Thursday, 01 November 2012 12:29
Print PDF

ਬਰਸਾਤ ਤੋਂ ਬਾਅਦ ਸੂਰਜ ਕਿਉਂ ਚਮਕਦਾ ਹੈ? ਅੰਨ੍ਹੇਰੇ ਤੋਂ ਬਾਅਦ ਸਵੇਰਾ ਕਿਉਂ ਚੜ੍ਹਦਾ ਹੈ? ਇਸ ਦਾ ਇੱਕ ਕਾਰਨ ਤਾਂ ਇਹ ਹੈ ਕਿ ਕੁਦਰਤ ਸਾਨੂੰ ਆਪਣੇ ਨਿੱਤ ਬਦਲਦੇ ਮਿਜਾਜ਼ ਨਾਲ ਵਾਕਿਫ਼ ਕਰਾਉਣਾ ਚਾਹੁੰਦੀ ਹੈ। ਪਹਿਲਾਂ ਹਾਲਾਤ ਇੱਕ ਤਰ੍ਹਾਂ ਦੇ ਹੁੰਦੇ ਹਨ, ਫ਼ਿਰ ਦੂਸਰੀ ਤਰ੍ਹਾਂ। ਇਹੀ, ਸ਼ਾਇਦ, ਜ਼ਿੰਦਗੀ ਹੈ। ਫ਼ਿਰ ਤੁਹਾਡੀ ਭਾਵਨਾਤਮਕ ਜ਼ਿੰਦਗੀ ਵਿੱਚ ਵੀ ਕੁੱਝ ਚੀਜ਼ਾਂ ਨੂੰ (ਤੁਹਾਡੀ ਭਲਾਈ ਲਈ) ਥੋੜ੍ਹੀ ਰਫ਼ਤਾਰ ਕਿਉਂ ਨਹੀਂ ਫ਼ੜ ਲੈਣੀ ਚਾਹੀਦੀ? ਰੱਬ ਸੱਚਾ ਜਾਣਦਾ ਹੈ ਕਿ ਪਿਛਲੇ ਕੁੱਝ ਚਿਰ ਤੋਂ, ਤੇ ਵਾਹਵਾ ਲੰਬੇ ਚਿਰ ਤੋਂ, ਹਾਲਾਤ ਤੁਹਾਡੇ ਲਈ ਬਹੁਤ ਮੁਸ਼ਕਿਲ ਬਣੇ ਰਹੇ ਹਨ। ਹੁਣ ਇਹ ਜਿਹੜੀ ਤਬਦੀਲੀ ਆ ਰਹੀ ਹੈ, ਜੇ ਤੁਸੀਂ ਇਸ ਦੀ ਆਮਦ ਦਾ ਮਤਲਬ ਸਮਝ ਸਕਦੇ ਤਾਂ ਸ਼ਾਇਦ ਤੁਹਾਨੂੰ ਖ਼ੁਸ਼ ਹੋਣ ਦਾ ਕੋਈ ਨਾ ਕੋਈ ਕਾਰਨ ਲਭ ਜਾਂਦਾ। ਪਰ ਮੁਸ਼ਕਿਲ ਇਹ ਹੈ ਕਿ ਸਾਨੂੰ ਜ਼ਿੰਦਗੀ ਉਦੋਂ ਸਪਸ਼ਟੀਕਰਨ ਨਹੀਂ ਦਿੰਦੀ ਜਦੋਂ ਸਾਨੂੰ ਇਹ ਦਰਕਾਰ ਹੋਣ। ਤੇ, ਸ਼ਾਇਦ, ਸਾਨੂੰ ਹਮੇਸ਼ਾਂ ਇਨ੍ਹਾਂ ਦੀ ਲੋੜ ਵੀ ਨਹੀਂ ਹੁੰਦੀ।

