Thursday, 24 May 2012 06:08
Print PDF

??? ????

???????
??? ??? ?????? ??? 2008 ??? ?? ???-??? ?????/ ???? ???? ??? ??? ?????? ?? ??? ?? ?? ?? ??? '???? ?????' ?? ?????? ??. ???? ???? ???? ????? ?? ??? ???? ??? ???? ?????? ????? ??? ????? ???? ????, ''?? ????? ??? ???? ??? ??? ????? ?? ???? ???????
''????? ???? ??? ???? ???? ???? ?? ????? ???," ???? ???? ??? ?? ?????? ?? ???? ??? ????? ??? ??? ?? ????? ???? ????? ????? ?? ?? ??? ???? ????, ''???? ?? (?? ???? ????? ???? ?? ???????? ???), ?????? ??? ?? ??? ??????, ?? ????? ??? ????? ?? ?? ???????"
??? ?? ????? ??? ?? ?? ???? ?????????? ??? ??? ??? ???? ??? ???? ?????? ??? ?????? ?? ??? ??? ???? ?? ????? ?? ??? ????? ???? ???? ????? ??? ?????? ??? ??? ????? ?? ?? ?? ??? ???? ??? ??? ???, ?? ?????? ?? ???? ????? ???? ?????? ???  ????? ?????? ???
''??? ??? ??? ??????? ??, ?? ?? ????? ?? ???," ?????? ?? ????? ??? ???? ?? ?? ??? ??? ??? ??? ?? ?? ???? ???? ?????? ?? ????? ??? ???? ?? ??? ???????