Thursday, 06 September 2012 10:38
Print PDF

????? ??? ?? ????? ??????? ??? ?? ??? ???? ??? ??? ?? ???? ??????? ?? ???? ???? ??? ???? ??, ?? ???? ????? ???? ??? ?????? ?????? ??????? ?? ????? ??? ????? ?? ?? ???? ??? ??? ?? ??? ??????? ??? ??? ??? ??? ??? ?? ???? ?????? ?? '??? ???' ??? '???????' ?? '????? ????' ???? ?????? ?? ?????? ?????? ? ??? ??? 11 ????? ??? ?????? ????? ?? ?????, ''?? ??? ??, ?? ??? '???' ???? '????'?"
''???? '?? ???? (???) ??? ????, (????) ??? ???? ???? ??? ????? ???? ?????? ?? ??? ??? ????? ????? ???? ??, ??????? ?? ?? ????? ????? ??," ???? ???? ??? ??? 13 ????? ??? ?????? ?? ?? ?????, ''???? ????? ???, ????? ??? ?????? ??? ??...  ??? (???????) ?????? ?? ????, ???? ???? ???? ?? ???? ?? ?????? '??...  ??????? ???? ???? ???? ???? ????"
''???? ????? ????? ??, ?? ???? ???? ??? (?????) ????? ??? ?? ???? ??????," ??? ???? ????? ?? ?? ????? ?? ?? ?? ???? ?? ????? ?????? ?? ??? ????? ??, ???? ??? ???? ??? ?? ??? ?? ??????? ??? ?? ?? '??? ????' ????? ??? ?? ??? ???
??? ?? ??? ?????? ?? ?? ?? ?????, ''????? '????' (?????) ???? ?? ??? ??? ?????

 ਜਾਣ ਵਾਲ਼ੇ ਲੇਖਕ ਹੋ... ।"
ਹੁਣੇ-ਹੁਣੇ ਕੈਨੇਡਾ ਗਏ, ਮੇਰੀ ਭੂਆ ਜੀ ਦੇ ਪੁੱਤਰ ਸ਼ਿੰਗਾਰਾ ਸਿੰਘ ਥਾਂਦੀ, ਜਿਸ ਨੂੰ ਮੈਂ ਉਚੇਚ ਨਾਲ 'ਅਜੀਤ ਵੀਕਲੀ' ਪੜ੍ਹਨ ਲਈ ਉਕਸਾਇਆ ਸੀ, ਦਾ ਫ਼ੋਨ ਆਇਆ, ''ਮਾਰਾਜ! ਹੁਣ ਤੁਹਾਡਾ ਲੇਖ ਨਹੀਂ ਛਪਦਾ।" ਉਸ ਵੇਲ਼ੇ ਮੇਰੀ ਸੱਟ ਦਾ ਇਹ ਆਲਮ ਸੀ ਕਿ ਮੈਂ ਇਹ ਕਹਿਣ ਜੋਗਾ ਵੀ ਨਹੀਂ ਸਾਂ ਕਿ ਥੋੜ੍ਹੇ ਚਿਰ ਤਾਈਂ ਛਪਣ ਲੱਗ ਜਾਵੇਗਾ।
ਅਜੀਤ ਸਿੰਘ ਕੰਗ ਨੇ ਵੀ ਲਿਖਿਆ ਕਿ ''ਅਰਜ਼ਾਂ ਕਰਨੀਆਂ ਬੰਦ ਕਰ ਦਿੱਤੀਆਂ?" ਬਹੁਤ ਸਾਰੇ ਲੋਕਾਂ ਦੇ ਫ਼ੋਨ ਵੀ ਆਏ। ਕੁੱਝ ਨੇ ਫ਼ੋਨ 'ਤੇ ਇਹ ਵੀ ਕਿਹਾ ਕਿ ਉਹ ਕਈ ਮਿੱਤਰ ਰਲ਼ ਕੇ ਫ਼ੋਨ ਕਰ ਰਹੇ ਹਨ ਤੇ ਸਪੀਕਰ ਆਨ ਕਰ ਕੇ, ਸਾਰੇ ਤੁਹਾਡੀ ਅਵਾਜ਼ ਸੁਣ ਰਹੇ ਹਨ।
ਪਾਠਕ ਜੀ, ਬਹੁਤ ਹੀ ਅੰਨ੍ਹੇ ਜਿਹੇ ਅੰਦਾਜ਼ ਵਿੱਚ ਲਿਖਣੇ ਸ਼ੁਰੂ ਕੀਤੇ ਇਸ ਲੇਖ ਦਾ ਇੰਨਾ ਹਿੱਸਾ ਪੜ੍ਹ ਕੇ ਸੋਚਾਂ ਦੇ ਘੋੜੇ ਹੋਰ ਹੀ ਪਾਸੇ ਨਾ ਭਜਾ ਲੈਣੇ। 'ਹਮਾਰੇ ਜਿਨ ਸਾਥੀਓਂ ਨੇ ਅਪਨੇ ਟੀਵੀ ਸੈੱਟਸ ਅਭੀ-ਅਭੀ ਆਨ ਕੀਏ ਹੈਂ, ਹਮ ਉਨ ਕੋ ਬਤਾ ਦੇਂ ਕਿ... ' ਦੇ ਅੰਦਾਜ਼ ਵਿੱਚ ਹੀ ਮੈਂ ਵੀ, ਜਿਨ੍ਹਾਂ ਲੋਕਾਂ ਨੂੰ ਹਾਲੇ ਵੀ ਇਸ ਦਾ ਇਲਮ ਨਹੀਂ, ਉਨ੍ਹਾਂ ਨੂੰ ਦੱਸ ਦਿਆਂ ਕਿ 29 ਜੁਲਾਈ ਨੂੰ ਇੱਕ ਸੜਕ ਹਾਦਸੇ ਵਿੱਚ ਮੇਰਾ ਸੱਜਾ ਮੋਢਾ ਉੱਤਰ ਹੀ ਨਹੀਂ ਗਿਆ ਸੀ, ਸਗੋਂ ਟੁੱਟ ਵੀ ਗਿਆ ਸੀ ਜਿਸ ਕਰ ਕੇ ਇਸ ਲੇਖ ਲੜੀ ਦੀ ਅਖੰਡਤਾ ਕੁੱਝ ਅਰਸੇ ਲਈ ਭੰਗ ਹੋ ਗਈ ਸੀ। ਇਸ ਅਰਸੇ ਦੌਰਾਨ ਜਹਾਨ ਵਿੱਚ ਵਾਪਰੀਆਂ ਬਹੁਤ ਸਾਰੀਆਂ ਘਟਨਾਵਾਂ ਵਿੱਚ, ਮੇਰੇ ਨਾਲ ਹੋਇਆ ਹਾਦਸਾ ਵੀ ਸ਼ਾਮਲ ਹੈ।
ਕੁੱਝ ਹੋਰ ਅਰਜ਼ ਕਰਨ ਤੋਂ ਪਹਿਲਾਂ, ਇਸ ਹਾਦਸੇ ਨਾਲ਼ ਹੀ ਸਿੱਝ ਲੈਂਦੇ ਹਾਂ। 29 ਜੁਲਾਈ ਨੂੰ ਮੈਂ ਇੱਕ ਘਰੇਲੂ ਕੰਮ ਲਈ, ਆਪਣੇ ਸਕੂਟਰ 'ਤੇ ਸਵਾਰ ਹੋ ਕੇ ਆਪਣੇ ਪਿੰਡ ਵੱਲ ਜਾ ਰਿਹਾ ਸਾਂ। ਸ਼ਹਿਰ ਅਤੇ ਛਾਉਣੀ ਦੀ ਭੀੜ ਤੋਂ ਬਚਣ ਲਈ ਮੈਂ ਜਲੰਧਰ ਦੀ ਅਰਬਨ ਅਸਟੇਟ ਰਾਹੀਂ ਪਿੰਡਾਂ ਰਾਹੀਂ ਜਾਂਦੀ ਇੱਕ ਸੜਕ 'ਤੇ ਜਾ ਰਿਹਾ ਸਾਂ ਕਿ ਪਿੰਡ ਫੋਲੜੀਵਾਲ ਦੇ ਮੁੱਢ ਪਹੁੰਚਦਿਆਂ ਹੀ ਮੇਰੀ ਠੋਡੀ ਦੇ ਖੱਬੇ ਪਾਸੇ ਕੋਈ ਮੱਖੀ ਵੱਜੀ, ਜਿਸ ਨੇ ਵੱਜਦਿਆਂ ਹੀ ਡੰਗ ਵੀ ਮਾਰ ਦਿੱਤਾ। ਉਹ ਸ਼ਹਿਦ ਦੀ ਮੱਖੀ ਹੈ, ਮੰਡਿਆਲੀ ਹੈ ਜਾਂ ਡੂਮਣੇ ਦੀ ਮੱਖੀ ਹੈ, ਇਹ ਜਾਣੇ-ਸਮਝੇ ਬਗ਼ੈਰ ਹੀ ਖੱਬਾ ਹੱਥ, ਸਕੂਟਰ ਦੇ ਹੈਂਡਲ ਤੋਂ ਵਿਹਲਾ ਕਰ ਕੇ, ਉਸ ਨੂੰ ਹਟਾਉਣ ਲਈ ਮਾਰਿਆ। ਇੱਥੋਂ ਤਕ ਤਾਂ ਮੈਨੂੰ ਯਾਦ ਹੈ। ਉਸ ਤੋਂ ਬਾਅਦ ਮੈਂ ਤੇ ਮੇਰਾ ਸਕੂਟਰ, ਸੜਕ ਦੇ ਬਿਲਕੁਲ ਵਿਚਾਲੇ ਬਰੋਬਰਾਬਰ ਡਿੱਗੇ ਪਏ ਸਾਂ।
ਡਿੱਗਦੇ ਸਾਰ ਹੀ ਮੈਨੂੰ ਨੀਮ ਬੇਹੋਸ਼ੀ ਵਿੱਚ ਜਿਹੜਾ ਖ਼ਿਆਲ ਸਭ ਤੋਂ ਪਹਿਲਾਂ ਆਇਆ ਸੀ, ਉਹ ਸੀ ਕਿ 'ਅਰਜ਼ ਕੀਤੈ' ਹੀ ਨਹੀਂ, ਸਾਰਾ ਲਿਖਣਾ-ਲਿਖਾਉਣਾ ਵੀ ਬੰਦ।' ਉਦੋਂ ਸ਼ਾਇਦ ਮੈਂ ''ਮਾਰ ਕੇ ਸੁੱਟ ਗਈਂ ਏਂ ਸਹੁਰੀਏ!" ਵੀ ਕਿਹਾ ਸੀ। ਉਹ ਬੋਲ ਉਸ ਮੱਖੀ ਨੇ ਸੁਣੇ ਜਾਂ ਨਹੀਂ, ਮੈਨੂੰ ਕੋਈ ਇਲਮ ਨਹੀਂ। ਇਹ ਕਿਹੋ ਜਿਹਾ ਹਾਦਸਾ ਸੀ, ਜਿਸ ਵਿੱਚ ਇੱਕ ਮੱਖੀ, ਪੌਣੇ ਛੇ ਕੁ ਫੁੱਟ ਦੇ ਬੰਦੇ ਨੂੰ ਢਾਹ ਕੇ 'ਫੁਰਰ' ਹੋ ਗਈ ਸੀ। ਹੁਣ ਮੈਨੂੰ ਕਈ ਵਾਰੀ ਲੱਗਦਾ ਹੈ, ਜਿਸ ਲੇਖ-ਲੜੀ ਨੂੰ ਬਹੁਤ ਹੀ ਲੰਬਾ ਸਮਾਂ ਜਾਰੀ ਰੱਖਣ ਦਾ ਰਿਕਾਰਡ ਕਾਇਮ ਕਰਨ ਦੀ ਤਮੰਨਾ 'ਅਜੀਤ ਵੀਕਲੀ' ਦੇ ਬਾਨੀ ਸੰਪਾਦਕ ਡਾ. ਦਰਸ਼ਨ ਸਿੰਘ ਬੈਂਸ, ਆਪਣੇ ਮਨ ਵਿੱਚ ਲੈ ਕੇ ਇਸ ਜਹਾਨੋਂ ਤੁਰ ਗਏ, ਉਨ੍ਹਾਂ ਦੀ ਗ਼ੈਰਮੌਜੂਦਗੀ ਵਿੱਚ ਇਹ ਮੱਖੀ, ਉਸ ਦੀ ਅਖੰਡਤਾ ਭੰਗ ਕਰਨ ਹੀ ਆਈ ਸੀ।
ਮੈਂ 'ਫੇਸਬੁੱਕ' ਉੱਤੇ 'ਅਰਜ਼ ਕੀਤੈ' ਦੇ 226ਵੇਂ ਲੇਖ ਦਾ ਲਿੰਕ ਪਾਉਂਦਿਆਂ ਲਿਖਿਆ ਸੀ, ''ਦੁਆ ਕਰੋ ਕਿ ਇਹ ਲੇਖ, ਇਸ ਲੇਖ-ਲੜੀ ਦਾ ਆਖ਼ਰੀ ਲੇਖ ਨਾ ਬਣੇ"।
ਮੈਨੂੰ ਲੱਗਿਆ ਕਿ ਸਾਰਾ ਬ੍ਰਹਿਮੰਡ ਮੇਰੇ ਕਾਲਮ ਦੇ ਖ਼ਿਲਾਫ਼ ਹੈ ਤੇ ਇਸ ਨੂੰ ਬੰਦ ਕਰਾਉਣ ਲਈ ਕਿਸੇ ਮਨੁੱਖ ਦੀ ਥਾਂ ਮੱਖੀ ਵਰਤੀ ਗਈ ਹੈ। ਮੈਨੂੰ ਏਦਾਂ ਵੀ ਲੱਗਿਆ ਸੀ ਕਿ ਇਹ ਮੱਖੀ ਮੇਰੀ ਸੱਜੀ ਬਾਂਹ ਨਿਕੰਮੀ ਕਰ ਕੇ, ਕਾਲਮ ਦੇ ਨਾਲ਼ ਹੀ, ਮੇਰੇ ਸਾਰੇ ਲਿਖਣ-ਲਿਖਾਉਣ ਦਾ 'ਫੁੱਲ ਐਂਡ ਫਾਈਨਲ' ਕਰ ਗਈ ਹੈ। ਇਹ 'ਮੱਖੀਆਨਾ ਬ੍ਰਹਿਮੰਡੀ ਸਾਜ਼ਿਸ਼' ਨਾਕਾਮ ਕਰਨ ਲਈ ਮੈਂ ਹੋਰ ਮਨਸੂਬੇ ਬਣਾਉਣ ਲੱਗਿਆ ਕਿਉਂਕਿ ਟੁੱਟਿਆ ਤਾਂ ਮੇਰਾ ਮੋਢਾ ਹੀ ਸੀ, ਮੇਰਾ ਸਿਰ ਤਾਂ ਸਹੀ ਸਲਾਮਤ ਸੀ। ਸਿਰ ਸਲਾਮਤ ਹੋਣ ਤੋਂ ਯਾਦ ਆਇਆ ਕਿ ਹਾਦਸਾ ਹੋਣ ਵੇਲ਼ੇ ਜਦੋਂ ਮੈਂ ਡਿੱਗਿਆ ਤਾਂ ਨਾ ਮੇਰੇ ਸਿਰੋਂ ਟੋਪੀ ਡਿੱਗੀ ਸੀ ਤੇ ਨਾ ਹੀ ਅੱਖਾਂ ਤੋਂ ਐਨਕ। ਮੈਂ ਸੱਜੇ ਪਾਸੇ ਭਾਰ ਏਦਾਂ ਲਿਟਿਆ ਹੋਇਆ ਸਾਂ, ਜਿੱਦਾਂ ਸੱਜਾ ਡੌਲ਼ਾ ਸਿਰ ਹੇਠ ਟਿਕਾ ਕੇ ਕੋਈ ਅਰਾਮ ਕਰਦਾ ਹੋਵੇ। ਮੱਖੀ ਦੇ ਡੰਗ ਦਾ ਦਰਦ, ਵੱਡੀ ਸੱਟ ਨੇ ਮਹਿਸੂਸ ਨਾ ਹੋਣ ਦਿੱਤਾ। ਮੇਰੇ ਡਿੱਗਣ ਸਮੇਂ, ਮੇਰੇ ਕੰਨੀਂ ਕੁੱਝ ਬੋਲ ਵੀ ਪਏ, ਜੋ ਕੁੱਝ ਏਦਾਂ ਦੇ ਸਨ, ''ਆਪੇ ਹੀ ਕਿੱਦਾਂ ਡਿੱਗ ਪਏ? ਉੱਠੋ-ਉੱਠੋ।"
ਸ਼ਾਇਦ ਇਹ ਬੰਦਾ, ਉਨ੍ਹਾਂ ਵਿਚੋਂ ਸੀ, ਜਿਹੜੇ ਬ੍ਰਹਿਮੰਡ ਦੇ ਆਖੇ ਨਹੀਂ ਲੱਗੇ ਸਨ ਤੇ ਜਿਨ੍ਹਾਂ ਦੀ ਥਾਂ, ਉਹ ਮੱਖੀ ਭੇਜਣੀ ਪਈ ਸੀ। ਉਸ ਨੇ ਉਸੇ ਵੇਲ਼ੇ ਮੇਰੀ ਖੱਬੀ ਬਾਂਹ ਨੂੰ ਡੌਲ਼ੇ ਕੋਲੋਂ ਫੜ ਕੇ, ਮੈਨੂੰ ਚੁੱਕ ਕੇ ਖੜ੍ਹਾ ਕਰਨ ਦਾ ਹੀਲਾ ਕੀਤਾ ਤਾਂ ਮੈਂ ਉਸ ਨੂੰ ਕਿਹਾ, ''ਮੇਰੇ ਸੱਟਾਂ ਬਹੁਤੀਆਂ ਲੱਗ ਗਈਆਂ ਨੇ, ਤੁਸੀਂ ਮੈਨੂੰ ਕਿਤੇ ਬਹਾ ਲਓ, ਮੈਥੋਂ ਖੜ੍ਹਿਆ ਨਹੀਂ ਜਾਣਾ।" ਉਸ ਨੇ ਮੈਨੂੰ ਕਈ ਛੋਟੇ-ਛੋਟੇ ਰਸਮੀ ਜਿਹੇ ਸੁਆਲ ਕੀਤੇ, ਜਿਨ੍ਹਾਂ ਦੇ ਜੁਆਬ ਵਿੱਚ ਮੈਂ ਇਹੋ ਕਿਹਾ, ''ਮੈਨੂੰ ਨੇੜੇ ਦੇ ਕਿਸੇ ਹਸਪਤਾਲ ਪਹੁੰਚਾ ਦਿਓ, ਆਪਾਂ ਉੱਥੇ ਚੱਲ ਕੇ ਸਾਰੀਆਂ ਗੱਲਾਂ ਕਰਾਂਗੇ।"
