
ਸਾਲ ਮਹੀਨੇ, ਵਾਰ, ਦਿਨ, ਘੰਟੇ ਤੇ ਘੜੀਆਂ ਆਉਂਦੇ-ਜਾਂਦੇ ਰਹਿੰਦੇ ਨੇ ਤੇ ਇਵੇਂ ਆਈ-ਜਾਈ ਜਾਂਦੇ ਰਹਿਣਗੇ। ਵਕਤ ਚੰਗਾ ਹੋਵੇ ਚਾਹੇ ਮਾੜਾ, ਇਨਸਾਨ ਦੇ ਮਨ ਉਤੇ ਆਪਣੀ ਅਮਿੱਟ ਪੈੜ ਛਡ ਜਾਂਦਾ ਹੈ। ਚੰਗਾ-ਮਾੜਾ ਬੀਤਿਆ ਵੇਲਾ ਚੇਤੇ ਕਰ ਕੇ ਮਨੁੱਖ ਝੂਰਦਾ ਹੈ, ਕਦੀ ਪਿੱਛੇ ਵੱਲ ਦੇਖਦਾ ਹੈ ਤੇ ਕਦੀ ਅੱਗੇ ਵੱਲ! ਜਦ ਕੁੱਝ ਚੰਗਾ ਹੋਇਆ ਹੁੰਦੈ ਤਾਂ ਮਨੁੱਖ ਉਦੋਂ ਪ੍ਰਸੰਨ ਵੀ ਹੁੰਦਾ ਹੈ ਤੇ ਮਾੜੇ ਹੋੇਏ ਬੀਤੇ ਨੂੰ ਚੇਤੇ ਆਉਣ ਕਰ ਕੇ ਉਦਾਸ ਹੋ ਜਾਂਦਾ ਹੈ।
ਆਮ ਮਨੁੱਖ ਲਈ ਇਹ ਵਰ੍ਹੇ, ਵਾਰ ਤੇ ਦਿਨ ਆਮ ਵਾਂਗ ਹੀ ਲਗਦੇ ਨੇ ਤੇ ਸਦਾ ਹੀ ਇੱਕੋ ਜਿਹੇ। ਗੁਰਬਾਣੀ ਵਿੱਚ ਵੀ ਆਉਂਦਾ ਹੈ- 'ਮਹਾ ਦਿਵਸ ਸਭ ਭਲੇ।' ਪਰ ਕੋਮਲ ਹਿਰਦੇ ਵਾਲੇ ਤੇ ਸਮਾਜ ਨੂੰ ਹੋਰ ਦ੍ਰਿਸ਼ਟੀ ਤੋਂ ਦੇਖਣ ਵਾਲੇ ਲੋਕਾਂ ਲਈ ਇਹ ਵਰ੍ਹੇ ਤੇ ਵਾਰ ਹੋਰ ਵੀ ਖ਼ਾਸ ਹੋ ਨਿਬੜਦੇ ਹਨ। ਬਹੁਤ ਲੋਕ ਨਵੇਂ ਸਾਲ 'ਤੇ ਚੋਖੇ ਜਸ਼ਨ ਮਨਾਉਂਦੇ ਨੇ। ਕਿਸੇ ਨੇ ਕਿਹਾ ਸੀ ਕਿ ਕਾਹਦੀ ਖ਼ੁਸ਼ੀ ਮਨਾ ਰਹੇ ਹੋ? ਜ਼ਿੰਦਗੀ ਦਾ ਇੱਕ ਦਿਨ ਘਟ ਜਾਣ ਦੀ? ਤਾਂ ਇਹ ਸੁਣ ਕੇ ਖ਼ੁਸ਼ੀ ਮਨਾ ਰਿਹਾ ਬੰਦਾ ਉਦਾਸ ਹੋ ਕੇ ਸੋਚਣ ਲੱਗਿਆ ਕਿ ਸੱਚਮੁਚ ਹੀ ਉਸ ਦੀ ਜ਼ਿੰਦਗੀ ਦਾ ਇੱਕ ਵਰ੍ਹਾ ਘਟ ਗਿਆ ਏ!
ਮੈਂ ਵੀ ਕਦੇ-ਕਦੇ ਆਪਣੇ ਬੀਤੇ ਉਤੇ ਸਰਸਰੀ ਜਿਹੀ ਝਾਤ ਮਾਰਦਾ ਹਾਂ ਤਾਂ ਕਈ ਵਾਰ, ਕਈ ਕੁੱਝ ਸੋਚਣ ਲਈ ਮਜਬੂਰ ਹੋ ਜਾਂਦਾ ਹਾਂ। ਸਾਲ ਭਰ ਵਿੱਚ ਬਹੁਤ ਲੋਕ ਮਿਲਦੇ ਨੇ ... ਜਾਣੇ-ਅਣਜਾਣੇ ਰਾਹਾਂ ਉਤੇ ਤੁਰਿਆ ਫ਼ਿਰਦਾ ਰਹਿੰਦਾ ਹਾਂ। ਕੁੱਝ ਲੋਕ ਤਾਂ ਪਲੋ-ਪਲੀ ਭੁੱਲ ਜਾਂਦੇ ਨੇ ਤੇ