Thursday, 30 August 2012 07:15
Print PDF

'ਰੱਬ ਜਿਨ੍ਹਾਂ ਨੂੰ ਤਬਾਹ ਕਰਨਾ ਚਾਹੁੰਦਾ ਹੈ, ਉਹ ਪਹਿਲਾਂ ਉਨ੍ਹਾਂ ਨੂੰ ਪਗਲਾ ਬਣਾਉਂਦਾ ਹੈ।' ਪਤਾ ਨਹੀਂ ਕਿ ਇਹ ਯੂਨਾਨੀ ਅਖਾਣ ਕਿਸ ਨੇ ਇਜਾਦ ਕੀਤੀ ਸੀ, ਪਰ ਫ਼ਿਰ ਵੀ ਇਸ ਦੀ ਗੂੰਜ ਅੱਜ ਵੀ ਕੜਕਦਾਰ ਹੈ। ਸਵਾਲ ਤਾਂ ਇਹ ਹੈ ਕਿ ਕੀ ਰੱਬ ਸੱਚਮੁੱਚ ਕਿਸੇ ਨੂੰ ਤਬਾਹ ਕਰਨਾ ਚਾਹੁੰਦਾ ਹੈ? ਤੇ ਜੇ ਉਹ ਕਿਸੇ ਨੂੰ ਤਬਾਹ ਕਰਨਾ ਵੀ ਚਾਹੁੰਦਾ ਹੋਵੇ ਤਾਂ ਉਸ ਨੂੰ ਪਾਗਲ ਬਣਾਉਣ ਦੀ ਕੀ ਲੋੜ ਹੈ? ਜਦੋਂ ਅਸੀਂ ਇਹ ਵਿਚਾਰਦੇ ਹਾਂ ਕਿ ਇਸ ਸੰਸਾਰ ਵਿੱਚ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ ਦੁਸ਼ਵਾਰੀਆਂ ਨਾਲ ਤੁੰਨੀਆਂ ਪਈਆਂ ਹਨ ਤਾਂ ਸਾਡੇ ਦਿਮਾਗ ਵਿੱਚ ਇਹ ਕਲਪਨਾ ਵੀ ਆ ਜਾਂਦੀ ਹੈ ਕਿ ਸ਼ਾਇਦ ਰੱਬ ਨਾਸ਼ਵਾਨ ਇਨਸਾਨਾਂ ਨੂੰ ਤੰਗ ਕਰਨ 'ਤੇ ਤੁਲਿਆ ਹੋਇਆ ਹੈ। ਇਸ ਵੇਲੇ ਤੁਹਾਡੇ ਸੰਸਾਰ ਵਿੱਚ ਡੂੰਘੀ ਉਥਲ-ਪੁਥਲ ਚੱਲ ਰਹੀ ਹੈ। ਪਰ ਇਹ ਤਬਾਹੀ ਦਾ ਸੰਕੇਤ ਹੋਣ ਦੀ ਬਜਾਏ, ਇੱਕ ਨਵੀਂ ਉੱਮੀਦ ਦੀ ਕਿਰਨ ਬਣ ਨਿਬੜਨ ਵਾਲੀ ਹੈ।

ਯੂਨਾਨੀ ਕਿੱਸਿਆਂ ਮੁਤਾਬਕ ਐਟਲਸ ਨਾਮ ਦਾ ਇੱਕ ਅਜਿਹਾ ਇਨਸਾਨ ਹੁੰਦਾ ਸੀ ਜਿਹੜਾ ਆਪਣੇ ਮੋਢਿਆਂ 'ਤੇ ਸਾਰੇ ਸੰਸਾਰ ਦਾ ਭਾਰ ਚੁੱਕੀ ਫ਼ਿਰਦਾ ਸੀ। ਜੇਕਰ ਤੁਸੀਂ ਇਹ ਸੋਚਦੇ ਹੋ ਕਿ ਐਟਲਸ ਦੇ ਮੋਢਿਆਂ 'ਤੇ ਕਿੰਨੀ ਵੱਡੀ ਜ਼ਿੰਮੇਵਾਰੀ ਸੀ ਤਾਂ ਤੁਸੀਂ ਇਹ ਸੋਚ ਕੇ ਹੋਰ ਵੀ ਮਾਣਮੱਤੇ ਮਹਿਸੂਸ ਕਰੋਗੇ ਕਿ