''ਤੁਸੀਂ ਫ਼ਿਕਰ ਨਾ ਕਰੋ, ਮੈਂ ਤੁਹਾਨੂੰ ਕਿਸੇ ਬੰਨੇ-ਕੰਢੇ ਲਾਏ ਬਗ਼ੈਰ ਨਹੀਂ ਜਾਣਾ," ਉਸ ਭਲੇ ਬੰਦੇ ਦਾ ਜੁਆਬ ਸੀ। ਉਸ ਨੇ ਫੋਲੜੀਵਾਲ ਵੱਲੋਂ ਮੋਟਰ ਸਾਈਕਲ 'ਤੇ ਆਉਂਦੇ ਦੋ ਨੌਜੁਆਨਾਂ ਨੂੰ ਰੋਕ ਕੇ ਕਿਹਾ ਕਿ ਉਹ ਮੈਨੂੰ ਕਿਸੇ ਹਸਪਤਾਲ ਪਹੁੰਚਾਉਣ। ਉਨ੍ਹਾਂ ਵਿਚੋਂ ਇੱਕ ਜਣਾ ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਗਿਆ ਤੇ ਦੂਜੇ ਨੇ ਮੇਰਾ ਸਕੂਟਰ ਸਟਾਰਟ ਕਰ ਲਿਆ। ਮੇਰੇ ਸਕੂਟਰ ਨੂੰ ਕੁੱਝ ਝਰੀਟਾਂ ਜਿਹੀਆਂ ਹੀ ਲੱਗੀਆਂ ਸਨ, ਓਦਾਂ ਉਹ ਪੂਰਾ 'ਤੰਦਰੁਸਤ' ਸੀ। ਮੈਨੂੰ ਪਿੱਛੇ ਬਹਾ ਕੇ ਸਕੂਟਰ ਚਲਾ ਰਹੇ ਨੌਜੁਆਨ ਦਾ ਨਾਂ ਵਿੱਕੀ ਸੀ। ਉਸ ਦੇ ਨਾਂ ਤੋਂ ਚੇਤਾ ਆਇਆ ਕਿ ਵਿੱਕੀ ਨਾਲ਼ ਹਸਪਤਾਲ ਤਕ ਜਾਂਦਿਆਂ ਮੈਂ ਆਪਣੀ ਬਾਂਹ, ਆਪਣੀ ਗੋਦ ਵਿੱਚ ਸੰਭਾਲੀ ਬੈਠਾ, ਉਸ ਨਾਲ ਕੁੱਝ ਗੱਲਾਂ ਕਰਨ ਜੋਗਾ ਹੋ ਗਿਆ ਸਾਂ ਜਦੋਂ ਕਿ ਜਿਸ ਨੇ ਮੈਨੂੰ ਚੁੱਕਿਆ ਸੀ, ਉਸ ਦਾ ਮੈਂ ਨਾਂ-ਥਾਂ ਵੀ ਨਹੀਂ ਪੁੱਛ ਸਕਿਆ ਸਾਂ। ਇਸ ਗੱਲ ਦਾ ਪਛਤਾਵਾ ਮੈਨੂੰ ਸਾਰੀ ਉਮਰ ਰਹੇਗਾ। ਵਿੱਕੀ ਮੈਨੂੰ ਜਲੰਧਰ ਵੱਲ ਮੋੜ ਲਿਆਇਆ ਤੇ ਉਸ ਨੂੰ ਜਿਹੜੇ ਹਸਪਤਾਲ ਦਾ ਪਤਾ ਸੀ, ਉਹ ਮੈਨੂੰ ਉਸੇ ਵਿੱਚ ਲੈ ਗਿਆ। ਇਲਾਜ ਲਈ ਲਿਜਾਏ ਜਾਣ ਤੋਂ ਪਹਿਲਾਂ ਵਿੱਕੀ ਨੇ ਮੇਰਾ ਸੈੱਲ ਫ਼ੋਨ ਲੈ ਕੇ, ਉਸ ਤੋਂ ਆਪਣੇ ਫੋਨ 'ਤੇ ਕਾਲ ਕਰ ਕੇ ਮੇਰਾ ਸੈੱਲ ਨੰਬਰ ਆਪਣੇ ਫ਼ੋਨ ਵਿੱਚ 'ਸੇਵ' ਕਰ ਲਿਆ। ਮੇਰਾ ਹਾਦਸਾ ਹੋਏ ਨੂੰ ਅਜੇ ਮਸਾਂ ਚਾਲ਼ੀ ਦਿਨ ਵੀ ਨਹੀਂ ਹੋਏ ਕਿ ਮੇਰਾ ਹਾਲ-ਚਾਲ ਪੁੱਛਣ ਲਈ ਵਿੱਕੀ ਦੇ ਵੀਹ ਫੋਨ ਆ ਚੁੱਕੇ ਹਨ।
