'ਤੇ ਚੱਲਦੀ ਸੀ। ਕਈ ਲੋਕ ਕਹਿੰਦੇ ਹਨ ਕਿ ਉਹ ਵੇਲਾ ਚੰਗਾ ਹੁੰਦਾ ਸੀ, ਚੀਜ਼ਾਂ ਕਰਨ ਵਿੱਚ ਕਾਹਲੀ ਨਹੀਂ ਸੀ ਹੁੰਦੀ, ਆਰਾਮ ਹੁੰਦਾ ਸੀ। ਜੇ ਅਸੀਂ ਸੋਚੀਏ ਤਾਂ ਅੱਜ ਵੀ ਸਾਨੂੰ ਰਫ਼ਤਾਰ ਦੀ ਉੰਨੀ ਲੋੜ ਨਹੀਂ ਜਿੰਨੀ ਅਸੀਂ ਸੋਚਦੇ ਹਾਂ। ਨਾਜ਼ੁਕ ਵਿਸ਼ਿਆਂ ਨਾਲ ਨਜਿੱਠਣ ਲਈ ਜਿੰਨਾ ਵਕਤ ਚਾਹੀਦਾ ਹੈ, ਲਵੋ। ਸਹਿਜ ਪਕੇ ਸੋ ਮੀਠਾ ਹੋਏ ਦੇ ਸਿਧਾਂਤ 'ਤੇ ਚੱਲਣ ਨਾਲ ਤੁਹਾਡਾ ਕਦੇ ਕੋਈ ਨੁਕਸਾਨ ਨਹੀਂ ਹੋ ਸਕਦਾ!

ਤੁਹਾਡੇ ਕੋਲ ਨਜੂਮੀ ਹੋਣ ਦਾ ਪ੍ਰਮਾਣਪੱਤਰ ਤਾਂ ਸ਼ਾਇਦ ਨਾ ਹੋਵੇ, ਪਰ ਤੁਹਾਡੀ ਅੰਤਰ ਦ੍ਰਿਸ਼ਟੀ ਕਾਫ਼ੀ ਪ੍ਰਭਾਵਸ਼ਾਲੀ ਹੈ। ਤੁਹਾਡੀਆਂ ਭਾਵਨਾਵਾਂ 'ਤੇ ਯਕੀਨ ਕੀਤਾ ਜਾਣਾ ਚਾਹੀਦਾ ਹੈ ਅਤੇ ਤੁਹਾਡੇ ਸ਼ੰਕਿਆਂ ਦਾ ਨਿਵਾਰਨ ਹੋਣਾ ਚਾਹੀਦਾ ਹੈ। ਪਰ ਤੁਹਾਡੀ ਸ਼ਖ਼ਸੀਅਤ

ਦਾ ਇੱਕ ਤਰਕਸ਼ੀਲ ਪਹਿਲੂ ਤੁਹਾਨੂੰ ਤਰਕਵਿਹੂਣੇ ਸਪਸ਼ਟੀਕਰਨਾਂ ਨੂੰ ਮੰਨਣ ਤੋਂ ਰੋਕ ਰਿਹਾ ਹੈ। ਤੁਸੀਂ ਸੋਚਦੇ ਹੋ ਕਿ ਜੇ ਕਿਸੇ ਬਹਿਸ ਨੂੰ ਪ੍ਰਮਾਣਿਤ ਕਰਨ ਲਈ ਸਪਸ਼ਟ ਤੱਥ ਨਾ ਹੋਣ ਤਾਂ ਉਸ ਵਿਸ਼ੇ 'ਤੇ ਗੱਲ ਕਰਨੀ ਹੀ ਫ਼ਿਜ਼ੂਲ ਹੈ। ਮੈਨੂੰ ਇਹ ਤਾਂ ਪੱਕਾ ਪਤਾ ਨਹੀਂ ਕਿ ਤੁਸੀਂ ਇਸ ਵੇਲੇ ਆਪਣੇ ਆਪ ਨੂੰ ਆਪਣੇ ਦਿਲ ਦੀ ਗੱਲ 'ਤੇ ਐਤਬਾਰ ਕਰਨ ਲਈ ਕਿਵੇਂ ਰਾਜ਼ੀ ਕਰੋਗੇ, ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਕੋਸ਼ਿਸ਼ ਕਰ ਕੇ ਦੇਖਣ ਵਿੱਚ ਕੋਈ ਹਰਜ਼ ਨਹੀਂ।

ਜਦੋਂ ਮੈਂ ਛੋਟਾ ਬੱਚਾ ਸਾਂ ਤਾਂ ਉਸ ਵੇਲੇ ਜੇ ਮੈਨੂੰ ਕਿਸੇ ਨੇ ਕਿਹਾ ਹੁੰਦਾ ਕਿ ਇੱਕ ਦਿਨ ਮੈਂ ਆਪਣੀ ਜੇਬ੍ਹ ਵਿੱਚ ਫ਼ੋਨ ਪਾ ਕੇ ਘੁੰਮਾਂਗਾ ਤਾਂ ਸ਼ਾਇਦ ਮੈਂ ਹੱਸ ਪਿਆ ਹੁੰਦਾ। ਮੇਰਾ ਸਵਾਲ ਹੁੰਦਾ ਕਿ ਮੈਂ ਅਜਿਹਾ ਕਿਉਂ ਕਰਨਾ ਚਾਹਾਂਗਾ? ਕੀ ਉਦੋਂ ਕਹਿਣ ਵਾਲੇ ਇਹ ਕਹਿਣਾ ਚਾਹੁੰਦੇ ਸਨ ਕਿ ਮੈਂ ਆਪਣੇ ਨਾਲ ਫ਼ੋਨ ਦੀ ਇੱਕ ਲੰਬੀ ਤਾਰ ਵੀ ਲੈ ਕੇ ਤੁਰਾਂਗਾ? ਤੁਸੀਂ ਸ਼ਾਇਦ ਮੇਰੇ ਜਿੰਨੇ ਪ੍ਰਾਚੀਨ ਨਾ ਵੀ ਹੋਵੋ, ਪਰ ਤੁਸੀਂ ਉਸ ਸੰਸਾਰ ਵਿੱਚ ਜ਼ਰੂਰ ਜਵਾਨ ਹੋਏ ਹੋਵੋਗੇ ਜਿੱਥੇ ਨਾਮੁਮਕਿਨ ਚੀਜ਼ਾਂ ਵੀ ਨਿਤਦਿਨ ਮੁਮਕਿਨ ਹੋ ਰਹੀਆਂ ਹਨ। ਹੁਣ ਕਿਰਪਾ ਕਰ ਕੇ ਆਪਣੇ ਜੀਵਨ 'ਤੇ ਇੱਕ ਝਾਤ ਮਾਰੋ। ਕੀ ਇਸ ਵਿੱਚ ਕੋਈ ਅਜਿਹੀ ਸ਼ੈਅ ਹੈ ਜਿਹੜੀ ਆਕਰਸ਼ਕ ਤਾਂ ਬਹੁਤ ਹੈ, ਪਰ ਸੰਭਵ ਨਹੀਂ ਜਾਪਦੀ। ਪਰ ਇਹ ਵੀ ਤਾਂ ਹੋ ਸਕਦੈ ਕਿ ਹੁਣ ਤਬਦੀਲੀ ਦਾ ਸਮਾਂ ਸਾਡੇ 'ਤੇ ਮਿਹਰਬਾਨ ਹੋਣਾ ਚਾਹੁੰਦਾ ਹੋਵੇ!

ਅੱਜ ਰਾਤ ਟੀ. ਵੀ. 'ਤੇ ਤੁਸੀਂ ਕੀ ਦੇਖਣਾ ਚਾਹੁੰਦੇ ਹੋ, ਤੁਸੀਂ ਇਸ ਦੀ ਚੋਣ ਕਰ ਸਕਦੇ ਹੋ। ਤੇ ਜੇ ਕੋਈ ਚੰਗਾ ਪ੍ਰੋਗਰਾਮ ਟੀ. ਵੀ. 'ਤੇ ਨਾ ਆ ਰਿਹਾ ਹੋਵੇ ਤਾਂ ਤੁਸੀਂ ਆਪਣੀ ਪਸੰਦ ਦੀ ਕੋਈ ਫ਼ਿਲਮੀ ਡੀ. ਵੀ. ਡੀ. ਵੀ ਦੇਖ ਸਕਦੇ ਹੋ। ਪਰ ਤੁਸੀਂ ਰਿਮੋਟ ਨਾਲ ਕੱਲ੍ਹ ਦੇ ਮੌਸਮ ਨੂੰ ਨਹੀਂ ਬਦਲ ਸਕਦੇ। ਆਸਮਾਨ ਤਾਂ ਜਿਹੋ ਜਿਹਾ ਮੌਸਮ ਚਾਹੇਗਾ, ਲਿਆਵੇਗਾ। ਤੁਸੀਂ ਉਸ ਦੇ ਏਜੰਡੇ ਨੂੰ ਬਦਲਣ ਦੀ ਚਾਹੇ ਜਿੰਨੀ ਮਰਜ਼ੀ ਕੋਸ਼ਿਸ਼ ਕਰੋ, ਉਹ ਤੁਹਾਡੀ ਨਹੀਂ ਸੁਣੇਗਾ। ਜਦੋਂ ਅਸੀਂ ਅਜਿਹੇ ਮੌਸਮ ਨਾਲ ਦੋਚਾਰ ਹੁੰਦੇ ਹਾਂ ਜਿਹੜਾ ਸਾਨੂੰ ਨਾਪਸੰਦ ਹੋਵੇ ਤਾਂ ਸਾਨੂੰ ਉਸ ਪ੍ਰਤੀ ਆਪਣੀ ਪ੍ਰਤੀਕਿਰਿਆ ਬਦਲਣੀ ਪੈਂਦੀ ਹੈ। ਆਪਣਾ ਰਵੱਈਆ ਬਦਲਣਾ ਪੈਂਦਾ ਹੈ। ਆਪਣਾ ਪਹਿਰਾਵਾ ਬਦਲਣਾ ਪੈਂਦਾ ਹੈ। ਇਸੇ ਤਰ੍ਹਾਂ ਜਿਹੜੇ ਹਾਲਾਤ ਤੁਹਾਡੇ 'ਤੇ ਇਸ ਵੇਲੇ ਥੋਪੇ ਜਾ ਰਹੇ ਹਨ, ਉਨ੍ਹਾਂ ਪ੍ਰਤੀ ਲਚਕੀਲਾ ਰਵੱਈਆ ਅਪਨਾਓ।

