ਸਿੱਖ (ਨਾਵਲ)

Thursday, 31 January 2013 06:19
Print PDF

ਧੁੰਦ ਭੱਜ ਗਈ ਹੈ ਪਰ ਮਸੀਂ ਭੱਜੀ ਹੈ...ਇਸ ਵਾਰ ਨਵੇਂ ਸਾਲ ਦੇ ਪਹਿਲੇ ਦਿਨ ਅੰਨ੍ਹੀ ਧੁੰਦ ਨਾਲ ਲੱਦੇ ਆਏ। ਲੋਕਾਂ ਦੇ ਸਾਹ ਸੂਤੇ ਰਹੇ। ਬਹੁਤ ਕੀਮਤੀ ਲੋਕ ਅੰਨ੍ਹੀ ਧੁੰਦ ਕਾਰਨ ਸੜਕ ਹਾਦਸਿਆਂ ਵਿੱਚ ਮਾਰੇ ਗਏ। ਹੁਣ ਵੀ ਸਵੇਰ-ਸਾਰ ਕੋਰਾ ਪੈਂਦਾ ਹੈ। ਫ਼ਿਰ ਤਿੱਖੀ ਧੁੱਪ ਲਗਦੀ ਹੈ। ਲੋਕਾਂ ਨੇ ਖੇਸਾਂ ਦੀਆਂ ਬੁੱਕਲਾਂ ਲਾਹ ਮਾਰੀਆਂ ਨੇ। ਧੂਣੀਆਂ ਚੁੱਕ ਦਿੱਤੀਆਂ ਨੇ। ਹੱਟੀਆਂ ਤੋਂ ਮੂੰਗਫਲੀਆਂ ਤੇ ਰਿਊੜੀਆਂ ਵਿਕ ਚੁਕੀਆਂ ਨੇ। ਖੇਤਾਂ ਵਿੱਚ ਕਣਕ ਚੰਗੀ ਨਿਖ਼ਰੀ ਹੈ। ਕਿਸਾਨਾਂ ਨੇ ਕੋਈ ਕਸਰ ਨਹੀਂ ਛੱਡੀ। ਖ਼ੂਬ ਖਾਦ ਪਾਈ ਹੈ ਤੇ ਅੰਨ੍ਹੇਵਾਹ ਦਵਾਈ ਛਿੜਕੀ ਹੈ। ਸਾਗ ਦੀ ਰੁੱਤ ਵੀ ਜਾਣ ਲੱਗੀ ਹੈ। ਮੂਲੀਆਂ ਤੇ ਗੋਂਗਲੂ ਵੀ ਪੱਕਣ 'ਤੇ ਆਏ ਨੇ। ਲੋਕਾਂ ਨੇ ਇਸ ਵਾਰੀ ਵੀ ਰੱਜ ਰੱਜ ਕੇ ਸਾਗ ਖਾਧਾ ਹੈ ਤੇ ਹੁਣ ਸਰੋਂ ਦੀਆਂ ਗੰਦਲਾਂ ਵੀ ਪੱਕ ਗਈਆਂ ਹਨ।
ਅਪ੍ਰੈਲ ਵਿੱਚ ਕਣਕ ਦੀ ਵਾਢੀ ਸ਼ੁਰੂ ਹੋ ਜਾਣੀ ਹੈ। ਸਰਕਾਰੀ ਅੰਕੜੇ ਦਸਦੇ ਨੇ ਕਿ ਇਸ ਵਾਰ ਪੰਜਾਬ ਵਿੱਚ ਕਣਕ ਰਿਕਾਰਡ ਤੋੜ ਹੋਵੇਗੀ। ਇਹ ਚੰਗੀ ਗੱਲ ਹੈ। ਕਿਸਾਨ ਪੰਜਾਬ ਦਾ, ਬੜੀ ਸਖਤ ਮਿਹਨਤ ਕਰਦਾ ਹੈ। ਭਾਰਤ ਦਾ ਢਿੱਡ ਭਰਦਾ ਹੈ ਪਰ ਉਸ ਨੂੰ ਜੋ ਸੇਵਾਫਲ ਮਿਲਣਾ ਚਾਹੀਦਾ ਹੈ ਉਹ ਨਹੀਂ ਮਿਲਦਾ ਏਹ ਵੀ ਸਭ ਨੂੰ ਪਤਾ ਹੈ। ਜੇਕਰ ਉਹ ਗੰਨਾ ਬੀਜਦਾ ਹੈ ਤਾਂ ਖੰਡ ਮਿੱਲਾਂ ਨਹੀਂ ਚੁੱਕਦੀਆਂ ਉਸ ਦਾ ਗੰਨਾ। ਪੰਜਾਬ ਦੇ ਕਿਸਾਨ ਨੇ ਸੂਰਜਮੁਖੀ ਬੀਜਣੀ ਸ਼ੁਰੂ ਕੀਤੀ ਸੀ, ਫੇਲ੍ਹ ਹੋ ਗਿਆ ਤੇ ਛਡ ਦਿੱਤੀ। ਨਰਮਾ ਵੀ ਫੇਲ੍ਹ ਹੋ ਗਿਆ ਤੇ ਕਪਾਹ ਵੀ ਓਨੀ ਪ੍ਰਫ਼ੁਲਤ ਨਾ ਹੋਈ। ਅਬੋਹਰ ਇਲਾਕਾ ਤੇ