ਇਸ ਜਹਾਨ 'ਤੇ ਭਲੇ ਬੰਦਿਆਂ ਦਾ ਵੀ ਘਾਟਾ ਨਹੀਂ, ਇਸ ਗੱਲ ਦੀ ਪੁਸ਼ਟੀ ਇਸ ਹਾਦਸੇ ਵੇਲ਼ੇ ਵਿੱਕੀ ਨੇ ਵੀ ਕਰ ਦਿੱਤੀ ਤੇ ਉਸ ਭਲੇ ਬੰਦੇ ਨੇ ਵੀ, ਜਿਸ ਨੇ ਮੈਨੂੰ ਉਠਾਇਆ ਸੀ ਤੇ ਜਿਸ ਦਾ ਮੈਂ ਨਾਂ-ਪਤਾ ਵੀ ਨਹੀਂ ਪੁੱਛ ਸਕਿਆ ਸਾਂ। ਕਈ ਵਾਰੀ ਖ਼ਿਆਲ ਆਉਂਦਾ ਹੈ ਕਿ ਸੱਟ ਦੇ ਦੁੱਖ ਕਾਰਨ ਜਿਸ ਦਾ ਚਿਹਰਾ-ਮੁਹਰਾ ਵੀ ਚੱਜ ਨਾਲ਼ ਨਹੀਂ ਦੇਖ ਸਕਿਆ, ਉਹ 'ਰੱਬ' ਨਹੀਂ ਤਾਂ ਰੱਬ ਤੋਂ ਘੱਟ ਵੀ ਨਹੀਂ ਹੋਵੇਗਾ।
'ਅਜੀਤ ਵੀਕਲੀ' ਦੇ ਦੋ ਤੋਂ ਅੱਠ ਅਗੱਸਤ (2012) ਦੇ ਅੰਕ ਵਿੱਚ 'ਅਰਜ਼ ਕੀਤੈ' ਦਾ 226ਵਾਂ ਲੇਖ ਛਪਿਆ ਸੀ। ਉਸ ਤੋਂ ਠੀਕ ਇੱਕ ਮਹੀਨਾ ਬਾਅਦ 2 ਸਤੰਬਰ (2012) ਨੂੰ ਮੈਂ ਇਸ ਕਾਲਮ ਦਾ 227ਵਾਂ ਲੇਖ ਲਿਖ ਰਿਹਾ ਹਾਂ ਜਦੋਂ ਕਿ ਡਾਕਟਰ ਦੇ ਕਹਿਣ ਮੁਤਾਬਕ ਮੇਰੀ ਹੱਡੀ ਜੁੜਨ ਲਈ ਡੇਢ ਮਹੀਨਾ ਲੱਗਣਾ ਹੈ। ਇਸ ਮਹੀਨੇ ਦੌਰਾਨ ਬਰਤਾਨੀਆ ਵਿੱਚ ਓਲੰਪਿਕ ਖੇਡਾਂ ਹੋ ਗਈਆਂ, ਨਰਾਇਣ ਦੱਤ ਤਿਵਾੜੀ ਨੇ ਰੋਹਿਤ ਸ਼ੇਖਰ ਦੇ ਨਜਾਇਜ ਬਾਪ ਵਜੋਂ ਜਨਮ ਲੈ ਲਿਆ। ਜੇ ਸੱਟ ਨਾ ਲੱਗਦੀ ਤਾਂ ਮੇਰਾ ਅਗਲਾ ਲੇਖ ਤਿਵਾੜੀ ਸਾਹਿਬ ਦੇ ਜਨਮ ਦੀ ਖੁਸ਼ੀ ਵਿੱਚ ਲਿਖਿਆ ਜਾਣਾ ਸੀ, ਜੋ ਅੱਧੇ ਤੋਂ ਵੱਧ ਲਿਖਿਆ ਰਹਿ ਗਿਆ। 'ਲਹੂ ਦੇ ਰਿਸ਼ਤੇ ਨੇ ਪਾਇਆ ਅਜਬ ਖਲਾਰਾ' ਉਸ ਲੇਖ ਦਾ ਸਿਰਲੇਖ ਸੀ। ਹੁਣ ਇਸ ਸਿਰਲੇਖ ਨੂੰ ਮਾਣ ਲੈਣਾ।