? ???, ??? ??? ???? ?? ??????? ???? ???? ????? ??? ????? ?????? ???? ?? ???? ???? ????? ??? ????? ?? ??????? ??? ?? ???? '?? ????? ?? ???? ???? ????? ?? ????? ??, ?? ???? ????? ??? ??? ???????? ???? ???? ????? ???? ??? ???????? ??? ???? ???? ???????? ???? '???????! ???? ??? ????? ?? ????' ?????? ???? ????? ??? '??? ????' ???? ???? ???

ਦਿੱਤਾ, ਜੋ 'ਅਜੀਤ ਵੀਕਲੀ' ਦੇ ਇਸ ਕਾਲਮ ਵਿਚ 'ਖ਼ਬਰਦਾਰ! ਮਿਸ਼ਨ ਨੂੰ ਕਮਿਸ਼ਨ ਨਾ ਬਣਾਓ' ਸਿਰਲੇਖ ਅਧੀਨ ਛਪਿਆ। ਉਸ ਲੇਖ ਦੇ ਸਿਰਲੇਖ ਵਿਚ ਇਹ ਮਾਮੂਲੀ ਜਿਹੀ ਤਬਦੀਲੀ ਡਾ. ਬੈਂਸ ਨੇ ਕੀਤੀ ਸੀ। ਲੇਖ ਛਪਜਾਣ ਮਗਰੋਂ ਮੈਂ ਉਨ੍ਹਾਂ ਨੂੰ ਦੱਸਿਆ 'ਖ਼ਬਰਦਾਰੋ' ਤੋਂ ਮੇਰੀ ਮੁਰਾਦ ਉਨ੍ਹਾਂ ਲੋਕਾਂ ਤੋਂ ਹੈ, ਜਿਨ੍ਹਾਂ ਕੋਲ ਖ਼ਬਰਾਂ ਹੁੰਦੀਆਂ ਹਨ ਜਾਂ ਜੋ ਖ਼ਬਰਾਂ ਦਿੰਦੇ/ ਲੈਂਦੇ ਹਨ। ਉਨ੍ਹਾਂ ਨੇ ਉਸ ਦਿਨ ਤੋਂ ਬਾਅਦ ਮੇਰੇ ਲੇਖ ਨਾ ਸਿਰਫ਼ ਸਭ ਤੋਂ ਪਹਿਲਾਂ ਪੜ੍ਹੇ ਤੇ ਮਾਣੇ, ਸਗੋਂ ਉਨ੍ਹਾਂ ਦੀ ਭਾਸ਼ਾਈ ਚੁਸਤੀ, ਡੰਗ ਤੇ 'ਸ਼ਾਬਦਿਕ ਨ੍ਰਿਤ' ਵੀ ਬਰਕਰਾਰ ਰੱਖਿਆ।
ਕਦੇ-ਕਦੇ ਮੈਂ ਆਪਣੇ ਲੇਖਾਂ ਬਾਰੇ ਉਨ੍ਹਾਂ ਦੀ ਰਾਇ ਜਾਨਣ ਦੀ ਤਲਬ ਜ਼ਾਹਰ ਕਰ ਦਿੰਦਾ ਤਾਂ ਉਹ ਮੇਰੇ ਲੇਖ ਦੀ ਰਸੀਦ ਮੋੜਦਿਆਂ 'ਗੁੱਡ ਪੀਸ ਆਫ਼ ਰੀਡਿੰਗ' ਜਾਂ ਕਦੇ 'ਕੀਪ ਇਟ ਅੱਪ' ਲਿਖ ਦਿੰਦੇ। ਇਕ ਦਿਨ ਉਨ੍ਹਾਂ ਨੇ ਫੋਨ ਕੀਤਾ ਤੇ ਕਿਹਾ, ''ਬਖ਼ਸ਼ਿੰਦਰ! ਯੂ ਜਸਟ ਗਿਵ ਮੀ ਥ੍ਰੀ ਮੰਥਜ਼ ਓਨਲੀ। ਆਫਟਰ ਦੈਟ ਯੂ ਵਿਲ ਬੀ ਨੋਨ ਬਾਈ ਦਾ ਥਊਜ਼ੈਂਡਜ਼ ਪੀਪਲ ਆਫ ਦਿਸ ਹੈਮੀਸਪੀਅਰ।" (ਬਖ਼ਸ਼ਿੰਦਰ! ਤੂੰ ਮੈਨੂੰ ਮਸਾਂ ਤਿੰਨ ਮਹੀਨਿਆਂ ਦਾ ਸਮਾਂ ਦੇਦੇ, ਇਸ ਤੋਂ ਬਾਅਦ ਤੈਨੂੰ ਇਸ ਭੋਂ-ਖੰਡ ਦੇ ਹਜ਼ਾਰਾਂ ਲੋਕ ਜਾਣਦੇ ਹੋਣਗੇ)
ਉਨ੍ਹਾਂ ਦੀ ਇਹ ਗੱਲ ਕਿੰਨੀ ਕੁ ਸੱਚੀ ਸਾਬਤ ਹੋਈ ਹੈ, ਇਹ ਮੇਰੇ ਪਾਠਕ ਜ਼ਿਆਦਾ ਚੰਗੀ ਤਰ੍ਹਾਂ ਦੱਸ ਸਕਦੇ ਹਨ, ਪਰ ਮੈਂ ਇੰਨਾ ਜ਼ਰੂਰ ਦੱਸ ਸਕਦਾ ਹਾਂ ਕਿ ਆਪਣੀਆਂ ਤਿੰਨ ਕੈਨੇਡਾ-ਫੇਰੀਆਂ ਦੌਰਾਨ ਵੈਨਕੂਵਰ ਤੇ ਟੋਰਾਂਟੋ ਵਿਚ ਫਿਰਦਿਆਂ ਮੈਂ ਇਹੋ ਮਹਿਸੂਸ ਕੀਤਾ ਹੈ ਕਿ ਮੈਂ ਜਲੰਧਰ ਹੀ ਫਿਰ ਰਿਹਾ ਹਾਂ। ਮੈਨੂੰ ਇੰਨੀ ਜ਼ਿਆਦਾ ਮਕਬੂਲੀਅਤ ਦੁਆਉਣ ਵਾਲ਼ੀ ਇਸ ਲੇਖ-ਲੜੀ ਦੇ ਸੂਤਰਦਾਰ ਡਾ. ਬੈਂਸ ਨਾਲ ਮੇਰਾ ਵਾਹ, ਉਨ੍ਹਾਂ ਦਿਨਾਂ ਤੋਂ ਹੈ, ਜਦੋਂ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਜਲੰਧਰ, ਜੋ 'ਈਵਨਿੰਗ ਕਾਲਜ' ਵੀ ਕਹਾਉਂਦਾ ਰਿਹਾ ਹੈ, ਵਿਚ ਇਤਿਹਾਸ ਪੜ੍ਹਾਉਂਦੇ ਹੁੰਦੇ ਸਨ ਤੇ ਮੈਂ 'ਜੱਗ-ਬਾਣੀ' ਦੇ ਨਿਊਜ਼ਰੂਮ ਵਿਚ ਬਤੌਰ ਸਬ ਐਡੀਟਰ ਕੰਮ ਕਰਦਾ ਸਾਂ। ਇਹ 1978-79 ਦੀ ਗੱਲ ਹੋਵੇਗੀ। ਮੈਂ ਤੇ ਮੇਰੇ ਮਿੱਤਰ ਗੁਰਮੇਲ ਸਰਾ (ਮਰਹੂਮ) ਅਤੇ ਕੁਲਵੰਤ, ਜੋ ਉਨ੍ਹੀਂ ਦਿਨੀਂ 'ਨਵਾਂ ਜ਼ਮਾਨਾ' ਵਿਚ ਕੰਮ ਕਰਦੇ ਸਨ, ਜਲੰਧਰ ਵਿਚ 46-ਲਾਜਪਤ ਨਗਰ ਵਿਖੇ ਰਹਿੰਦੇ ਸਾਂ ਤੇ ਡਾ. ਬੈਂਸ, ਜੋ ਉਨ੍ਹੀਂ ਦਿਨੀਂ 'ਪ੍ਰੋਫੈਸਰ ਦਰਸ਼ਨ ਸਿੰਘ' ਵਜੋਂ ਜਾਣੇ ਜਾਂਦੇ ਸਨ, ਆਪਣੇ ਪਰਿਵਾਰ ਸਮੇਤ 120-ਲਾਜਪਤ ਨਗਰ ਵਿਖੇ ਰਹਿੰਦੇ ਸਨ। ਇਹ ਦੋਵੇਂ ਮਕਾਨ ਇਕ-ਦੂਜੇ ਦੇ ਸਾਹਮਣੇ ਸਨ। ਪਹਿਲਾਂ ਸਾਡਾ ਗੁਆਂਢ ਮੱਥੇ ਵਾਲ਼ਾ ਸੰਪਰਕ ਬਣਿਆ। ਫੇਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ 46 ਨੰਬਰ ਕੋਠੀ ਦੇ ਇਕ ਕਮਰੇ ਵਿਚ ਰਹਿੰਦੇ ਇਹ ਤਿੰਨੇ ਜਣੇ ਪੱਤਰਕਾਰ ਹਨ ਤਾਂ ਉਨ੍ਹਾਂ ਦਾ ਸਾਡੇ ਨਾਲ ਨੇੜ ਹੋ ਗਿਆ। ਉਹ ਕਿੰਨਾ-ਕਿੰਨਾ ਚਿਰ ਸਾਡੇ ਕਮਰੇ ਵਿਚ ਬੈਠੇ ਰਹਿੰਦੇ ਜਾਂ ਸਾਨੂੰ ਆਪਣੇ ਘਰ ਸੱਦ ਲੈਂਦੇ।
ਫੇਰ ਇਕ ਦਿਨ ਅਸੀਂ ਤੇਹਾਂ ਜਣਿਆਂ (ਮੈਂ, ਸਰਾ ਤੇ ਕੁਲਵੰਤ) ਨੇ 'ਠਿੱਬੀ' ਨਾਂ ਦਾ ਇਕ ਮਾਸਕ ਪਰਚਾ ਕੱਢਣ ਦੀ ਸਲਾਹ ਬਣਾਈ। ਅਸੀਂ ਉਸ ਦੇ ਕੁੱਝ ਪਰੂਫ 'ਪ੍ਰੋ. ਦਰਸ਼ਨ ਸਿੰਘ' ਨੂੰ ਦਿਖਾਏ ਤਾਂ ਉਨ੍ਹਾਂ ਨੇ ਪੁਛਿਆ, ''ਇਹ ਦੇ ਉੱਤੇ ਹਰ ਮਹੀਨੇ ਖ਼ਰਚਾ ਕਿੰਨਾ ਕੁ ਆਇਗਾ?" ਅਸੀਂ ਦੱਸਿਆ ਪਈ ਅਸੀਂ ਤਿੰਨੇ ਜਣੇ ਸੌ-ਸੌ ਰੁਪਏ ਪਾ ਰਹੇ ਹਾਂ। ਉਨ੍ਹਾਂ ਨੇ ਸਾਡੀ ਗੱਲ ਮੁੱਕਣ ਤੋਂ ਪਹਿਲਾਂ ਹੀ ਸੌ ਦਾ ਇਕ ਨੋਟ ਕੱਢ ਕੇ ਕਿਹਾ, ''ਹਰ ਮਹੀਨੇ ਸੌ ਰੁਪਏ ਮੈਂ ਦਿਆ ਕਰਾਂਗਾ।"
ਵੱਖਰੇ ਅੰਦਾਜ਼ ਤੇ ਵੱਖਰੀ ਸ਼ੇਲੀ ਕਾਰਨ 'ਠਿੱਬੀ' ਦੀ ਸ਼ਲਾਘਾ ਵੀ ਬਹੁਤ ਹੋਈ ਤੇ ਨਿੰਦਾ ਵੀ ਘੱਟ ਨਾ ਹੋਈ। ਉਸ ਦਾ ਇਕੋ ਹੀ ਅੰਕ ਨਿੱਕਲ ਸਕਿਆ। ਉਸ ਅੰਕ ਉੱਤੇ ਸੰਪਾਦਕਾਂ ਦੇ ਨਾਵਾਂ ਦੀ ਥਾਂ 'ਠਿੱਬੀਮਾਰ ਤਿੱਕੜੀ' ਛਪਿਆ ਸੀ, ਪਰ ਇਸ ਤੋਂ ਵੀ ਉੱਪਰ, ਸਭ ਤੋਂ ਉੱਪਰ 'ਸਾਡੇ ਖ਼ਾਸੋ-ਖ਼ਾਸ : ਪ੍ਰੋ. ਦਰਸ਼ਨ ਸਿੰਘ' ਛਪਿਆ ਹੋਇਆ ਸੀ। ਪੱਤਰਕਾਰੀ ਨਾਲ ਉਹ ਸ਼ਾਇਦ ਉਨ੍ਹਾਂ ਦੀ ਇਹ ਪਹਿਲੀ ਸਾਂਝ ਸੀ। ਫਿਰ ਉਨ੍ਹਾਂ 'ਸੰਪਰਕ' ਨਾਂ ਦੇ ਪੰਜਾਬੀ ਮਾਸਕ ਪੱਤਰ ਦਾ ਸੰਪਾਦਨ ਤੇ ਪ੍ਰਕਾਸ਼ਨ ਸ਼ੁਰੂ ਕੀਤਾ। ਉਸ ਵੇਲੇ ਤਕ ਉਹ, ਇਕ ਅਧਿਆਪਕ ਦੇ ਉਹਲੇ ਆਪਣੇ ਅੰਦਰ ਬੈਠੇ ਪੱਤਰਕਾਰ ਨੂੰ ਪਛਾਣ ਗਏ ਸਨ।
ਫਿਰ ਸਾਡੇ ਕੋਲੋਂ ਲਾਜਪਤ ਨਗਰ ਛੁੱਟ ਗਿਆ ਤੇ ਸਾਡਾ ਆਪਸੀ 'ਸੰਪਰਕ' ਵੀ ਟੁੱਟ ਗਿਆ। ਕਈ ਸਾਲ ਬਾਅਦ ਉਨ੍ਹਾਂ ਨੇ ਪਤਾ ਨਹੀਂ ਕਿੱਥੋਂ ਮੇਰਾ ਸੈੱਲ ਫੋਨ ਨੰਬਰ ਲੱਭਿਆ ਤੇ ਇਕ ਦਿਨ ਮੈਨੂੰ 'ਕਾਲ' ਕੀਤੀ। ਮੈਂ ਉਦੋਂ 'ਜੱਗ-ਬਾਣੀ' ਛੱਡ ਕੇ 'ਪੰਜਾਬੀ ਟ੍ਰਿਬਿਊਨ' ਵਿਚ ਕੰਮ ਕਰ ਰਿਹਾ ਸਾਂ। ਉਨ੍ਹਾਂ ਨੇ ਮੇਰੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਤੇ ਦੱਸਿਆ ਕਿ ਉਹ ਕਈ ਪਾਸਿਆਂ ਤੋਂ ਹੁੰਦੇ ਹੋਏ ਕੈਨੇਡਾ ਪਹੁੰਚ ਗਏ ਹਨ ਤੇ ਪਰਿਵਾਰ ਸਮੇਤ ਟੋਰਾਂਟੋ ਰਹਿੰਦੇ ਹਨ।
ਜਦੋਂ 'ਅਰਜ਼ ਕੀਤੈ' ਨੂੰ ਛਪਦਿਆਂ ਤਿੰਨ ਮਹੀਨੇ ਹੀ ਹੋਏ ਸਨ, ਮੇਰਾ ਕੈਨੇਡਾ ਜਾਣ ਦਾ ਸਬੱਬ ਬਣ ਗਿਆ। ਮੈਂ ਵੈਨਕੂਵਰ ਗਿਆ ਸਾਂ, ਪਰ ਮੈਂ ਟੋਰਾਂਟੋ ਜਾਣਾ ਹੀ ਜਾਣਾ ਸੀ। ਜਦੋਂ ਵੈਨਕੂਵਰ ਪਹੁੰਚ ਕੇ ਮੈਂ ਡਾ. ਬੈਂਸ ਨੂੰ ਆਪਣੇ ਕੈਨੇਡਾ ਪੁੱਜਣ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਨੂੰ ਕਿੰਨੀ ਕੁ ਖ਼ੁਸ਼ੀ ਹੋਈ ਸੀ, ਇਹ ਮੈਨੂੰ ਅੱਜ ਵੀ ਯਾਦ ਹੈ। ਉਹ ਮੈਨੂੰ ਟੈਲੀਫੋਨ ਰਾਹੀਂ ਕਲਾਵੇ ਵਿਚ ਲੈਣ ਦੇ ਹੀਲੇ ਕਰ ਰਹੇ ਸਨ। ਜਿੰਨਾ ਚਿਰ ਮੈਂ ਉਨ੍ਹਾਂ ਨੂੰ ਇਹ ਨਹੀਂ ਦੱਸਿਆ ਕਿ ਮੈਂ ਟੋਰਾਂਟੋ ਦੀ ਸੀਟ ਬੁੱਕ ਕਰਾ ਲਈ ਹੈ, ਉਨ੍ਹਾਂ ਦਾ ਫੋਨ ਦਿਨ ਵਿਚ ਦੋ-ਦੋ ਵਾਰ ਵੀ ਆਉਂਦਾ ਰਿਹਾ।
ਮੇਰੇ ਟੋਰਾਂਟੋ ਪੁੱਜਣ ਦੀ ਸ਼ਾਮ ਨੂੰ, ਉਨ੍ਹਾਂ ਨੇ ਮੇਰੇ ਆਉਣ ਦੀ ਖ਼ੁਸ਼ੀ ਵਿਚ ਇਕ 'ਮਹਿਫਿਲ' ਸਜਾਉਣ ਦਾ ਪ੍ਰਬੰਧ ਕੀਤਾ ਹੋਇਆ ਸੀ। ਭਾਵੇਂ ਮੈਂ ਉਨ੍ਹਾਂ ਵੱਲੋਂ ਬਹੁਤ ਜ਼ੋਰ ਲਾਉਣ ਦੇ ਬਾਵਜੂਦ ਜਾਮ ਨਹੀਂ ਲਿਆ ਸੀ, ਪਰ ਡਾ. ਬੈਂਸ ਨੇ ਇਸ ਪਾਰਟੀ ਦੌਰਾਨ ਇਕ ਹੱਥ ਜਾਮ ਫੜਿਆ ਹੋਇਆ ਸੀ ਤੇ ਦੂਜਾ ਹੱਥ ਮੇਰੇ ਮੋਢਿਆਂ ਉੱਤੋਂ ਵਲ਼ਿਆ ਹੋਇਆ ਸੀ। ਉਸ ਪਾਰਟੀ ਵਿਚ ਪੰਜਾਬ ਤੋਂ ਗਏ ਹੋਏ, ਪ੍ਰੋ. ਗੁਰਭਜਨ ਗਿੱਲ ਵੀ ਮੌਜੂਦ ਸਨ। ਉਨ੍ਹਾਂ ਦੀ ਹਾਜ਼ਰੀ ਵਿਚ ਹੀ ਡਾ. ਬੈਂਸ ਨੇ ਐਲਾਨ ਕੀਤਾ ਕਿ ਉਹ ਆਉਣ ਵਾਲ਼ੇ ਸਮੇਂ ਵਿਚ ਟੋਰਾਂਟੋ ਵਿਖੇ 'ਵਿਸ਼ਵ ਪੰਜਾਬੀ ਕਾਨਫ਼ਰੰਸ' ਕਰਾਉਣਾ ਚਾਹੁੰਦੇ ਹਨ। ਇਸ ਬਾਰੇ ਬਹੁਤ ਸਾਰਾ ਵਿਚਾਰ-ਵਟਾਂਦਰਾ ਵੀ, ਉਸ ਮੀਟਿੰਗ ਵਿਚ ਕੀਤਾ ਗਿਆ। ਪਿਆਰਾ ਸਿੰਘ ਕੁੱਦੋਵਾਲ ਨੇ ਸਭ ਦੇ ਸੁਝਾਅ ਤੇ ਵਿਚਾਰ ਇਕ ਪੈਡ ਉੱਤੇ ਨੋਟ ਕੀਤੇ।
ਮੇਰੇ ਆਉਣ ਦੇ ਚਾਅ ਵਿਚ ਦਿੱਤੀ ਗਈ ਪਾਰਟੀ ਵਿਚ ਜਿਹੜੀ 'ਵਿਸ਼ਵ ਪੰਜਾਬੀ ਕਾਨਫ਼ਰੰਸ' ਕਰਾਉਣ ਦਾ ਐਲਾਨ ਉਨ੍ਹਾਂ ਨੇ ਕੀਤਾ ਸੀ, ਉਹ 2009 ਵਿਚ ਕੀਤੀ ਗਈ। ਫਿਰ 2011 ਵਿਚ ਟੋਰਾਂਟੋ ਵਿਖੇ 'ਦੂਜੀ ਵਿਸ਼ਵ ਪੰਜਾਬੀ ਕਾਨਫ਼ਰੰਸ' ਵੀ ਡਾ. ਬੈਂਸ ਦੀ ਅਗਵਾਈ ਵਿਚ ਹੋਈ। ਹੁਣ 'ਤੀਜੀ ਵਿਸ਼ਵ ਪੰਜਾਬੀ ਕਾਨਫ਼ਰੰਸ' ਪਾਕਿਸਤਾਨ ਵਿਚ ਕਰਾਉਣ ਦੀਆਂ ਕਨਸੋਆਂ ਆ ਰਹੀਆਂ ਸਨ ਕਿ ਕੁੱਝ ਦਿਨ ਹੀ ਬਿਮਾਰ ਰਹਿਣ ਮਗਰੋਂ ਡਾ. ਬੈਂਸ ਸਾਡੇ ਹੱਥੋਂ ਆਪਣਾ ਹੱਥ ਏਦਾਂ ਛੁਡਾ ਗਏ, ਜਿੱਦਾਂ ਬਹੁਤ ਸੰਭਾਲਦਿਆਂ-ਸੰਭਾਲਦਿਆਂ ਵੀ ਮੁੱਠੀ ਵਿਚ ਫੜੀ ਰੇਤ, ਉਂਗਲਾਂ ਦੀਆਂ ਵਿਰਲ਼ਾਂ ਵਿਚੋਂ ਕਿਰ ਜਾਂਦੀ ਹੈ।
ਮੈਂ ਕਦੇ-ਕਦੇ ਛੇੜਖਾਨੀ ਕਰਨ ਦੇ ਅੰਦਾਜ਼ ਵਿਚ ਕਹਿਣਾ, ''ਪ੍ਰੋਫੈਸਰ ਸਾਹਿਬ, ਮੈਨੂੰ ਲੱਗਦੈ ਹੁਣ ਤੁਸੀਂ ਛੇਤੀਂ ਮੇਰਾ ਕਾਲਮ ਬੰਦ ਕਰਨ ਦਾ ਐਲਾਨ ਕਰਨ ਵਾਲ਼ੇ ਹੋ।"
''ਤੁਹਾਨੂੰ ਕਿਸ ਨੇ ਕਹਿ ਦਿੱਤਾ ਬਾਬਾ ਜੀ? ਮੈਂ ਇਹ ਕਾਲਮ ਬੰਦ ਕਰ ਕੇ ਤੁਹਾਡੇ ਪਾਠਕਾਂ ਦਾ ਗੁੱਸਾ ਕਿੱਦਾਂ ਝੱਲੂੰ? ਆਪਾਂ ਤਾਂ ਇਹ ਲੇਖ-ਲੜੀ ਲੰਬੇ ਸਮੇਂ ਤਕ ਜਾਰੀ ਰੱਖਣ ਦਾ ਰਿਕਾਰਡ ਬਣਾਉਣੈ," ਉਨ੍ਹਾਂ ਦੇ ਇਸ ਜੁਆਬ ਨੇ ਮੈਨੂੰ ਲਾਜੁਆਬ ਕਰ ਦਿੱਤਾ ਸੀ।19 ਮਈ ਨੂੰ ਉਨ੍ਹਾਂ ਦੇ ਅਕਾਲ ਚਲਾਣਾ ਕਰ ਜਾਣ ਦੀ ਸੂਚਨਾ ਮਿਲਣ 'ਤੇ ਇਕ ਵਾਰ ਤਾਂ ਮੇਰੇ ਮਨ ਵਿਚ ਆਇਆ ਕਿ ਅਜੇ ਕੱਲ੍ਹ ਤਕ ਇਸ ਕਾਲਮ ਬਾਰੇ ਇਹ ਗੱਲਾਂ ਕਰਨ ਵਾਲ਼ਾ, ਅੱਜ ਇਸ ਕਾਲਮ ਪ੍ਰਤੀ ਇੰਨਾ 'ਬੇਮੁੱਖ' ਹੋ ਕਿੱਦਾਂ ਹੋ ਸਕਦਾ ਹੈ। ਕਿਤੇ ਕੋਈ ਗ਼ਲਤੀ ਹੋ ਗਈ ਲੱਗਦੀ ਹੈ।