 
Thursday, 06 December 2012 12:17
Print PDF

ਬਿਲਕੁਲ ਬਹੁਤ ਔਖਾ ਹੈ...  ਇੱਕੋ ਅਖ਼ਬਾਰ ਲਈ ਏਨੇ ਲੰਬੇ ਸਮੇਂ ਤੀਕ ਕਾਲਮ ਲਿਖਣਾ ਤੇ ਦੂਰ-ਦੂਰ ਤੀਕ ਬੈਠੇ ਪਾਠਕਾਂ ਨੂੰ ਨਿਰੰਤਰ ਆਪਣੇ ਨਾਲ ਜੋੜੀ ਰੱਖਣਾ। ਮੈਂ ਕਿਸੇ ਅਖ਼ਬਾਰ ਵਾਸਤੇ ਆਪਣਾ ਪਹਿਲਾ ਲੜੀਵਾਰ ਕਾਲਮ 'ਅਜੀਤ ਵੀਕਲੀ' ਵਿੱਚ ਹੀ ਲਿਖਣਾ ਅਰੰਭਿਆ ਸੀ। ਇਸ ਦਾ ਨਾਂ 'ਬਾਵਾ ਬੋਲਦਾ ਹੈ' ਰੱਖਿਆ ਗਿਆ ਸੀ। ਬਹੁਤ ਸਾਰੇ ਪਾਠਕ ਪੁਛਦੇ ਰਹੇ ਕਿ ਇਹ ਨਾਂ ਕਿਉਂ? ਮੈਂ ਦਸਦਾ ਰਿਹਾ ਕਿ ਸੁਭਾਵਕ ਹੀ ਆ ਗਿਆ ਸੀ ਇਹ ਨਾਂ ਬੁੱਲ੍ਹਾਂ ਉਤੇ, ਕੋਈ ਖ਼ਾਸ ਗੱਲ ਨਹੀਂ ਸੀ। ਆਲਮ ਲੁਹਾਰ ਬਾਵੇ ਨੂੰ ਬੋਲਣ ਲਈ ਗਾਉਂਦਾ ਰਿਹਾ:
ਬੋਲ ਮਿੱਟੀ ਦਿਆ ਬਾਵਿਆ ਤੂੰ ਕਿਉਂ ਨਹੀਂ ਬੋਲਦਾ
ਦਿਲਾਂ ਦੀ ਘੁੰਡੀ ਨੂੰ ਵੈਰੀਆ ਨਹੀਂ ਖੋਲ੍ਹਦਾ ...
ਸ਼ਾਇਦ ਆਲਮ ਲੁਹਾਰ ਦੇ ਇਸ ਗੀਤ ਦੇ ਬੋਲ ਹੀ ਮਨ ਮਸਤਕ ਵਿੱਚ ਕਿਤੇ ਅਠਖੇਲੀਆਂ ਕਰ ਹਰੇ ਸਨ ਕਿ ਮੇਰੇ ਕਾਲਮ ਸ਼ੁਰੂ ਕਰਨ ਦਾ ਵੇਲਾ ਆ ਗਿਆ ਸੀ ਤੇ ਏਹੋ ਨਾਂ ਰੱਖ ਲਿਆ ਗਿਆ। ਸੋ, ਮੈਂ ਲਿਖਣ ਲੱਗਿਆ ...  ਤੇ ਹਾਂ ਇਹ ਗੱਲ ਨਾ ਭੁੱਲਾਂ ਕਿ ਮੈਂ ਇਸ ਕਾਲਮ ਤੋਂ ਪਹਿਲਾਂ ਭਾਰਤ ਦੇ ਵੱਖ-ਵੱਖ ਕਈ ਨਾਮੀਂ ਅਖ਼ਬਾਰਾਂ ਲਈ ਦੇਰ ਤੋਂ ਕੁੱਝ ਨਾ ਕੁੱਝ ਲਿਖਦਾ ਆ ਰਿਹਾ ਸਾਂ, ਸੰਨ 1992 ਤੋਂ। ਫ਼ਿਰ ਜਦ ਪੰਜਾਬੀ ਟ੍ਰਿਬਿਊਨ ਵਿੱਚ ਮੇਰੀ ਸਵੈ-ਜੀਵਨੀ ਪੁਸਤਕ ਸ਼ਨੀਵਾਰ ਦੇ

