Thursday, 23 February 2012 13:15
Print PDF

ਸੋਨਾ ਸ਼ੁਰੂ ਤੋਂ ਇਨਸਾਨ ਨੂੰ ਲੁਭਾਉਂਦਾ ਆ ਰਿਹਾ ਹੈ। ਮਨੁੱਖੀ ਇਤਿਹਾਸ ਵਿਚ ਸੋਨੇ ਦਾ ਹਮੇਸ਼ਾ ਤੋਂ ਹੀ ਬਹੁਤ ਮਹੱਤਵ ਰਿਹਾ ਹੈ। ਸੋਨੇ ਨੂੰ ਪ੍ਰਾਪਤ ਕਰਨ ਲਈ ਕਈ ਲੜਾਈਆਂ ਹੋਈਆਂ ਅਤੇ ਹਜ਼ਾਰਾਂ-ਲੱਖਾਂ ਲੋਕਾਂ ਨੇ ਇਯ ਦੀ ਭਾਲ ਵਿਚ ਆਪਣੀਆਂ ਜਾਨਾਂ ਵੀ ਗੁਆਈਆਂ। ਅੱਜ ਵੀ ਸੋਨੇ ਦੀ ਮੰਗ ਵਿਚ ਕੋਈ ਕਮੀ ਨਹੀਂ ਆਈ। ਪਿਛਲੇ ਕੁਝ ਸਮੇਂ ਵਿਚ ਸੋਨੇ ਦੀਆਂ ਵਧਦੀਆਂ ਕੀਮਤਾਂ ਨੇ ਇਸ ਨੂੰ ਹੋਰ ਵੀ ਲੁਭਾਉਣਾ ਬਣਾ ਦਿੱਤਾ ਹੈ।ਸੋਨਾ ਪ੍ਰਾਪਤ ਕਰਨ ਦੀ ਆਸ ਵਿਚ ਲੋਕ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਅਫਰੀਕੀ ਦੇਸ਼ ਮਾਲੀ ਦੇ ਕੋਲਾ ਪਿੰਡ ਕੋਲ, ਜਿੱਥੇ 2008 ਦੀ ਬਸੰਤ ਵਿਚ ਸੋਨੇ ਦੀ ਇਕ ਕੁਦਰਤੀ ਖਾਨ ਦਾ ਪਤਾ ਲੱਗਾ ਸੀ। ਸੋਨੇ ਦੀ ਇਹ ਖਾਣ ਕੋਲਾ ਪਿੰਡ ਤੋਂ ਕੁਝ ਹੀ ਦੂਰ ਜੰਗਲ ਵਿਚ ਸਥਿਤ ਹੈ।ਸੋਨਾ ਪ੍ਰਾਪਤ ਕਰਨ ਦੀ ਆਸ ਵਿਚ ਲੋਕ ਕੁਝ ਵੀ ਕਰਨ ਲਈ ਤਿਆਰ ਹੋ ਜਾਂਦੇ ਹਨ। ਅਜਿਹਾ ਹੀ ਕੁਝ ਦੇਖਣ ਨੂੰ ਮਿਲ ਰਿਹਾ ਹੈ ਅਫਰੀਕੀ ਦੇਸ਼ ਮਾਲੀ ਦੇ ਕੋਲਾ ਪਿੰਡ ਕੋਲ, ਜਿੱਥੇ 2008 ਦੀ ਬਸੰਤ ਵਿਚ ਸੋਨੇ ਦੀ ਇਕ ਕੁਦਰਤੀ ਖਾਨ ਦਾ ਪਤਾ ਲੱਗਾ ਸੀ। ਸੋਨੇ ਦੀਇਹ ਖਾਨ ਕੋਲਾ
ਪਿੰਡ ਤੋਂ ਕੁਝ ਹੀ ਦੂਰ ਜੰਗਲ ਵਿਚ ਸਥਿਤ ਹੈ।ਇਸ ਸੋਨੇ ਦੀ ਖਾਨ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲੀ ਅਤੇ ਸੋਨਾ ਪ੍ਰਾਪਤ ਕਰਨ ਦੀ ਲਾਲਸਾ ਵਿਚ ਛੇਤੀ ਹੀ ਨੇੜਲੇ ਸ਼ਹਿਰਾਂ ਹੀ ਨਹੀਂ, ਸਗੋਂ ਅਫਰੀਕਾ ਦੇ ਕਈ ਦੇਸ਼ਾਂ ਜਿਵੇਂ ਸਿਏਰਾ ਲਿਓਨ, ਸੇਨੇਗਲ, ਗੁਏਨਾ, ਆਇਵਰੀ ਕੋਸਟ ਆਦਿ ਤੋਂ ਵੱਡੀ ਗਿਣਤੀ ਵਿਚ ਮਰਦਾਂ, ਔਰਤਾਂ ਅਤੇ ਪੂਰੇ ਦੇ ਪੂਰੇ ਪਰਿਵਾਰਾਂ ਨੇ ਇੱਥੇ ਆ ਕੇ ਡੇਰਾ ਲਗਾ ਲਿਆ ਹੈ।