ਕੀ ਪਿਆਰ ਹਮੇਸ਼ਾਂ ਕਾਇਮ ਰਹਿੰਦਾ ਹੈ? ਇਹ ਧਰਤੀ ਤਾਂ ਨਹੀਂ ਕਿਉਂਕਿ ਇਸ ਬਾਰੇ ਕਿਹਾ ਜਾਂਦਾ ਹੈ ਕਿ ਇਹ ਕਈ ਵਾਰ ਬਣੀ ਤੇ ਉਜੜੀ। ਸੂਰਜ ਵੀ ਨਹੀਂ। ਆਕਾਸ਼-ਗੰਗਾ ਵੀ ਬਦਲਦੀ ਰਹਿੰਦੀ ਹੈ। ਤੇ ਇਹ ਬ੍ਰਹਿਮੰਡ? ਖ਼ੈਰ, ਹੁਣ ਸਾਨੂੰ ਰੁੱਕਣਾ ਤੇ ਇਹ ਪੁੱਛਣਾ ਚਾਹੀਦਾ ਹੈ ਕਿ

ਅਨੰਤਤਾ ਅਤੇ ਅਸੀਮਤਾ ਕੀ ਚੀਜ਼ਾਂ ਹੁੰਦੀਆਂ ਹਨ। ਉਸ ਸ਼ਕਤੀ ਦੀ ਹੋਂਦ ਦਾ ਰਾਜ਼ ਕੀ ਹੈ ਜਿਹੜੀ ਨਾ ਤਾਂ ਸਿਰਜੀ ਜਾ ਸਕਦੀ ਹੈ ਅਤੇ ਨਾ ਹੀ ਖ਼ਤਮ ਕੀਤੀ ਜਾ ਸਕਦੀ ਹੈ। ਕੀ ਇਹ ਪਿਆਰ ਦਾ ਸ਼ੁੱਧਤਮ ਸਰੂਪ ਨਹੀਂ? ਜੀਵਨ ਨੂੰ ਉਸ ਦੇ ਹੀ ਪਲ ਵਿੱਚ ਨਿਰਸੰਦੇਹ ਜੀਵੋ। ਪਰ ਉਸ ਦੇ ਹਰ ਇੱਕ ਪਲ ਨੂੰ ਜੀਓ - ਜਿਹੜੇ ਪਲ ਕਦੇ ਵਾਪਰੇ ਸਨ ਜਾਂ ਵਾਪਰਨਗੇ। ਤੁਸੀਂ ਆਪਣੇ ਭਾਵਨਾਤਮਕ ਜੀਵਨ ਵਿੱਚ ਇਸ ਵੇਲੇ ਉਸ ਚੀਜ਼ ਨੂੰ ਛੂਹ ਰਹੇ ਹੋ ਜਿਹੜੀ ਵਕਤ ਅਤੇ ਪਸਾਰ ਤੋਂ ਬਹੁਤ ਉੱਪਰ ਹੈ!