ਇੱਕ ਆਮ ਇਨਸਾਨ ਹੋਣ ਦੇ ਨਾਤੇ ਅਸੀਂ ਹਰ ਰੋਜ਼ ਕਿੰਨੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹਾਂ। ਐਟਲਸ ਨਾਲੋਂ ਕਿਤੇ ਵੱਧ। ਜੇਕਰ ਅਸੀਂ ਇੱਕ ਦਿਨ ਵੀ ਆਪਣੀਆਂ ਜ਼ਿੰਮੇਵਾਰੀਆਂ ਭੁੱਲ ਜਾਈਏ ਤਾਂ ਕਿੰਨੀਆਂ ਜ਼ਿੰਦਗੀਆਂ ਦੁੱਖ ਸਹਾਰਨਗੀਆਂ? ਕਿੰਨੇ ਜੀਵਨ ਅਸਤ-ਵਿਅਸਤ ਹੋ ਜਾਣਗੇ? ਜਾਂ ਫ਼ਿਰ ਇਹ ਕੇਵਲ ਤੁਹਾਡੀ ਸੋਚ ਹੈ। ਇਸ ਵੇਲੇ ਤੁਸੀਂ ਕੋਈ ਅਜਿਹਾ ਬੋਝ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹੋ ਜਿਹੜਾ ਤੁਸੀਂ ਇਕੱਲੇ ਨਹੀਂ ਢੋ ਸਕਦੇ। ਤੁਹਾਨੂੰ ਥੋੜ੍ਹੀ ਮਦਦ ਦੀ ਲੋੜ ਹੈ।

ਕੀ ਆਪਣੀ ਕਿਸਮਤ ਘੜਨੀ ਸੰਭਵ ਹੈ? ਇਹ ਤਾਂ ਇਸ ਗੱਲ 'ਤੇ ਨਿਰਭਰ ਕਰਦੈ ਕਿ ਕਿਸਮਤ ਤੋਂ ਤੁਹਾਡੀ ਮੁਰਾਦ ਕੀ ਹੈ। ਉਦਾਹਰਣ ਦੇ ਤੌਰ 'ਤੇ, ਜੇਕਰ ਤੁਸੀਂ ਕਿਸੇ ਕੈਸੀਨੋ ਵਿੱਚ ਹੋ ਜਾਂ ਲੌਟਰੀ ਖ਼ਰੀਦਣ ਦੀ ਫ਼ਿਰਾਕ ਵਿੱਚ ਹੋ ਤਾਂ ਤੁਸੀਂ ਆਪਣੀ ਕਿਸਮਤ ਚਮਕਾਉਣ ਲਈ ਬਹੁਤਾ ਕੁੱਝ ਨਹੀਂ ਕਰ ਸਕਦੇ। ਬੇਸ਼ੱਕ ਤੁਸੀਂ ਸਵੈ-ਵਿਸ਼ਵਾਸ ਨਾਲ ਜਿੰਨੇ ਮਰਜ਼ੀ ਲਬਰੇਜ਼ ਹੋਵੋ, ਕਿਸੇ ਵੱਡੀ ਜਿੱਤ ਦੀ ਸੰਭਾਵਨਾ ਅਜਿਹੀਆਂ ਸੂਰਤਾਂ ਵਿੱਚ ਬਹੁਤ ਦੂਰ ਦੀ ਗੱਲ ਹੁੰਦੀ ਹੈ। ਪਰ ਜੇ ਤੁਸੀਂ ਕਿਸੇ ਛੋਟੇ ਜਿਹੇ ਮੌਕੇ ਨੂੰ ਇੱਕ ਵੱਡੀ ਉਪਲਬਧੀ ਵਿੱਚ ਤਬਦੀਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਵੇਲੇ ਸੱਚੇ ਦਿਲੋਂ ਕੋਸ਼ਿਸ਼ ਕਰ ਸਕਦੇ ਹੋ!