ਵੱਡੀ ਗਿਣਤੀ ਵਿਚ ਆਉਣ ਵਾਲੇ ਲੋਕਾਂ ਕਾਰਨ ਕੁਝ ਹੀ ਸਮੇਂ ਵਿਚ ਇਹ ਜੰਗਲ ਇਕ ਛੋਟੇ ਜਿਹੇ ਕਸਬੇ ਵਿਚ ਬਦਲ ਚੁੱਕਾ ਹੈ। ਇੱਥੇ ਆਉਣ ਵਾਲੇ ਲੋਕ ਇੱਥੇ ਹੀ ਛੋਟੀਆਂ ਛੋਟੀਆਂ ਝੌਂਪੜੀਆਂ ਬਣਾ ਕੇ ਰਹਿਣ ਲੱਗੇ ਹਨ। ਅਜਿਹੇ ਹਾਲਾਤ ਵਿਚ ਇਸ ਥਾਂ 'ਤੇ ਅਸਲ ਵਿਚ ਇਕ ਸਮਾਜਿਕ ਅਤੇ ਆਰਥਿਕ ਤੰਤਰ ਤਿਆਰ ਹੋ ਚੁੱਕਾ ਹੈ, ਜਿਸ ਵਿਚ ਸੀਨੀਅਰ ਅਤੇ ਜੂਨੀਅਰ ਲੋਕਾਂ ਦੀ ਇਕ ਵਿਵਸਥਾ ਬਣ ਚੁੱਕਾ ਹੈ ਅਤੇ ਇੱਥੇ ਆਪਣੇ ਹੀ ਕਾਨੂੰਨ ਲਾਗੂ ਹੋ ਚੁੱਕੇ ਹਨ।ਸੋਨੇ ਦੀ ਇਸ ਖਾਨ ਤੋਂ ਦੋ ਕਿਲੋਮੀਟਰ ਦੂਰ ਟੋਨਬੋਲੋਮਾ (ਇਸ ਕਸਬੇ ਨੂੰ ਚਲਾਉਣ ਵਾਲੀ ਕਮੇਟੀ ਦੇ ਮੈਂਬਰ) ਪਾਰਸਲ ਅਤੇ ਨੌਕਰੀਆਂ ਵੰਡਣ ਦੇ ਨਾਲ ਨਾਲ ਇੱਥੋਂ ਦੇ ਨਿਯਮ ਕਾਇਦੇ ਵੀ ਤੈਅ ਕਰਦੇ ਹਨ। ਉਹ ਇੱਥੇ ਖੁਦਾਈ ਕਰਨ ਵਾਲਿਆਂ ਨੂੰ ਪਾਈਪਾਂ ਦੀ ਵਰਤੋਂ, ਖਾਨ ਦੇ ਅੰਦਰ ਸੁਰੰਗਾਂ ਵਿਚ ਕੰਮ ਕਰਨਾ ਸਿਖਾਉਂਦੇ ਹਨ ਅਤੇ ਉਹਨਾਂ ਵਿਚ ਆਪਸ ਵਿਚ ਪੈਦਾ ਹੋਣ ਵਾਲੇ ਵਿਵਾਦਾਂ ਦਾ ਨਿਪਟਾਰਾ ਵੀ ਉਹ ਹੀ ਕਰਦੇ ਹਨ।ਇਨ੍ਹਾਂ ਖੁਦਾਈ ਕਰਨ ਵਾਲਿਆਂ ਵਿਚ ਅਫਰੀਕਾ ਦੇ ਵੱਖ ਵੱਖ ਦੇਸ਼ਾਂ ਤੋਂ ਆਏ ਲੋਕ ਸ਼ਾਮਲ ਹਨ। ਇਹ ਛੋਟੀਆਂ-ਛੋਟੀਆਂ ਕੁਦਾਲੀਆਂ, ਝੋਲਿਆਂ ਅਤੇ ਕੁਝ ਮੀਟਰ ਲੰਬੀ ਰੱਸੀ ਨਾਲ ਲੈਸ ਰਹਿੰਦੇ ਹਨ, ਜਿਹਨਾਂ ਨੂੰ 'ਕਾਲਾਦੀਆਂ ਤਿਗੁਈ' ਕਿਹਾ ਜਾਂਦਾ ਹੈ। ਉਹ ਹਰ ਰੋਜ਼ ਇਸ ਖਾਨ ਵਿਚ ਜ਼ਮੀਨ ਦੇ ਹੇਠਾਂ ਕੰਮ ਕਰਦੇ ਹਨ।