ਅਰਜ਼ ਕੀਤੈ

Thursday, 13 June 2013 09:13
Print PDF

ਜਦੋਂ ਕਿਸੇ ਗੱਲ ਜਾਂ ਮਸਲੇ ਦਾ ਖੁਰਾ ਨੱਪਦਿਆਂ ਉਸ ਦੇ ਮੁੱਢ ਤਕ ਪਹੁੰਚਣ ਦਾ ਹੀਲਾ ਕਰਨ ਬਾਰੇ ਸੋਚਿਆ  ਜਾਂਦਾ ਹੈ ਤਾਂ ਸਿਆਣੇ ਕਹਿੰਦੇ ਹਨ ਕਿ ਇਹ ਤਾਂ ਲੱਭਣਾ ਹੀ ਪਵੇਗਾ ਕਿ ਇਸ ਗੰਗਾ ਦੀ ਗੰਗੋਤਰੀ ਕਿੱਥੇ ਹੈ। ਮਸਲੇ ਪੈਦਾ ਹੁੰਦੇ ਰਹਿੰਦੇ ਹਨ ਤੇ ਉਨ੍ਹਾਂ ਦੇ ਮੁੱਢ ਵੀ ਤਲਾਸ਼ੇ ਜਾਂਦੇ ਰਹਿੰਦੇ ਹਨ। ਮੁੱਢ ਤਲਾਸ਼ ਕੇ, ਉਹ ਮਸਲੇ ਹੱਲ ਕਰਨ ਲਈ ਬੰਨ੍ਹ-ਸੁੱਬ ਵੀ ਕੀਤੇ ਜਾਂਦੇ ਹਨ। ਮਸਲੇ ਦਾ ਸੁਭਾਅ ਜਾਂ ਰੰਗ-ਢੰਗ ਕਿਹੋ ਜਿਹਾ ਵੀ ਹੋਵੇ, ਲੱਭੀ 'ਗੰਗਾ ਦੀ ਗੰਗੋਤਰੀ' ਹੀ ਜਾਂਦੀ ਹੈ। 'ਗੰਗਾ ਦੀ ਗੰਗੋਤਰੀ' ਦਾ ਮਾਮਲਾ ਇਕ ਤਰ੍ਹਾਂ 'ਮੁਹਾਰਨੀ' ਵਰਗਾ ਹੀ ਹੈ। ਅਸਲੀ 'ਗੰਗੋਤਰੀ' ਇਕ ਪਹਾੜੀ ਚੋਟੀ ਹੈ ਜਿਸ ਵਿੱਚੋਂ ਗੰਗਾ ਨਦੀ ਨਿੱਕਲਦੀ ਹੈ। 'ਰਾਮ ਤੇਰੀ ਗੰਗਾ ਮੈਲ਼ੀ ਹੋ ਗਈ' ਕਹਿਣ ਦੇ ਬਾਵਜੂਦ, ਇਸ ਨਦੀ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਤੇ ਇਸ ਦੇ ਪਾਣੀ ਦੀ ਬਹੁਤ ਮਾਨਤਾ ਹੈ ਜਿਸ ਕਰ ਕੇ ਇਸ ਦੇ ਪਾਣੀ ਨੂੰ 'ਗੰਗਾ-ਜਲ' ਕਿਹਾ ਜਾਂਦਾ ਹੈ।
ਹੁਣ ਮਸਲਾ ਭਾਵੇਂ ਕੋਈ ਵੀ ਹੋਵੇ, ਕਿੰਨਾ ਵੀ ਗੰਦਾ, ਪੇਚੀਦਾ ਅਤੇ ਵਲ-ਵਲੇਵੇਂਦਾਰ, ਉਸ ਦਾ ਹੱਲ ਲੱਭਣ ਲਈ ਤੁਰਨ ਤੋਂ ਪਹਿਲਾਂ 'ਉਸ ਦੀ ਗੰਗੋਤਰੀ ਲੱਭਣ' ਦਾ ਜ਼ਿਕਰ ਜ਼ਰੂਰ ਹੁੰਦਾ ਹੈ। ਤੁਸੀਂ ਮੂਲ਼ੋਂ ਨਾ ਸੋਚਣਾ ਕਿ ਸ਼ਾਇਦ ਸਾਨੂੰ ਇਸ ਵਾਰ ਆਪਣਾ ਕਾਲਮ ਲਿਖਣ ਲਈ ਕਿਸੇ ਗੰਗੋਤਰੀ ਦਾ ਸਿਰਾ ਨਹੀਂ ਮਿਲ ਰਿਹਾ, ਜਿਹੜਾ ਅਸੀਂ 'ਗੰਗੋਤਰੀ-ਗੰਗੋਤਰੀ' ਲਾਈ

 
Thursday, 06 June 2013 05:32
Print PDF

ਪੰਜਾਬ ਵਿੱਚ ਇਨ੍ਹੀਂ ਦਿਨੀਂ ਸਕੂਲਾਂ ਦੇ ਬੱਚਿਆਂ ਨੂੰ ਕੁੱਝ ਕਿਤਾਬਾਂ ਮੁਹੱਈਆ ਕਰਾਉਣ ਨਾਲ ਪੜ੍ਹਾਈ ਮੰਤਰੀ ਨਾ ਸਿਰਫ਼ ਪੜ੍ਹਨੇ ਪਿਆ ਹੋਇਆ ਹੋਇਆ ਹੈ ਸਗੋਂ ਉਸ ਦੀ ਕੁਰਸੀ ਵੀ 'ਖ਼ਤਰਾਈ' ਹੋਈ ਹੈ। ਕਿਤਾਬਾਂ, ਜਿਨ੍ਹਾਂ ਨੂੰ ਮਨੁੱਖ ਦੀਆਂ ਸਭ ਤੋਂ ਵਧੀਆ ਮਿੱਤਰ ਕਿਹਾ ਜਾਂਦਾ ਹੈ, ਕਿਸੇ ਮੰਤਰੀ ਦੀ ਕੁਰਸੀ ਲਈ ਖ਼ਤਰਾ ਕਿਵੇਂ ਬਣ ਸਕਦੀਆਂ ਹਨ? ਕਰੋੜਾਂ ਰੁਪਏ ਦਾ ਸੁਆਲ ਹੈ। ਅਸਲ ਵਿੱਚ ਇਹ ਕਰੋੜਾਂ ਰੁਪਏ ਦਾ ਸੁਆਲ ਨਹੀਂ, ਕਰੋੜਾਂ ਰੁਪਏ ਦਾ ਸਕੈਂਡਲ ਹੈ।
ਸਾਰੀਆਂ ਕਿਤਾਬਾਂ ਦੋਸਤ ਨਹੀਂ ਹੋ ਸਕਦੀਆਂ, ਇਹ ਗੱਲ, ਇਸ ਕਾਲਮ ਵਿੱਚ ਬਹੁਤ ਵਾਰੀ ਕਹੀ ਜਾ ਚੁੱਕੀ ਹੈ। ਗੰਨੇ ਦਾ ਰਸ, ਚੰਗਾ ਹੀ ਨਹੀਂ ਲੱਗਦਾ, ਸਗੋਂ ਤਾਕਤ ਵੀ ਦਿੰਦਾ ਹੈ। ਮਜ਼ਬੂਤ ਦੰਦਾਂ ਵਾਲ਼ੇ ਲੋਕ ਤਾਂ ਗੰਨਾ ਚੂਪ ਵੀ ਲੈਂਦੇ ਹਨ। ਦੋਧੇ ਦੰਦਾਂ ਤੋਂ ਵੀ ਵਾਂਝੇ ਬੱਚੇ ਦੇ ਮੂੰਹ ਵਿੱਚ ਗੰਨਾ ਤੁੰਨਣਾ, ਉਸ ਦੀ ਜਾਨ ਨਾਲ਼ ਖੇਡਣਾ ਹੀ ਹੋਵੇਗਾ ਨਾ। ਸੋ, ਜਿਨ੍ਹਾਂ ਬੱਚਿਆਂ ਦੀ ਬੁੱਧੀ ਅਜੇ ਦੋਧੀ ਹੋਵੇ, ਉਨ੍ਹਾਂ ਨੂੰ ਉਹ ਕਿਤਾਬਾਂ ਪੜ੍ਹਾਉਣੀਆਂ, ਜਿਨ੍ਹਾਂ ਨਾਲ਼ ਉਨ੍ਹਾਂ ਦੀ ਬੁੱਧੀ ਭਿੱਟ ਸਕਦੀ ਹੈ, ਉਨ੍ਹਾਂ ਨਾਲ 'ਬੌਧਿਕ ਜਬਰ-ਜ਼ਨਾਹ' ਹੀ