 
Sunday, 26 February 2012 13:54
Print PDF

?????? ??????? ???? ???? ???? ??? ?????? ?? ?????? ?????????? ????? ?? ??? ?????? ?? ???? '????' ????? ??? ????? ??? ???? ??????? ?? ?????? ??? ?? ???? ?????? '????' ????? ??? ???? ? ???? ??? ?????? ?? ??? ??? ???? ?? ???? ??? ??? ???? ????? ?? ??? ??? ?? ?? ??? ???? ??? ?? ???? 8

 
Sunday, 26 February 2012 13:53
Print PDF

''ਠੀਕ ਹੈ ਮਾਂ।''
ਸਤਵੰਤ ਜਾਣ ਲਈ ਤਿਆਰ ਸੀ ਪਰ ਕੋਈ ਸੋਚ ਉਸ'ਤੇ ਹਾਵੀ ਹੋ ਗਈ ਸੀ। ਕੁਝ ਗੱਲਾਂ ਉਸ ਨੂੰ ਯਾਦ ਆਣ ਲੱਗ ਪਈਆਂ ਸਨ। ਗੁਰਦੀਪ ਕਈ ਵਾਰ ਬੜੀਆਂ ਉਲਟ-ਪੁਲਟ ਗੱਲਾਂ ਕਰਦਾ ਸੀ। ਉਹ ਗੱਲਾਂ ਜ਼ਰੂਰ ਸੰਕੇਤਕ ਸਨ। ਉਹ ਊਟ-ਪਟਾਂਗ ਗੱਲਾਂ ਨਹੀਂ ਸਨ। ਸਤਵੰਤ ਸੋਚਣ ਲੱਗ ਪਈ ਸੀ। ਸਤਵੰਤ ਦਾ ਹਿਰਦਾ ਕੰਬ ਗਿਆ ਸੀ। ਉਸ ਨੂੰ ਲੱਗਿਆ ਸੀ ਉਹ ਗ਼ਲਤ ਰਾਹ 'ਤੇ ਤੁਰ ਪਈ ਸੀ ਜਾਂ ਕਹੋ ਉਹ ਰਾਹ ਗ਼ਲਤ ਦਿਸ਼ਾ ਵੱਲ ਜਾਂਦਾ ਸੀ, ਸੱਤੋ ਹੋਰ ਕੰਬ ਗਈ ਜਦ ਉਸ ਨੇ ਡੱਬਾ ਲਈ ਖੜ੍ਹੀ ਬਜ਼ੁਰਗ ਮਾਂ ਨੂੰ ਤੱਕਿਆ। ਬਜ਼ੁਰਗ ਮਾਂ ਬਾਪ ਦਾ ਕੀ ਹਾਲ ਹੋਣਾ ਸੀ

 
You are here:   Homeਲੜੀਵਾਰਸਿੱਖ (ਨਾਵਲ)

Currency Converter

Amount:
From:
To:


Gurbani Radio


Gurbani - Sri Harmandir Sahib