ਹਾਦਸੇ ਨਾਲ ਲੱਗੀ, ਦੱਸਣ-ਦਿਖਾਉਣ ਨੂੰ ਇਕੋ ਹੀ ਸੱਟ ਸੀ, ਪਰ ਸਾਰਾ ਹੀ 'ਤਨ ਠੁੱਕ ਗਿਆ' ਲੱਗਦਾ ਸੀ, ਸਾਰਾ ਹੀ 'ਮਨ ਸੁੱਕ ਗਿਆ' ਲੱਗਦਾ ਸੀ। ਇੱਕ ਮੁਕਾਮ 'ਤੇ ਇਹ ਵੀ ਸੋਚਿਆ ਕਿ 'ਅਰਜ਼ ਕੀਤੈ' ਲਿਖਣ ਦੀ ਥਾਂ ਬੋਲ ਕੇ ਰਿਕਾਰਡ ਕਰ ਦਿਆ ਕਰਾਂ ਤੇ 'ਫੇਸਬੁੱਕ' ਜਾਂ 'ਯੂਟਿਊਬ' ਉੱਤੇ 'ਅਪਲੋਡ' ਕਰ ਦਿਆ ਕਰਾਂ। ਫਿਰ ਇਹ ਵੀ ਸੋਚਿਆ ਕਿ ਜਹਾਨ ਭਰ ਦੇ ਪੰਜਾਬੀ ਰੇਡੀਓ ਸਟੇਸ਼ਨਾਂ ਨੂੰ 'ਮੇਲ' ਕਰ ਦਿਆ ਕਰਾਂ। ਮੇਰਾ ਅਜ਼ੀਜ਼ ਬਲਜਿੰਦਰ ਮੁਹਾਰ ਮੇਰੇ ਲਈ 'ਵਧੀਆ ਜਿਹਾ ਮਾਈਕ' ਲੱਭ ਰਿਹਾ ਹੈ। ਜਿਹੜਾ ਨਿੱਕ-ਸੁਕ ਮੈਂ ਰਿਕਾਰਡਿੰਗ ਲਈ ਮਾਈਕ ਵਿੱਚ ਬੋਲਣਾ ਸੀ, ਉਹ ਇਸ ਲੇਖ ਵਿੱਚ ਲਿਖਿਆ ਜਾ ਚੁੱਕਾ ਹੈ।
ਮਿਰਜ਼ਾ ਗ਼ਾਲਿਬ ਨੇ ਜਿਹੜਾ ਸ਼ਿਅਰ ਆਪਣੇ ਬੁੱਢੇ ਹੋ ਜਾਣ ਬਾਰੇ ਲਿਖਿਆ ਸੀ, ਮੈਂ ਉਸੇ ਨੂੰ ਆਪਣਾ ਇਹ ਲੇਖ ਮੁਕਾਉਣ ਲਈ ਵਰਤ ਰਿਹਾ ਹਾਂ। ਖ਼ੈਰ, ਸ਼ਿਅਰ ਮੁਲਾਹਿਜ਼ਾ ਫ਼ਰਮਾਓ:
 ਗੋ ਹਾਥ ਮੇਂ ਜੁੰਬਿਸ਼ ਨਹੀਂ
 ਆਂਖੋਂ ਮੇਂ ਤੋ ਦਮ ਹੈ,
 ਰਹਿਨੇ ਦੋ ਅਭੀ ਸਾਗਰੋ-
ਮੀਨਾ ਮੇਰੇ ਆਗੇ।
-0-

Comments (0)

Write comment

smaller | bigger

busy
You are here:   Homeਲੜੀਵਾਰਅਰਜ਼ ਕੀਤੈ'ਗੋ ਹਾਥ ਮੇਂ ਜੁੰਬਿਸ਼ ਨਹੀਂ... '

Currency Converter

Amount:
From:
To:


Gurbani Radio


Gurbani - Sri Harmandir Sahib