ਇਸੇ ਕਾਲਮ ਦੀ ਤਾਰੀਫ਼ ਕਰਦਿਆਂ ਕਦੇ ਉਨ੍ਹਾਂ ਨੇ ਕਿਹਾ ਸੀ ਕਿ ਇਨ੍ਹਾਂ ਲੇਖਾਂ ਦੀ ਕਿਤਾਬ ਛਪਾਉਣ ਦਾ ਹੀਲਾ ਕਰਨ ਤੋਂ ਪਹਿਲਾਂ ਮੈਂ ਉਨ੍ਹਾਂ ਨਾਲ ਗੱਲ ਕਰਨੀ ਨਾ ਭੁੱਲਾਂ। ਇਸ ਲੜੀ ਦੇ ਪਹਿਲੇ 40 ਲੇਖਾਂ ਦਾ ਖ਼ਰੜਾ ਤਿਆਰ ਕਰ ਕੇ ਮੈਂ ਉਨ੍ਹਾਂ ਨੂੰ ਕਈ ਵਾਰ ਫੋਨ ਕੀਤਾ, ਪਰ ਉਹ ਫੋਨ ਚੁੱਕ ਨਹੀਂ ਰਹੇ ਸਨ। ਮੈਂ ਉਨ੍ਹਾਂ ਵੱਡੇ ਪੁੱਤਰ ਕੰਵਰ ਸਨੀ ਬੈਂਸ ਨੂੰ ਮੇਲ 'ਤੇ ਇਹ ਗੱਲ ਦੱਸੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਤਬੀਅਤ ਠੀਕ ਨਹੀਂ, ਜਿਸ ਕਰ ਕੇ ਉਹ ਫੋਨ ਨਹੀਂ ਸੁਣਦੇ। ਮੈਂ ਟੋਰਾਂਟੋ ਵਿਚ ਆਪਣੇ ਅਜ਼ੀਜ਼ ਜੀਤੀ ਸਿੱਧੂ ਨੂੰ ਕਿਹਾ ਕਿ ਉਹ ਡਾ. ਬੈਂਸ ਹੁਰਾਂ ਦੇ ਘਰ ਜਾ ਕੇ, ਉਨ੍ਹਾਂ ਦਾ ਹਾਲ-ਚਾਲ ਪੁੱਛ ਕੇ ਮੈਨੂੰ ਦੱਸੇ। ਜੀਤੀ ਨੇ ਮੈਨੂੰ ਜੁਆਬ ਦਿੱਤਾ ਕਿ ਉਹ ਆਪ ਜਾ ਕੇ ਉਨ੍ਹਾਂ ਨੂੰ ਮਿਲੇਗਾ ਤੇ ਹੋ ਸਕਿਆ ਤਾਂ ਫੋਨ 'ਤੇ ਗੱਲ ਵੀ ਕਰਾਏਗਾ। ਪਰ...ਹੋਣੀ ਨੇ ਏਦਾਂ ਨਾ ਹੋਣ ਦਿੱਤਾ। ਉਨ੍ਹਾਂ ਵੱਲੋਂ ਸ਼ੁਰੂ ਕਰਾਏ ਹੋਏ ਇਸ ਕਾਲਮ ਰਾਹੀਂ, ਮੈਂ 'ਅਰਜ਼ ਕੀਤੈ' ਦੇ 'ਸੂਤਰਧਾਰ' ਨੂੰ ਸਲਾਮ ਕਰਦਾ ਹਾਂ, ਅਲਵਿਦਾ ਕਹਿੰਦਾ ਹਾਂ ਤੇ ਇਹ ਵੀ ਕਹਿੰਦਾ ਹਾਂ:
  ਬੜੇ ਸ਼ੌਕ ਸੇ ਸੁਨ ਰਹਾ ਥਾ ਜ਼ਮਾਨਾ,
  ਤੁਮ ਹੀ ਸੋ ਗਏ ਦਾਸਤਾਂ ਕਹਿਤੇ-ਕਹਿਤੇ।
- - - -
 
    

 

Comments (0)

Write comment

smaller | bigger

busy
You are here:   Homeਲੜੀਵਾਰਅਰਜ਼ ਕੀਤੈ'ਅਰਜ਼ ਕੀਤੈ' ਦੇ ਸੂਤਰਦਾਰ! ਅਲਵਿਦਾ!!

Currency Converter

Amount:
From:
To:


Gurbani Radio


Gurbani - Sri Harmandir Sahib