 
Thursday, 30 May 2013 13:08
Print PDF

 

ਇਹ ਸਿਰਲੇਖ ਪੜ੍ਹ ਕੇ ਤੇ ਇਹ ਇਬਾਰਤ ਪੜ੍ਹਨੀ ਸ਼ੁਰੂ ਕਰਨ ਵਾਲ਼ਿਆਂ ਦੇ ਚਰਨਾਂ ਵਿੱਚ, ਸ਼ੁਰੂ ਵਿੱਚ ਹੀ ਇਕ ਅਰਜ਼ ਗ਼ੁਜ਼ਾਰਨੀ ਠੀਕ ਰਹੇਗੀ ਕਿ ਇਹ ਸਤਰਾਂ ਪੜ੍ਹਦਿਆਂ ਕੁੱਝ ਚਿਰ ਲਈ, ਇਸ ਦੇ ਸਿਰਲੇਖ ਨੂੰ ਵਿਸਾਰ ਹੀ ਦਿੱਤਾ ਜਾਵੇ। ਕੀੜੀਆਂ ਪੈਣੋਂ ਰੋਕਣ ਲਈ 'ਖੰਡ' ਵਾਲ਼ੇ ਡੱਬੇ ਉੱਤੇ 'ਲੂਣ' ਵਾਲ਼ੀ ਪਰਚੀ ਵੀ ਚੇਪ ਹੀ ਦਿੰਦੇ ਹਾਂ। ਡੱਬੇ ਅੰਦਰ ਤਾਂ ਖੰਡ ਹੀ ਹੁੰਦੀ ਹੈ। ਸੋ ਸਿਰਲੇਖ ਭੁੱਲ ਜਾਓ ਤੇ 'ਲੇਖਾਂ' ਵੱਲ ਆਓ। ਜਦੋਂ ਕਿਸੇ ਬੱਚੇ ਦਾ ਨਾਂ ਰੱਖਿਆ ਜਾਂਦਾ ਹੈ ਤਾਂ ਇਹ ਇਲਮ ਨਹੀਂ ਹੁੰਦਾ ਕਿ ਉਹ ਵੱਡਾ ਹੋ ਕੇ ਆਪਣੇ ਨਾਂ ਦੇ ਅਰਥਾਂ ਮੁਤਾਬਕ ਕਰਮ ਕਰੇਗਾ। ਇਸ ਲਈ ਸਿਰਲੇਖ ਭੁੱਲ ਜਾਓ ਕਿਉਂਕਿ 'ਲੇਖਾਂ' ਦਾ ਪਤਾ ਨਹੀਂ ਹੁੰਦਾ ਕਿ ਉਹ ਕਿਸੇ ਬੰਦੇ ਨੂੰ ਕਿੱਧਰ ਦਾ ਕਿੱਧਰ ਲੈ ਜਾਣ। ਸੋ ਸਿਰਲੇਖ ਤਾਂ ਭੁੱਲ ਹੀ ਜਾਓ।

ਗਾਇਕੀ ਅਸ਼ਲੀਲ ਜਾਂ ਗੰਦੀ ਹੁੰਦੀ ਹੈ ਜਾਂ ਗੀਤ ਦੇ ਬੋਲ ਗੰਦੇ ਜਾਂ ਅਸ਼ਲੀਲ ਹੁੰਦੇ ਹਨ? ਚਲੋ, ਅੱਜ ਇਸ ਦਾ ਨਿਬੇੜਾ ਕਰਨ ਦਾ ਹੀਲਾ ਵੀ ਕਰ ਹੀ ਲੈਂਦੇ ਹਾਂ। ਜੇ