ਕਹਿੰਦੇ ਨੇ, 'ਤੁਸੀਂ ਹਮੇਸ਼ਾਂ ਉਨ੍ਹਾਂ ਨੂੰ ਦੁਖੀ ਕਰਦੇ ਹੋ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋ।' ਹਮੇਸ਼ਾਂ? ਨਹੀਂ, ਹਮੇਸ਼ਾਂ ਨਹੀਂ। ਕਈ ਵਾਰ ਤੁਸੀਂ ਉਨ੍ਹਾਂ ਨੂੰ ਦੁਖੀ ਨਹੀਂ ਕਰਦੇ ਸਗੋਂ ਉਹ ਤੁਹਾਨੂੰ ਦੁਖੀ ਕਰਦੇ ਹਨ! ਭਾਵਨਾਤਮਕ ਤੌਰ 'ਤੇ ਕਿਸੇ ਦੇ, ਹਰ ਕਿਸੇ ਦੇ, ਨੇੜੇ ਹੋਣ ਦਾ ਮਤਲਬ ਹੁੰਦਾ ਹੈ 'ਕਮਜ਼ੋਰ' ਹੋਣਾ। ਕਿਉਂਕਿ ਅਸੀਂ ਕੋਈ ਦੈਵੀ ਅਵਤਾਰ ਨਹੀਂ, ਅਸੀਂ ਅਣਜਾਣੇ ਵਿੱਚ ਆਪਣੇ ਪਿਆਰਿਆਂ ਨੂੰ ਨਾਰਾਜ਼ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ। ਇਸ ਵੇਲੇ ਘਰੇਲੂ, ਪਰਿਵਾਰਕ ਮੁਹਾਜ਼ 'ਤੇ ਵਾਪਰਨ ਵਾਲੇ ਨਾਟਕ ਤੁਹਾਡੇ ਸੰਵੇਦਨਸ਼ੀਲ ਭਾਵਨਾਤਮਕ ਸਬੰਧਾਂ ਨੂੰ ਤਨਾਅਗ੍ਰਸਤ ਕਰ ਰਹੇ ਹਨ। ਪਰ ਹਾਲਾਤ ਇਸ ਵੇਲੇ ਜਿੰਨੇ ਮਰਜ਼ੀ ਮੁਸ਼ਕਿਲ ਕਿਉਂ ਨਾ ਹੋਣ, ਇਹ ਤੁਹਾਨੂੰ ਦਿਖਾ ਰਹੇ ਹਨ ਕਿ ਕੁੱਝ ਮਹੱਤਵਪੂਰਨ ਸਬੰਧਾਂ ਵਾਸਤੇ ਤੁਹਾਡੀ ਵਚਨਬੱਧਤਾ ਕਿੰਨੀ ਪੱਕੀ ਤੇ ਸੱਚੀ ਹੈ!

ਤੁਸੀਂ ਆਪਣੇ ਆਪ ਨੂੰ ਕਿੰਨਾ ਜਾਣਦੇ ਹੋ? ਤੁਹਾਨੂੰ ਆਪਣੇ ਆਪ 'ਤੇ ਕਿੰਨਾ ਯਕੀਨ ਹੈ? ਕੀ ਤੁਸੀਂ ਆਪਣੇ ਆਪ ਨੂੰ ਸਿਰਫ਼ ੳਹੀ ਦੱਸ ਰਹੇ ਹੋ ਜੋ ਤੁਸੀਂ ਸੁਣਨਾ ਚਾਹੁੰਦੇ ਹੋ? ਮੈਂ ਤੁਹਾਨੂੰ ਇਹ ਸਵਾਲ ਸਿਰਫ਼ ਇਸ ਲਈ ਪੁੱਛ ਰਿਹਾ ਹਾਂ ਕਿਉਂਕਿ ਤੁਹਾਡੀ ਜਿੰਦਗੀ ਬਹੁਤ ਹੀ ਸੌਖੀ ਹੋ ਜਾਵੇਗੀ ਕੇਵਲ ਜੇ ਤੁਸੀਂ ਆਪਣੀਆਂ ਯੋਜਨਾਵਾਂ, ਇੱਛਾਵਾਂ ਤੇ ਉਮੰਗਾਂ ਨੂੰ ਸਮਝ ਸਕੋ। ਜੇ ਤੁਸੀਂ ਆਪਣੇ ਆਪ ਨੂੰ ਕੁੱਝ ਅਜਿਹਾ ਕਰਨ ਲਈ ਵਰਗਲਾ ਰਹੇ ਹੋ ਜਿਸ ਨੂੰ ਕਰਨ ਵਿੱਚ ਤੁਹਾਡਾ ਕੋਈ ਵਿਸ਼ਵਾਸ ਹੀ ਨਹੀਂ ਤਾਂ ਉਹ ਵੇਲਾ ਦੂਰ ਨਹੀਂ ਜਦੋਂ ਤੁਹਾਡਾ ਸਾਰਾ ਕੀਤਾ ਕਰਾਇਆ ਪੁੱਠਾ ਪੈ ਜਾਵੇਗਾ। ਜੇ ਤੁਸੀਂ ਉਸ ਰਸਤੇ 'ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ ਜਿਸ 'ਤੇ ਚੱਲਣਾ ਤੁਸੀਂ ਆਪਣੀ ਮਜਬੂਰੀ ਸਮਝਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਮਨਚਾਹੇ ਨਤੀਜੇ ਨਾ ਮਿਲਣ।