ਕਈ ਵਾਰ ਬਹੁਤਾ ਬੋਲਣ ਨਾਲੋਂ ਕੁੱਝ ਨਾ ਕਹਿਣਾ ਬਿਹਤਰ ਹੁੰਦੈ। ਲੋਕਾਂ ਨੂੰ ਆਪਣੇ ਵਿਚਾਰਾਂ ਨਾਲ ਸਹਿਮਤ ਕਰਾਉਣ ਦੇ ਚੱਕਰ ਵਿੱਚ ਕਈ ਵਾਰ ਅਸੀਂ ਉਨ੍ਹਾਂ ਨੂੰ ਨਾਰਾਜ਼ ਕਰਨ ਦਾ ਖ਼ਤਰਾ ਉਠਾ ਬੈਠਦੇ ਹਾਂ। ਇਸ ਵੇਲੇ ਤੁਸੀਂ ਚਾਹ ਰਹੇ ਹੋ ਕਿ ਕੋਈ ਵਿਅਕਤੀ ਕਿਸੇ ਮਹੱਤਵਪੂਰਨ ਵਿਸ਼ੇ ਨੂੰ ਤੁਹਾਡੇ ਨਜ਼ੱਰੀਏ ਤੋਂ ਦੇਖੇ। ਪਰ ਤੁਸੀਂ ਅਜਿਹਾ ਧੱਕੇ ਨਾਲ ਨਹੀਂ ਕਰ ਸਕਦੇ। ਜੇਕਰ ਇਸ ਵੇਲੇ ਕੋਈ ਕਿਸੇ ਗ਼ਲਤ ਸੜਕ 'ਤੇ ਭਟਕਣਾ ਚਾਹੁੰਦਾ ਹੈ ਤਾਂ ਇਹ ਉਸ ਦੀ ਮਰਜ਼ੀ। ਜਿੰਨਾ ਚਿਰ ਤੁਸੀਂ ਧੀਰਜਵਾਨ, ਰਹਿਮਦਿਲ ਤੇ ਸ਼ੀਤ ਬਣੇ ਰਹੋਗੇ, ਦੂਸਰੇ ਲੋਕ ਤੁਹਾਡੇ ਵਿਚਾਰਾਂ ਨਾਲ ਸਹਿਮਤ ਹੋਣ ਲਈ ਤਤਪਰ ਰਹਿਣਗੇ।

ਲੋਕ ਅਜਿਹਾ ਕਿਉਂ ਕਹਿੰਦੇ ਹਨ ਕਿ ਜਹੱਨੁਮ ਨੂੰ ਜਾਣ ਵਾਲੀ ਸੜਕ ਚੰਗੀਆਂ ਨੀਅਤਾਂ ਨਾਲ ਬਣੀ ਹੁੰਦੀ ਹੈ। ਫ਼ਿਰ ਜੇ ਅਸੀਂ ਬੁਰਾ ਹੀ ਮਹਿਸੂਸ ਕਰਨਾ ਚਾਹੁੰਦੇ ਤਾਂ ਕੀ ਸਾਡੀ ਨੀਅਤ ਦਾ ਮਾੜਾ ਹੋਣਾ ਜ਼ਰੂਰੀ ਹੈ। ਬਿਲਕੁਲ ਨਹੀਂ। ਸਭ ਤੋਂ ਭੈੜਾ ਦੋਜ਼ਖ਼ ਉਹ ਹੁੰਦਾ ਹੈ ਜਿਸ ਵਿੱਚ ਅਸੀਂ ਗ਼ਲਤੀ ਨਾਲ ਪਰਵੇਸ਼ ਕਰ ਬੈਠਦੇ ਹਾਂ। ਜ਼ਰਾ ਕਲਪਨਾ ਕਰੋ ਕਿ ਤੁਸੀਂ ਕੁੱਝ ਸਾਕਾਰਾਤਮਕ ਕਰਨਾ ਲੋਚਦੇ ਹੋ, ਪਰ ਉਸ ਦਾ ਨਤੀਜਾ ਹਮੇਸ਼ਾਂ ਨਾਕਾਰਾਤਮਕ ਹੀ ਨਿਕਲਦਾ ਰਹਿੰਦਾ ਹੈ। ਸਵਰਗ ਨੂੰ ਜਾਂਦੀ ਸੜਕ ਵੀ ਚੰਗੀਆਂ ਭਾਵਨਾਵਾਂ ਨਾਲ ਬਣਾਈ ਜਾ ਸਕਦੀ ਹੈ। ਪਰ ਉਸ ਰਸਤੇ ਨੂੰ ਜੋੜਨ ਲਈ ਲੋੜੀਂਦਾ ਸੀਮੈਂਟ ਜਾਗਰਤੀ ਤੇ ਸੂਝ ਦਾ ਬਣਿਆ ਹੋਇਆ ਹੋਣਾ ਚਾਹੀਦਾ ਹੈ। ਜੇਕਰ ਤੁਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਜੀਵਨ ਦਾ ਆਨੰਦ ਮਾਣਨਾ ਚਾਹੁੰਦੇ ਹੋ ਤਾਂ ਇਹ ਵਿਚਾਰੋ ਤੁਸੀਂ ਕਿਸ ਚੀਜ਼ ਨੂੰ ਅਣਗੋਲਿਆ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਕਿਉਂ?

Comments (0)

Write comment

smaller | bigger

busy
You are here:   Homeਲੜੀਵਾਰਇਨਸਾਨ ਬਣਨ ਲਈ ਮੇਰੀ ਜਦੋਜਹਿਦਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 690

Currency Converter

Amount:
From:
To:


Gurbani Radio


Gurbani - Sri Harmandir Sahib