 
Thursday, 23 May 2013 06:00
Print PDF

ਅਜੇ ਬਹੁਤਾ ਸਮਾਂ ਨਹੀਂ ਹੋਇਆ ਜਦੋਂ ਰੇਡੀਓ ਨੂੰ 'ਰੇੜੂਆ' ਹੀ ਨਹੀਂ ਕਿਹਾ ਜਾਂਦਾ ਸੀ, ਸਗੋਂ ਉਸ ਨੂੰ ਰੱਖਿਆ ਵੀ ਪੜਛੱਤੀ ਉੱਪਰ ਜਾਂਦਾ ਸੀ। ਕਈ ਸਰਦੇ-ਪੁੱਜਦੇ ਲੋਕਾਂ ਦੇ ਘਰਾਂ ਵਿੱਚ ਇਹ ਸ਼ੈਅ, ਮੇਜ਼ ਉੱਤੇ ਵੀ ਟਿਕਾਅ ਦਿੱਤੀ ਜਾਂਦੀ ਸੀ। ਇਸ ਦੇ ਟਿਕਣ-ਟਿਕਾਉਣ ਦੀ ਬਹੁਤੀ ਅਹਿਮੀਅਤ ਨਹੀਂ ਕਿਉਂਕਿ ਬਹੁਤੇ ਘਰਾਂ ਵਿੱਚ ਇਸ ਦਾ ਟਿਕਾਣਾ ਪੇਟੀ ਉੱਤੇ ਜਾਂ ਪੇਟੀ ਉੱਪਰ, ਉੱਪਰੋ-ਥਲੀ ਟਿਕਾਏ ਹੋਏ ਟਰੰਕਾਂ ਉੱਪਰ ਜਾਂ ਕਿਸੇ ਹੋਰ ਉੱਚੀ ਥਾਂ ਵੀ ਹੁੰਦਾ ਸੀ। ਹੁਣ ਇਸ ਤੋਂ ਪਹਿਲਾਂ ਕਿ ਇਸ ਮਾਮਲੇ ਵਿੱਚ ਸੁਆਲਾਂ ਦੀ ਧਾਂਕ ਲੱਗ ਜਾਵੇ, ਤੁਹਾਨੂੰ ਚੇਤਾ ਕਰਾ ਦੇਈਏ ਕਿ ਚੜ੍ਹੇ ਸਾਲ ਉਸ 'ਰੇੜੂਏ ਦਾ ਲਸੰਸ' ਨਵਿਆਉਣਾ ਪੈਂਦਾ ਸੀ।
 ਕਦੇ ਕਿਸੇ ਦੇ ਮਨ ਵਿੱਚ ਇਹ ਸੁਆਲ ਆਇਆ ਜਾਂ ਨਹੀਂ ਕਿ 'ਰੇੜੂਏ' ਦਾ 'ਲਸੰਸ' ਕਿਉਂ ਬਣਾਉਣਾ ਪੈਂਦਾ ਸੀ ਤੇ ਹਰ ਸਾਲ 'ਲਸੰਸ' ਨਵਿਆਉਣ ਲਈ ਚਾਲ਼ੀ-ਪੰਜਾਹ ਰੁਪਈਏ ਡਾਕਖ਼ਾਨੇ ਕਿਉਂ ਜਮ੍ਹਾਂ ਕਰਾਉਣੇ ਪੈਂਦੇ ਸੀ? ਪੁੱਛਣ 'ਤੇ ਡਾਕਖ਼ਾਨੇ ਵਾਲ਼ੇ ਕਹਿੰਦੇ ਹੁੰਦੇ ਸੀ, ''ਲਸੰਸ ਫ਼ੀਸ ਤਾਂ ਭਰਨੀ ਹੀ ਪੈਣੀ ਐ, ਘਰੇ 'ਵੈਰਲੈੱਸ' ਨ੍ਹੀਂ ਲਾਈ ਬੈਠੇ।" ਉਹ 'ਰੇੜੂਏ' ਨੂੰ ਹੀ 'ਵੈਰਲੈੱਸ' ਕਹਿੰਦੇ ਹੁੰਦੇ ਸੀ। ਘਰ ਬੈਠੇ ਜਹਾਨ ਭਰ ਦੀਆਂ ਖ਼ਬਰਾਂ ਸੁਣ ਲੈਂਦੇ ਹੋਣ ਕਰ ਕੇ ਸਰਕਾਰ ਨੇ 'ਲਸੰਸ ਫ਼ੀਸ' ਦੇ ਰੂਪ ਵਿੱਚ, 'ਖ਼ਬਰ ਟੈਕਸ'