ਇੱਕ ਅਜਿਹੀ ਕਾਰ ਦੀ ਕਲਪਨਾ ਕਰੋ ਜਿਸ ਦੇ ਕੇਵਲ ਦੋ ਹੀ ਗਿਅਰ ਹੋਣ। ਪਹਿਲਾ ਤੇ ਚੌਥਾ। ਤੁਸੀਂ ਜਾਂ ਤਾਂ ਪੂਰੀ ਤੇਜ਼ ਰਫ਼ਤਾਰ ਨਾਲ ਚੱਲ ਸਕਦੇ ਹੋ ਜਾਂ ਫ਼ਿਰ ਕੇਵਲ ਰਿੜ੍ਹ ਸਕਦੇ ਹੋ। ਕੋਈ ਵਿਚਕਾਰਲੀ ਧਰਾਤਲ ਨਹੀਂ। ਅਜਿਹੀ ਸੂਰਤ ਵਿੱਚ ਕਿਤੇ ਵੀ ਆਣਾ ਜਾਣਾ ਸੌਖਾ ਨਹੀਂ ਰਹਿ ਜਾਂਦਾ। ਇਹ ਉਹ ਸਥਿਤੀ ਹੁੰਦੀ ਹੈ ਜਦੋਂ ਲੋਕ ਰਫ਼ਤਾਰ ਵਾਲੀ ਚੋਣ ਬਾਰੇ ਸਭ ਕੁੱਝ ਭੁੱਲ ਜਾਂਦੇ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਸਥਿਤੀਆਂ 'ਤੇ ਕਾਬੂ ਨਹੀਂ ਰੱਖ ਪਾਉਣਗੇ। ਤੁਸੀਂ ਹਾਲ ਹੀ ਵਿੱਚ ਆਪਣੇ ਕਿਸੇ ਨਜ਼ਦੀਕੀ ਸਬੰਧ ਦੇ 'ਇੰਜਨ' ਦੀ ਹਾਲਤ ਬਾਰੇ ਬੇਚੈਨ ਹੋ। ਤੁਹਾਨੂੰ ਲੱਗ ਰਿਹਾ ਹੈ ਕਿ ਉਸ ਰਿਸ਼ਤੇ ਵਿੱਚ ਸਹੂਲਤਾਂ ਨਾਲੋਂ ਉਲਝਨਾਂ ਵਧੇਰੇ ਹਨ। ਪਰ ਜੇ ਤੁਸੀਂ ਥੋੜ੍ਹੀ ਕੋਸ਼ਿਸ਼ ਕਰੋ ਤਾਂ ਹਾਲੇ ਵੀ ਉਸ ਵਿੱਚ ਇੱਕ ਉਸਾਰੂ ਤੇ ਡੂੰਘੀ ਸਮਝ ਪੈਦਾ ਹੋ ਸਕਦੀ ਹੈ।

Comments (0)

Write comment

smaller | bigger

busy
You are here:   Homeਲੜੀਵਾਰਇਨਸਾਨ ਬਣਨ ਲਈ ਮੇਰੀ ਜਦੋਜਹਿਦਇਨਸਾਨ ਬਣਨ ਲਈ ਮੇਰੀ ਜੱਦੋਜਹਿਦ! 698

Currency Converter

Amount:
From:
To:


Gurbani Radio


Gurbani - Sri Harmandir Sahib