ਸਾਰੇ ਵੱਡੇ ਸ਼ਹਿਰਾਂ ਵਿੱਚ ਚੂਹਿਆਂ ਦੀ ਭਰਮਾਰ ਹੁੰਦੀ ਹੈ। ਆਮ ਤੌਰ 'ਤੇ ਉਹ ਸਾਡੀਆਂ ਨਿਗਾਹਾਂ ਤੋਂ ਓਹਲੇ ਰਹਿੰਦੇ ਹਨ ਤੇ ਅੰਗ੍ਰੇਜ਼ੀ ਦੀ ਉਸ ਪੁਰਾਣੀ ਕਹਾਵਤ (out of sight, is out of mind) ਭਾਵ, 'ਨਜ਼ਰਾਂ ਤੋਂ ਓਹਲੇ, ਦਿਮਾਗ ਤੋਂ ਓਹਲੇ," ਨੂੰ ਚੇਤੇ ਕਰਵਾਉਂਦੇ ਹਨ। ਜਦੋਂ ਸਾਨੂੰ ਉਹ (ਚੂਹੇ) ਦਿਸ ਪੈਂਦੇ ਹਨ ਤਾਂ ਸਾਡਾ ਨਜ਼ੱਰੀਆ ਬਹੁਤ ਛੇਤੀ ਬਦਲ ਜਾਂਦਾ ਹੈ। ਅਚਾਨਕ, ਅਸੀਂ ਮਹਾਮਾਰੀ ਦੇ ਡਰ ਤੋਂ ਪਰੇਸ਼ਾਨ ਹੋ ਉੱਠਦੇ ਹਾਂ ਤੇ ਸੋਚਦੇ ਹਾਂ ਕਿ ਇਸ ਦੀ ਰੋਕਥਾਮ ਲਈ ਕੁੱਝ ਨਾ ਕੁੱਝ ਜ਼ਰੂਰ ਕੀਤਾ ਜਾਣਾ ਚਾਹੀਦਾ ਹੈ। ਜ਼ਰਾ ਸੋਚੋ, ਚੂਹੇ ਤਾਂ ਪਹਿਲਾਂ ਵੀ ਉੱਥੇ ਹੀ ਸਨ, ਇਹ ਤੁਹਾਡੀ ਨਜ਼ਰ ਵਿੱਚ ਆਉਣ ਤੋਂ ਪਹਿਲਾਂ ਨਦਾਰਦ ਤਾਂ ਨਹੀਂ ਸਨ। ਫ਼ਿਰ ਬਦਲਿਆ ਕੀ? ਫ਼ਰਕ ਸਿਰਫ਼ ਇੰਨਾ ਹੈ ਕਿ ਸਾਨੂੰ ਇੱਕ ਵਾਰ ਜੋ ਦਿਖ ਜਾਏ, ਅਸੀਂ ਚਾਹ ਕੇ ਵੀ ਉਸ ਨੂੰ ਅਣਦੇਖਿਆ ਨਹੀਂ ਕਰ ਸਕਦੇ। ਪਰ ਇਸ ਦਾ ਮਤਲਬ ਇਹ ਨਹੀਂ ਕਿ ਇਨ੍ਹਾਂ ਦੀ ਹੋਂਦ ਦਾ ਡਰ ਸਾਡੀ ਸਾਰੀ ਸ਼ਕਤੀ ਹੀ ਖਾ ਜਾਵੇ।

 

 

Comments (0)

Write comment

smaller | bigger

busy
You are here:   Homeਲੜੀਵਾਰਇਨਸਾਨ ਬਣਨ ਲਈ ਮੇਰੀ ਜਦੋਜਹਿਦਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 689

Currency Converter

Amount:
From:
To:


Gurbani Radio


Gurbani - Sri Harmandir Sahib