 
Thursday, 16 May 2013 06:57
Print PDF

ਸਿਨੇਮਾ ਦੇਖਦਿਆਂ ਤੁਸੀਂ ਬਹੁਤ ਵਾਰ ਦੇਖਿਆ ਹੋਵੇਗਾ ਕਿ ਜਦੋਂ ਫ਼ਿਲਮ ਦੀ ਅਵਾਜ਼ ਬੰਦ ਹੋ ਜਾਂਦੀ ਸੀ ਜਾਂ ਕੁੱਝ ਵੀ ਸੁਣਾਈ ਦੇਣਾ ਬੰਦ ਹੋ ਜਾਂਦਾ ਸੀ ਤਾਂ ਦਰਸ਼ਕ ਰੌਲ਼ਾ ਪਾਉਣ ਲੱਗ ਜਾਂਦੇ ਸਨ ਤਾਂ ਕਿ ਸਿਨੇਮੇ ਵਾਲ਼ਿਆਂ ਨੂੰ ਪਤਾ ਲੱਗ ਜਾਵੇ ਕਿ ਫ਼ਿਲਮ ਵਿੱਚ ਕੋਈ ਨੁਕਸ ਪੈ ਗਿਆ ਹੈ। ਸਾਡੇ ਨਿੱਤ ਦੇ ਸੰਚਾਰ ਵਿੱਚ ਅਵਾਜ਼ ਦਾ ਕੀ ਯੋਗਦਾਨ ਹੈ ਜਾਂ ਸੁਣਨ ਦੀ ਕੀ ਅਹਿਮੀਅਤ ਹੈ ਇਸ ਦਾ ਇਲਮ ਉਦੋਂ ਹੀ ਹੁੰਦਾ ਹੈ ਜਦੋਂ ਕੁੱਝ ਸੁਣਨ ਲਈ ਤੁਹਾਡਾ ਸਾਰਾ ਹੀ ਜਿਸਮ ਕੰਨ ਬਣਿਆ ਹੋਇਆ ਹੋਵੇ ਤੇ ਉਹ ਅਵਾਜ਼ ਬੰਦ ਹੋ ਜਾਵੇ ਜਿਸ ਨੂੰ ਸੁਣਨ ਲਈ ਤੁਸੀਂ ਮਰ-ਮਰ ਜਾ ਰਹੇ ਹੋਵੋਂ।
 ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਕਿ ਸਾਡੀ ਕਾਮਯਾਬੀ ਦਾ 80 ਫ਼ੀ ਸਦੀ ਰਾਜ਼, ਸਾਡੇ ਵੱਲੋਂ ਹੋਰ ਲੋਕਾਂ ਦੀਆਂ ਗੱਲਾਂ ਧਿਆਨ ਨਾਲ਼ ਸੁਣਨ-ਸਮਝਣ-ਸਿੱਖਣ ਅਤੇ ਉਨ੍ਹਾਂ ਨੂੰ ਅਮਲ ਵਿੱਚ ਲਿਆਉਣ ਵਿੱਚ ਲੁਕਿਆ ਹੋਇਆ ਹੈ। ਕਿਸੇ 'ਸਿਆਣੇ' ਦੀਆਂ ਗੱਲਾਂ ਵੱਲ ਕੰਨ ਧਰਨਾ ਜਾਂ ਉਨ੍ਹਾਂ ਗੱਲਾਂ ਨੂੰ ਕੰਨਾਂ ਮੁੱਢ ਨਾ ਮਾਰ ਛੱਡਣਾ, ਕਿਸੇ ਵੀ ਕੰਮ ਵਿੱਚ ਸਾਡੀ ਕਾਮਯਾਬੀ ਜਾਂ ਨਾਕਾਮੀ ਦਾ ਜ਼ਾਮਨ ਹੁੰਦਾ ਹੈ। ਜੇ ਅਸੀਂ ਕਿਸੇ ਵੱਲੋਂ ਕਹੀਆਂ ਗੱਲਾਂ, ਬਹੁਤ ਧਿਆਨ ਨਾਲ ਸੁਣਦੇ ਹਾਂ ਤੇ ਉਨ੍ਹਾਂ ਗੱਲਾਂ ਨੂੰ ਆਪਣੇ ਕੰਮ-ਕਾਰ ਵਿੱਚ

 

Page 1 of 14

<< Start < Prev 1 2 3 4 5 6 7 8 9 10 Next > End >>
You are here:   Homeਲੜੀਵਾਰਅਰਜ਼ ਕੀਤੈ

Currency Converter

Amount:
From:
To:


Gurbani Radio


Gurbani - Sri Harmandir Sahib