ਖਾਨ ਵਿਚ ਡੂੰਘਾਈ ਵਿਚ ਕਾਫੀ ਗਰਮੀ ਅਤੇ ਘੁਟਣ ਹੁੰਦੀ ਹੈ। ਇਹ ਖਾਨ ਮਜ਼ਦੂਰ ਇਹਨਾਂ ਸਥਿਤੀਆਂ ਵਿਚ ਘੰਟਿਆਂ ਬੱਧੀ ਖੂਹਾਂ ਦੀ ਖੁਦਾਈ ਕਰਦੇ ਹਨ।ਇੱਥੋਂ ਦੇ ਲੋਕਾਂ ਨੂੰ ਖਾਨ ਵਿਚੋਂ ਨਿਕਲੇ ਪੱਥਰਾਂ ਨੂੰ ਤੋੜਦਿਆਂ ਵੀ ਦੇਖਿਆ ਜਾ ਸਕਦਾ ਹੈ। ਖਾਨ ਵਿਚ ਤੋੜੇ ਗਏ ਪੱਥਰਾਂ ਨੂੰ ਅਕਸਰ ਮਰਦ ਆਪਣੀਆਂ ਝੌਂਪੜੀਆਂ ਵਿਚ ਲੈ ਆਉਂਦੇ ਹਨ, ਜਿੱਥੇ ਉਹਨਾਂ ਦੀਆਂ ਔਰਤਾਂ ਅਤੇ ਬੱਚੇ ਉਹਨਾਂ ਨੂੰ ਰਵਾਇਤੀ ਢੰਗ ਨਾਲ ਤੋੜਦੇ ਹਨ। ਇਸ ਖਾਨ ਵਿਚੋਂ ਨਿਕਲੇ ਪੱਥਰਾਂ ਨੂੰ ਨੇੜੇ ਹੀ ਵਹਿਣ ਵਾਲੀ ਨਦੀ ਵਿਚ ਲਿਜਾ ਕੇ ਧੋਤਾ ਜਾਂਦਾ ਹੈ ਤਾਂ ਕਿ ਇਸ ਵਿਚ ਮੌਜੂਦ ਸੋਨਾ ਲੱਭਿਆ ਜਾ ਸਕੇ।ਸੋਨੇ ਦੀ ਇਸ ਖਾਨ ਨੇ ਇਸ ਇਲਾਕੇ ਵਿਚ ਕਈ ਤਰ੍ਹਾਂ ਦੇ ਉਦਯੋਗਾਂ ਨੂੰ ਵੀ ਆਕਰਸ਼ਿਤ ਕੀਤਾ ਹੈ। ਸਿਰਫ ਸੋਨਾ ਲੱਭਣਾ ਹੀ ਨਹੀਂ, ਸਗੋਂ ਬਾਕੀ ਕੰਮਾਂ ਤੋਂ ਪੈਸਾ ਕਮਾਉਣ ਦੀ ਆਸ ਵਿਚ ਵੀ ਬੇਰੁਜ਼ਗਾਰ ਲੋਕ ਰੋਜ਼ ਇੱਥੇ ਪਹੁੰਚ ਰਹੇ ਹਨ, ਜੋ ਪਾਣੀ ਲਿਜਾਣ, ਪੱਥਰ ਤੋੜਨ ਅਤੇ ਕੁਦਾਲੀਆਂ ਬਣਾਉਣ ਵਰਗੇ ਕੰਮ ਕਰ ਰਹੇ ਹਨ।ਸੋਨੇ ਦੀ ਖਾਨ ਵਿਚੋਂ ਨਿਕਲੇ ਸੋਨੇ ਨੂੰ ਖਰੀਦਣ ਲਈ ਕਈ ਛੋਟੇ ਵੱਡੇ ਸੋਨੇ ਦੇ ਵਪਾਰੀਆਂ ਨੇ ਵੀ ਇਸ ਦੇ ਨੇੜੇ ਡੇਰਾ ਲਾ ਲਿਆ ਹੈ, ਜਿੱਥੇ ਉਹ ਲੋਕਾਂ ਤੋਂ ਸੋਨਾ ਖਰੀਦਦੇ ਹਨ।

Comments (0)

Write comment

smaller | bigger

busy
You are here:   Homeਲੜੀਵਾਰਹਫਤੇ ਦਾ ਵਿਸ਼ੇਸ਼ਸੋਨੇ ਦੇ ਦੀਵਾਨੇ

Currency Converter

Amount:
From:
To:


Gurbani Radio


Gurbani - Sri Harmandir Sahib